Get Even More Visitors To Your Blog, Upgrade To A Business Listing >>

ਕਿਰਪਾਲ ਆਸ਼ਰਮ ‘ਚ ਦੰਦਾਂ ਦਾ ਮੁਫਤ ਮੈਡੀਕਲ ਚੈਕਅੱਪ ਕੈਂਪ ਲਾਇਆ

Ludhiana Kirpal Ashram : ਲੁਧਿਆਣਾ: ਲੋਕ ਭਲਾਈ ਦੇ ਕਾਰਜਾਂ ਲਈ ਸਮੇਂ-ਸਮੇਂ ‘ਤੇ ਲੋਕ ਭਲਾਈ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਮਾਹਿਰ ਡਾਕਟਰਾਂ ਦੀ ਸਹਾਇਤਾ ਨਾਲ ਫਰੀ ਚੈੱਕਅਪ ਕੈਂਪ ਲਗਾਏ ਜਾਂਦੇ ਹਨ। ਜਿੰਨ੍ਹਾਂ ਕੈਂਪਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਲੋੜਬੰਦ ਆਪਣਾ ਇਲਾਜ਼ ਕਰਵਾਉਂਦੇ ਹਨ।

Ludhiana kirpal Ashram Ludhiana kirpal Ashram

ਇਸੇ ਤਰ੍ਹਾਂ ਸਾਵਣ ਕਿਰਪਾਲ ਰੁਹਾਨੀ ਮਿਸ਼ਨ ਦਿੱਲੀ ਦੀ ਬਰਾਂਚ ਕਿਰਪਾਲ ਆਸ਼ਰਮ ਰੱਖ ਬਾਗ 64 ਲੁਧਿਆਣਾ ਵੱਲੋਂ ਦੰਦਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ।

Ludhiana kirpal Ashram

ਇਸ ਮੌਕੇ ਕੈਂਪ ਦਾ ਉਦਘਾਟਨ ਕਰਦਿਆਂ ਜਿਲ੍ਹਾ ਲੋਕ ਸਪੰਰਕ ਅਫਸਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਕਿਹਾ ਕਿ ਸਾਵਣ ਕਿਰਪਾਲ ਰੁਹਾਨੀ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਵੱਲੋਂ ਮਨੁੱਖਤਾ ਦੀ ਸੇਵਾ ਲਈ ਵੱਡੇ ਕਾਰਜ ਕੀਤੇ ਜਾ ਰਹੇ ਹਨ

Ludhiana kirpal Ashram

ਤੇ ਸੰਤਾਂ ਦੁਆਰਾ ਹਰ ਜੀਵ ਨੂੰ ਨਾਮ ਸਿਮਰਨ ਨਾਲ ਜੋੜਨ ਤੇ ਸੱਚ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕਰਨਾ ਅਤੇ ਲੋਕ ਭਲਾਈ ਕਾਰਜ ਕਰਦਿਆਂ ਲੋੜਬੰਦ ਲੋਕਾਂ ਲਈ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਉਣੇ, ਮੁਫਤ ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਦੇ ਨਾਲ ਨਾਲ ਖੂਨਦਾਨ ਕੈਂਪ ਲਾਗਾਕੇ ਲੋਕ ਭਲਾਈ ਦੇ ਕਾਰਜ ਕੀਤੇ ਜਾਣਾ ਸ਼ਲਾਘਾਯੋਗ ਕਦਮ ਹੈ।

Ludhiana kirpal Ashram Ludhiana kirpal Ashram

ਇਸ ਮੌਕੇ ਬਾਬਾ ਜਸਵੰਤ ਸਿੰਘ ਡੈਂਟਲ ਹਸਪਤਾਲ ਦੀ ਡਾਕਟਰੀ ਟੀਮ ਡਾ. ਅਸ਼ੀਸ਼, ਡਾ. ਪਰੀਤਿੰਦਰ ਸਿੰਘ, ਡਾ.ਨਵਦੀਪ ਕੌਰ, ਡਾ. ਚਰਨਜੀਤ ਸਿੰਘ ਦੀ ਟੀਮ ਵੱਲੋਂ ਕਰੀਬ 270 ਮਰੀਜਾਂ ਦੀ ਜਾਂਚ ਕੀਤੀ ਤੇ ਮਰੀਜਾਂ ਨੂੰ ਦਵਾਈਆਂ ਆਸ਼ਰਮ ਵੱਲੋਂ ਮੁਫਤ ਦਿੱਤੀਆਂ ਗਈਆਂ।

Ludhiana kirpal Ashram

ਕੈਂਪ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਡੀ.ਪੀ.ਅਰ.ਓ (ਲੁਧਿਆਣਾ) ਪ੍ਰਭਦੀਪ ਸਿੰਘ ਨੱਥੋਵਾਲ ਨੇ ਡਾਕਟਰੀ ਟੀਮ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕੋਆਰਡੀਨੇਟਰ ਸੁਰਜੀਤ ਸਿੰਘ ਅਰੋੜਾ, ਪ੍ਰਧਾਨ ਇੰਦਰਪਾਲ ਕਪੂਰ, ਸਕੱਤਰ ਭੁਪਿੰਦਰ ਸਿੰਘ ਹੈਬੋਵਾਲ, ਸ਼੍ਰੀ ਮਨੋਜ ਗਾਬਾ, ਸ਼੍ਰੀ ਸੁਰੇਸ਼ ਸੁਨੇਜਾ, ਗੁਰਦਰਸ਼ਨ ਸਿੰਘ ਰਾਜਪੁਰਾ, ਸੰਤੋਂਖ ਸਿੰਘ ਅਤੇ ਹੋਰ ਪ੍ਰਬੰਧਕ ਕਮੇਟੀ ਮੈਂਬਰ ਆਦਿ ਵੀ ਮੌਜੂਦ ਸਨ।

The post ਕਿਰਪਾਲ ਆਸ਼ਰਮ ‘ਚ ਦੰਦਾਂ ਦਾ ਮੁਫਤ ਮੈਡੀਕਲ ਚੈਕਅੱਪ ਕੈਂਪ ਲਾਇਆ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕਿਰਪਾਲ ਆਸ਼ਰਮ ‘ਚ ਦੰਦਾਂ ਦਾ ਮੁਫਤ ਮੈਡੀਕਲ ਚੈਕਅੱਪ ਕੈਂਪ ਲਾਇਆ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×