Get Even More Visitors To Your Blog, Upgrade To A Business Listing >>

ਪੰਜਾਬ ‘ਚ ਬਿਜਲੀ ਦੀ ਡਿਮਾਂਡ ਵਧੀ, ਥਰਮਲਾਂ ਨੂੰ ਫੁੱਲ ਲੋਡ ‘ਤੇ ਚਲਾਉਣ ਦੇ ਨਿਰਦੇਸ਼ ਜਾਰੀ

Power demand rise punjab    ਬਠਿੰਡਾ: ਪੰਜਾਬ ਦੇ ਲੋਕ ਬਿਜਲੀ ਦੀ ਕਮੀ ਅਤੇ ਮਹਿੰਗੀ ਬਿਜਲੀ ਦੀ ਮਾਰ ਝੱਲ ਰਹੇ ਹਨ ਅਤੇ ਪੰਜਾਬ ‘ਚ ਮਾਰਚ ਸ਼ੁਰੂ ਹੁੰਦਿਆ ਗਰਮੀ ਦਾ ਕਹਿਰ ਵਧਣ ਬਿਜਲੀ ਦੀ ਡਿਮਾਂਡ ਵਧ ਗਈ ਜਦਕਿ ਬਿਜਲੀ ਕਾਰਪੋਰੇਸ਼ਨ ਨੂੰ ਉਮੀਦ ਨਹੀਂ ਸੀ ਕਿ ਇਕਦਮ ਗਰਮੀ ਵਧ ਜਾਵੇਗੀ, ਜਿਸ ਕਾਰਨ ਲਹਿਰਾ ਮੁਹੱਬਤ, ਰੋਪੜ ਸਮੇਤ ਨਿੱਜੀ ਥਰਮਲ ਪਲਾਂਟ ਫੁੱਲ ਲੋਡ ‘ਤੇ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਸਨ।

Power demand rise punjab Power demand rise punjab

ਲਹਿਰਾ ਮੁਹੱਬਤ ਅਤੇ ਰੋਪੜ ਦੇ ਦੋ-ਦੋ ਯੂਨਿਟ ਹੀ ਚੱਲ ਰਹੇ ਸਨ ਕਿਉਂਕਿ ਬਿਜਲੀ ਦੀ ਮੰਗ ਘੱਟ ਹੋਣ ਨਾਲ ਤੇ ਦਰਾਮਦ ਕੀਤੀ ਗਈ ਬਿਜਲੀ ਕਾਰਨ ਹੋਰ ਯੂਨਿਟ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਬਿਜਲੀ ਦੀ ਖਪਤ ਨੂੰ ਦੇਖਦਿਆਂ ਪਟਿਆਲਾ ਸਥਿਤ ਦਫਤਰ ਵੱਲੋਂ ਪੰਜਾਬ ਸਰਕਾਰ ਤੋਂ ਬਿਜਲੀ ਕੱਟ ਲਾਉਣ ਦੀ ਇਜਾਜ਼ਤ ਮੰਗੀ ਗਈ ਸੀ ਪਰ ਸਰਕਾਰ ਨੇ ਕੱਟ ਲਾਉਣ ‘ਤੇ ਇਤਰਾਜ਼ ਜ਼ਾਹਿਰ ਕਰਦਿਆਂ ਥਰਮਲਾਂ ਨੂੰ ਫੁੱਲ ਲੋਡ ‘ਤੇ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ। ਆਨਨ-ਫਾਨਨ ਵਿਚ ਥਰਮਲ ਪਲਾਂਟ ਵਿਚ ਮੁੱਖ ਇੰਜੀਨੀਅਰਾਂ ਨੇ ਸਾਰੇ ਕਰਮਚਾਰੀਆਂ ਨੂੰ ਅਲਰਟ ਕਰਦਿਆਂ ਬੰਦ ਯੂਨਿਟਾਂ ਨੂੰ ਚਲਾਉਣ ਲਈ ਕਿਹਾ ਤੇ ਸ਼ਨੀਵਾਰ ਨੂੰ ਸਾਰੇ ਥਰਮਲ ਪਲਾਂਟਾਂ ਦੇ ਪੂਰੇ ਯੂਨਿਟ ਪੂਰਨ ਤੌਰ ‘ਤੇ ਚੱਲ ਗਏ।Power demand rise punjab
ਬਠਿੰਡਾ ਥਰਮਲ ਨੂੰ ਤਾਂ ਪੰਜਾਬ ਸਰਕਾਰ ਨੇ ਬਿਲਕੁਲ ਹੀ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ, ਜਿਸ ਕਾਰਨ ਗੁਰੂ ਨਾਨਕ ਥਰਮਲ ਪਲਾਂਟ ਦੀਆਂ ਚਿਮਨੀਆਂ ਨੇ ਇਕ ਜਨਵਰੀ ਤੋਂ ਧੂੰਆਂ ਕੱਢਣਾ ਬੰਦ ਕਰ ਦਿੱਤਾ ਸੀ। ਬੇਸ਼ੱਕ ਥਰਮਲ ਪਲਾਂਟ ਵਿਚ ਅਜੇ ਵੀ 500-600 ਕਰਮਚਾਰੀ ਲਗਾਤਾਰ ਇਸ ਦੀ ਸਾਂਭ-ਸੰਭਾਲ ਵਿਚ ਲਗੇ ਹੋਏ ਹਨ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਕੁਲਦੀਪ ਗਰਗ ਅਨੁਸਾਰ ਹਰਗੋਬਿੰਦ ਥਰਮਲ ਪਲਾਂਟ ਵਿਚ ਕੁਲ ਚਾਰ ਯੂਨਿਟ ਹਨ, ਜੋ ਪਹਿਲਾਂ ਦੋ ਯੂਨਿਟ ਬੰਦ ਸੀ ਹੁਣ ਉਨ੍ਹਾਂ ਨੂੰ ਚਲਾ ਦਿੱਤਾ ਗਿਆ ਹੈ। ਹਰ ਯੂਨਿਟ ਦੀ ਸਮਰਥਾ 220 ਮੇਗਾਵਾਟ ਹੈ, ਜੋ ਫੁੱਲ ਲੋਡ ‘ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਡਿਮਾਂਡ ਵੱਧ ਹੋਣ ਕਾਰਨ ਇਨ੍ਹਾਂ ਨੂੰ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਹੈ।Power demand rise punjab
ਗਰਮੀਆਂ ਵਿਚ ਬਿਜਲੀ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਕੋਲੇ ਦੇ ਭੰਡਾਰ ਲਗਭਗ 18 ਦਿਨ ਦਾ ਹੈ ਅਤੇ ਜ਼ਰੂਰਤ ਅਨੁਸਾਰ ਕੋਲੇ ਦੇ ਰੈਕ ਲੱਗ ਰਹੇ ਹਨ। ਪਹਿਲਾਂ ਬਿਜਲੀ ਦੀ ਦਰਾਮਦ-ਬਰਾਮਦ ਸੀ, ਜੋ ਸਰਦੀਆਂ ਤੱਕ ਠੀਕ ਠਾਕ ਚੱਲਿਆ ਪਰ ਹੁਣ ਪੰਜਾਬ ਨੂੰ ਆਪਣੇ ਜ਼ੋਰ ‘ਤੇ ਬਿਜਲੀ ਪੈਦਾ ਕਰਨ ਦੇ ਹੁਕਮ ਮਿਲੇ ਹਨ, ਜਿਸ ਕਾਰਨ ਸਾਰੇ ਯੂਨਿਟ ਸਮਰਥਾ ਅਨੁਸਾਰ ਬਿਜਲੀ ਦਾ ਉਤਪਾਦਨ ਕਰ ਰਹੇ ਹਨ। ਗੁਰੂ ਗੋਬਿੰਦ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਅੰਮ੍ਰਿਤ ਪਾਲ ਅਨੁਸਾਰ ਉਨ੍ਹਾਂ ਦੇ ਦੋ ਯੂਨਿਟ ਚੱਲ ਰਹੇ ਸੀ ਜਦਕਿ ਬੁੱਧਵਾਰ ਨੂੰ ਇਕ ਹੋਰ ਯੂਨਿਟ ਚਲਾਉਣ ਦਾ ਹੁਕਮ ਪ੍ਰਾਪਤ ਹੋਇਆ, ਜਿਸ ਨੂੰ ਸ਼ਨੀਵਾਰ ਨੂੰ ਚਲਾ ਦਿੱਤਾ ਗਿਆ ਹੈ। ਚੌਥਾ ਯੂਨਿਟ ਸਾਲਾਨਾ ਮੁਰੰਮਤ ‘ਤੇ ਚੱਲ ਰਿਹਾ ਹੈ, ਜੋ 26 ਮਾਰਚ ਤੱਕ ਮੁਕੰਮਲ ਹੋ ਜਾਵੇਗਾ। ਉਸ ਨੂੰ ਚਲਾ ਦਿੱਤਾ ਜਾਵੇਗਾ।Power demand rise punjab
ਹਰ ਯੂਨਿਟ ਤੋਂ 210 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਕੋਲੇ ਦੇ ਭੰਡਾਰ ਸਬੰਧੀ ਉਨ੍ਹਾਂ ਦੱਸਿਆ ਕਿ 25 ਦਿਨ ਕੋਲੇ ਦਾ ਭੰਡਾਰ ਪ੍ਰਾਪਤ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੁਝ ਦਿਨਾਂ ਵਿਚ ਸਿਰਫ ਪੰਜਾਬ ‘ਚ ਹੀ ਡਿਮਾਂਡ ਤੋਂ ਜ਼ਿਆਦਾ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ, ਜਿਸ ਤੋਂ ਬਾਅਦ ਕਿਤੇ ਵੀ ਬਿਜਲੀ ਕੱਟ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ। ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਮੁੱਖ ਇੰਜੀਨੀਅਰ ਬੀ. ਕੇ. ਗਰਗ ਅਨੁਸਾਰ ਜਦੋਂ ਥਰਮਲ ਪਲਾਂਟ ਪੂਰੀ ਸਮਰਥਾ ਨਾਲ ਚੱਲ ਰਿਹਾ ਸੀ ਉਦੋਂ ਉਥੇ 2600 ਦੇ ਲਗਭਗ ਕਰਮਚਾਰੀ ਤਾਇਨਾਤ ਸਨ ਪਰ ਜਿਵੇਂ ਹੀ ਪੰਜਾਬ ਸਰਕਾਰ ਨੇ 1 ਜਨਵਰੀ ਨੂੰ ਥਰਮਲ ਪਲਾਂਟ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਉਦੋਂ ਤੋਂ ਇਥੇ ਸਿਰਫ 500-600 ਕਰਮਚਾਰੀ ਕੰਮ ਕਰ ਰਹੇ ਹਨ। ਥਰਮਲ ਕਾਲੋਨੀ ਵਿਚ ਲਗਭਗ ਇਕ ਹਜ਼ਾਰ ਮਕਾਨ ਹਨ, ਜਦਕਿ ਜ਼ਿਆਦਾਤਰ ਖਾਲੀ ਹੋ ਗਏ।Power demand rise punjab
ਉਨ੍ਹਾਂ ਦੱਸਿਆ ਕਿ ਇਹ ਕਰਮਚਾਰੀ ਰੋਜ਼ਾਨਾ ਥਰਮਲ ਪਲਾਂਟ ਦੀ ਦੇਖ-ਰੇਖ ਤੇ ਪਲਾਂਟ ਚਲਾਈ ਰੱਖਣ ਦੀ ਸਥਿਤੀ ਬਣਾਏ ਹੋਏ ਹਨ। ਜੇਕਰ ਪੰਜਾਬ ਸਰਕਾਰ ਚਾਹੇਗੀ ਤਾਂ ਕੁਝ ਹੀ ਘੰਟਿਆਂ ਵਿਚ ਥਰਮਲ ਪਲਾਂਟ ਨੂੰ ਚਾਲੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਸ਼ੀਨਰੀ ਪੂਰੀ ਤਰ੍ਹਾਂ ਫਿੱਟ ਹੈ, ਜਿਸ ਨਾਲ ਕਦੇ ਵੀ ਉਤਪਾਦਨ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੋਲੇ ਦਾ ਭੰਡਾਰ ਖਤਮ ਹੈ, ਜ਼ਰੂਰਤ ਪਈ ਤਾਂ ਸਿਰਫ 4 ਘੰਟਿਆਂ ਵਿਚ ਰੋਪੜ ਜਾਂ ਲਹਿਰਾ ਮੁਹੱਬਤ ਤੋਂ ਕੋਲਾ ਮੰਗਵਾਇਆ ਜਾ ਸਕਦਾ ਹੈ। ਇਸ ਥਰਮਲ ਪਲਾਂਟ ਲਈ ਤਿੰਨ ਝੀਲਾਂ ਬਣਾਈਆਂ ਗਈਆਂ ਸਨ, ਜਿਸ ਵਿਚ ਪਾਣੀ ਹਮੇਸ਼ਾ ਰਹਿੰਦਾ ਸੀ ਪਰ ਹੁਣ ਜਦੋਂ ਦੇ ਥਰਮਲ ਬੰਦ ਹੋਣ ਦੇ ਹੁਕਮ ਜਾਰੀ ਹਨ ਉਦੋਂ ਤੋਂ ਇਨ੍ਹਾਂ ਝੀਲਾਂ ਵਿਚ ਪਾਣੀ ਦਾ ਲੈਵਲ ਲਗਾਤਾਰ ਘੱਟ ਹੁੰਦਾ ਜਾ ਰਿਹਾ ਹੈ। ਗਰਗ ਨੇ ਦੱਸਿਆ ਕਿ ਜਦੋਂ ਪਲਾਂਟ ਚਲਾਉਣਾ ਹੀ ਨਹੀਂ ਤਾਂ ਪਾਣੀ ਦੀ ਵੀ ਜ਼ਰੂਰਤ ਨਹੀਂ। ਇਸ ਲਈ ਸਰਕਾਰ ਇਸ ‘ਤੇ ਕਿਉਂ ਪੈਸਾ ਖਰਚ ਕਰੇ। ਜੇਕਰ ਨਹਿਰੀ ਵਿਭਾਗ ਕੋਲ ਫਾਲਤੂ ਪਾਣੀ ਹੈ ਤਾਂ ਉਹ ਝੀਲਾਂ ਵਿਚ ਛੱਡ ਸਕਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਪਾਣੀ ਦੀ ਜ਼ਰੂਰਤ ਨਹੀਂ।Power demand rise punjab
ਦਰਾਮਦ-ਬਰਾਮਦ ਦੇ ਤਹਿਤ ਪੂਰੇ ਦੇਸ਼ ‘ਚ ਸਾਰੇ ਸੂਬੇ ਮਿਲ ਕੇ ਬਿਜਲੀ ਦਾ ਆਦਾਨ-ਪ੍ਰਦਾਨ ਕਰਦੇ ਹਨ, ਜਿਸ ਤਹਿਤ ਸੂਬੇ ਵਿਚ ਜ਼ਿਆਦਾ ਬਿਜਲੀ ਹੁੰਦੀ ਹੈ ਉਹ ਜ਼ਰੂਰਤਮੰਦ ਦੂਜੇ ਸੂਬੇ ਨੂੰ ਭੇਜ ਦਿੰਦੇ ਹੈ ਅਤੇ ਇਹ ਬਿਜਲੀ ਉਨ੍ਹਾਂ ਦੇ ਖਾਤੇ ਵਿਚ ਜਮ੍ਹਾ ਰਹਿੰਦੀ ਹੈ। ਜਦੋਂ ਬਿਜਲੀ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਦੂਜੇ ਸੂਬੇ ਤੋਂ ਪ੍ਰਾਪਤ ਵੀ ਕਰ ਸਕਦਾ ਹੈ। ਅਜਿਹੇ ਵਿਚ ਸੂਬੇ ਨੂੰ ਬਿਜਲੀ ਸਸਤੀ ਮਿਲਦੀ ਹੈ ਜਦਕਿ ਤਾਪਘਰ ਜਾਂ ਜਲਘਰ ਚਲਾਉਣ ਨਾਲ ਬਿਜਲੀ ਮਹਿੰਗੀ ਪ੍ਰਾਪਤ ਹੁੰਦੀ ਹੈ। ਇਸ ਲਈ ਥਰਮਲ ਪਲਾਂਟਾਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਜਾਂਦਾ ਹੈ। ਕੇਂਦਰੀ ਬਿਜਲੀ ਬੋਰਡ ਐੱਨ. ਟੀ. ਪੀ. ਸੀ. ਵੱਲੋਂ ਪੂਰੇ ਦੇਸ਼ ਦੀ ਬਿਜਲੀ ਨੂੰ ਇਕ ਜਗ੍ਹਾ ਇਕੱਠਾ ਕਰ ਕੇ ਅੱਗੇ ਸਪਲਾਈ ਲਈ ਫੀਡਰ ਬਣਾ ਰੱਖੇ ਹਨ, ਭਾਵੇਂ ਉਹ ਕੋਲਕਾਤਾ, ਦਿੱਲੀ, ਆਸਾਮ, ਪੰਜਾਬ, ਹਰਿਆਣਾ, ਝਾਰਖੰਡ ਕਿਉਂ ਨਾ ਹੋਵੇ। ਪੰਜਾਬ ਦਾ ਜ਼ਿਆਦਾਤਰ ਲੈਣ-ਦੇਣ ਭਾਖੜਾ ਡੈਮ ਨਾਲ ਹੈ ਕਿਉਂਕਿ ਉਥੋਂ ਹੀ ਬਿਜਲੀ ਸਸਤੀ ਮਿਲਦੀ ਹੈ ਅਤੇ ਸੁਬੇ ਨੂੰ ਜ਼ਰੂਰਤ ਅਨੁਸਾਰ ਪ੍ਰਾਪਤ ਮਾਤਰਾ ਵਿਚ ਬਿਜਲੀ ਮੁਹੱਈਆ ਹੋ ਜਾਂਦੀ ਹੈ। ਕਦੇ ਬਾਹਰੋਂ ਮਿਲਣ ਵਾਲੀ ਬਿਜਲੀ ਦੀ ਕੀਮਤ ਮਾਤਰ 1 ਤੋਂ 2 ਰੁਪਏ ਪ੍ਰਤੀ ਯੂਨਿਟ ਰਹਿ ਜਾਂਦੀ ਹੈ ਜਦਕਿ ਗਰਮੀਆਂ ਵਿਚ ਇਹ ਵਧ ਕੇ 6 ਰੁਪਏ ਪ੍ਰਤੀ ਯੂਨਿਟ ਤੱਕ ਪਹੁੰਚ ਜਾਂਦੀ ਹੈ। ਸ਼ਨੀਵਾਰ ਨੂੰ ਵੀ ਦਰਾਮਦ ਬਿਜਲੀ ਲਗਭਗ 6 ਰੁਪਏ ਕੁਝ ਪੈਸੇ ਯੂਨਿਟ ਪੰਜਾਬ ਸਰਕਾਰ ਨੂੰ ਮਿਲ ਰਹੀ ਸੀ। Power demand rise punjabਸੋਮਵਾਰ ਤੋਂ ਪੰਜਾਬ ਸਰਕਾਰ ਨੇ ਬਾਹਰੀ ਬਿਜਲੀ ਖਰੀਦਣ ਦੀ ਬਜਾਏ ਸੂਬੇ ਵਿਚ ਜ਼ਰੂਰਤ ਅਨੁਸਾਰ ਬਿਜਲੀ ਉਤਪਾਦਨ ਕਰਨ ‘ਤੇ ਜ਼ੋਰ ਲਾਵੇਗੀ। ਦੇਖਿਆ ਜਾਵੇ ਤਾਂ ਪੰਜਾਬ ਨੂੰ ਕੁਲ ਲਗਭਗ 5500 ਮੈਗਾਵਾਟ ਬਿਜਲੀ ਦੀ ਜ਼ਰੂਰਤ ਰਹਿੰਦੀ ਹੈ, ਜਿਸ ਨੂੰ ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ ਦੀ ਸਮਰਥਾ ਨਾਲ ਪੂਰਾ ਕੀਤਾ ਜਾ ਸਕਦਾ ਹੈ। ਜੇਕਰ ਡਿਮਾਂਡ ਹੋਰ ਜ਼ਿਆਦਾ ਹੋ ਜਾਵੇ ਤਾਂ ਹਿਮਾਚਲ ਪ੍ਰਦੇਸ਼ ਜਾਂ ਭਾਖੜਾ ਤੋਂ ਵੀ ਬਿਜਲੀ ਲਈ ਜਾ ਸਕਦੀ ਹੈ। ਹਿਮਾਚਲ ਇਕ ਅਜਿਹਾ ਸੂਬਾ ਹੈ, ਜਿਸ ਨੂੰ ਸਰਦੀ ਵਿਚ ਬਿਜਲੀ ਦੀ ਜ਼ਰੂਰਤ ਹੈ ਜਦਕਿ ਗਰਮੀਆਂ ਵਿਚ ਉਨ੍ਹਾਂ ਕੋਲ ਜ਼ਰੂਰਤ ਤੋਂ ਜ਼ਿਆਦਾ ਬਿਜਲੀ ਦਾ ਉਤਪਾਦਨ ਹੁੰਦਾ ਹੈ ਜੋ ਕਿ ਪੰਜਾਬ ਤੋਂ ਉਲਟ ਹੈ।

The post ਪੰਜਾਬ ‘ਚ ਬਿਜਲੀ ਦੀ ਡਿਮਾਂਡ ਵਧੀ, ਥਰਮਲਾਂ ਨੂੰ ਫੁੱਲ ਲੋਡ ‘ਤੇ ਚਲਾਉਣ ਦੇ ਨਿਰਦੇਸ਼ ਜਾਰੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪੰਜਾਬ ‘ਚ ਬਿਜਲੀ ਦੀ ਡਿਮਾਂਡ ਵਧੀ, ਥਰਮਲਾਂ ਨੂੰ ਫੁੱਲ ਲੋਡ ‘ਤੇ ਚਲਾਉਣ ਦੇ ਨਿਰਦੇਸ਼ ਜਾਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×