Get Even More Visitors To Your Blog, Upgrade To A Business Listing >>

ਮਹਿਲਾ ਹਾਕੀ: ਭਾਰਤੀ ਮੁਟਿਆਰਾਂ ਦੱਖਣੀ ਕੋਰੀਆ ਹੱਥੋਂ ਤੀਸਰਾ ਮੈਚ ਹਾਰੀਆਂ

India women lose third match: ਸਿਓਲ ‘ਚ ਭਾਰਤੀ ਮਹਿਲਾ ਹਾਕੀ ਟੀਮ ਦਾ ਦੱਖਣੀ ਕੋਰੀਆ ਖ਼ਿਲਾਫ਼ 5 ਮੈਚਾਂ ਦਾ ਦੌਰਾ ਚੱਲ ਰਿਹਾ ਹੈ। ਹੁਣ ਤੱਕ ਭਾਰਤ ਦੇ 3 ਮੈਚ ਹੋ ਚੁਕੇ ਹਨ ਜਿਨ੍ਹਾਂ ਵਿਚ ਪਹਿਲੇ 2 ਮੈਚ ਭਾਰਤੀ ਟੀਮ ਨੇ ਕ੍ਰਮਵਾਰ 1-0 ਅਤੇ ਦੂਜਾ ਮੈਚ 3-2 ਦੇ ਫਰਕ ਨਾਲ ਜਿਤਿਆ ਹੈ। ਅੱਜ ਸਿਓਲ ਵਿਖੇ ਖੇਡੇ ਗਏ ਭਾਰਤ ਅਤੇ ਦੱਖਣੀ ਕੋਰੀਆ ਵਿਚਾਲੇ ਤੀਸਰੇ ਮੈਚ ਵਿਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਤੀਸਰੇ ਮੈਚ ਵਿਚ ਵੀ ਦੋਵੇਂ ਟੀਮਾਂ ਨੇ ਇਕ ਦੂਜੇ ਨੂੰ ਸਖ਼ਤ ਚੁਣੌਤੀ ਦਿੱਤੀ ਪਰ ਅੰਤ ਨੂੰ 5 ਮੈਚਾਂ ਦੀ ਲੜੀ ਵਿਚ ਭਾਰਤ ਨੂੰ 2 ਮੈਚ ਜਿੱਤਣ ਮਗਰੋਂ ਤੀਜੇ ਮੈਚ ਵਿਚ 1-2 ਦੇ ਮੁਕਾਬਲੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

hockeyIndia women lose third match

ਇਸ ਮੈਚ ਵਿਚ ਭਾਰਤ ਵਲੋਂ ਇੱਕੋ-ਇੱਕ ਗੋਲ ਭਾਰਤੀ ਫਾਰਵਰਡਰ ਲਾਲਰੇਮਸੀਮੀ ਵੱਲੋਂ ਕੀਤਾ ਗਿਆ। ਇਸ ਮੈਚ ਦੇ ਪਹਿਲੇ ਅੱਧ ‘ਚ ਹੀ ਦੱਖਣੀ ਕੋਰੀਆ ਨੇ ਭਾਰਤ ਖ਼ਿਲਾਫ਼ 2 ਗੋਲ ਦਾਗ ਦਿੱਤੇ ਅਤੇ ਭਾਰਤ ਨੂੰ ਇਸ ਮੈਚ ਵਿਚ ਇਕਲੋਤੇ ਗੋਲ ਮਗਰੋਂ ਕੋਈ ਹੋਰ ਗੋਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਪਹਿਲੇ ਕੁਆਰਟਰ ਤੱਕ ਦੱਖਣੀ ਕੋਰੀਆ ਦੀ ਟੀਮ ਭਾਰਤੀ ਟੀਮ ‘ਤੇ ਪੁੱਰੀ ਤਰ੍ਹਾਂ ਹਾਵੀ ਰਹੀ।

hockey

ਮੈਚ ਦੇ ਪਹਿਲੇ ਅੱਧ ਦੇ ਹੀ ਦੂਜੇ ਕੁਆਰਟਰ ਵਿਚ ਭਾਰਤੀ ਫਾਰਵਰਡਰ ਲਾਲਰੇਮਸੀਮੀ ਨੇ ਮੈਚ ਦੇ 16ਵੇਂ ਮਿੰਟ ‘ਚ ਗੋਲ ਦਾਗ ਕੇ ਭਾਰਤ ਨੂੰ ਇਸ ਮੈਚ ਵਿਚ ਵਾਪਸ ਲੈ ਆਉਂਦਾ ਪਰ ਕੋਰਿਆਈ ਮੁਟਿਆਰਾਂ ਨੇ ਇਸ ਮਗਰੋਂ ਭਾਰਤੀ ਕੁੜੀਆਂ ਦੀ ਇੱਕ ਨਾ ਚੱਲਣ ਦਿੱਤੀ ਅਤੇ ਮੈਚ ਦੇ ਅੰਤ ਤੱਕ 2-1 ਦੀ ਲੀਡ ਬਣਾਈ ਰੱਖੀ। 5 ਮੈਚਾਂ ਦੀ ਇਸ ਲੜੀ ‘ਚ ਭਾਰਤ ਨੇ 2 ਮੈਚ ਅਤੇ ਦੱਖਣੀ ਕੋਰੀਆ ਨੇ 1 ਮੈਚ ‘ਚ ਜਿੱਤ ਹਾਸਿਲ ਕੀਤੀ ਹੈ।

hockey

ਭਾਰਤੀ ਮਹਿਲਾਵਾਂ ਹੁਣ 5 ਮੈਚਾਂ ਦੀ ਇਸ ਲੜੀ ਦਾ ਅਗਲਾ(ਚੋਥਾ) ਮੈਚ 9 ਮਾਰਚ ਨੂੰ ਦੱਖਣੀ ਕੋਰੀਆ ਖ਼ਿਲਾਫ ਸਿਓਲ ਵਿਚ ਖੇਡੇਗੀ। ਇਹ ਮੈਚ ਭਾਰਤ ਲਈ ਨਿਰਣਾਇਕ ਮੈਚ ਸਾਬਿਤ ਹੋ ਸਕਦਾ ਹੈ। ਇਸ 5 ਮੈਚਾਂ ਦੀ ਲੜੀ ‘ਤੇ ਕਬਜਾ ਕਰਨ ਲਈ ਭਾਰਤੀ ਮਹਿਲਾਵਾਂ ਨੂੰ ਇਕ ਮੈਚ ਹੋਰ ਜਿੱਤਣ ਦੀ ਜਰੂਰਤ ਹਟ ਅਤੇ ਦੱਖਣੀ ਕੋਰੀਆ ਨੂੰ ਲੜੀ ਜਿੱਤਣ ਲਈ 2 ਹੋਰ ਮੈਚ ਲਗਾਤਾਰ ਜਿਤਣੇ ਪੈਣਗੇ।

hockeyIndia women lose third match

ਪਰ ਭਾਰਤੀ ਮੁਟਿਆਰਾਂ ਦੇ ਹੌਂਸਲੇ ਨੂੰ ਦੇਖਦਿਆਂ ਦੱਖਣੀ ਕੋਰੀਆ ਦੀ ਮੁਟਿਆਰਾਂ ਨੂੰ ਲਗਾਤਾਰ 2 ਮੈਚ ਹੋਰ ਜਿਤਣੇ ਔਖੇ ਹੀ ਹੋਣਗੇ। ਹੁਣ ਅਗਲੇ ਮੈਚ ‘ਚ ਦੇਖਣਾ ਹੋਵੇਗਾ ਕਿ ਭਾਰਤੀ ਮੁਟਿਆਰਾਂ ਜਿੱਤਣ ਲਈ ਕੀ ਰਣਨੀਤੀ ਅਪਣਾਉਂਦੀ ਹੈ।

hockey

The post ਮਹਿਲਾ ਹਾਕੀ: ਭਾਰਤੀ ਮੁਟਿਆਰਾਂ ਦੱਖਣੀ ਕੋਰੀਆ ਹੱਥੋਂ ਤੀਸਰਾ ਮੈਚ ਹਾਰੀਆਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮਹਿਲਾ ਹਾਕੀ: ਭਾਰਤੀ ਮੁਟਿਆਰਾਂ ਦੱਖਣੀ ਕੋਰੀਆ ਹੱਥੋਂ ਤੀਸਰਾ ਮੈਚ ਹਾਰੀਆਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×