Get Even More Visitors To Your Blog, Upgrade To A Business Listing >>

ਕੱਲ ਤੋਂ ਸ਼ੁਰੂ ਹੋ ਰਹੀਆਂ ਹਨ ਕਾਮਨਵੈਲਥ ਖੇਡਾਂ, ਸਭ ਤੋਂ ਵੱਧ ਖਿਡਾਰੀ ਹਰਿਆਣਾ ਅਤੇ ਪੰਜਾਬ ਦੇ…

Commonwealth Games Australia: 4 ਅਪ੍ਰੈਲ ਤੋਂ ਆਸਟ੍ਰੇਲੀਆ ਦੇ ਗੋਲਡ ਕੋਸਟ ਅਤੇ ਕੁਈਨਸਲੈਂਡ ਵਿਚ ਕਾਮਨਵੈਲਥ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਖੇਡਾਂ 4 ਅਪ੍ਰੈਲ ਤੋਂ ਸ਼ੁਰੂ ਹੋ ਕੇ 15 ਅਪ੍ਰੈਲ ਤੱਕ ਚੱਲਣਗੀਆਂ। ਇਹਨਾਂ ਖੇਡਾਂ ਵਿਚ ਕੁੱਲ 19 ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਣਗੀਆਂ। ਇਸ ਵਿਚ ਭਾਰਤ ਵੀ ਹਿੱਸਾ ਲੈ ਰਿਹਾ ਹੈ। ਜੇਕਰ ਗੱਲ ਕਰੀਏ ਭਾਰਤ ਦੇ ਰਾਜਾਂ ਪ੍ਰਤੀ ਜਿਨ੍ਹਾਂ ‘ਚ ਹਰਿਆਣਾ, ਪੰਜਾਬ, ਕੇਰਲ, ਝਾਰਖੰਡ ਤੇ ਮਣੀਪੁਰ ਦੀ ਅਬਾਦੀ ਦੀ ਗਿਣਤੀ ਭਾਵੇਂ ਦੇਸ਼ ਦੀ ਅਬਾਦੀ ਦਾ ਕੁੱਲ 9% ਹੈ ਪਰ ਜੇ ਕਰ ਗੱਲ ਕੀਤੀ ਜਾਵੇ ਖੇਡਾਂ ਦੇ ਮਾਮਲੇ ਦੀ ਤਾਂ ਇੰਨਾਂ ਰਾਜਾਂ ਦੀ ਹਿੱਸੇਦਾਰੀ 45% ਹੈ।

sportsCommonwealth Games Australia

ਕਿਉਂਕਿ ਕਾਮਨਵੈਲ਼ਥ ਖੇਡਾਂ ਦੌਰਾਨ ਇਨ੍ਹਾਂ ਰਾਜਾਂ ਦੇ ਖਿਡਾਰੀਆਂ ਨੇ ਬਾਕੀ ਰਾਜਾਂ ਦੇ ਖਿਡਾਰੀਆਂ ਦੇ ਮੁਕਾਬਲੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਨੇ। ਦੱਸ ਦਈਏ ਕਿ ਇਨ੍ਹਾਂ ਕਾਮਨਵੈਲਥ ਖੇਡਾਂ ਲਈ ਪੂਰੇ ਦੇਸ਼ ਚੋਂ ਕੁੱਲ 217 ਖਿਡਾਰੀ ਚੁਣੇ ਗਏ ਹਨ। ਜਿਨ੍ਹਾਂ ਵਿੱਚੋਂ 98 ਖਿਡਾਰੀ ਉਕਤ ਰਾਜਾਂ ਚੋਂ ਹੀ ਹਨ। ਗੱਲ ਕਰਦੇ ਹਾਂ ਹਰਿਆਣਾ ਦੀ ਜਿਥੇ ਕੁੱਲ ਆਬਦੀ 2.50 ਕਰੋੜ ਹੈ ਪਰ ਇਸ ਰਾਜ ‘ਚੋਂ ਦੇਸ਼ ਲਈ ਕਾਮਨਵੈਲਥ ਖੇਡਾਂ ਲਈ ਕੁੱਲ 33 ਖਿਡਾਰੀ ਅੱਗੇ ਆਏ ਹਨ।

sports

ਇਸ ਤੋਂ ਬਾਦ ਵਾਰੀ ਆਉਂਦੀ ਹੈ ਪੰਜਾਬ ਦੀ। ਪੰਜਾਬ ਦੀ ਆਬਾਦੀ ਦੀ ਗੱਲ ਕਰੀਏ ਤਾਂ ਇੱਥੇ 2.77 ਕਰੋੜ ਦੀ ਅਬਾਦੀ ਹੈ। ਪਰ ਇਸ ਰਾਜ ‘ਚੋਂ ਕੁੱਲ 28 ਖਿਡਾਰੀ ਹੀ ਅੱਗੇ ਆਏ ਹਨ। ਇਸਦੇ ਨਾਲ ਹੀ ਕੇਰਲ ਦੀ ਅਬਾਦੀ 3.34 ਕਰੋੜ ਹੈ ਅਤੇ ਇਸ ਰਾਜ ‘ਚੋਂ 19 ਖਿਡਾਰੀ ਇਨ੍ਹਾਂ ਖੇਡਾਂ ਲਈ ਅੱਗੇ ਆਏ ਹਨ। ਇਸਦੇ ਨਾਲ ਹੀ ਗੱਲ ਕਰਦੇ ਹਾਂ ਝਾਰਖੰਡ ਦੀ ਜਿਥੋਂ ਦੀ ਆਬਦੀ 3.2 ਕਰੋੜ ਹੈ ਅਤੇ ਇੱਥੋਂ 9 ਖਿਡਾਰੀ ਹੀ ਅੱਗੇ ਆਏ ਹਨ ਜਦਕਿ ਮਣੀਪੁਰ ਦੀ ਅਬਾਦੀ 30 ਲੱਖ ਹੈ ਪਰ ਇੱਥੋਂ ਵੀ 9 ਖਿਡਾਰੀ ਹੀ ਦੇਸ਼ ਦੇ ਲਈ ਖੇਡਣ ਲਈ ਅੱਗੇ ਆਏ ਹਨ।

sportsCommonwealth Games Australia

ਭਾਵੇਂ ਕਿ ਇਹੇ 5 ਰਾਜ ਖੇਡਾਂ ਦੀ ਨਜਰ ਤੋਂ ਦੇਸ਼ ਦਾ 45% ਹਿੱਸਾ ਬਣੇ ਨੇ ਪਰ ਉਥੇ ਹੀ ਦੇਸ਼ ਦੇ 8 ਰਾਜ ਤੇ 4 ਕੇਂਦਰ ਸ਼ਾਸ਼ਤ ਪ੍ਰਦੇਸ਼ ਵੀ ਹਨ ਜੋ ਕਿ ਕਾਮਨਵੈਲਥ ਖੇਡਾਂ 2018 ‘ਚ ਭਾਗ ਨਹੀਂ ਲੈ ਰਹੇ। ਜਿਨ੍ਹਾਂ ਵਿਚ 10 ਕਰੋੜ ਦੀ ਅਬਾਦੀ ਵਾਲੇ ਬਿਹਾਰ ਰਾਜ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼, ਗੋਆ, ਸਿੱਕਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਤੇ ਤ੍ਰਿਪੁਰਾ ਵੀ ਸ਼ਾਮਿਲ ਹਨ।

sports

The post ਕੱਲ ਤੋਂ ਸ਼ੁਰੂ ਹੋ ਰਹੀਆਂ ਹਨ ਕਾਮਨਵੈਲਥ ਖੇਡਾਂ, ਸਭ ਤੋਂ ਵੱਧ ਖਿਡਾਰੀ ਹਰਿਆਣਾ ਅਤੇ ਪੰਜਾਬ ਦੇ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕੱਲ ਤੋਂ ਸ਼ੁਰੂ ਹੋ ਰਹੀਆਂ ਹਨ ਕਾਮਨਵੈਲਥ ਖੇਡਾਂ, ਸਭ ਤੋਂ ਵੱਧ ਖਿਡਾਰੀ ਹਰਿਆਣਾ ਅਤੇ ਪੰਜਾਬ ਦੇ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×