Get Even More Visitors To Your Blog, Upgrade To A Business Listing >>

ਸ਼ੈੱਡ ਅਲਾਟਮੈਂਟ ਘੋਟਾਲੇ ‘ਚ ਕਾਂਗਰਸੀ ਕੌਂਸਲਰ ਨੂੰ ਹੋਈ ਡੇਢ ਸਾਲ ਦੀ ਸਜ਼ਾ

Shed allotment case: ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵੱਲੋਂ 28 ਮਾਰਚ ਨੂੰ ਸੈਕਟਰ–26 ਸਥਿਤ ਸਬਜੀ ਮੰਡੀ ਵਿੱਚ ਸ਼ੈੱਡ ਅਲਾਟਮੈਂਟ ਘੋਟਾਲੇ ਵਿੱਚ ਕਾਂਗਰਸ ਕੌਂਸਲਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅੱਜ ਉਸ ਕੇਸ ਸਬੰਧੀ ਅਦਾਲਤ ਨੇ ਦਵਿੰਦਰ ਸਿੰਘ ਬਬਲਾ ਖਿਲਾਫ਼ ਬਣਦੀ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਦਵਿੰਦਰ ਬਬਲਾ ਨੂੰ ਸਜ਼ਾ ਦਾ ਐਲਾਨ ਹੋਣ ਮਗਰੋਂ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਕਾਂਗਰਸੀ ਕੌਂਸਲਰ ਦਵਿੰਦਰ ਬਬਲਾ ਖਿਲਾਫ਼ ਧਾਰਾ 420 (ਧੋਖਾਧੜੀ) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।

punjabShed allotment case

ਜ਼ਿਲ੍ਹਾ ਅਦਾਲਤ ਵੱਲੋਂ ਸੈਕਟਰ-26 ‘ਚ ਬਣੀ ਸਬਜ਼ੀ ਮੰਡੀ ਵਿਚ ਸ਼ੈੱਡ ਅਲਾਟਮੈਂਟ ਘੋਟਾਲੇ ਵਿੱਚ ਕਾਂਗਰਸੀ ਕੌਂਸਲਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੂੰ ਡੇਢ ਸਾਲ ਦੀ ਸਜ਼ਾ ਅਤੇ 35,000 ਰੁਪਏ ਦੇ ਜੁਰਮਾਨਾ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਸੈਕਟਰ 26 ਸਥਿਤ ਸਬਜੀ ਮੰਡੀ ਦੇ ਦੁਕਾਨਦਾਰ ਸੂਰਜ ਪ੍ਰਕਾਸ਼ ਅਹੂਜਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਸ਼ੈੱਡ ਅਲਾਟਮੈਂਟ ਆਕਸ਼ਨ ਵਿੱਚ ਕਾਂਗਰਸੀ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਨਿਯਮ ਤੋੜੇ ਹਨ।

punjab

ਨਿਯਮ ਦੇ ਤਹਿਤ ਕੁੱਲ 59 ਲੋਕਾਂ ਨੂੰ ਸ਼ੈੱਡ ਅਲਾਟ ਹੋਣੇ ਸਨ ਪਰ ਜਾਅਲੀ ਕਾਗਜਾਤ ਦੇ ਆਧਾਰ ‘ਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੇ 59 ਦੀ ਜਗ੍ਹਾ 69 ਲੋਕਾਂ ਨੂੰ ਸ਼ੈੱਡ ਅਲਾਟ ਕਰ ਦਿੱਤੇ ਸਨ। ਸ਼ਿਕਾਇਤ ਮਿਲਣ ਦੇ ਬਾਅਦ ਸੈਕਟਰ 26 ਪੁਲਿਸ ਸਟੇਸ਼ਨ ਵਿੱਚ ਬਬਲਾ ਦੇ ਖਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੋਇਆ ਸੀ।ਇਸਦੇ ਬਾਅਦ ਦਵਿੰਦਰ ਸਿੰਘ ਬਬਲਾ ਫਰਾਰ ਹੋ ਗਿਆ ਸੀ। ਜ਼ਿਲ੍ਹਾ ਅਦਾਲਤ ਜਦੋਂ ਕਾਂਗਰਸੀ ਕੌਂਸਲਰ ਦਵਿੰਦਰ ਬਬਲਾ ਨੂੰ ਭਗੌੜਾ ਘੋਸ਼ਿਤ ਕਰਨ ਲਈ ਨੋਟਿਸ ਜਾਰੀ ਕਰਨ ਹੀ ਵਾਲੀ ਸੀ ਕਿ ਦਵਿੰਦਰ ਸਿੰਘ ਬਬਲਾ ਨੇ ਸੈਕਟਰ-26 ਦੀ ਪੁਲਿਸ ਦੇ ਸਾਹਮਣੇ 29 ਦਸੰਬਰ 2009 ਨੂੰ ਸਰੇਂਡਰ ਕਰ ਦਿੱਤਾ ਸੀ।

punjabShed allotment case

ਜਿਸ ਤੋਂ ਬਾਅਦ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਦਵਿੰਦਰ ਬਬਲਾ ਨੂੰ ਡੇਢ ਸਾਲ ਦੀ ਸਜ਼ਾ ਅਤੇ 35,000 ਰੁਪਏ ਦੇ ਜੁਰਮਾਨੇ ਦਾ ਐਲਾਨ ਕੀਤਾ ਹੈ। ਆਇ.ਪੀ.ਸੀ ਦੀ ਧਾਰਾ 420 ਦੇ ਤਹਿਤ ਦੋਸ਼ੀ ਨੂੰ ਇੱਕ ਸਾਲ ਤੋਂ ਲੈ ਕੇ ਸੱਤ ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ ਅਤੇ ਇਸਦੇ ਨਾਲ ਦੋਸ਼ੀ ਨੂੰ ਜੁਰਮਾਨਾ ਵੀ ਲੱਗਦਾ ਹੈ। ਇਸ ਕਾਨੂੰਨ ਤਹਿਤ ਤਿੰਨ ਸਾਲ ਦੇ ਉੱਤੇ ਦੀ ਸਜ਼ਾ ਹੋਣ ‘ਤੇ ਦੋਸ਼ੀ ਨੂੰ ਜ਼ਮਾਨਤ ਨਹੀਂ ਮਿਲਦੀ ਹੈ ਅਤੇ ਉਹਨੂੰ ਜੇਲ੍ਹ ਜਾਣਾ ਪੈਂਦਾ ਹੈ। ਪਰ ਅਦਾਲਤ ਵੱਲੋਂ ਬਾਬਲਾ ਨੂੰ ਕੇਵਲ ਡੇਢ ਸਾਲ ਦੀ ਸਜ਼ਾ ਹੀ ਐਲਾਨੀ ਗਈ ਹੈ। ਇਸਤੋਂ ਜਿਆਦਾ ਸਜ਼ਾ ਹੋਣ ਨਾਲ ਬਬਲਾ ਦਾ ਰਾਜਨੀਤਕ ਕਰੀਅਰ ਵੀ ਖਟਾਈ ਵਿੱਚ ਪੈ ਸਕਦਾ ਸੀ।

punjab

The post ਸ਼ੈੱਡ ਅਲਾਟਮੈਂਟ ਘੋਟਾਲੇ ‘ਚ ਕਾਂਗਰਸੀ ਕੌਂਸਲਰ ਨੂੰ ਹੋਈ ਡੇਢ ਸਾਲ ਦੀ ਸਜ਼ਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸ਼ੈੱਡ ਅਲਾਟਮੈਂਟ ਘੋਟਾਲੇ ‘ਚ ਕਾਂਗਰਸੀ ਕੌਂਸਲਰ ਨੂੰ ਹੋਈ ਡੇਢ ਸਾਲ ਦੀ ਸਜ਼ਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×