Get Even More Visitors To Your Blog, Upgrade To A Business Listing >>

ਪੰਜਾਬ ‘ਚ ਵੀ ਹੋਵੇਗੀ ਬਲਾਕਬਸਟਰ ‘ਸਿੰਘਮ’ ਦੀ ਐਂਟਰੀ

Parmish Singham punjabi movie: ਪਾਲੀਵੁੱਡ ਦੇ ਮਸ਼ਹੂਰ ਵੀਡੀਓ ਡਾਇਰੈਕਟਰ, ਅਦਾਕਾਰ, ਗਾਇਕ ਅਤੇ ਹੁਣ ਉਹ ਜਲਦੀ ਹੀ ਬਾਲੀਵੁੱਡ ਦੀ ਹਿੱਟ ਫ਼ਿਲਮ ਦੇ ਰੀਮੇਕ ਦਾ ਹਿੱਸਾ ਬਣਨ ਜਾ ਰਹੇ ਹਨ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਪੰਜਾਬ ਦੇ ਮਸ਼ਹੂਰ ਮੁੰਡੇ ਦੀ ਜਿਹਨਾਂ ਦਾ ਨਾਂਅ ਹੈ ਪਰਮੀਸ਼ ਵਰਮਾ। ਪਰਮੀਸ਼ ਵਰਮਾ ਨੇ ਇੰਡਸਟਰੀ ‘ਚ ਵੀਡੀਓ ਡਾਇਰੈਕਟਰੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਗਾਇਕੀ ‘ਚ ਵੀ ਆਪਣਾ ਹੱਥ ਅਜਮਾਇਆ ਅਤੇ ਅਦਾਕਾਰੀ ‘ਚ ਵੀ ਪਰ ਤੁਹਾਨੂੰ ਦੱਸ ਦੇਈਏ ਕਿ ਉਹਨਾਂ ਦੀ ਡੈਬਿਊ ਫ਼ਿਲਮ ‘ਰੋਕੀ ਮੈਂਟਲ’ ਨੂੰ ਇੰਡਸਟਰੀ ‘ਚ ਭਰਵਾ ਹੁੰਗਾਰਾ ਨਹੀਂ ਮਿਲਿਆ।

Parmish Singham punjabi movie

ਜਾਕਣਾਰੀ ਮੁਤਾਬਿਕ ਹੁਣ ਉਹ ਬਾਲੀਵੁੱਡ ‘ਚ ਸਾਊਥ ਦੀ ਬਲਾਕਬਸਟਰ ਹਿੱਟ ਫ਼ਿਲਮ ‘ਸਿੰਘਮ’ ‘ਚ ਪੰਜਾਬੀ ਰੀਮੇਕ ‘ਸਿੰਘਮ’ ਦਾ ਰੋਲ ਪਲੇਅ ਕਰਨ ਜਾ ਰਹੇ ਹਨ। ਇਹ ਜਾਣਕਾਰੀ ਉਹਨਾਂ ਨੇ ਆਪ ਆਪਣੇ ਫੇਸਬੁੱਕ ਅਕਾਊਂਟ ਤੋਂ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਦਿੱਤੀ ਹੈ। ਉਹਨਾਂ ਨੇ ਤਸਵੀਰ ਦੇ ਕੈਪਸ਼ਨ ‘ਚ ਲਿਖਿਆ ਹੈ ਕਿ ”ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ, ਸਾਊਥ ਅਤੇ ਬਾਲੀਵੁੱਡ ਵਿੱਚ ਬਲਾਕਬਸਟਰ ਹਿੱਟ ਫ਼ਿਲਮ ਸਿੰਘਮ ਦੀ ਪੰਜਾਬੀ ਰੀਮੇਕ ਵਿੱਚ ਮੈਨੂੰ ਸਿੰਘਮ #Singham ਪਲੇਅ ਕਰਨ ਦਾ ਮੌਕਾ ਮਿਲ ਰਿਹਾ ਹੈ। ਅਜੇ ਦੇਵਗਨ ਸਰ ਦੇ ਪ੍ਰੋਡਕਸ਼ਨ ਹਾਊਸ ਅਤੇ ਕੁਮਾਰ ਮੰਗਤ ਜੀ ਅਤੇ ਓਮ ਜੀ ਦੇ ਐਸੋਸੀਏਸ਼ਨ ਵਿੱਚ ਰਿਲੀਜ਼ ਹੋਵੇਗੀ।

Parmish Singham punjabi movieParmish Singham punjabi movie

ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ । ਆਪਣੇ ਪਰਿਵਾਰ ਅਤੇ ਹਰ ਇੱਕ ਫੈਨ/ ਸਪੋਰਟਰ ਨੂੰ ਮੁਬਾਰਬਾਦ ਦੇਣੀ ਚਾਹੁੰਦਾ ਹਾਂ। ਮੁਨੀਸ਼ ਸਾਹਨੀ ਭਾਜੀ , ਇਹ ਜਿੱਤ ਦਾ ਸਿਹਰਾ ਤੁਹਾਡੇ ਸਿਰ ਤੇ ਜਾਂਦਾ ਹੈ। ਵਾਹਿਗੁਰੂ ਮਿਹਰ ਕਰੇ , 2019 ਲੈ ਚੱਕ ਮੈਂ ਆ ਗਿਆ।

Parmish Singham punjabi movie

ਤੁਹਾਨੂੰ ਦੱਸ ਦੇਈਏ ਕਿ ਅਜੇ ਦੇਵਗਨ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਪਰਮੀਸ਼ ਵਰਮਾ ਬਾਰੇ ਲਿਖਿਆ ਹੈ ਕਿ ”ਪੰਜਾਬ ਦਾ ਸ਼ੇਰ” । ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪਰਮੀਸ਼ ਵਰਮਾ ਨੂੰ ‘ਰਾਕੀ ਮੈਂਟਲ’ ਫਿਲਮ ਦੇ ਕਿਰਦਾਰ ਲਈ ਬੈਸਟ ਡੈਬਿਊ ਮੇਲ ਦੀ ਕੈਟਾਗਰੀ ‘ਚ ਐਵਾਰਡ ਦਿੱਤਾ ਗਿਆ ਸੀ। ਉੱਥੇ ਹੀ ਇਸੇ ਹੀ ਫਿਲਮ ਦੇ ਜਗਜੀਤ ਸਿੰਘ ਨੂੰ ਬੈਸਟ ਨੈਗਟਿਵ ਰੋਲ ਭਾਵ ਕਿਰਦਾਰ ਨਿਭਾਉਣ ਲਈ ਐਵਾਰਡ ਮਿਲਿਆ ਸੀ।

Parmish Singham punjabi movie

ਤੁਹਾਨੂੰ ਦੱਸ ਦੇਈਏ ਕਿ ਯਾਰ ਅਣਮੁੱਲੇ ਗੀਤ ਯੂ-ਟਿਊਬ ਤੇ ਆਉਂਦਿਆਂ ਹੀ ਹਿੱਟ ਹੋ ਗਿਆ ਸੀ। ਸ਼ੈਰੀ ਮਾਨ ਦੁਆਰਾ ਗਾਇਆ ਗਿਆ ਇਹ ਗੀਤ ਸਭ ਦੇ ਜ਼ੁਬਾਨੀ ਚੜ੍ਹ ਗਿਆ ਸੀ। ਇਸ ਗਾਣੇ ਨੇ ਸ਼ੈਰੀ ਮਾਨ ਨੂੰ ਰਾਤੋਂ-ਰਤਾ ਸਿਤਾਰਾ ਬਣਾ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਾਅਦ ਸ਼ੈਰੀ ਮਾਨ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ, ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਅਤੇ ਕਈ ਫ਼ਿਲਮਾਂ ‘ਚ ਵੀ ਆਪਣੀ ਗੀਤਕਾਰੀ ਦਾ ਕਮਾਲ ਦਿਖਾਇਆ।

Parmish Singham punjabi movieParmish Singham punjabi movie

ਤੁਹਾਨੂੰ ਦੱਸ ਦੇਈਏ ਕਿ ਵੀਡੀਓ ਡਾਇਰੈਕਟਰ ਵਜੋਂ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਗਾਇਕੀ ਅਤੇ ਅਦਾਕਾਰੀ ਦਾ ਕਮਾਲ ਦਿਖਾਉਣ ਵਾਲੇ ਪਰਮੀਸ਼ ਵਰਮਾ ਦਾ ਇਕ ਹੋਰ ਗੀਤ ਹਾਲ ਹੀ ‘ਚ ਰਿਲੀਜ਼ ਹੋਇਆ ਸੀ। ਉਹਨਾਂ ਨੇ ਇੱਕ ਵਾਰ ਫਿਰ ਦਰਸ਼ਕਾਂ ਦੀ ਕਚਹਿਰੀ ਵਿਚ ਦਸਤਕ ਦਿੱਤੀ ਸੀ। ਜੀ ਹਾਂ ‘ਗਾਲ਼ ਨੀ ਕੱਢਣੀ’ ਅਤੇ ‘ਕੱਚੇ ਪੱਕੇ ਯਾਰ’ ਵਰਗੇ ਹਿੱਟ ਗੀਤ ਗਾਉਣ ਤੋਂ ਬਾਅਦ ਪਰਮੀਸ਼ ਵਰਮਾ ਨੇ ਆਪਣਾ ਨਵਾਂ ਗੀਤ ਹਾਲ ਹੀ ‘ਚ ਰਿਲੀਜ਼ ਕੀਤਾ ਹੈ ਜਿਸ ਦਾ ਨਾਂਅ ਹੈ “ਛੜਾ”।

Parmish Singham punjabi movie

The post ਪੰਜਾਬ ‘ਚ ਵੀ ਹੋਵੇਗੀ ਬਲਾਕਬਸਟਰ ‘ਸਿੰਘਮ’ ਦੀ ਐਂਟਰੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪੰਜਾਬ ‘ਚ ਵੀ ਹੋਵੇਗੀ ਬਲਾਕਬਸਟਰ ‘ਸਿੰਘਮ’ ਦੀ ਐਂਟਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×