Get Even More Visitors To Your Blog, Upgrade To A Business Listing >>

ਡਾ. ਭੱਟੀ ਬਣੇ ਸੀ.ਐਮ.ਸੀ ਕਾਲਜ ਦੇ ਨਵੇਂ ਡਾਇਰੈਕਟਰ

new director cmc college: ਲੁਧਿਆਣਾ ਦੇ ਕ੍ਰਿਸਚਨ ਮੈਡੀਕਲ ਕਾਲਜ ਅਤੇ ਮਾਨਯਤਾ ਪ੍ਰਾਪਤ ਅਦਾਰੇ ਦੇਸ਼ ਵਿੱਚ 124 ਸਾਲਾਂ ਤੋਂ ਚਲਾਏ ਜਾ ਰਹੇ ਹਨ। ਡਾ. ਈਡੀਥ ਮੈਰੀ ਬਰਾਉਣ ਨੇ ਇਹ ਕਾਲਜ 1894 ਵਿੱਚ 4 ਸਟਾਫ ਮੈਂਬਰ ਅਤੇ 4 ਵਿਦਿਆਰਥੀਆਂ ਨਾਲ ਸ਼ੂਰੁ ਕੀਤਾ ਸੀ। ਵਰਤਮਾਨ ਵਿੱਚ ਇਸ ਅਦਾਰੇ ਦੇ 5 ਕਾਲਜ ਹਨ। ਜਿਆਦਾਤਰ CMC ਕਾਲਜ ਦੇ ਗ੍ਰੈਜੂਏਟਸ ਪਿੰਡਾਂ ਵਿੱਚ ਖੁੱਲੇ ਹਸਪਤਾਲਾਂ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ। CMC ਨੇ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਵੀ ਵਧੀਆ ਸਿਹਤ ਮਿਸ਼ਨ ਵਿੱਚ ਵੀ ਅਪਣਾ ਯੋਗਦਾਨ ਦਿੱਤਾ ਹੈ।

punjabnew director cmc college

ਡਾ. ਅਬਰਾਹਮ .ਜੀ.ਥਾਮਸ ਨੇ ਡਾਇਰੈਕਟਰ ਦੇ ਤੌਰ ਤੇ 31 ਮਾਰਚ ਨੂੰ ਆਪਣਾ 10 ਸਾਲ ਦਾ ਕਾਰਜਕਾਲ ਪੂਰਾ ਕੀਤਾ। ਉਨਾਂ ਨੇ ਆਪਣੇ ਕਰੀਅਰ ਦੇ 50 ਸਾਲ ਸੀ.ਐਮ.ਸੀ ਲੁਧਿਆਣਾ ਵਿੱਚ ਪੂਰੇ ਕੀਤੇ। ਉਨਾਂ ਨੇ ਮਾਇਕਰੋ ਸਰਜਰੀ ਤੇ ਪਲਾਸਟਿਕ ਸਰਜਰੀ ਦੇ ਖੇਤਰ ਵਿੱਚ ਆਪਣੀ ਸੇਵਾ ਨਿਭਾਈ ਹੈ। ਸੀ.ਐਮ.ਸੀ ਲੁਧਿਆਣਾ ਦੇ ਸਟਾਫ ਮੈਂਬਰਾਂ ਤੇ ਸ਼ਹਿਰ ਦੇ ਪ੍ਰਸਿੱਧ ਲੋਕਾਂ ਨੇ ਉਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਤੇ ਸਿਹਤ ਵਿਭਾਗ ਦੇ ਖੇਤਰ ਵਿੱਚ ਉਨਾਂ ਦੀਆਂ ਸੇਵਾਵਾਂ ਨੂੰ ਸਰਾਹਿਆ।
ਸੀ.ਐਮ.ਸੀ ਲੁਧਿਆਣਾ ਦੇ ਚੇਅਰਮੈਨ ਡਾ. ਸੁਧੀਰ ਜੋਸੇਫ ਨੇ ਡਾ ਥਾਮਸ ਵਲੋਂ ਸ਼ੂਰੁ ਕੀਤੀਆਂ ਕਿੰਨੇ ਹੀ ਅਦਾਰਿਆਂ ਬਾਰੇ ਦੱਸਿਆ।

punjab

ਪ੍ਰੇਮ ਮਸੀਹ ਜੋ ਕਿ ਸੀ.ਐਮ.ਸੀ ਦੇ ਵਾਇਸ ਚੇਅਰਮੈਨ ਹਨ , ਉਨਾਂ ਨੇ ਦੱਸਿਆ ਕਿ ਡਾ ਥਾਮਸ ਨੇ ਕਿੰਨੇ ਹੀ ਨਵੇਂ ਪੀ. ਜੀ ਕੋਰਸ ਵੀ ਸ਼ੂਰੁ ਕੀਤੇ ਹਨ ਤੇ ਹੋਰ ਨਵੇਂ ਕੋਰਸ ਵੀ ਪਿਛਲੇ 10 ਸਾਲਾਂ ਤੋਂ ਚਲਾਏ ਜਾ ਰਹੇ ਹਨ। ਡਾ ਵੀਲਿਅਮ ਭੱਟੀ ਨੇ ਹੁਣ ਡਾਇਰੈਕਟਰ ਦਾ ਕਾਰਜ ਸਾਂਭਿਆ ਹੈ। ਉਹ ਤਜ਼ਰਬੇ ਵਿੱਚ ਬਹੁਤ ਹੀ ਅਮੀਰ ਹਨ । ਉਨਾਂ ਨੇ 6 ਸਾਲਾਂ ਤੋਂ ਡੀਪਟੀ ਡਾਇਰੈਕਟਰ ਤੇ ਮੈਡੀਕਲ ਸੁਪਰੀਡੈਂਟ ਦੇ ਤੌਰ ਤੇ ਕੰਮ ਕੀਤਾ ਹੈ।

punjabnew director cmc college

ਡਾ ਭੱਟੀ ਸੀ.ਐਮ ਸੀ ਵਿੱਚ ਇੱਕ ਨਜ਼ਰੀਆ ਰੱਖਦੇ ਹਨ ਕਿ ਵੱਧ ਤੋਂ ਵੱਧ ਤੱਸਲੀਬਖਸ਼ ਕੰਮ ਕੀਤਾ ਜਾਵੇ ਤੇ ਸਿਹਤ ਵਿੱਚ ਸੁਧਾਰ ਲਿਆਂਦਾ ਜਾ ਸਕੇ। ਉਹ ਕਹਿੰਦੇ ਹਨ ਕਿ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਵਧੀਆ ਕੁਆਲਿਟੀ ਦੀਆਂ ਸੇਵਾਵਾਂ ਰੋਗੀਆਂ ਨੂੰ ਦਿੱਤੀਆਂ ਜਾਣਗੀਆਂ । ੳਨਾਂ ਕਿਹਾ ਕਿ ਅਸੀਂ ਸਿਰਫ ਜਿਉਣ ਲਈ ਨਹੀਂ ਸਗੋਂ ਬਿਹਤਰ ਜੀਵਨ ਜਿਉਣ ਲਈ ਟ੍ਰੇਨਿੰਗ ਦੇ ਰਹੇ ਹਾਂ।

punjab

The post ਡਾ. ਭੱਟੀ ਬਣੇ ਸੀ.ਐਮ.ਸੀ ਕਾਲਜ ਦੇ ਨਵੇਂ ਡਾਇਰੈਕਟਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਡਾ. ਭੱਟੀ ਬਣੇ ਸੀ.ਐਮ.ਸੀ ਕਾਲਜ ਦੇ ਨਵੇਂ ਡਾਇਰੈਕਟਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×