Get Even More Visitors To Your Blog, Upgrade To A Business Listing >>

ਮੇਅਰ ਦੀ ਤਰ੍ਹਾਂ ਐਫ ਐਂਡ ਸੀ ਸੀ ਦੇ ਮੈਂਬਰ ਦਾ ਫੈਸਲਾ ਹੋਵੇਗਾ ਕੈਪਟਨ ਦੇ ਲਿਫਾਫੇ ਨਾਲ

Ludhiana F&CC members : ਕਾਂਗਰਸ ‘ਚ ਲੁਧਿਆਣਾ ਨਗਰ ਨਿਗਮ ਦੇ ਖੇਮੇ ‘ਚ ਚੱਲ ਰਹੀ ਰੱਸਾ ਕੱਸੀ ਖਤਮ ਹੋ ਹੀ ਰਹੀ ਸੀ ਕੇ ਇੱਕ ਵਾਰ ਫਿਰ ਤੋਂ ਇਹ ਖਿੱਚਤਾਨ ਸ਼ੁਰੂ ਹੋ ਗਈ ਹੈ। ਇਹ ਟਕਰਾਓ ਹੁਣ ਐਫ ਐਂਡ ਸੀ ਸੀ ਦੇ 2 ਮੈਂਬਰਾਂ ਦੀ ਨਿਯੁਕਤੀ ਨੂੰ ਲੈ ਕੇ ਹੋਇਆ ਹੈ। ਇਸ ਖਿੱਚਤਾਨ ਦੇ ਮੱਦੇਨਜ਼ਰ ਕਮੇਟੀ ਦੇ ਮੈਂਬਰਾਂ ਦੇ ਨਾਮ ਦਾ ਫੈਸਲਾ ਹੁਣ ਸੀ ਐਮ ਅਮਰਿੰਦਰ ਸਿੰਘ ਦੁਆਰਾ ਭੇਜੇ ਗਏ ਲਿਫਾਫੇ ‘ਚੋਂ ਨਿਕਲਣ ਦੀਆਂ ਅਟਕਲਾਂ ਨੇ ਤੂਲ ਫੜ ਲਈ ਹੈ। ਇਹ ਗੱਲ ਕਸੇ ਤੋਂ ਲੁੱਕੀ ਨਹੀਂ ਰਹਿ ਗਈ ਹੈ ਕਿ ਕਾਂਗਰਸ ਦੇ ਮੇਅਰ ਦੇ ਆਹੁਦੇ ਦੇ ਲਈ ਬਹੁਤ ਸਾਰੇ ਨਾਮ ਅੱਗੇ ਆ ਰਹੇ ਸੀ , ਜਿਸਦੇ ਚਲਦਿਆਂ ਦਾਵੇਦਾਰਾਂ ਦੁਆਰਾ ਲੋਕਲ ਲੈਵਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਅਤੇ ਫਿਰ ਦਿੱਲੀ ਤੱਕ ਲਾਬਿੰਗ ਕਰਿ ਗਈ ਸੀ।

punjabLudhiana F&CC members

ਜਿਸ ਕਾਰਨ ਫੈਸਲਾ ਲੈਣ ‘ਚ ਲਗਭਗ ਇਕ ਮਹੀਨੇ ਦੀ ਦੇਰੀ ਹੋਈ ਅਤੇ ਮੀਟਿੰਗਾਂ ਦੇ ਕਈ ਦੌਰ ਚੱਲਣ ਦੇ ਬਾਅਦ ਸੰਸਦ ਰਵਨੀਤ ਬਿੱਟੂ ਦੀ ਸਿਫਾਰਿਸ਼ ਦੇ ਨਾਲ ਆਸ਼ੂ ਖੇਮੇ ਦੇ ਬਲਕਾਰ ਸੰਧੂ ਦੇ ਸਿਰ ਤਾਜ ਸਜ ਗਿਆ, ਜਿਸ ਫੈਸਲੇ ਨੂੰ ਲੈ ਕੇ ਬਾਕੀ ਦਾਅਵੇਦਾਰਾਂ ਵੱਲੋਂ ਅੰਸੋਤਸ਼ ਜ਼ਾਹਿਰ ਕਰਨ ਦੇ ਮੱਦੇਨਜ਼ਰ ਕੈਪਟਨ ਨੇ ਪਹਿਲਾਂ ਹੀ ਸਾਰੀ ਪਾਵਰ ਆਪਣੇ ਕੋਲ ਲੈ ਲਈ ਸੀ ਅਤੇ ਨਾਂ ਦਾ ਐਲਾਨ ਕਰਨ ਲਈ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਲਿਫਾਫਾ ਦੇ ਕੇ ਭੇਜਿਆ, ਜਿਸ ਪ੍ਰਕਿਰਿਆ ਨਾਲ ਕਿਸੇ ਕੌਂਸਲਰ ਵੱਲੋਂ ਇਤਰਾਜ਼ ਜਤਾਉਣ ਦੇ ਡਰੋਂ ਮੀਡੀਆ ਨੂੰ ਪਹਿਲੀ ਵਾਰ ਜਨਰਲ ਹਾਊਸ ਵਿਚ ਐਂਟਰੀ ਨਹੀਂ ਦਿੱਤੀ ਗਈ ਅਤੇ ਲਾਈਵ ਕਵਰੇਜ ਦਿਖਾਉਣ ਦਾ ਵਾਅਦਾ ਪੂਰਾ ਨਹੀਂ ਕੀਤਾ।

punjab
ਹੁਣ ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ‘ਚ ਬਣਨ ਵਾਲੇ ਦੋ ਐੱਫ. ਐਂਡ ਸੀ. ਸੀ. ਦੇ ਮੈਂਬਰਾਂ ਦੇ ਲਈ ਮੇਅਰ ਅਹੁਦੇ ਤੋਂ ਵੀ ਜ਼ਿਆਦਾ ਬੁਰੇ ਹਾਲ ਹੋ ਗਏ ਹਨ ਕਿਉਂਕਿ ਮੇਅਰ ਅਹੁਦੇ ਦੇ ਦਾਅਵੇਦਾਰ ਰਹੇ ਕਈ ਕੌਂਸਲਰ ਹੀ ਐੱਫ. ਐਂਡ ਸੀ. ਸੀ. ਮੈਂਬਰ ਬਣਨ ਦੀ ਲਾਈਨ ‘ਚ ਵੀ ਲੱਗ ਗਏ ਹਨ ਅਤੇ ਇਸ ਦੇ ਲਈ ਸਿਆਸੀ ਲੀਡਰਾਂ ਦੀ ਸ਼ਰਨ ਲੈ ਰਹੇ ਹਨ, ਜਿਸ ਕਾਰਨ ਵਧਦੇ ਦਬਾਅ ਦੇ ਵਿਚਕਾਰ ਮੇਅਰ ਦੇ ਇਲਾਵਾ ਲੋਕਲ ਲੀਡਰਸ਼ਿਪ ਨੂੰ ਫੈਸਲਾ ਲੈਣ ‘ਚ ਮੁਸ਼ਕਿਲਾਂ ਆ ਰਹੀਆਂ ਹਨ ਜਿਸ ਦੇ ਚਲਦਿਆਂ ਦਾਅਵੇਦਾਰਾਂ ਦੀ ਸੀਨੀਆਰਤਾ ਵੇਖਦੇ ਹੋਏ ਉਨ੍ਹਾਂ ਦੀ ਰਿਪੋਰਟ ਮੇਅਰ ਨੇ ਹਾਈਕਮਾਨ ਨੂੰ ਭੇਜ ਦਿੱਤੀ ਹੈ।

punjab

ਹੁਣ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕੇ ਇਨ੍ਹਾਂ ਅਧਿਕਾਰੀਆਂ ਦੀ ਨਿਯੁਕਤੀ ਵੀ ਮੇਅਰ ਦੀ ਤਰਾਂ ਮੁੱਖਮੰਤਰੀ ਵੱਲੋਂ ਲਿਫ਼ਾਫ਼ਾ ਭੇਜ ਕੇ ਕਿੱਤੀ ਜਾ ਸਕਦੀ ਹੈ। ਹੁਣ ਬਣਾਏ ਗਏ ਤਿੰਨ ਮੇਅਰਾਂ ਦੇ ਰੂਪ ਵਿਚ ਹਲਕਾ ਵੈਸਟ, ਸੈਂਟਰਲ ਅਤੇ ਸਾਊਥ ਨੂੰ ਜਗ੍ਹਾ ਮਿਲ ਚੁੱਕੀ ਹੈ, ਜਿਸ ਦੇ ਬਾਅਦ ਉਤਰੀ, ਈਸਟ ਅਤੇ ਆਤਮ ਨਗਰ ਹਲਕੇ ਵਿਚ ਬਚਦੇ ਹਨ ਅਤੇ ਉਨ੍ਹਾਂ ‘ਚੋਂ ਕਿਸੇ ਦੋ ਕੌਂਸਲਰਾਂ ਨੂੰ ਹੀ ਜਗ੍ਹਾ ਮਿਲਣੀ ਹੈ।

punjabLudhiana F&CC members

ਕਮੇਟੀ ਮੈਂਬਰ ਬਿਨਾਂ ਵੀ ਚੱਲ ਸਕਦੀ ਹੈ
ਨਗਰ ਨਿਗਮ ਦਾ ਨਵਾਂ ਜਨਰਲ ਹਾਊਸ ਬਣਨ ਤੋਂ ਬਾਅਦ ਇਕ ਹਫਤੇ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ, ਜਿਸ ਦੌਰਾਨ ਕੌਂਸਲਰਾਂ ਵੱਲੋਂ ਆਪਣੇ ਵਾਰਡਾਂ ‘ਚ ਹੋਣ ਵਾਲੇ ਵਿਕਾਸ ਕਾਰਜਾਂ ਨਾਲ ਸਬੰਧਤ ਅਸਟੀਮੇਟਾਂ ‘ਤੇ ਟੈਂਡਰ ਲਾਉਣ ਜਾਂ ਵਰਕ ਆਰਡਰ ਜਾਰੀ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਜੋ ਪ੍ਰਸਤਾਵ ਐੱਫ. ਐਂਡ ਸੀ. ਸੀ. ਦੇ ਜ਼ਰੀਏ ਹੀ ਪਾਸ ਹੁੰਦੇ ਹਨ, ਇਸ ਦੌਰਾਨ ਜੇਕਰ ਜਲਦ ਮੈਂਬਰਾਂ ਦੇ ਨਾਂ ਦਾ ਫੈਸਲਾ ਨਾ ਹੋ ਸਕਿਆ ਤਾਂ ਤਿੰਨੇ ਮੇਅਰਾਂ ਦੇ ਨਾਲ ਕਮਿਸ਼ਨਰ ਨੂੰ ਮਿਲਾ ਕੇ ਕੋਰਮਪੁਰਾ ਹੋਣ ਦਾ ਹਵਾਲਾ ਦੇ ਕੇ ਫੈਸਲੇ ਲਏ ਜਾ ਸਕਦੇ ਹਨ, ਜੋ ਪ੍ਰਕਿਰਿਆ ਪਿਛਲੇ ਸੈਸ਼ਨ ‘ਚ ਵੀ ਵਰਤੀ ਗਈ ਸੀ ।

punjab

The post ਮੇਅਰ ਦੀ ਤਰ੍ਹਾਂ ਐਫ ਐਂਡ ਸੀ ਸੀ ਦੇ ਮੈਂਬਰ ਦਾ ਫੈਸਲਾ ਹੋਵੇਗਾ ਕੈਪਟਨ ਦੇ ਲਿਫਾਫੇ ਨਾਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਮੇਅਰ ਦੀ ਤਰ੍ਹਾਂ ਐਫ ਐਂਡ ਸੀ ਸੀ ਦੇ ਮੈਂਬਰ ਦਾ ਫੈਸਲਾ ਹੋਵੇਗਾ ਕੈਪਟਨ ਦੇ ਲਿਫਾਫੇ ਨਾਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×