Get Even More Visitors To Your Blog, Upgrade To A Business Listing >>

ਤੇਜ਼ ਰਫਤਾਰ ਆਟੋ ਪਲਟਣ ਨਾਲ ਇੱਕ ਦੀ ਮੌਤ, ਕਈ ਜ਼ਖਮੀ

Auto swap on road Ludhiana: ਸੂਬੇ ਵਿਚ ਟ੍ਰੈਫਿਕ ਦੀ ਸਮੱਸਿਆ ਵੱਧਣ ਕਾਰਨ ਰੋਜ਼ ਕਿੰਨੇ ਹੀ ਲੋਕਾਂ ਨੂੰ ਆਪਣੀ ਜ਼ਿੰਦਗੀ ਗਵਾਉਣੀ ਪੈਂਦੀ ਹੈ । ਆਏ ਦਿਨੀ ਵੱਧ ਰਿਹਾ ਜਾਨੀ ਨੁਕਸਾਨਾਂ ਦਾ ਗ੍ਰਾਫ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਅੱਜ ਲੁਧਿਆਣਾ ਵਿੱਚ ਇੱਕ ਤੇਜ ਰਫਤਾਰ ਸਕੂਲੀ ਆਟੋ ਪਲਟਣ ਨਾਲ ਇੱਕ ਅੱਠ ਸਾਲ ਦੀ ਵਿਦਿਆਰਥਣ ਦੀ ਮੌਕੇ ‘ਤੇ ਮੌਤ ਹੋ ਗਈ। ਜਦੋਂ ਕਿ ਘਟਨਾ ‘ਚ ਚਾਰ ਬੱਚੇ ਜਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਸਵੇਰ ਕਰੀਬ ਸੱਤ ਵਜੇ ਇਹ ਹਾਦਸਾ ਵਾਪਰਿਆ।

ludhianaAuto swap on road Ludhiana

ਇਸ ਦੌਰਾਨ ਆਟੋ ਵਿੱਚ ਸਵਾਰ ਲੜਕੀ ਸੋਹਾਨੀ ( 8 ) ਵਾਸੀ ਹਰ ਕ੍ਰਿਸ਼ਨ ਨਗਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਚਾਰ ਸਕੂਲੀ ਬੱਚੇ ਜਖ਼ਮੀ ਹੋ ਗਏ। ਘਟਨਾ ਬਾਰੇ ਜਦ ਆਸਪਾਸ ਦੇ ਲੋਕਾਂ ਨੂੰ ਪਤਾ ਲੱਗਾ ਤਾ ਉਹਨਾਂ ਨੇ ਤੁਰੰਤ ਜਖ਼ਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਪਹੁਚਾਇਆ। ਹਸਪਤਾਲ ‘ਚ ਇਲਾਜ ਦੇ ਬਾਅਦ ਜਖਮੀਆਂ ਨੂੰ ਤੁਰੰਤ ਘਰ ਭੇਜ ਦਿੱਤਾ ਗਿਆ। ਸੋਹਾਨੀ ਦੀ ਮੌਤ ਦੀ ਖਬਰ ਸੁਣਦੇ ਹੀ ਉਸਦੇ ਪਰਿਵਾਰ ਵਾਲਿਆਂ ਵੱਲੋਂ ਮੌਕੇ ਉੱਤੇ ਪਹੁਂਚ ਰੋਸ਼ ਪ੍ਰਗਟ ਕੀਤਾ ਗਿਆ।

ludhiana

ਅਤੇ ਆਟੋ ਚਾਲਾਕ ਉਪਰ ਕੇਸ ਦਰਜ਼ ਕਰਨ ਲਈ ਵੀ ਕਿਹਾ ਗਿਆ। ਪੁਲਿਸ ਨੇ ਮੌਕੇ ਉੱਤੇ ਪਹੁਂਚ ਪਰਿਵਾਰ ਮੈਂਬਰਾ ਨੂੰ ਸ਼ਾਤ ਕੀਤਾ। ਪੁਲਿਸ ਨੇ ਵਿਦਿਆਰਥਣ ਦੇ ਮ੍ਰਿਤਕ ਸਰੀਰ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਆਟੋ ਡਰਾਇਵਰ ਦੇ ਖਿਲਾਫ ਮਾਮਲਾ ਦਰਜ ਕਰ ਹਿਰਾਸਤ ਵਿੱਚ ਲੈ ਲਿਆ ਹੈ। ਥਾਣਾ ਮਿਹਰਬਾਨ ਪੁਲਿਸ ਮਾਮਲੇ ਦੀ ਜਾਂਚ ਕਰਨ ਵਿੱਚ ਜੁਟੀ ਹੋਈ ਹੈ ।

ludhiana
ਸੜਕੀ ਹਾਦਸਿਆਂ ਨੂੰ ਠੱਲ ਪਾਉਣ ਲਈ ਇੱਕ ਗਾਰਡੀਅਨ ਬੀ – ਸੇਫ ਮੋਬਾਈਲ ਐਪ ਦੀ ਸ਼ੁਰੂਆਤ ਹੋਈ ਹੈ। ਕਈ ਵਾਰ ਪੁਲਿਸ ਵੀ ਪਰਿਵਾਰ ਵਾਲਿਆਂ ਨੂੰ ਕਾਫੀ ਸਮੇਂ ਬਾਅਦ ਟਰੇਸ ਕਰਕੇ ਇਨਫਾਰਮੇਸ਼ਨ ਦੇ ਪਾਉਂਦੀ ਹੈ। ਇਸ ਤਰਾਂ ਦੀ ਮੁਸ਼ਕਿਲ ਦੇ ਹੱਲ ਲਈ ਐਪ ਤਿਆਰ ਕੀਤੀ ਗਈ ਹੈ।ਨਾਹਰ ਗਰੁੱਪ ਆਫ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਤਨੁਜ ਮਿੱਤਲ ਇਸ ਐਪ ਦੇ ਫਾਊਂਡਰ ਹਨ। ਟ੍ਰਾਈਸਿਟੀ ਦੇ 1600 ਲੋਗ ਇਸ ਐਪ ਨਾਲ ਜੁੜ੍ਹ ਚੁੱਕੇ ਹਨ। ਤਨੁਜ ਨੇ ਇਸ ਐਪ ਨੂੰ ਪੇਟੈਂਟ ਕਰਵਾ ਲਿਆ ਹੈ।

ludhianaAuto swap on road Ludhiana

ਐਕਸੀਡੈਂਟ ਦੇ ਦੌਰਾਨ ਜੇਕਰ ਤੁਸੀਂ ਜ਼ਖਮੀ ਵਿਅਕਤੀ ਦੇ ਘਰਵਾਲਿਆਂ ਨੂੰ ਇਸਦੀ ਸੂਚਨਾ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਐਪ ‘ਚ ਐਕਸੀਡੈਂਟ ਦੀ ਕੈਟਾਗਰੀ ‘ਚ ਜਾ ਕੇ ਰਿਪੋਰਟ ਐਕਸੀਡੈਂਟ ਨੂੰ ਕਲਿਕ ਕਰਨਾ ਹੈ। ਜ਼ਖਮੀ ਵਿਅਕਤੀ ਦੇ ਪਰਿਵਾਰ ਦੇ ਮੋਬਾਈਲ ‘ਤੇ ਮੈਸੇਜ ਅਤੇ ਈ – ਮੇਲ ਚਲੀ ਜਾਵੇਗੀ ਕਿ ਉਨ੍ਹਾਂ ਦੇ ਪਰਿਵਾਰ ਦੇ ਵਿਅਕਤੀ ਦਾ ਐਕਸੀਡੈਂਟ ਹੋ ਗਿਆ ਹੈ। ਇਹ ਆਪਸ਼ਨ ਵੀ ਹੈ ਕਿ ਐਪ ਦੇ ਜ਼ਰੀਏ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ।

ludhiana

The post ਤੇਜ਼ ਰਫਤਾਰ ਆਟੋ ਪਲਟਣ ਨਾਲ ਇੱਕ ਦੀ ਮੌਤ, ਕਈ ਜ਼ਖਮੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਤੇਜ਼ ਰਫਤਾਰ ਆਟੋ ਪਲਟਣ ਨਾਲ ਇੱਕ ਦੀ ਮੌਤ, ਕਈ ਜ਼ਖਮੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×