Get Even More Visitors To Your Blog, Upgrade To A Business Listing >>

ਸੁਸ਼ਮਾ-ਵਾਂਗ ਦਾ ਐਲਾਨ, ਇਸੇ ਮਹੀਨੇ ਮੋਦੀ ਦਾ ਚੀਨ ਦੌਰਾ, ਜਿਨਪਿੰਗ ਨਾਲ ਹੋਵੇਗੀ ਮੁਲਾਕਾਤ

PM Modi Visit China: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਾਂਗ ਯੀ ਨਾਲ ਮੁਲਾਕਾਤ ਕੀਤੀ। ਦੋਨਾਂ ਨੇਤਾਵਾਂ ਨੇ ਦੁਵੱਲੇ ਸੰਬੰਧਾਂ ‘ਤੇ ਰਿਸ਼ਤਿਆਂ ‘ਚ ਸੁਧਾਰ ਦੇ ਲਈ ਉੱਚ ਸੰਚਾਰ ਦਾ ਪੱਧਰ ਤੇਜ਼ ਕਰਨ ‘ਚ ਚਰਚਾ ਹੋਈ। ਕਾਂਨਫਰੰਸ ਦੇ ਦੌਰਾਨ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ 27-28 ਅਪ੍ਰੈਲ ਨੂੰ ਚੀਨ ਦੇ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਪੀਐੱਮ ਮੋਦੀ ਦੀ ਚੀਨੀ ਰਾਸ਼ਟਰਪਤੀ ਸ਼ੀ ਚਿੰਪਿੰਗ ਨਾਲ ਵੀ ਮੁਲਾਕਾਤ ਹੋਵੇਗੀ। ਕਾਂਨਫਰੰਸ ਦੇ ਦੌਰਾਨ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਾਲ 2018 ‘ਚ ਚੀਨ ਸਤਲੁਜ ਤੇ ਬ੍ਰਹਮਪੁਤਰ ਨਦੀਂ ਦੇ ਡੇਟਾ ਭਾਰਤ ਨੂੰ ਮੁਹੱਈਆ ਕਰਾਵੇਗਾ।

pm modiPM Modi Visit China

ਇਸਦੇ ਇਲਾਵਾ ਭਾਰਤ ਤੇ ਚੀਨ ਦੇ ਬਾਅਦ ਅੱਤਵਾਦ, ਕਲਾਈਮੇਟ ਚੇਂਜ ਤੇ ਗਲੋਬਲ ਹੈਲਥਕੇਅਰ ਵਰਗੇ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਈ। ਸੁਸ਼ਮਾ ਸਵਰਾਜ ਨੇ ਦੱਸਿਆ ਕਿ ਮੋਦੀ ਤੇ ਸ਼ੀ ਦੇ ਵਿੱਚ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਈ। ਬੀਤੇ ਦਿਨੀਂ ਅੰਬੇਦਕਰ ਜੇਯੰਤੀ ‘ਤੇ ਰੇਪ ਮਾਮਲਿਆਂ ‘ਚ ਬੋਲਣ ਦੇ ਬਾਅਦ ਲੰਡਨ ‘ਚ ਸੈਂਟਰਲ ਹਾਲ ਵੇਸਟਮਿੰਸਟਰ ‘ਚ ‘ਭਾਰਤ ਕੀ ਬਾਤ ਸਭ ਕੇ ਸਾਥ’ ਪ੍ਰੋਗਰਾਮ ‘ਚ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੇਪ ਦੀ ਘਟਨਾਵਾਂ ‘ਤੇ ਚਿੰਤਾ ਜਤਾਈ ਤੇ ਉਹਨਾਂ ਨੇ ਬੇਟਿਆਂ ਤੋਂ ਵੀ ਸਵਾਲ ਪੁੱਛੇ ਸਨ।

pm modi

ਬਲਾਤਕਾਰ ਮਾਮਲੇ ‘ਤੇ ਬੋਲਦੇ ਹੋਏ ਨਰੇਂਦਰ ਮੋਦੀ ਨੇ ਕਠੂਆ ਰੇਪ ਪੀੜਿਤ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਸੀ ਕਿ ਇਸ ‘ਤੇ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਇਕ ਬੇਟੀ ਦੇ ਨਾਲ ਅੱਤਿਆਚਾਰ ਕਿਸ ਤਰ੍ਹਾਂ ਸਹਿਣ ਕਰ ਸਕਦੇ ਹਾਂ। ਮੋਦੀ ਨੇ ਕਿਹਾ ਕਿ ਲਾਲ ਕਿਲ੍ਹੇ ਤੋਂ ਮੈਂ ਕਿਹਾ ਸੀ ਬੇਟੀਆਂ ਨਾਲ ਸਵਾਲ ਕਰਨ ਵਾਲੇ ਬੇਟਿਆਂ ਨਾਲ ਸਵਾਲ ਕਿਉਂ ਨਹੀਂ ਕਰਦੇ। ਬੇਟੀ ਦੇ ਨਾਲ ਅਜਿਹੇ ਕੰਮ ਕਰਨ ਵਾਲਾ ਵੀ ਕਿਸੇ ਦਾ ਬੇਟਾ ਹੀ ਹੁੰਦਾ ਹੈ, ਰੇਲਵੇ ‘ਚ ਸੀਨੀਅਰ ਨਾਗਰਿਕਾਂ ਨੂੰ ਟਿਕਟ ‘ਚ ਛੁੱਟ ਦਿਤੀ ਜਾਂਦੀ ਹੈ, ਇਸ ‘ਤੇ ਮੋਦੀ ਨੇ ਕਿਹਾ ਕਿ ਸੀਨੀਅਰ ਨਾਗਰਿਕਾਂ ਨੂੰ ਰੇਲਵੇ ‘ਚ ਛੁੱਟ ਮਿਲਦੀ ਹੈ

pm modiPM Modi Visit China

ਅਧਿਕਾਰੀਆਂ ਨੂੰ ਕਿਹਾ ਮੈਂ ਕਿਹਾ ਕਿ ਤੁਸੀਂ ਰਿਜ਼ਰਵੇਸ਼ਨ ਫਾਰਮ ‘ਤੇ ਲਿਖੋ ਕਿ ਲੋਕ ਆਪਣੀ ਸਬਸਿਡੀ ਛੱਡਣ। ਜੇਕਰ ਮੈਂ ਕਾਨੂੰਨਨ ਇਸ ਤਰ੍ਹਾਂ ਕਰਦਾ ਤਾਂ ਜਲੂਸ ਨਿਕਲਦਾ, ਪੁਤਲੇ ਫੂਕੇ ਜਾਂਦੇ ਤੇ ਲੋਕ ਕਹਿੰਦੇ ਹਨ ਕਿ ਮੋਦੀ ਦੀ ਪ੍ਰਸਿੱਧੀ ਡਿੱਗ ਗਈ ਹੈ, ਪਰ ਦੇਸ਼ ਦੇ ਲੋਕਾਂ ‘ਚ ਮਾਨਵਤਾ ਦੀ ਭਾਵਨਾ ਹੈ, ਉਹਨਾਂ ਨੇ ਆਪ ਅਜਿਹਾ ਕੀਤਾ। ਲੰਡਨ ‘ਚ ਸੇੈਂਟਰਲ ਹਾਲ ਵੇਸਟਮਿਸਟਰ ‘ਚ ‘ਭਾਰਤ ਕੀ ਬਾਤ ਸਭ ਕੇ ਸਾਥ’ ਪ੍ਰੋਗਰਾਮ ‘ਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਰੇਲਵੇ ਸਟੇਸ਼ਨ ਮੇਰੀ ਜ਼ਿੰਦਗੀ ਤੇ ਮੇਰਾ ਸੰਘਰਸ਼ ਦਾ ਗੋਲਡਨ ਪੰਨਾ ਹੈ। ਰੇਲ ਦੀ ਪੱਟੜੀਆਂ ਤੇ ਅਵਾਜ ‘ਚ ਮੈਂ ਬਹੁਤ ਕੁੱਝ ਸਿੱਖਿਆ ਹੈ ਤੇ ਇਹ ਲੋਕਤੰਤਰ ਦਾ ਹੀ ਕਮਾਲ ਹੈ ਕਿ ਅੱਜ ਰਾਇਲ ਹਾਲ ‘ਚ ਇਕ ਚਾਹ ਵੇਚਣ ਵਾਲਾ ਵੀ ਆਪ ਲੋਕਾਂ ਦੇ ਵਿੱਚ ਪੁੱਜ ਸਕਦਾ ਹੈ।

pm modi

The post ਸੁਸ਼ਮਾ-ਵਾਂਗ ਦਾ ਐਲਾਨ, ਇਸੇ ਮਹੀਨੇ ਮੋਦੀ ਦਾ ਚੀਨ ਦੌਰਾ, ਜਿਨਪਿੰਗ ਨਾਲ ਹੋਵੇਗੀ ਮੁਲਾਕਾਤ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸੁਸ਼ਮਾ-ਵਾਂਗ ਦਾ ਐਲਾਨ, ਇਸੇ ਮਹੀਨੇ ਮੋਦੀ ਦਾ ਚੀਨ ਦੌਰਾ, ਜਿਨਪਿੰਗ ਨਾਲ ਹੋਵੇਗੀ ਮੁਲਾਕਾਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×