Get Even More Visitors To Your Blog, Upgrade To A Business Listing >>

ਸੁਕਮਾ ਹਮਲੇ ਦੇ ਬਾਅਦ ਸੀਆਰਪੀਐਫ ਦੀ ਵੱਡੀ ਕਾਰਵਾਈ, 212ਵੀਂ ਬਟਾਲੀਅਨ ਦਾ ਕਮਾਂਡਰ ਬਦਲਿਆ

CRPF transfers CO Sukma battalion: ਛੱਤੀਸਗੜ੍ਹ ਦੇ ਸੁਕਮਾ ਦੇ ਕਿਸਟਾਰਮ ‘ਚ ਨਕਸਲੀ ਹਮਲੇ ‘ਚ ਨੌ ਜਵਾਨਾਂ ਦੇ ਸ਼ਹੀਦ ਹੋਣ ਦੇ ਬਾਅਦ ਸੀਆਰਪੀਐਫ ਨੇ ਵੱਡੀ ਕਾਰਵਾਈ ਕੀਤੀ ਹੈ। ਸੀਆਰਪੀਐੱਫ ਨੇ 212ਵੀਂ ਬਟਾਲੀਅਨ ਦੇ ਕਮਾਂਡਰ ਪ੍ਰਸ਼ਾਂਤ ਧਰ ਨੂੰ ਹਟਾ ਹਰਮਿੰਦਰ ਸਿੰਘ ਨੂੰ ਨਵਾਂ ਕਮਾਂਡਰ ਬਣਾਇਆ ਹੈ। ਪ੍ਰਸ਼ਾਂਤ ਧਰ ਨੂੰ ਗਰੁੱਪ ਸੇਂਟਰ ‘ਚ ਅਟੈਚ ਕੀਤਾ ਗਿਆ ਹੈ।

CRPF transfers CO Sukma battalionCRPF transfers CO Sukma battalion

ਸੀਆਰਪੀਐੱਫ ਆਈਜੀ ਸੰਜੇ ਅਰੋੜਾ ਨੇ ਕਿਹਾ ਹੈ ਕੇ ਪ੍ਰਸ਼ਾਤ ਨੂੰ ਹਟਾਇਆ ਗਿਆ ਹੈ। ਮਾਮਲੇ ‘ਚ ਕੋਰਟ ਆਫ ਇੰਕਓਵਾਰੀ ਵੀ ਚੱਲ ਰਹੀ ਹੈ। ਸੀਆਰਪੀਐਫ ਨੇ ਇਹ ਕਾਰਵਾਰੀ ਪੰਜ ਮੈਂਬਰਾਂ ਜਾਂਚ ਟੀਮ ਦੀ ਰਿਪੋਰਟ ਦੇ ਬਾਅਦ ਕੀਤੀ ਹੈ। ਇਸਤੋਂ ਪਹਿਲਾਂ 2017 ‘ਚ ਬੁਰਕਾਪਾਲ ‘ਚ ਨਕਸਲੀ ਹਮਲੇ ਦੇ ਬਾਅਦ 74ਵੀਂ ਬਟਾਲੀਅਨ ਦੇ ਕਮਾਂਡਰ ਫਿਰੋਜ਼ ਕੁਜੁਰ ਨੂੰ ਵੀ ਹਟਾਇਆ ਗਿਆ ਸੀ। ਸੀਆਰਪੀਐਫ ਦੀ ਪੰਜ ਮੈਂਬਰੀ ਜਾਂਚ ਟੀਮ ਨੇ ਕ੍ਰਿਸਟਾਰਮ ਹਮਲੇ ਦੇ ਪਿੱਛੇ ਸੂਚਨਾ ਦੇ ਬਾਅਦ ਵੀ ਸਾਵਧਾਨੀ ਨਾ ਵਰਤਣ ਨੂੰ ਜਿੰਮੇਦਾਰ ਮੰਨਿਆ ਹੈ।

CRPF transfers CO Sukma battalion

ਸੂਤਰਾਂ ਦੀ ਮੰਨੀਏ ਤਾਂ ਜਵਾਨਾਂ ਦੇ ਮੈਵਮੈਂਟ ਨੂੰ ਲੈ ਕਮਾਂਡਰ ਪ੍ਰਸ਼ਾਂਤ ਨੇ ਵੱਡੀ ਚੁੱਕ ਕੀਤੀ ਸੀ। ਅਜਿਹੇ ‘ਚ ਜਿਥੇ ਮਾਈਨ ਪ੍ਰੋਟੋਕਿਰਵ ਨੂੰ ਨਕਸੀਆਂ ਨੇ ਬੰਬ ਨਾਲ ਉੱਡਾ ਦਿੱਤਾ ਸੀ। ਇਹੀ ਨਹੀਂ ਜਵਾਨਾਂ ਨੇ ਯੂਬੀਜੀਐਲ ਨਾਲ ਫਾਈਰਿੰਗ ਵੀ ਕੀਤੀ ਸੀ, ਪਰ ਯੂਬੀਜੀਐਲ ਦਾ ਗੋਲਾ ਫਟਿਆ ਨਹੀਂ। ਇਸਦੇ ਲਈ ਵੀ ਕਮਾਂਡਰ ਨੂੰ ਜਿੰਮੇਦਾਰ ਮੰਨਿਆ ਗਿਆ ਹੈ। ਸੀਆਰਪੀਐਫ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਯੂਬੀਜੀਐਲ ਦੇ ਨਹੀਂ ਫਟਣ ਨੂੰ ਲੈ ਸੀਆਰਪੀਐਫ ਦੇ ਕੇਂਦਰੀ ਅਫਸਰ ਵੀ ਮੰਥਨ ਕਰ ਰਹੇ ਹਨ ਤੇ ਕਾਰਨਾਂ ਦੀ ਪੜਤਾਨ ਦੇ ਲਈ ਮਾਹਰਾਂ ਦੀ ਰਾਏ ਲਈ ਜਾ ਰਹੀ ਹੈ।

CRPF transfers CO Sukma battalion

ਇਹ ਵੀ ਪੜ੍ਹੋ: :ਛੱਤੀਸਗੜ੍ਹ ਦੇ ਸੁਕਮਾ ਜਿਲ੍ਹੇ ਵਿੱਚ ਨਕਸਲੀਆਂ ਨੇ ਮੰਗਲਵਾਰ ਨੂੰ ਆਈਈਡੀ ਬਲਾਸਟ ਕਰ ਸੀਆਰਪੀਐਫ ਜਵਾਨਾਂ ਦੇ ਵ੍ਹੀਕਲ ਨੂੰ ਨਿਸ਼ਾਨਾ ਬਣਾਇਆ । ਇਸ ਹਮਲੇ ਵਿੱਚ ਪੈਟਰੋਲਿੰਗ ਉੱਤੇ ਨਿਕਲੇ 9 ਜਵਾਨ ਸ਼ਹੀਦ ਹੋ ਗਏ । 2 ਜਵਾਨ ਜਖਮੀ ਹੋਏ , ਜਿਨ੍ਹਾਂ ਨੂੰ ਹੈਲੀਕਾਪਟਰ ਦੇ ਜ਼ਰੀਏ ਰਾਏਪੁਰ ਲਿਆਇਆ ਗਿਆ ਹੈ । ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਸੀਆਰਪੀਐਫ ਡੀਜੀ ਨੂੰ ਛੱਤੀਸਗੜ੍ਹ ਜਾਣ ਦਾ ਆਰਡਰ ਦਿੱਤਾ ਹੈ ।

CRPF transfers CO Sukma battalion

ਨਿਊਜ਼ ਏਜੰਸੀ ਦੇ ਮੁਤਾਬਕ ,ਨਕਸਲ ਆਪਰੇਸ਼ਨ ਦੇ ਸਪੈਸ਼ਲ ਡੀਜੀ ਡੀਐਮ ਅਵਸਥੀ ਨੇ ਦੱਸਿਆ ਕਿ 212 ਬਟਾਲੀਅਨ ਦੇ ਜਵਾਨ ਐਂਟੀ ਲੈਂਡਮਾਇਨ ਵ੍ਹੀਕਲ ਤੋਂ ਜਾ ਰਹੇ ਸਨ । ਇਸ ਦੌਰਾਨ ਨਕਸਲੀਆਂ ਨੇ ਕਿਸਟਾਰਾਮ ਇਲਾਕੇ ਵਿੱਚ ਬਲਾਸਟ ਕਰ ਗੱਡੀ ਨੂੰ ਉਡਾ ਦਿੱਤਾ । ਮੌਕੇ ਉੱਤੇ ਰੈਸਕਿਊ ਲਈ ਫੋਰਸ ਪਹੁੰਚ ਗਈ ਹੈ । ਫਿਲਹਾਲ , ਗੋਲੀਬਾਰੀ ਵਰਗੀ ਕੋਈ ਘਟਨਾ ਨਹੀਂ ਹੋਈ । ਰਾਜਨਾਥ ਸਿੰਘ ਨੇ ਟਵੀਟ ਕੀਤਾ , ਮੇਰੀ ਸੰਵੇਦਨਾਵਾਂ ਸ਼ਹੀਦ ਜਵਾਨਾਂ ਦੇ ਪਰਿਵਾਰ ਦੇ ਨਾਲ ਹਨ । ਜਖਮੀ ਜਵਾਨਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ । ਸੀਆਰਪੀਐਫ ਡੀਜੀ ਨਾਲ ਹਮਲੇ ਦੇ ਬਾਰੇ ਵਿੱਚ ਗੱਲ ਕੀਤੀ ਹੈ । ਉਨ੍ਹਾਂਨੂੰ ਛੱਤੀਸਗੜ੍ਹ ਜਾਣ ਲਈ ਵੀ ਕਿਹਾ ਹੈ ।

CRPF transfers CO Sukma battalionCRPF transfers CO Sukma battalion

ਜਾਣਕਾਰੀ ਲਈ ਦੱਸ ਦਈਏ ਕਿ ਹੋਲੀ ਦੇ ਦਿਨ 2 ਮਾਰਚ ਨੂੰ ਤੇਲੰਗਾਨਾ – ਛੱਤੀਸਗੜ੍ਹ ਦੀ ਸੀਮਾ ਉੱਤੇ ਗ੍ਰੇਹਾਉਂਡ ਅਤੇ ਸਟੇਟ ਪੁਲਿਸ ਨੇ ਨਕਸਲੀਆਂ ਦੇ ਵਿਆਹ ਵਿੱਚ ਹੱਲਾ ਬੋਲਕੇ 10 ਨਕਸਲੀਆਂ ਨੂੰ ਢੇਰ ਕਰ ਦਿੱਤਾ ਸੀ । ਇਹਨਾਂ ਵਿੱਚ 6 ਮਹਿਲਾ ਨਕਸਲੀ ਵੀ ਮਾਰੀਆਂ ਗਈਆਂ ਸਨ । ਇਸਦੇ ਬਾਅਦ ਤੋਂ ਨਕਸਲੀ ਬਹੁਤ ਬੌਖਲਾਏ ਹੋਏ ਹਨ ।

CRPF transfers CO Sukma battalion

The post ਸੁਕਮਾ ਹਮਲੇ ਦੇ ਬਾਅਦ ਸੀਆਰਪੀਐਫ ਦੀ ਵੱਡੀ ਕਾਰਵਾਈ, 212ਵੀਂ ਬਟਾਲੀਅਨ ਦਾ ਕਮਾਂਡਰ ਬਦਲਿਆ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸੁਕਮਾ ਹਮਲੇ ਦੇ ਬਾਅਦ ਸੀਆਰਪੀਐਫ ਦੀ ਵੱਡੀ ਕਾਰਵਾਈ, 212ਵੀਂ ਬਟਾਲੀਅਨ ਦਾ ਕਮਾਂਡਰ ਬਦਲਿਆ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×