Get Even More Visitors To Your Blog, Upgrade To A Business Listing >>

ਕੀ ਪੰਜਾਬ ਸਰਕਾਰ ਖੁਦ ਵੇਚ ਰਹੀ ਹੈ ਨਸ਼ਾ?

Punjab government selling drugs: (ਨਰਿੰਦਰ ਜੱਗਾ): ਪੰਜਾਬ ਇਸ ਵੇਲੇ ਨਸ਼ੇ ਦੀ ਮਾਰ ਝੱਲ ਰਿਹਾ ਹੈ ਅਤੇ ਪੰਜਾਬ ਦੇ ਮੱਥੇ ‘ਤੇ ਇਸ ਵੇਲੇ ਜੇਕਰ ਕੋਈ ਸੱਭ ਤੋਂ ਵੱਡਾ ਦਾਗ਼ ਹੈ ਤਾਂ ਉਹ ਹੈ ‘ਪੰਜਾਬ ਨਸ਼ਿਆਂ ਦੀ ਭੂਮੀ’। ਪੰਜਾਬ ਦਾ ਨਾਮ ਖਬਰਾਂ ਅਤੇ ਸਿਆਸਤਦਾਨਾਂ ਵੱਲੋਂ ਆਪਣੇ ਰਾਜਸੀ ਫਾਇਦੇ ਚੁੱਕਣ ਲਈ ਚੋਣਾਂ ਵੇਲੇ ਨਸ਼ਿਆਂ ਨਾਲ ਜੋੜ ਕੇ ਚੰਗੀ ਤਰ੍ਹਾਂ ਭੰਡਿਆਂ ਜਾਂਦਾ ਹੈ। ਜੇਕਰ ਹਵਾਲਿਆਂ ਦੀ ਮੰਨੀ ਜਾਵੇ ਤਾਂ ਪੰਜਾਬ ਵਿਚ ਸੱਭ ਤੋਂ ਵੱਧ ਨਸ਼ਾ ਪਾਕਿਸਤਾਨ ਵੱਲੋਂ ਆਉਂਦਾ ਹੈ ਅਤੇ ਸਾਡੀ ਫੋਰਸ ਬਾਡਰ ‘ਤੇ ਹੀ ਨਸ਼ਾ ਤਸਕਰਾਂ ਨੂੰ ਫੜ੍ਹ ਵੀ ਲੈਂਦੀ ਹੈ ਅਤੇ ਕਈ ਓਥੋਂ ਬਚ ਕੇ ਅੱਗੇ ਵੀ ਨਿਕਲ ਅਉਣੁਦੇ ਹਨ ਜੋ ਪੰਜਾਬ ਦੇ ਵੱਖ ਵੱਖ ਇਲਾਕਿਆਂ ‘ਚ ਨਸ਼ਾ ਸਪਲਾਈ ਕਰਦੇ ਹਨ।

punjabPunjab government selling drugs

ਪੰਜਾਬ ‘ਚ ਹੀ ਨਹੀਂ ਸਗੋਂ ਦੇਸ਼ ਦੇ ਹੋਰ ਸੂਬਿਆਂ ‘ਚ ਭੇਜਿਆ ਜਾਂਦਾ ਹੈ। ਭਾਵੇਂ ਕਿ ਇਹ ਨਸ਼ਾ ਜਿਆਦਾਤਰ ਬਾਡਰ ਪਾਰ ਤੋਂ ਹੀ ਆਉਂਦਾ ਹੈ ਪਰ ਫਿਰ ਵੀ ਖਬਰਾਂ ਵਿਚ ਪੰਜਾਬ ਦਾ ਨਾਮ ਨਸ਼ਿਆਂ ਦੀ ਭੂਮੀ ਵਜੋਂ ਲਿਆ ਜਾਂਦਾ ਹੈ। ਪੰਜਾਬ ਸਰਕਾਰ ਨੇ ਭਾਵੇਂ ਨਸ਼ਾ ਤਸਕਰਨਾ ਨੂੰ ਫੜ੍ਹਨ ਲਈ ਫੌਜੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਸੂਤਰਾਂ ਅਨੁਸਾਰ ਪਤਾ ਚਲਿਆ ਹੈ ਕਿ ਪੰਜਾਬ ਸਰਕਾਰ ਖੁਦ ‘ਰਵਾਇਤੀ ਨਸ਼ਿਆਂ’ ਨੂੰ ਦੇਸ਼ ਦੇ ਦੂਜੇ ਰਾਜਾਂ ‘ਚ ਭੇਜਦੀ ਹੈ। ਜਿਨ੍ਹਾਂ ਵਿਚ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਦਾ ਨਾਮ ਸਾਹਮਣੇ ਆਉਂਦਾ ਹੈ।

punjab

ਪੰਜਾਬ ਸਰਕਾਰ ਰਵਾਇਤੀ ਨਸ਼ੇ ਜਿਨ੍ਹਾਂ ਵਿੱਚ ‘ਸੁੱਖਾ’ ‘ਭੰਗ’ ‘ਦੇਸੀ ਕੈਨਾਬਿਸ’ ਆਦਿ ਦੇ ਨਾਮ ਸ਼ਾਮਿਲ ਹਨ, ਨੂੰ ਪੰਜਾਬ ਸਰਕਾਰ ਖ਼ੁਦ ਰਾਜਸਥਾਨ ਅਤੇ ਮੱਧ ਪ੍ਰਦੇਸ਼ ਨੂੰ ਵੇਚ ਕੇ ਪੈਸੇ ਇਕੱਠੇ ਕਰਦੇ ਹਨ। ਇਹ ਦੇਸੀ ਰਵਾਇਤੀ ਨਸ਼ੇ ਤਕਰੀਬਨ ਪਿਛਲੇ 30 ਸਾਲਾਂ ਤੋਂ ਹੋਰ ਸੂਬਿਆਂ ਨੂੰ ਪੰਜਾਬ ਸਰਕਾਰ ਵੇਚ ਰਹੀ ਹੈ। ਪੰਜਾਬ ਸਰਕਾਰ ਨੇ ਇੱਕ ਕਾਂਟਰੈਕਟਰ ਜਿਸ ਦਾ ਨਾਮ ਸੁਰਜੀਤ ਕੁਮਾਰ ਹੈ, ਨੂੰ ਤਕਰੀਬਨ ਇਹ ਠੇਕਾ 3.5 ਲੱਖ ਰੁਪਏ ਵਿਚ ਦਿੱਤਾ ਹੈ। ਪਰ ਇਸ ਸਭ ਵਿਚ ਇਕ ਖ਼ਾਸ ਗੱਲ ਹੈ ਕਿ ਇਹਨਾਂ ਦੇਸੀ ਅਤੇ ਰਵਾਇਤੀ ਨਸ਼ਿਆਂ ਦੀ ਪੈਦਾਵਾਰ ਅੱਗੇ ਨਾਲੋਂ ਜਿਆਦਾ ਹੋ ਰਹੀ ਹੈ ਅਤੇ ਇਸ ਦਾ ਰੈਵੇਨਿਊ ਸਾਲੋਂ ਸਾਲ ਘਟਦਾ ਜਾ ਰਿਹਾ ਹੈ।

punjabPunjab government selling drugs

ਜਿਆਦਾ ਤਰ ਇਹ ਨਸ਼ੇ ਹੁਸ਼ਿਆਰਪੁਰ ਇਲਾਕੇ ਵਿਚ ਹੀ ਉਗਾਏ ਜਾਂਦੇ ਹਨ ਅਤੇ ਰਾਜਸਥਾਨ ਸਮੇਤ ਮੱਧ ਪ੍ਰਦੇਸ਼ ਵਿਚ ਦੁਕਾਨਾਂ ਅਤੇ ਠੇਕਿਆਂ ‘ਤੇ ਵੇਚੇ ਜਾਂਦੇ ਹਨ। ਪੰਜਾਬ ਸਰਕਾਰ ਇਹਨਾਂ ਨਸ਼ਿਆਂ ਦੀ ਵੇਚ ਨਾਲ ਤਕਰੀਬਨ 8.80 ਲੱਖ ਰੁਪਏ ਤੱਕ ਦਾ ਰੈਵੇਨਿਊ ਕਮਾਉਂਦੀ ਹੈ। ਹਾਲਾਂਕਿ ਸੂਬੇ ਵਿਚ ਬਿਨਾਂ ਇਜਾਜਤ ਦੇ ਇਹ ਨਸ਼ੇ ਉਗਾਉਣੇ ਅਤੇ ਵੇਚਣੇ ਗੈਰਕਾਨੂੰਨੀ ਹੈ। ਇਸ ਵਾਰ ਸਰਕਾਰ ਨੇ ਇਹਨਾਂ ਨਸ਼ਿਆਂ ਦੀ ਖੇਤੀ ਲਈ ਅਰਜ਼ੀਆਂ ਵੀ ਮੰਗੀਆਂ ਹਨ ਜੋ ਕਿ ਇਸ ਵਾਰ ਤਕਰੀਬਨ 122 ਦੇ ਕਰੀਬ ਸਨ। ਗੈਰ ਕਾਨੂੰਨੀ ਢੰਗ ਨਾਲ ਬੀਜੀ ਗਈ ਇਹ ਖੇਤੀ ਇਸ ਵਾਰ ਚੌਕਸੀ ਵਿਭਾਗ ਵੱਲੋਂ ਅੱਗੇ ਨਾਲੋਂ 300 ਪ੍ਰਤੀਸ਼ਤ ਜਿਆਦਾ ਫੜ੍ਹੀ ਗਈ ਹੈ।

punjab

The post ਕੀ ਪੰਜਾਬ ਸਰਕਾਰ ਖੁਦ ਵੇਚ ਰਹੀ ਹੈ ਨਸ਼ਾ? appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕੀ ਪੰਜਾਬ ਸਰਕਾਰ ਖੁਦ ਵੇਚ ਰਹੀ ਹੈ ਨਸ਼ਾ?

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×