Get Even More Visitors To Your Blog, Upgrade To A Business Listing >>

ਪੰਜਾਬ ਹਰਿਆਣਾ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਕਰਾਰ ਝਟਕਾ

Reservation in promotion: (ਨਰਿੰਦਰ ਜੱਗਾ): ਪੰਜਾਬ ਸਮੇਤ ਪੂਰੇ ਦੇਸ਼ ਵਿਚ SC/ST ਐਕਟ ਸਬੰਧੀ ਬੀਤੇ ਦਿਨੀਂ ਪਏ ਰੋਲੇ ਅਤੇ ਹੋਈ ਭੰਨਤੋੜ ਦਾ ਆਖ਼ਿਰ ਕੌਣ ਜਿੰਮੇਵਾਰ ਹੈ। ਖਬਰਾਂ ਵਿਚ ਇਹ ਵੀ ਆਇਆ ਕਿ ਲੰਘੇ ਕੱਲ ਹੋਏ ਭਾਰਤ ਬੰਦ ਵਿਚ ਹਿਸਾ ਲੈਣ ਵਾਲਿਆਂ ਪ੍ਰਦਰਸ਼ਨਕਾਰੀਆਂ ‘ਚੋਂ 90 ਫੀਸਦੀ ਲੋਕਾਂ ਨੂੰ ਹੀ ਨਹੀਂ ਪਤਾ ਸੀ ਕਿ ਉਹ ਵਿਰੋਧ ਕਿਸ ਚੀਜ ਦਾ ਕਰ ਰਹੇ ਹਨ। ਬਸ ਜਿਵੇਂ ਜਿਵੇਂ ਆਗੂਆਂ ਨੇ ਓਹਨਾਂ ਨੂੰ ਕਿਹਾ ਉਹ ਓਵਨ ਹੀ ਸੜਕਾਂ ‘ਤੇ ਉਤਰ ਕੇ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਦੇ ਰਹੇ।

punjabReservation in promotion

ਹੁਣ ਇਸ ਮਾਮਲੇ ‘ਚ ਪੰਜਾਬ ਹਰਿਆਣਾ ਹਾਈ ਕੋਰਟ ਨੇ SC/ST ਐਕਟ ਸਬੰਧੀ ਫੈਸਲਾ ਸੁਣਾਉਂਦਿਆਂ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਹਾਲੇ ਪੰਜਾਬ ਲੰਘੇ ਕੱਲ ਦੇ ਬੰਦ ਵਾਲੇ ਫੈਸਲੇ ਤੋਂ ਚੰਗੀ ਤਰ੍ਹਾਂ ਉਭਰਿਆ ਵੀ ਨਹੀਂ ਸੀ ਕਿ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ SC/ST ਐਕਟ ਵਿਚ ਮਿਲਿਆ ਇੱਕ ਹੋਰ ਝਟਕਾ ਕੀ ਰੰਗ ਲਿਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਫਿਲਹਾਲ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜੋ ਝਟਕਾ ਦਿੱਤਾ ਹੈ ਉਹ SC/AT ਐਕਟ ਅਧੀਨ ਰਾਖਵੇਂਕਰਨ ਤਹਿਤ ਨੌਕਰੀਆਂ ‘ਚ ਦਿੱਤੀ ਜਾ ਰਹੀ ਤਰੱਕੀ ਨੂੰ ਲੈ ਕੇ ਹੈ।

punjab

ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਉਂਦਿਆਂ ਕਿਹਾ ਹੈ ਕਿ SC/ST ਰਾਖਵਾਂਕਰਨ ਐਕਟ ਤਹਿਤ ਨੌਕਰੀਆਂ ਲੈਣ ਵਾਲਿਆਂ ਦੀ ਤੱਰਕੀ ਦਰ ਬਾਕੀ ਕੈਟੇਗਰੀਆਂ ਵਾਲਿਆਂ ਨਾਲੋਂ ਕੀਤੇ ਜਿਆਦਾ ਹੈ ਜੋ ਕਿ ਹਰ ਪਾਸਿਓਂ ਨਾ ਇਨਸਾਫੀ ਹੈ। ਹਾਈ ਕੋਰਟ ਦੇ ਡਬਲ ਬੇਂਚ ਦੇ ਜੱਜ ਰਾਜੇਸ਼ ਬਿੰਦਲ ਅਤੇ ਜੱਜ ਬੀ.ਐੱਸ ਵਾਲੀਆ ਨੇ ਅਮਨ ਕੁਮਾਰ ਅਤੇ ਹੋਰ ਕਈ ਲੋਕਾਂ ਵੱਲੋਂ ਦਾਖਲ ਕੀਤੀ ਗਈ ਰਿੱਟ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੌਕਰੀਆਂ ਵਿਚ ਗਲਤ ਤਰੀਕੇ ਨਾਲ ਤਰੱਕੀਆਂ ਦੇ ਰਹੀ ਹੈ।

punjab

ਪੰਜਾਬ ਸਰਕਾਰ ਰਾਖਵੇਂਕਰਨ ਤਹਿਤ ਤਰੱਕੀ ਜਿਆਦਾ ਦਿੰਦੀ ਹੈ। ਜਿਸ ਨਾਲ ਬਾਕੀ ਸਰਕਾਰੀ ਨੌਕਰੀ ਪੇਸ਼ ਲੋਕਾਂ ਨਾਲ ਧੱਕਾ ਹੋ ਰਿਹਾ ਹੈ। ਪਟੀਸ਼ਨ ਕਰਤਾਵਾਂ ਨੇ ਪੰਜਾਬ ਸਰਕਾਰ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਬਣਾਏ ਕਾਨੂੰਨ ਨਾ ਮੰਨ ਕੇ ਆਪਣੇ ਹੀ ਕਾਨੂੰਨ ਲਾਗੂ ਕਰ ਰਹੀ ਹੈ। ਜਿਸ ਨਾਲ ਰਾਖਵੇਂਕਰਨ ਤੋਂ ਬਾਹਰ ਵਾਲੇ ਸਰਕਾਰੀ ਨੌਕਰੀ ਕਰਨ ਵਾਲਿਆਂ ਨਾਲ ਧੱਕਾ ਹੋ ਰਿਹਾ ਹੈ।

punjabReservation in promotion

ਪੰਜਾਬ ਹਾਈ ਕੋਰਟ ਦੇ ਡਬਲ ਬੇਂਚ ਵੱਲੋਂ ਇਸ ਮਾਮਲੇ ‘ਤੇ ਪੰਜਾਬ ਸਰਕਾਰ ਨੂੰ ਫਟਕਾਰ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਇਸ ਸਬੰਧੀ ਇੱਕ ਕਮੇਟੀ ਦਾ ਜਲਦ ਗੱਠਨ ਕਰੇ ਅਤੇ ਉਹ ਕਮੇਟੀ ਸਾਰੀ ਜਾਣਕਾਰੀ ਇਕੱਤਰ ਕਰ ਕੇ ਅਦਾਲਤ ਵਿਚ ਪੇਸ਼ ਕਰੇ ਅਤੇ ਸਰਕਾਰ ਸੋਧੇ ਹੋਏ ਨਿਯਮਾਂ ਤਹਿਤ ਹੀ ਮੁਲਾਜ਼ਮਾਂ ਨੂੰ ਇਕਸਾਰ ਤਰੱਕੀਆਂ ਦੇਵੇ।

punjab

The post ਪੰਜਾਬ ਹਰਿਆਣਾ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਕਰਾਰ ਝਟਕਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪੰਜਾਬ ਹਰਿਆਣਾ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਕਰਾਰ ਝਟਕਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×