Get Even More Visitors To Your Blog, Upgrade To A Business Listing >>

ਕੇਜਰੀਵਾਲ ਦੇ ਮੁਆਫੀਨਾਮੇ ਤੋਂ 10 ਵਿਧਾਇਕ ਸੰਤੁਸ਼ਟ, ਭਗਵੰਤ ਮਾਨ ਤੇ ਅਮਨ ਅਰੋੜਾ ਦਾ ਅਸਤੀਫਾ ਨਾਮਨਜੂਰ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ਉਤੇ ਦਿੱਲੀ ਵਿਖੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਘਰ ਵਿੱਚ ਪਾਰਟੀ ਦੇ ਪੰਜਾਬ ਦੇ ਪਾਰਟੀ ਵਿਧਾਇਕਾਂ ਦੀ ਬੈਠਕ ਬੁਲਾਈ ਗਈ ਸੀ। ਪਰ ਸਾਰੇ ਵਿਧਾਇਕਾਂ ਵਿੱਚੋਂ ਕੇਵਲ 10 ਵਿਧਾਇਕ ਹੀ ਪੁਹੰਚੇ ਸਨ। ਜਦਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਹੋਰ ਸੀਨੀਅਰ ਆਗੂ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੱਦੀ ਗਈ ਇਸ ਬੈਠਕ ਵਿੱਚ ਅਮਨ ਅਰੋੜਾ, ਕੁਲਤਾਰ ਸਿੰਘ, ਅਮਰਜੀਤ ਸਿੰਘ, ਸਰਬਜੀਤ ਕੌਰ, ਰੁਪਿੰਦਰ ਰੂਬੀ, ਬਲਜਿੰਦਰ ਕੌਰ, ਜੈਕਿਸ਼ਨ ਰੋੜੀ, ਮਨਜੀਤ ਸਿੰਘ, ਹਰਪਾਲ ਚੀਮਾ ਅਤੇ ਬੁੱਧ ਰਾਮ ਸ਼ਾਮਿਲ ਹੋਏ। ਬੈਠਕ ਵਿੱਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੌਜੂਦ ਵੀ ਮੌਜੂਦ ਰਹੇ।

ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਵਿਧਾਇਕਾਂ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਮੁਆਫੀਨਾਮੇ ਦਾ ਜੋ ਫੈਸਲਾ ਲਿਆ ਹੈ, ਉਹ ਬਹੁਤ ਸੋਚ-ਸਮਝ ਕੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਾਰੀਖਾਂ ਉਤੇ ਜਾਣ ਨਾਲ ਪਾਰਟੀ ਸੁਪ੍ਰੀਮੋ ਦਾ ਬਹੁਤ ਜਿਆਦਾ ਸਮਾਂ ਬਰਬਾਦ ਹੁੰਦਾ ਸੀ, ਜਿਸ ਕਾਰਨ ਉਨ੍ਹਾਂ ਨੇ ਇਹ ਫੈਸਲਾ ਲਿਆ ਕਿ ਸਮਾਂ ਬਰਬਾਦ ਕਰਨ ਨਾਲੋਂ ਮੁਆਫੀ ਜਿਆਦਾ ਬਿਹਤਰ ਹੈ।

ਇਸ ਸਬੰਧੀ ਜਦੋਂ ਇਨ੍ਹਾਂ ਵਿਧਾਇਕਾਂ ਕੋਲੋਂ ਬਾਕੀ ਨਰਾਜ ਵਿਧਾਇਕਾਂ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੇਜਰੀਵਾਲ ਦੇ ਫੈਸਲੇ ਤੋਂ ਕੋਈ ਨਰਾਜ ਨਹੀਂ ਹੈ ਅਤੇ ਸਮਾਂ ਮਿਲਦਿਆਂ ਹੀ ਬਾਕੀ ਦੇ ਵਿਧਾਇਕ ਵੀ ਉਨ੍ਹਾਂ ਨੰ ਆ ਕੇ ਮਿਲਣਗੇ। ਇਸ ਦੌਰਾਨ ਉਨ੍ਹਾਂ ਖੁਲਾਸਾ ਕਰਦਿਆਂ ਦੱਸਿਆ ਕਿ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਉਪ ਪ੍ਰਧਾਨ ਅਮਨ ਅਰੋੜਾ ਦਾ ਅਸਤੀਫਾ ਨਾਮਨਜੂਰ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਬਾਗੀ ਆਗੂਆਂ ਦੀ ਵੱਖਰੀ ਪਾਰਟੀ ਬਣਾਉਣ ਦੇ ਨਾਲ-ਨਾਲ ਕਈ ਹੋਰ ਵਿਕਲਪਾਂ ਦੀ ਚਰਚਾ ਨੇ ਵੀ ਸਿਆਸਤ ਗਰਮਾਈ ਹੋਈ ਹੈ। ਸੰਭਾਵਨਾ ਹੈ ਕਿ ਸੋਮਵਾਰ ਤੱਕ ਇਨ੍ਹਾਂ ਵੱਲੋਂ ਕੋਈ ਫੈਸਲਾ ਲੈ ਲਿਆ ਜਾਵੇਗਾ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ 20 ਮਾਰਚ ਤੋਂ ਸ਼ੁਰੂ ਹੋਣ ਵਾਲਾ ਹੈ, ਅਜਿਹੇ ਵਿੱਚ ਪੂਰੀ ਸੰਭਾਵਨਾ ਹੈ ਕਿ ਉਹ ਇਸ ਤੋਂ ਪਹਿਲਾਂ ਹੀ ਕੋਈ ਵੱਡਾ ਐਲਾਨ ਕਰ ਦੇਣਗੇ। ਫਿਲਹਾਲ ਕੇਜਰੀਵਾਲ ਨਾਲ ਜਾਰੀ ਇਸ ਬੈਠਕ ਦੇ ਨਤੀਜੇ ਦਾ ਪਾਰਟੀ ਦੇ ਪੰਜਾਬ ਆਗੂਆਂ ਦੇ ਫੈਸਲੇ ‘ਤੇ ਜ਼ਰੂਰ ਅਸਰ ਪਵੇਗਾ। ਪਰ ਹਾਲੇ ਤੱਕ ਸੁਖਪਾਲ ਖਹਿਰਾ ਜਾਂ ਹੋਰਨਾਂ ਨਰਾਜ ਵਿਧਾਇਕਾਂ ਵੱਲੋਂ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ ਹੈ।

The post ਕੇਜਰੀਵਾਲ ਦੇ ਮੁਆਫੀਨਾਮੇ ਤੋਂ 10 ਵਿਧਾਇਕ ਸੰਤੁਸ਼ਟ, ਭਗਵੰਤ ਮਾਨ ਤੇ ਅਮਨ ਅਰੋੜਾ ਦਾ ਅਸਤੀਫਾ ਨਾਮਨਜੂਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਕੇਜਰੀਵਾਲ ਦੇ ਮੁਆਫੀਨਾਮੇ ਤੋਂ 10 ਵਿਧਾਇਕ ਸੰਤੁਸ਼ਟ, ਭਗਵੰਤ ਮਾਨ ਤੇ ਅਮਨ ਅਰੋੜਾ ਦਾ ਅਸਤੀਫਾ ਨਾਮਨਜੂਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×