Get Even More Visitors To Your Blog, Upgrade To A Business Listing >>

ਕੇਜਰੀਵਾਲ ਦੀ ਮੁਆਫੀ ਮੁੱਦੇ ‘ਤੇ ਆਰ-ਪਾਰ ਦੀ ਲੜਾਈ ਦੇ ਮੂਡ ‘ਚ ਪੰਜਾਬ ਦੇ ਵਿਧਾਇਕ

Arvind Kejriwal apology: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦੁਬਾਰਾ ਮੰਗੀ ਮੁਆਫੀ ਦੇ ਕਾਰਨ ਆਮ ਆਦਮੀ ਪਾਰਟੀ ਦੀ ਪੰਜਾਬ ਯੂਨਿਟ ‘ਚ ਆਰ-ਪਾਰ ਦੀ ਲੜਾਈ ਹੋ ਰਹੀ ਹੈ। ਇਸ ਵਿਵਾਦ ਤੋਂ ਬਾਅਦ ਦਿੱਲੀ ਦੇ ਉੱਪ ਮੁੱਖ ਮੰਤਰੀ ਨੇ ਪੰਜਾਬ ਦੇ 20 ਵਿਧਾਇਕਾਂ ਦੀ ਬੈਠਕ ਬੁਲਾਈ ਸੀ ਪਰ ਉਹਨਾਂ ਨੇ ਬੈਠਕ ਦੇ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਇਸ ਤੋਂ ਉਲਟ ਉਹਨਾਂ ਨੇ ਦਿੱਲੀ ਦੇ ਮੰਤਰੀਆਂ ਨੂੰ ਪੰਜਾਬ ਆ ਕੇ ਮਿਲਣ ਦੇ ਲਈ ਚਿੱਠੀ ਲਿਖ ਦਿੱਤੀ।

aapArvind Kejriwal apology

ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਜਾ ਕੇ ਮੀਟਿੰਗ ਦੇ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ ਨਾਰਾਜ਼ ਹੋਏ ਵਿਧਾਇਕਾਂ ਦੇ ਵੱਲੋਂ ਨਵੀਂ ਪਾਰਟੀ ਬਣਾਉਣ ਦੀਆਂ ਚਰਚਾਵਾਂ ਵੀ ਪੂਰੇ ਜ਼ੋਰਾਂ ‘ਤੇ ਹਨ। ਸੰਭਾਵਨਾਵਾਂ ਹਨ ਕਿ ਸੋਮਵਾਰ ਤੱਕ ਕੋਈ ਫੈਸਲਾ ਲੈ ਲਿਆ ਜਾ ਸਕਦਾ ਹੈ। ਪੰਜਾਬ ਵਿਧਾਨ ਸਭਾ ਦਾ ਬਜਟ ਸ਼ੈਸ਼ਨ 20 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਤੋਂ ਪਹਿਲਾ ਕੋਈ ਨਾ ਕੋਈ ਫੈਸਲਾ ਲਿਆ ਜਾ ਸਕਦਾ ਹੈ। ਕੇਜਰੀਵਾਲ ਦੇ ਵਕੀਲ ਨੇ ਸਨੀਵਾਰ ਨੂੰ ਇੱਕ ਵੀਡੀਓ ਸ਼ੇਅਰ ਕੀਤਾ ਸੀ ਅਤੇ ਇਸ ਵੀਡੀਓ ਨੇ ਆਪ ਦੇ ਵਿਧਾਇਕਾਂ ਦਾ ਗੁੱਸਾ ਹੋਰ ਵਧਾ ਦਿੱਤਾ ਹੈ।

aap

ਇਸ ਵੀਡੀਓ ਦੇ ਵਿੱਚ ਇਹ ਸਾਰਾ ਠੀਕਰਾ ਪੰਜਾਬ ਦੀ ਪਾਰਟੀ ਦੇ ਸਿਰ ਫੋੜਿਆ ਗਿਆ ਹੈ। ਇਸ ਵੀਡੀਓ ਦੇ ਵਿੱਚ ਮਾਨਹਾਨੀ ਦੇ ਕੇਸ ਦੀ ਪੈਰਵਾਈ ਕਰ ਰਹੇ ਵਕੀਲ ਨੇ ਮੁਆਫੀਨਾਮੇ ‘ਤੇ ਸਫਾਈ ਪੇਸ਼ ਕੀਤੀ ਹੈ ਅਤੇ ਕਿਹਾ ਕਿ ਮਾਮਲਾ ਅਦਾਲਤ ਦੇ ਵਿੱਚ ਜਾਣ ‘ਤੇ ਪੰਜਾਬ ਦੀ ਟੀਮ ਨੇ ਉਹਨਾਂ ਨੂੰ ਸਮਰਥਨ ਨਹੀਂ ਦਿੱਤਾ ਅਤੇ ਦਿੱਲੀ ਦੇ ਵਿਧਾਇਕਾਂ ਨੂੰ ਕਈ ਵਾਰ ਪੇਸ਼ੀ ਭੁਗਤਣ ਦੇ ਸਮੇਂ ਕਈ ਤਰ੍ਹਾਂ ਦੀਆਂ ਆਪੱਤੀਜਨਕ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ।

aap

ਵਕੀਲ ਨੇ ਕਿਹਾ ਕਿ ਪੰਜਾਬ ਦੀ ਟੀਮ ਦੇ ਵੱਲੋਂ ਨਾ ਤਾਂ ਕੋਈ ਕਾਨੂੰਨੀ ਸਹਾਇਤਾ ਦਿੱਤੀ ਗਈ ਅਤੇ ਨਾ ਹੀ ਕੋਈ ਸਥਾਨਕ ਵਕੀਲ ਦਾ ਇੰਤਜਾਮ ਕੀਤਾ ਗਿਆ। ਜਦੋਂ ਮੈ ਕਿਸੀ ਵਕੀਲ ਕਰਨ ਨੂੰ ਕਿਹਾ ਤਾਂ ਪਾਰਟੀ ਦੇ ਇੱਕ ਵੱਡੇ ਨੇਤਾ ਨੇ ਕਿਹਾ ਕਿ ਵਕੀਲ ਤਿੰਨ ਲੱਖ ਰੁਪਏ ਮੰਗ ਰਿਹਾ ਹੈ। ਮੈਨੂੰ ਇਹ ਕਹਿਣ ਤੋਂ ਕੋਈ ਸੰਕੋਚ ਨਹੀਂ ਹੈ ਕਿ ਕੇਸ ਨੂੰ ਕਮਜੋਰ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਸੀ। ਜਿਸ ਤੋਂ ਦੁਖੀ ਹੋ ਕੇ ਕੇਜਰੀਵਾਲ ਨੇ ਮੁਆਫੀ ਮੰਗ ਲਈ।

aapArvind Kejriwal apology

ਦੂਜੇ ਪਾਸੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮਾਨਹਾਨੀ ਦੇ ਕੇਸ ਦੌਰਾਨ ਪੰਜਾਬ ਦੀ ਪਾਰਟੀ ਦੇ ਵਰਕਰਾਂ ਅਤੇ ਵਿਧਇਕਾਂ ਨੇ ਭਰਪੂਰ ਸਾਥ ਦਿੱਤਾ। ਹੁਣ ਇਸ ਤਰ੍ਹਾਂ ਦਾ ਬਿਆਨ ਦੇਣਾ ਛੋਟੀ ਸੋਚ ਦੀ ਨਿਸ਼ਾਨੀ ਹੈ। ਹਲਾਂਕਿ ਸੂਤਰਾਂ ਦੇ ਅਨੁਸਾਰ ਦਿੱਲੀ ‘ਚ ਹੋਣ ਵਾਲੀ ਬੈਠਕ ਦੇ ਵਿੱਚ 10 ਤੋਂ ਜਿਆਦਾ ਵਿਧਾਇਕ ਹਿੱਸਾ ਲੈ ਸਕਦੇ ਹਨ। ਪਰ ਕੇਲਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਪਾਰਠ ਦੋ ਧੜਿਆਂ ਦੇ ਵਿੱਚ ਵੰਡ ਹੋ ਸਕਦੀ ਹੈ।

aap

The post ਕੇਜਰੀਵਾਲ ਦੀ ਮੁਆਫੀ ਮੁੱਦੇ ‘ਤੇ ਆਰ-ਪਾਰ ਦੀ ਲੜਾਈ ਦੇ ਮੂਡ ‘ਚ ਪੰਜਾਬ ਦੇ ਵਿਧਾਇਕ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕੇਜਰੀਵਾਲ ਦੀ ਮੁਆਫੀ ਮੁੱਦੇ ‘ਤੇ ਆਰ-ਪਾਰ ਦੀ ਲੜਾਈ ਦੇ ਮੂਡ ‘ਚ ਪੰਜਾਬ ਦੇ ਵਿਧਾਇਕ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×