Get Even More Visitors To Your Blog, Upgrade To A Business Listing >>

ਵਿਗਿਆਨੀਆਂ ਨੇ ਪਾਰਦਰਸ਼ੀ ਚੂਹੇ ਕੀਤੇ ਵਿਕਸਿਤ,ਕੈਂਸਰ ਦਾ ਇਲਾਜ ਲੱਭਣ ‘ਚ ਹੋਣਗੇ ਮਦਦਗਾਰ

Transparent Mice Cancer Treatment :ਆਮ ਤੌਰ ਉੱਤੇ ਪ੍ਰਯੋਗਸ਼ਾਲਾ ਵਿੱਚ ਜਿੰਨੇ ਵੀ ਪ੍ਰੀਖਣ ਕੀਤੇ ਜਾਂਦੇ ਹਨ ਉਹ ਸਭ ਚੂਹਿਆਂ ਉੱਤੇ ਹੀ ਕੀਤੇ ਜਾਂਦੇ ਹਨ।ਵਿਗਿਆਨਿਕਾਂ ਨੇ ਇਸ ਦਿਸ਼ਾ ਵਿੱਚ ਅੱਗੇ ਵੱਧਦੇ ਹੋਏ ਹੁਣ ਅਜਿਹੇ ਚੂਹੇ ਬਣਾਏ ਹਨ ਜੋ ਪਾਰਦਰਸ਼ੀ ਹਨ।ਯਾਨੀ ਇਨ੍ਹਾਂ ਚੂਹਿਆਂ ਦੇ ਅੰਦਰੂਨੀ ਅੰਗਾਂ ਨੂੰ ਬਿਨਾਂ ਕਿਸੇ ਚੀਰ ਫਾੜ ਦੇ ਬਾਹਰ ਤੋਂ ਹੀ ਵੇਖਿਆ ਜਾ ਸਕੇਗਾ।

Transparent mice cancer treatment

Transparent mice cancer treatment

ਆਸ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਪਾਰਦਰਸ਼ੀ ਚੂਹਿਆਂ ਨਾਲ ਵਿਗਿਆਨੀਆਂ ਨੂੰ ਕੈਂਸਰ ਦਾ ਇਲਾਜ ਲੱਭਣ ਵਿੱਚ ਮਦਦ ਮਿਲੇਗੀ।ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪਾਰਦਰਸ਼ੀ ਚੂਹਿਆਂ ਦੀ ਮਦਦ ਨਾਲ ਕੈਂਸਰ ਅਤੇ ਪਾਰਕਿਨਸ ਵਰਗੀਆਂ ਘਾਤਕ ਬਿਮਾਰੀਆਂ ਦਾ ਪਹਿਲਾਂ ਤੋਂ ਬਿਹਤਰ ਇਲਾਜ ਲੱਭਣ ਵਿੱਚ ਮਦਦ ਮਿਲ ਸਕੇਗੀ।

Transparent mice cancer treatment

Transparent mice cancer treatment

ਹੁਣ ਤੁਹਾਨੂੰ ਇੱਕ ਰਹੱਸ ਦੱਸਦੇ ਹਾਂ ਕਿ ਇਹ ਪਾਰਦਰਸ਼ੀ ਚੂਹੇ ਆਮ ਚੂਹਿਆ ਦੀ ਤਰ੍ਹਾਂ ਦੋੜ ਭੱਜ ਨਹੀਂ ਸਕਦੇ ਹਨ।ਇਸਦਾ ਸਿੱਧਾ ਕਾਰਨ ਇਹ ਹੈ ਕਿ ਇਨ੍ਹਾਂ ਨੂੰ ਪਾਰਦਰਸ਼ੀ ਬਣਾਉਣ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ ਸੀ।ਇਨ੍ਹਾਂ ਚੂਹਿਆਂ ਦੀ ਮੌਤ ਦੇ ਬਾਅਦ ਇਹਨਾਂ ਦੀ ਚਮੜੀ ਨੂੰ ਹਟਾਕੇ ਇਹਨਾਂ ਵਿੱਚ ਕਈ ਤਰ੍ਹਾਂ ਦੇ ਰਸਾਇਣ ਭਰ ਦਿੱਤੇ ਗਏ ਸਨ।ਇਨ੍ਹਾਂ ਵਿਸ਼ੇਸ਼ ਰਸਾਇਣਾਂ ਦੀ ਵਜ੍ਹਾ ਨਾਲ ਇਹ ਚੂਹੇ ਪਾਰਦਰਸ਼ੀ ਬਣ ਗਏ।ਇਸਦਾ ਸਿੱਧਾ ਮਤਲਬ ਇਹ ਹੈ ਕਿ ਵਿਗਿਆਨੀਆਂ ਨੂੰ ਚੂਹਿਆਂ ਦੇ ਸਰੀਰ ਵਿੱਚ ਜਿਲੇਟਿਨ ਦਾ ਇੱਕ ਬਲਾਕ ਮਿਲ ਗਿਆ।ਇਸ ਵਿੱਚ ਚੂਹਿਆਂ ਦੇ ਅੰਗ ਯੋਜਕ ਊਤਕ ਪੂਰਵਵਤ ਹਾਲਤ ਵਿੱਚ ਹੀ ਰੱਖੇ ਗਏ ਹਨ।

Transparent mice cancer treatment

ਚੂਹਿਆਂ ਦੇ ਅੰਗਾਂ ਨੂੰ ਸੁਰੱਖਿਅਤ ਰੱਖਣ ਲਈ ਪ੍ਰਕਿਰਿਆ ਦੇ ਦੌਰਾਨ ਇੱਕ ਸਪੈਸ਼ਲ ਜੇਲ੍ਹ ਦਾ ਇਸਤੇਮਾਲ ਕੀਤਾ ਗਿਆ ਹੈ।ਇਹ ਜਾਂਚ ਕੀਤੀ ਹੈ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੌਲਜੀ ਦੇ ਵਿਗਿਆਨੀਆਂ ਨੇ । ਇਸਤੋਂ ਜੁੜ੍ਹੀ ਇੱਕ ਖੋਜਕਾਰ ਵਿਵਿਆਨਾ ਗਰਾਡੀਨਾਰੂ ਦੀ ਮੰਨੀਏ ਤਾਂ ਇਸ ਤਰ੍ਹਾਂ ਦੇ ਪਾਰਦਰਸ਼ਕ ਚੂਹੇ ਕੈਂਸਰ ਅਤੇ ਹੋਰ ਬੀਮਾਰੀਆਂ ਦਾ ਇਲਾਜ ਲੱਭਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੋਣਗੇ।ਖੋਜਕਰਤਾਵਾਂ ਨੇ ਕਿਹਾ ਹੈ ਕਿ ਹੁਣ ਅਸੀਂ ਨਰਵਸ ਸਿਸਟਮ ਦੀ ਮੈਪਿੰਗ ਕਰ ਰਹੇ ਹਾਂ ।

Transparent mice cancer treatment

Transparent mice cancer treatment

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਲੈਕ੍ਰੀਕਲ ਉੱਤੇਜਨ ਤੋਂ ਪਾਰਕਿੰਸਨ ਵਰਗੀ ਗੰਭੀਰ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ।ਇਸ ਤਰ੍ਹਾਂ ਦੀ ਪ੍ਰਕਿਰਿਆ ਵਿੱਚ ਇਲੈਕ੍ਰਰਟ੍ਰੀਕਲ ਸਟਿਮੁਲੇਸ਼ਨ ਨਰਵਸ ਦੇ ਦੁਆਰੇ ਪੂਰੇ ਸਰੀਰ ਦੇ ਦਰਦ ਉੱਤੇ ਕਾਬੂ ਪਾਇਆ ਜਾਂਦਾ ਹੈ ।ਇਸ ਤਰ੍ਹਾਂ ਦੇ ਪਾਰਦਰਸ਼ਕ ਚੂਹੇ ਇਲਾਜ ਦੀ ਪ੍ਰਕਿਰਿਆ ਵਿੱਚ ਹੋਣ ਵਾਲੀਆਂ ਗਲਤੀਆਂ ਦਾ ਪਤਾ ਲਗਾਉਣ ਵਿੱਚ ਵੀ ਸਹਾਇਕ ਸਿੱਧ ਹੋਣਗੇ।ਇਸ ਜਾਂਚ ਨਾਲ ਪੂਰੀ ਦੁਨੀਆ ਦੇ ਵਿਗਿਆਨੀਆਂ ਵਿੱਚ ਖੁਸ਼ੀ ਦੀ ਲਹਿਰ ਹੈ ।

ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਸਰੀਰ ਦੇ ਇਹ ਗੁੱਡ ਬੈਕਟੀਰੀਆ ਇੰਝ ਬਚਾਉਣਗੇ Skin cancer ਤੋਂ…

ਇੱਕ ਜਾਂਚ  ਦੇ ਅਨੁਸਾਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਤੰਦਰੁਸਤ ਮਨੁੱਖ ਚਮੜੀ ਉੱਤੇ ਮੌਜੂਦ ਗੁੱਡ ਬੈਕਟੀਰੀਆ ਚਮੜੀ ਕੈਂਸਰ ਤੋਂ ਬਚਾਅ ਵਿੱਚ ਮਦਦ ਕਰ ਸਕਦਾ ਹੈ। America’s University of California San Diego Professor Richard Gallo ਦਾ ਕਹਿਣਾ ਹੈ ਕਿ ‘ਅਸੀਂ ਬੈਕਟੀਰੀਆ ਦੇ ਇੱਕ ਪ੍ਰਕਾਰ Staphylococcus epidermis ਦੀ ਪਹਿਚਾਣ ਕੀਤੀ ਹੈ, ਜੋ ਤੰਦਰੁਸਤ ਮਨੁੱਖ ਚਮੜੀ ਉੱਤੇ ਆਮਤੌਰ ਉੱਤੇ ਪਾਈ ਜਾਂਦੀ ਹੈ।’

The post ਵਿਗਿਆਨੀਆਂ ਨੇ ਪਾਰਦਰਸ਼ੀ ਚੂਹੇ ਕੀਤੇ ਵਿਕਸਿਤ,ਕੈਂਸਰ ਦਾ ਇਲਾਜ ਲੱਭਣ ‘ਚ ਹੋਣਗੇ ਮਦਦਗਾਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਵਿਗਿਆਨੀਆਂ ਨੇ ਪਾਰਦਰਸ਼ੀ ਚੂਹੇ ਕੀਤੇ ਵਿਕਸਿਤ,ਕੈਂਸਰ ਦਾ ਇਲਾਜ ਲੱਭਣ ‘ਚ ਹੋਣਗੇ ਮਦਦਗਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×