Get Even More Visitors To Your Blog, Upgrade To A Business Listing >>

ਦਿੱਲੀ ਵਿੱਚ ਸੱਦੀ ‘ਆਪ’ ਵਿਧਾਇਕਾਂ ਦੀ ਬੈਠਕ ‘ਚ ਸਿਰਫ 10 ਵਿਧਾਇਕ ਪਹੁੰਚੇ…

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ਉਤੇ ਪਾਰਟੀ ਅੰਦਰ ਸ਼ੁਰੂ ਹੋਈ ਉਥਲ-ਪੁਥਲ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ। ਇਸ ਮਾਮਲੇ ਵਿੱਚ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੇ ਦਿੱਲੀ ਸਥਿੱਤ ਘਰ ਵਿੱਚ ਪਾਰਟੀ ਦੇ ਪੰਜਾਬ ਵਿਧਾਇਕਾਂ ਦੀ ਬੈਠਕ ਬੁਲਾਈ ਗਈ ਸੀ। ਪਰ ਸਾਰੇ ਵਿਧਾਇਕਾਂ ਵਿੱਚੋਂ ਕੇਵਲ 10 ਵਿਧਾਇਕ ਹੀ ਪੁਹੰਚੇ ਹਨ। ਜਦਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਹੋਰ ਸੀਨੀਅਰ ਆਗੂ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੱਦੀ ਗਈ ਇਸ ਬੈਠਕ ਵਿੱਚ ਅਮਨ ਅਰੋੜਾ, ਕੁਲਤਾਰ ਸਿੰਘ, ਅਮਰਜੀਤ ਸਿੰਘ, ਸਰਬਜੀਤ ਕੌਰ, ਰੁਪਿੰਦਰ ਰੂਬੀ, ਬਲਜਿੰਦਰ ਕੌਰ, ਜੈਕਿਸ਼ਨ ਰੋੜੀ, ਮਨਜੀਤ ਸਿੰਘ, ਹਰਪਾਲ ਚੀਮਾ ਅਤੇ ਬੁੱਧ ਰਾਮ ਸ਼ਾਮਿਲ ਹਨ। ਬੈਠਕ ਵਿੱਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੌਜੂਦ ਹਨ ਅਤੇ ਬੈਠਕ ਜਾਰੀ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੇਜਰੀਵਾਲ ਦੇ ਵਕੀਲ ਨੇ ਮਜੀਠੀਆ ਦੇ ਮੁਆਫੀ ਮੰਗਣ ਦਾ ਠੀਕਰਾ ਆਮ ਆਦਮੀ ਪਾਰਟੀ ਦੇ ਪੰਜਾਬ ਆਗੂਆਂ ਸਿਰ ਭੰਨਿਆ ਸੀ, ਜਿਸ ਕਾਰਨ ਪਾਰਟੀ ਦੇ ਪੰਜਾਬ ਆਗੂਆਂ ਦਾ ਗੁੱਸਾ ਹੋਰ ਭੜਕਿਆ ਹੋਇਆ ਹੈ। ਸੋਸ਼ਲ ਮੀਡੀਆ ਉਤੇ ਵਾਇਰਲ ਹੋਏ ਵੀਡੀਓ ਵਿੱਚ ਵਕੀਲ ਵੱਲੋਂ ਕੇਜਰੀਵਾਲ ਦਾ ਪੱਖ ਰੱਖਦਿਆਂ ਕਿਹਾ ਗਿਆ ਹੈ ਕਿ ਅਦਾਲਤ ਵਿੱਚ ਮਾਮਲਾ ਜਾਣ ਤੋਂ ਬਾਅਦ ਪੰਜਾਬ ਦੀ ਟੀਮ ਵੱਲੋਂ ਕੋਈ ਸਮਰਥਨ ਨਹੀਂ ਕੀਤਾ ਜਾ ਰਿਹਾ ਸੀ। ਇਸਦੇ ਨਾਲ ਹੀ ਪੰਜਾਬ ਵਿੱਚ ਪੇਸ਼ੀ ਦੇ ਦੌਰਾਨ ਕੇਜਰੀਵਾਲ ਨੂੰ ਇਤਰਾਜਯੋਗ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ।

aap

ਵਕੀਲ ਦਾ ਕਹਿਣਾ ਹੈ ਕਿ ਪੰਜਾਬ ਦੀ ਟੀਮ ਵੱਲੋਂ ਨਾ ਤਾਂ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਗਈ ਅਤੇ ਨਾ ਹੀ ਕੇਸ ਲੜਨ ਲਈ ਸਥਾਨਕ ਵਕੀਲਾਂ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇੱਕ ਸਥਾਨਕ ਆਗੂ ਕੋਲੋਂ ਵਕੀਲ ਕਰਨ ਨੂੰ ਕਿਹਾ ਗਿਆ ਤਾਂ ਉਸਨੇ ਜਵਾਬ ਦਿੱਤਾ ਕਿ ਵਕੀਲ ਤਿੰਨ ਲੱਖ ਰੁਪਏ ਮੰਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਕੇਜਰੀਵਾਲ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।

manish sisodia statement kejriwal

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪੇਸ਼ੀਆਂ ਦੌਰਾਨ ਸਹਿਯੋਗ ਨਾ ਕਰਨ ਦੇ ਇਲਜਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਪੰਜਾਬ ਦੇ ਹਜਾਰਾਂ ਪਾਰਟੀ ਵਰਕਰਾਂ ਨੇ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਪੰਜਾਬ ਇਕਾਈ ਉਤੇ ਅਜਿਹੇ ਇਲਜਾਮ ਲਗਾਉਣੇ ਮੰਦਭਾਗੇ ਅਤੇ ਇਤਰਾਜਯੋਗ ਹਨ। ਅਜਿਹੇ ਇਲਜਾਮ ਸੌੜੀ ਮਾਨਸਿਕਤਾ ਦਾ ਪ੍ਰਤੀਕ ਹਨ।

manish sisodia statement kejriwal

ਦੂਜੇ ਪਾਸੇ ਬਾਗੀ ਆਗੂਆਂ ਦੀ ਵੱਖਰੀ ਪਾਰਟੀ ਬਣਾਉਣ ਦੇ ਨਾਲ-ਨਾਲ ਕਈ ਹੋਰ ਵਿਕਲਪਾਂ ਦੀ ਚਰਚਾ ਨੇ ਵੀ ਸਿਆਸਤ ਗਰਮਾਈ ਹੋਈ ਹੈ। ਸੰਭਾਵਨਾ ਹੈ ਕਿ ਸੋਮਵਾਰ ਤੱਕ ਇਨ੍ਹਾਂ ਵੱਲੋਂ ਕੋਈ ਫੈਸਲਾ ਲੈ ਲਿਆ ਜਾਵੇਗਾ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਵੀ 20 ਮਾਰਚ ਤੋਂ ਸ਼ੁਰੂ ਹੋਣ ਵਾਲਾ ਹੈ, ਅਜਿਹੇ ਵਿੱਚ ਪੂਰੀ ਸੰਭਾਵਨਾ ਹੈ ਕਿ ਉਹ ਇਸ ਤੋਂ ਪਹਿਲਾਂ ਹੀ ਕੋਈ ਵੱਡਾ ਐਲਾਨ ਕਰ ਦੇਣਗੇ। ਫਿਲਹਾਲ ਕੇਜਰੀਵਾਲ ਨਾਲ ਜਾਰੀ ਇਸ ਬੈਠਕ ਦੇ ਨਤੀਜੇ ਦਾ ਪਾਰਟੀ ਦੇ ਪੰਜਾਬ ਆਗੂਆਂ ਦੇ ਫੈਸਲੇ ‘ਤੇ ਜ਼ਰੂਰ ਅਸਰ ਪਵੇਗਾ।

The post ਦਿੱਲੀ ਵਿੱਚ ਸੱਦੀ ‘ਆਪ’ ਵਿਧਾਇਕਾਂ ਦੀ ਬੈਠਕ ‘ਚ ਸਿਰਫ 10 ਵਿਧਾਇਕ ਪਹੁੰਚੇ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦਿੱਲੀ ਵਿੱਚ ਸੱਦੀ ‘ਆਪ’ ਵਿਧਾਇਕਾਂ ਦੀ ਬੈਠਕ ‘ਚ ਸਿਰਫ 10 ਵਿਧਾਇਕ ਪਹੁੰਚੇ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×