Get Even More Visitors To Your Blog, Upgrade To A Business Listing >>

ਵੇਖੋ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਦੀ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ

Simi Chahal : ਪਾਲੀਵੁੱਡ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅੱਜਕੱਲ੍ਹ ਪਾਲੀਵੁੱਡ ਇੰਡਸਟਰੀ ‘ਚ ਫ਼ਿਲਮ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਫ਼ਿਲਮ ‘ਚ ਹਰੀਸ਼ ਵਰਮਾ, ਸਿੰਮੀ ਚਾਹਲ ਅਤੇ ਇਸ ਦੇ ਨਾਲ-ਨਾਲ ਕਈ ਨਾਮਵਰ ਕਲਾਕਾਰ ਇਸ ਫ਼ਿਲਮ ‘ਚ ਸ਼ਾਮਿਲ ਹਨ। ਤੁਹਾਨੂੰ ਦੱਸ ਦੇਈਏ ਕਿ ਤੁਸੀ ਫ਼ਿਲਮ ‘ਚ ਦੇਖੋਗੇ ਕਿ ਭੋਲੀ ਜਿਹੀ ਸਿੱਮੀ ਚਾਹਲ ਜੋ ਕਿ ‘ਰੱਬ ਦਾ ਰੇਡੀਓ’, ਬੰਬੂਕਾਟ’, ‘ਸਰਵਨ’ ਵਰਗੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ। ਇਹ ਫ਼ਿਲਮ ਇਕੱਲੀ ਹਰੀਸ਼ ਵਰਮਾ ਹੀ ਨਹੀਂ ਬਲਕਿ ਸਿੰਮੀ ਚਾਹਲ ਦੇ ਕਰੀਅਰ ਲਈ ਵੀ ਬਹੁਤ ਲਾਹੇਬੰਧ ਸਿੱਧ ਹੋਏਗੀ। ਹਰੀਸ਼ ਵਰਮਾ ਫ਼ਿਲਮ ਦੀ ਫ਼ੁੱਲ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ। ਉਹਨਾਂ ਨੇ ਆਪਣੇ ਫ਼ੈਨਜ਼ ਨੂੰ ਅਪੀਲ ਕੀਤੀ ਹੈ ਕਿ ਉਹ 13 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਫ਼ਿਲਮ ਜ਼ਰੂਰ ਦੇਖਣ ਜਾਣ।ਇਸ ਪੰਜਾਬੀ ਫਿਲਮ ਦਾ ਪਹਿਲਾ ਗੀਤ ‘ਐਸੀ ਤੈਸੀ’ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ‘ਚ ਹਰੀਸ਼ ਵਰਮਾ ਤੇ ਸਿੰਮੀ ਚਹਿਲ ਦੀ ਰੋਮਾਂਟਿਕ ਕੈਮਿਸਟਰੀ ਦਿਖ ਰਹੀ ਹੈ। ਇਸ ਗੀਤ ਅੰਤ ‘ਚ ਅਮਰਿੰਦਰ ਗਿੱਲ ਨਾਲ ਅਦਿਤੀ ਸ਼ਰਮਾ ਦਿਖ ਰਹੇ ਹਨ। ਜਾਣਕਾਰੀ ਮੁਤਾਬਿਕ ਇਸ ਗੀਤ ‘ਚ ਅਮਰਿੰਦਰ-ਅਦਿਤੀ ਨੂੰ ਇਕ ਸਸਪੈਂਸ ਵਜੋਂ ਦਿਖਾਇਆ ਗਿਆ ਹੈ, ਜੋ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵੀ ਵਧਾ ਰਹੀ ਹੈ।ਇਹ ਗੀਤ ਜਤਿੰਦਰ ਸ਼ਾਹ ਵਲੋਂ ਕੰਪੋਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਖੁਦ ਅਮਰਿੰਦਰ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ।ਗੀਤ ਦੇ ਬੋਲ ਸਾਬਿਰ ਅਲੀ ਸਾਬਿਰ ਵਲੋਂ ਲਿਖੇ ਗਏ ਹਨ।

The post ਵੇਖੋ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਦੀ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਵੇਖੋ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਦੀ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×