Get Even More Visitors To Your Blog, Upgrade To A Business Listing >>

ਪਤਨੀ ਛੱਡ ਕੇ ਗਈ ਤਾਂ ਪਤੀ ਨੇ ਕਰ ਲਈ ਆਤਮਹੱਤਿਆ

Man commits suicide Ludhiana: ਥਾਣਾ ਸ਼ੇਰਪੁਰ ਦੇ ਅਧੀਨ ਆਉਂਦੀ ਸਰਪ ਕਲੋਨੀ ਦੀ ਗਲੀ ਨੰ. 2 ‘ਚ ਰਹਿਣ ਵਾਲੇ ਰਾਜੂ ਨਾਮ ਦੇ ਯੁਵਕ ਨੇ ਦੁੱਧ ਮੂਹੇ ਬੱਚੇ ਨੂੰ ਛੱਡ ਜੀਜਾ ਨਾਲ ਪੇਕੇ ਜਾਣ ‘ਤੇ ਪ੍ਰੇਸ਼ਾਨ ਹੋ ਕੇ ਘਰ ‘ਚ ਹੀ ਫੰਦਾ ਲੱਗਾ ਕੇ ਆਤਮਹੱਤਿਆ ਕਰ ਲਈ ਹੈ। ਨੌਜਵਾਨ ਬੇਟੇ ਦੀ ਮੌਤ ਦੇ ਲਾਇ ਉਸਦੇ ਜੀਜਾ ਅਤੇ ਪਤਨੀ ਨੂੰ ਜਿੰਮੇਵਾਰ ਦੱਸ ਕੇ ਪਰਿਵਾਰ ਨੇ ਸ਼ੇਰਪੁਰ ਥਾਣੇ ਅੱਗੇ ਧਰਨਾ ਲਗਾਇਆ ਅਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਮ੍ਰਿਤਕ ਰਾਜੂ (32) ਸਿਲਾਈ ਵਾਲੀਆਂ ਮਸ਼ੀਨਾਂ ਬਣਾਉਣ ਦਾ ਕੰਮ ਕਰਦਾ ਸੀ। ਉਸ ਦੀ ਥੋੜੇ ਸਮੇਂ ਪਹਿਲਾਂ ਹੀ ਪੂਜਾ ਦੇ ਨਾਲ ਵਿਆਹ ਹੋਇਆ ਸੀ ਅਤੇ ਉਸਦਾ 8 ਮਹਿਨੇ ਦਾ ਬੱਚਾ ਵੀ ਸੀ।

punjabMan commits suicide Ludhiana

ਬੱਚੇ ਦੇ ਦਿੱਲ ‘ਚ ਸੁਰਾਖ ਸੀ ਜਿਸ ਕਰਕੇ ਉਹ ਬਿਮਾਰ ਰਹਿੰਦਾ ਸੀ। ਰਾਜੂ ਦੀ ਮਾਂ ਨੇ ਦਸਿਆ ਕੇ ਐਤਵਾਰ ਨੂੰ ਰਾਜੂ ਦੀ ਬੱਚੇ ਨੂੰ ਦੁੱਧ ਪਿਲਾਉਣ ਪਿੱਛੇ ਪੂਜਾ ਨਾਲ ਬਹਿਸ ਹੋ ਗਈ ਜਿਸ ਵਜ੍ਹਾ ਕਰਕੇ ਪੂਜਾ ਨੇ ਪਠਾਨਕੋਟ ਤੋਂ ਆਪਣੇ ਜੀਜਾ ਕਾਲਾ ਨੂੰ ਬੁਲਾ ਲਿਆ ਜਿਸ ਨੇ ਰਾਜੂ ਨਾਲ ਹੱਥਾਪਾਈ ਕੀਤੀ ਅਤੇ ਉਸ ਦੀ ਬੇਜ਼ਤੀ ਕੀਤੀ ਅਤੇ ਉਸ ਦੀ ਪਤਨੀ ਨੂੰ ਆਪਣੇ ਨਾਲ ਲੈ ਗਿਆ। ਪੇਕੇ ਜਾਂ ਤੋਂ ਪਹਿਲਾਂ ਪੂਜਾ ਨੇ ਬੱਚਾ ਸ਼ੰਕੁਤਲਾ ਦੇ ਹਵਾਲੇ ਕਰ ਦਿੱਤਾ। ਆਪਣੀ ਬੇਜ਼ਤੀ ਅਤੇ ਮਾਰਕੁੱਟ ਤੋਂ ਪ੍ਰੇਸ਼ਾਨ ਹੋ ਕੇ ਰਾਜੂ ਸ਼ੇਰਪੁਰ ਪੁਲਿਸ ਥਾਣਾ ‘ਚ ਸ਼ਿਕਾਇਤ ਦਰਜ ਕਰਾਉਣ ਗਿਆ , ਪਰ ਉੱਥੇ ਉਸਦੀ ਕੋਈ ਸੁਣਵਾਈ ਨਾ ਹੋਈ।

punjab

ਜਿਸ ਪ੍ਰੇਸ਼ਾਨ ਹੋ ਕੇ ਰਾਜੂ ਨੇ ਘਰ ਆ ਕੇ ਆਪਣੇ ਆਪ ਨੂੰ ਫਾਹਾ ਲੈ ਲਿਆ। ਪੁੱਤਰ ਦੀ ਮੌਤ ਤੋਂ ਦੁੱਖੀ ਰਿਸ਼ਤੇਦਾਰਾਂ ਨੇ ਭਾਰੀ ਗਿਣਤੀ ‘ਚ ਸ਼ੇਰਪੁਰ ਥਾਣੇ ਅੱਗੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਮ੍ਰਿਤਕ ਦੇ ਭਰਾਂਵਾਂ ਰਾਜੇਸ਼ ਕੁਮਾਰ , ਨਰੇਸ਼ ਕੁਮਾਰ ,ਅਤੇ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਰਾ ਦੀ ਮੌਤ ਦਾ ਜਿੰਮੇਵਾਰ ਪੂਜਾ ਅਤੇ ਉਸਦਾ ਜੀਜਾ ਕਾਲਾ ਹਨ। ਜਦੋਂ ਤੱਕ ਪੁਲਿਸ ਇੰਨਾਂ ਮੁਲਜ਼ਿਮਾਂ ਨੂੰ ਗਿਰਫ਼ਤਾਰ ਨਹੀਂ ਕਰ ਲੈਂਦੀ ਉਦੋਂ ਤੱਕ ਉਹ ਰਾਜੂ ਦਾ ਸੰਸਕਾਰ ਨਹੀਂ ਕਰਨਗੇ।
ਪਿਛਲੇ ਦਿਨੀ ਅਜਨਾਲਾ ਅਧੀਨ ਆਉਂਦੇ ਪਿੰਡ ਸੈਦਪੁਰ ਖੁਰਦ ਦੀ ਇਕ 24 ਸਾਲਾ ਵਿਆਹੁਤਾ ਨੇ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਸੀ ।

punjab

ਮ੍ਰਿਤਕ ਪਰਮਜੀਤ ਕੌਰ ਦੇ ਪਿਤਾ ਮੋਰ ਸਿੰਘ ਤੇ ਮਾਤਾ ਪੂਰੋ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਕਰੀਬ 5 ਸਾਲ ਪਹਿਲਾਂ ਪਿੰਡ ਸੈਦਪੁਰ ਦੇ ਰਹਿਣ ਵਾਲੇ ਸਰਬਜੀਤ ਸਿੰਘ ਨਾਲ ਕੀਤਾ ਸੀ ਅਤੇ ਜਿਸ ਤੋਂ ਬਾਅਦ ਉਸ ਦੇ ਪਤੀ ਦੀ ਕੁਝ ਸਮੇਂ ਦੇ ਬਾਅਦ ਹੀ ਮੌਤ ਹੋ ਗਈ ਸੀ।
ਪਰ ਬਾਅਦ ਦੇ ਵਿੱਚ ਅਸੀ ਫਿਰ ਤੋਂ ਉਸ ਦਾ ਵਿਆਹ ਉਸ ਦੇ ਦਿਉਰ ਦੇ ਨਾਲ ਕਰੀਬ ਡੇਢ ਸਾਲ ਪਹਿਲਾ ਕਰ ਦਿੱਤਾ ਸੀ। ਪਹਿਲੇ ਵਿਆਹ ਦੇ ਵਾਂਗ ਵੀ ਇਸ ਵਾਰ ਵੀ ਅਸੀ ਆਪਣੀ ਧੀ ਦੇ ਵਿਆਹ ਮੌਕੇ ਦੁਬਾਰਾ ਅਪਣੀ ਹੈਸੀਅਤ ਦੇ ਅਨੁਸਾਰ ਦਾਜ ਦਿੱਤਾ ਸੀ ਪਰ ਇਸ ਦੇ ਬਾਵਜੂਦ ਉਸ ਦਾ ਪਤੀ, ਸੱਸ, ਸਹੁਰਾ ਤੇ ਹੋਰ ਪਰਿਵਾਰਕ ਮੈਂਬਰ ਪਰਮਜੀਤ ਕੌਰ ਨੂੰ ਦਾਜ ਘੱਟ ਲਿਆਉਣ ਦੇ ਕਾਰਨ ਤੰਗ ਪਰੇਸ਼ਾਨ ਕਰਦੇ ਸਨ

punjabMan commits suicide Ludhiana

ਅਤੇ ਅਕਸਰ ਹੀ ਉਹਨਾਂ ਦੀ ਧੀ ਨੂੰ ਮਿਹਣੇ ਮਾਰਦੇ ਰਹਿੰਦੇ ਸਨ। ਲੜਕੀ ਦੇ ਪੇਕੇ ਪਰਿਵਾਰ ਨੇ ਦੱਸਿਆਂ ਕਿ ਉਹਨਾਂ ਦੀ ਧੀ ਨੇ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਹੀ ਫਾਹਾ ਲੈ ਕੇ ਆਤਮਹੱਤਿਆ ਕੀਤੀ ਹੈ। ਥਾਣਾ ਅਜਨਾਲਾ ਦੇ ਅਧਿਕਾਰੀ ਏ. ਐੱਸ. ਆਈ. ਰਸ਼ਪਾਲ ਸਿੰਘ ਨੇ ਦੱਸਿਆ ਕਿ ਆਤਮਹੱਤਿਆ ਕਰਨ ਵਾਲੀ ਔਰਤ ਪਰਮਜੀਤ ਕੌਰ ਦੀ ਮਾਤਾ ਪੂਰੋ ਪਤਨੀ ਮੋਰ ਸਿੰਘ ਦੇ ਬਿਆਨਾਂ ‘ਤੇ ਗੁਰਨਾਮ ਸਿੰਘ ਪੁੱਤਰ ਬਿੱਟੂ ਸਿੰਘ, ਬਿੱਟੂ ਸਿੰਘ ਪੁੱਤਰ ਸੋਹਣ ਸਿੰਘ, ਮੰਗਤਾ ਸਿੰਘ ਪੁੱਤਰ ਸੋਹਣ ਸਿੰਘ ਤੇ ਨਾਨਕੀ ਪਤਨੀ ਸੋਹਣ ਸਿੰਘ ਵਾਸੀ ਸੈਦਪੁਰ ਖੁਰਦ ਖਿਲਾਫ ਥਾਣਾ ਅਜਨਾਲਾ ਵਿਖੇ ਮਾਮਲਾ ਦਰਦ ਕਰ ਲਿਆ ਗਿਆ ਹੈ।

punjab

The post ਪਤਨੀ ਛੱਡ ਕੇ ਗਈ ਤਾਂ ਪਤੀ ਨੇ ਕਰ ਲਈ ਆਤਮਹੱਤਿਆ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪਤਨੀ ਛੱਡ ਕੇ ਗਈ ਤਾਂ ਪਤੀ ਨੇ ਕਰ ਲਈ ਆਤਮਹੱਤਿਆ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×