Get Even More Visitors To Your Blog, Upgrade To A Business Listing >>

ਲਾਪਤਾ ਲੜਕੀ ਦੀ ਭਾਲ ‘ਚ ਫਰਹਾਨ ਅਖ਼ਤਰ , EX Wife ਦੇ ਸੈਲੂਨ ‘ਚ ਕਰਦੀ ਸੀ ਕੰਮ

Farhan Akhtar Search Missing girl: ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਅਤੇ ਅਧੁਨਾ ਭਲੇ ਹੀ ਅੱਲਗ ਹੋ ਗਏ ਸਨ ਪਰ ਪਰੇਸ਼ਾਨੀ ਵਿੱਚ ਦੋਵੇਂ ਇੱਕ ਦੂਜੇ ਦੇ ਨਾਲ ਦਿਖਾਈ ਦਿੰਦੇ ਹਨ। ਹਾਲ ਹੀ ਵਿੱਚ ਫਰਹਾਨ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਲਾਪਤਾ ਲੜਕੀ ਨੂੰ ਸਰਚ ਕਰਨ ਦੀ ਬੇਨਤੀ ਕੀਤੀ ਹੈ। ਇਹ ਲੜਕੀ ਅਦਾਕਾਰ ਦੀ ਐਕਸ ਵਾਈਫ ਅਧੁਨਾ ਦੇ ਸੈਲੂਨ ਵਿੱਚ ਕੰਮ ਕਰਦੀ ਹੈ।

bollywoodFarhan Akhtar search missing girl

ਦਰਅਸਲ, ਫਰਹਾਨ ਦੀ ਐਕਸ ਵਾਈਫ ਅਧੁਨਾ ਮੰਨੀ ਪ੍ਰਮੰਨੀ ਸੈਲੀਬ੍ਰੇਟੀ ਹੇਅਰ ਸਟਾਈਲਿਸਟ ਹੋਣ ਦੇ ਨਾਲ-ਨਾਲ ‘ ਬੀ ਬਲੰਟ’ ਸੈਲੂਨ ਦੀ ਮਾਲਕਿਨ ਵੀ ਹੈ।ਉਨ੍ਹਾਂ ਦੇ ਪਾਰਲਰ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਸ਼ੁਕਰਵਾਰ ਤੋਂ ਲਾਪਤਾ ਹੈ। ਇਸ ਤੋਂ ਬਾਅਦ ਨਾ ਕੇਵਲ ਲੜਕੀ ਦੇ ਘਰਵਾਲਿਆਂ ਦਾ ਬਲਕਿ ਅਧੁਨਾ ਦਾ ਵੀ ਚਿੰਤਾ ਅਤੇ ਪਰੇਸ਼ਾਨੀ ਨਾਲ ਬੁਰਾ ਹਾਲ ਹੈ।ਅਜਿਹੀ ਮੁਸ਼ਕਿਲ ਘੜੀ ਵਿੱਚ ਫਰਹਾਨ ਅਖ਼ਤਰ ਨੇ ਮਦਦ ਦੇ ਲਈ ਪੋਸਟ ਸ਼ੇਅਰ ਕੀਤਾ।

MISSING. Please share and help locate this girl. Thank you.

A post shared by Farhan Akhtar (@faroutakhtar) on

ਫਰਹਾਨ ਨੇ ਆਪਣੇ ਆਫਿਸ਼ੀਅਲ ਟਵਿੱਟਰ ਹੈਂਡਲ ‘ਤੇ ਪੋਸਟ ਕਰਦੇ ਹੋਏ ਲਾਪਤਾ ਦੀ ਡਿਟੇਲਸ ਸ਼ੇਅਰ ਕੀਤੀ ਅਤੇ ਜ਼ਿਆਦਾ ਲੋਕਾਂ ਨੂੰ ਇਸ ਰੀਟਵੀਟ ਕਰ ਫਲਾਉਣ ਦੀ ਅਪੀਲ ਵੀ ਕੀਤੀ।ਲਾਪਤਾ ਲੜਕੀ ਦਾ ਨਾਮ ਕੀਰਤੀ ਵਿਆਸ ਹੈ ਜੋ ਸ਼ੁਕਰਵਾਰ ਸਵੇਰੇ 9 ਵਜੇ 11 ਮਿੰਟ ‘ਤੇ ਆਪਣੇ ਘਰ ਤੋਂ ਪਾਰਲਰ ਆਉਣ ਦੇ ਲਈ ਨਿਕਲਦੀ ਹੈ।ਗ੍ਰਾਂਟ ਰੋਡ ਤੋਂ ਅੰਧੇਰੀ ਦੇ ਲਈ ਟੇ੍ਰਨ ਪਕੜਨ ਤੋਂ ਬਾਅਦ ਜਿਸ ਦਾ ਕੁੱਝ ਪਤਾ ਨਹੀਂ ਹੈ।

bollywood

ਇਸ ਸੈਲੀਬ੍ਰੇਟੀ ਐਕਸ ਕਪਲ ਨੇ ਆਪਣੇ ਸੈਲੂਨ ਦੇ ਬ੍ਰਾਂਚ ਦੇ ਸਾਰੇ ਕਰਮਚਾਰੀਆਂ ਨਾਲ ਕੀਰਤੀ ਨੂੰ ਲੱਭਣ ਦੀ ਮਦਦ ਮੰਗੀ ਹੈ।ਜਾਣਕਾਰੀ ਮੁਤਾਬਿਕ ਕੀਰਤੀ ਡਾਇਬਿਟੀਜ ਦੀ ਮਰੀਜ ਹੈ।

bollywood

ਦੱਸ ਦੇਈਏ ਕਿ ਫਰਹਾਨ ਅਖ਼ਤਰ ਅਦਾਕਾਰ ਦੇ ਨਾਲ-ਨਾਲ ਨਿਰਮਾਤਾ ਦੇ ਰੂਪ ਵਿੱਚ ਵੀ ਜਾਣੇ ਜਾਂਦੇ ਹਨ। ਫਰਹਾਨ ਅਖ਼ਤਰ 9 ਜਨਵਰੀ 1974 ਵਿੱਚ ਜਨਮੇ ਸਨ। ਅੱਜ ਉਨ੍ਹਾਂ ਦੀ ਜਾਵੇਦ ਅਖ਼ਤਰ ਦੇ ਬੇਟੇ ਹੋਣ ਤੋਂ ਇਲਾਵਾ ਆਪਣੀ ਇੱਕ ਅਲੱਗ ਪਹਿਚਾਣ ਹੈ। ਉਨ੍ਹਾਂ ਨੇ ਘੱਟ ਉਮਰ ਵਿੱਚ ਆਪਣਾ ਕਰੀਅਰ ਸ਼ੁਰੂ ਕਰ ਦਿੱਤਾ ਸੀ। ਜਾਣੋ ਫਰਹਾਨ ਦੇ ਬਾਰੇ ਕੁੱਝ ਦਿਲਚਸਪ ਗੱਲਾਂ।

bollywood

ਫਰਹਾਨ ਅਖ਼ਤਰ ਜਾਵੇਦ ਅਖ਼ਤਰ ਦੀ ਪਹਿਲੀ ਪਤਨੀ ਹਨੀ ਈਰਾਨੀ ਤੋਂ ਹਨ।ਉਹ ਆਪਣੀ ਮਾਂ ਤੋਂ ਅੱਜ ਵੀ ਬਹੁਤ ਡਰਦੇ ਹਨ। ਬਚਪਨ ਵਿੱਚ ਇੱਕ ਵਾਰ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਜ਼ਿੰਦਗੀ ਵਿੱਚ ਕੁੱਝ ਕੀਤਾ ਨਹੀਂ ਤਾਂ ਘਰ ਤੋਂ ਕੱਢ ਦੇਵਾਂਗੀ। ਫਰਹਾਨ ਨੇ ਆਪਣੇ ਗ੍ਰੈਜੁਏਸ਼ਨ ਦੇ ਦੂਜੇ ਸਾਲ ਵਿੱਚ ਪੜ੍ਹਾਈ ਅਧੂਰੀ ਛੱਡ ਦਿੱਤੀ ਸੀ। ਉਨ੍ਹਾਂ ਨੇ ਰਿਤੇਸ਼ ਸਿਧਵਾਨੀ ਦੇ ਨਾਲ ਮਿਲ ਕੇ ਆਪਣਾ ਪੋ੍ਰਡਕਸ਼ਨ ਹਾਊਸ ਸ਼ੁਰੂ ਕੀਤਾ ਸੀ। ਇਸ ਕੰਪਨੀ ਨੇ ਰਈਸ, ਦਿਲ ਧੜਕਨੇ ਦੋ, ਜ਼ਿੰਦਗੀ ਨਾ ਮਿਲੇਗੀ ਦੁਬਾਰਾ ਵਰਗੀਆਂ ਫਿਲਮਾਂ ਬਣਾਈਆਂ ਹਨ।

bollywoodFarhan Akhtar search missing girl

ਉਹ 1992-93 ਵਿੱਚ ਮੁੰਬਈ ਵਿੱਚ ਹੋਏ ਹਿੰਦੂ ਮੁਸਲਿਮ ਦੰਗਿਆਂ ਦਾ ਦਰਦ ਸਹਿ ਚੁੱਕੇ ਹਨ।ਫਰਹਾਨ ਨੂੰ ਆਪਣੇ ਮੁਸਲਿਮ ਹੋਣ ਦੀ ਕੀਮਤ ਚੁਕਾਉਣੀ ਪਈ ਸੀ। ਫਰਹਾਨ ਅਖ਼ਤਰ ਨੂੰ ਆਮਿਰ ਤੋਂ ਪਹਿਲਾਂ ‘ਰੰਗ ਦੇ ਬਸੰਤੀ’ ਆਫਰ ਹੋਈ ਸੀ ਪਰ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਸੀ। ਫਰਹਾਨ ਨੂੰ ਅੱਜ ਵੀ ਇਸ ਫਿਲਮ ਨੂੰ ਨਾ ਕਰਨ ਦਾ ਅਫਸੋਸ ਹੈ।

bollywood

The post ਲਾਪਤਾ ਲੜਕੀ ਦੀ ਭਾਲ ‘ਚ ਫਰਹਾਨ ਅਖ਼ਤਰ , EX Wife ਦੇ ਸੈਲੂਨ ‘ਚ ਕਰਦੀ ਸੀ ਕੰਮ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਲਾਪਤਾ ਲੜਕੀ ਦੀ ਭਾਲ ‘ਚ ਫਰਹਾਨ ਅਖ਼ਤਰ , EX Wife ਦੇ ਸੈਲੂਨ ‘ਚ ਕਰਦੀ ਸੀ ਕੰਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×