Get Even More Visitors To Your Blog, Upgrade To A Business Listing >>

Hero ਨੇ ਲਾਂਚ ਕੀਤੀ ਨਵੀਂ Super Splendor ਮੋਟਰਸਾਈਕਲ, ਜਾਣੋ ਕੀਮਤ

Hero Super Splendor launched: ਦੋ ਪਹੀਆ ਵਾਹਨ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਮੋਟੋਕਾਰਪ ਲਿਮਿਟਡ ਨੇ ਨਵੀਂ ਸੁਪਰ ਸਪਲੈਂਡਰ ਲਾਂਚ ਕੀਤੀ ਹੈ।ਨਵੀਂ ਸੁਪਰ ਸਪਲੈਂਡਰ ਨਾਲ ਕੰਪਨੀ ਨੇ ਆਪਣੀ ਮੋਟਰਸਾਈਕਲ ਦੀ ਰੇਂਜ ਨੂੰ ਮਜਬੂਤ ਕੀਤਾ ਹੈ। ਦਿੱਲੀ ਵਿੱਚ ਨਵੀਂ ਸੁਪਰ ਸਪਲੈਂਡਰ ਦੀ ਐਕਸ-ਸ਼ੋਅਰੂਮ ‘ਚ ਕੀਮਤ 57,190 ਰੁਪਏ ਹੈ ।

carsHero Super Splendor launched

ਇੰਡੀਅਨ ਟੂ- ਵਹੀਲਰ ਮਾਰਕਿਟ ਵਿੱਚ ਹੀਰੋ ਸਪਲੈਂਡਰ ਸਭ ਤੋਂ ਜ਼ਿਆਦਾ ਖਰੀਦੀ ਜਾਣ ਵਾਲੀ ਮੋਟਰਸਾਇਕਲ ਹੈ। ਇਸਦੀ ਵਜ੍ਹਾ ਇਸ ਬਾਇਕ ਦਾ ਦਮਦਾਰ ਅਤੇ ਸ਼ਾਨਦਾਰ ਮਾਇਲੇਜ ਦੇਣ ਵਾਲਾ 125CC ਦਾ ਇੰਜਨ ਹੈ| ਹੀਰੋ ਮੋਟੋਕਾਰਪ ਨੂੰ ਉਂਮੀਦ ਹੈ ਕਿ ਨਵੀਂ ਸੁਪਰ ਸਪਲੇਂਡਰ 125CC ਸੇਗਮੇਂਟ ਵਿੱਚ ਉਸਦੀ ਹਾਲਤ ਨੂੰ ਅਤੇ ਮਜਬੂਤ ਕਰੇਗੀ| ਨਵੀਂ ਸੁਪਰ ਸਪਲੈਂਡਰ ‘ਚ ਕੰਪਨੀ ਨੇ ਕੁਝ ਬਦਲਾਅ ਕੀਤੇ ਹਨ ਅਤੇ ਦਿੱਲੀ ‘ਚ ਇਸ ਦੀ ਐਕਸ ਸ਼ੋਅ-ਰੂਮ ਕੀਮਤ 57,190 ਰੁਪਏ ਰੱਖੀ ਗਈ ਹੈ। ਇਸ ਸਮੇਂ 125cc ਬਾਈਕ ਸੈਗਮੈਂਟ ‘ਚ ਹੀਰੋ ਦੀ 55 ਫੀਸਦੀ ਮਾਰਕੀਟ ਸ਼ੇਅਰ ਹੈ।

cars

ਨਵੀਂ ਸੁਪਰ ਸਪਲੈਂਡਰ 125 ‘ਚ ਵੀ ਹੀਰੋ ਦੀ i3S ਤਕਨੀਕ ਲੱਗੀ ਹੈ। ਇਸ ਆਈਡਿਅਲ ਸਟਾਰਟ-ਸਟਾਪ ਕਹਿੰਦੇ ਹੈ, ਹੁਣ ਇਹ ਤਕਨੀਕ ਕਿਵੇ ਕੰਮ ਕਰਦੀ ਹੈ ਅਤੇ ਇਸਦੇ ਫਾਇਦੇ ਕੀ ਹਨ। i3S ਤਕਨੀਕ ਨਾਲ ਲੈਸ ਬਾਈਕ ਜਦੋਂ ਰੈੱਡਲਾਈਟ ਜਾਂ ਕਿਸੇ ਵੀ ਸਮੇਂ 5 ਸੈਕਿੰਡ ਦੇ ਲਈ ਰੁਕਦੀ ਹੈ (ਨਿਊਟਲ ‘ਚ) ਤੱਕ ਇੰਜਣ ਆਪਣੇ ਆਪ ਬੰਦ ਹੋ ਜਾਂਦਾ ਹੈ, ਫਾਇਦੇ ਹੋਰ ਸਿਰਫ ਕਲਚ ਪ੍ਰੈੱਸ ਕਰਨ ਨਾਲ ਇੰਜਣ ਸਟਾਰਟ ਹੁੰਦਾ ਹੈ। ਇਸ ਤਰ੍ਹਾਂ ਫਿਊਲ ਦੀ ਬੱਚਤ ਹੁੰਦੀ ਹੈ। ਨਵੀਂ ਸੁਪਰ ਸਪਲੈਂਡਰ 125 ਦਾ ਲੁਕਸ ਸਿੰਪਲ ਹੈ।

cars

ਇਹ ਬਹੁਤ ਜਿਆਦਾ ਸਪੋਰਟੀ ਨਹੀਂ ਹੈ, ਜੋ ਬਦਲਾਅ ਇਸ ਬਾਈਕ ‘ਚ ਕੀਤੇ ਗਏ ਹਨ। ਉਨ੍ਹਾਂ ‘ਚ ਕ੍ਰੋਮ ਫਿਨਿਸ਼ ਮਫਲਰ, ਸਲੀਕ ਟੇਲ ਲਾਈਟ, ਸਿਲਵਰ ਫਿਨਿਸ਼ ਸਾਈਡ ਕਵਰ, ਮਾਡਰਨ ਗ੍ਰਾਫਿਕਸ ਅਤੇ ਨਵੇਂ ਹੈਂਡਲੈੱਪਸ ਸ਼ਾਮਿਲ ਹਨ। ਇਸ ਦੇ ਨਾਲ ਬਾਈਕ ‘ਚ ਨਵੇਂ ਕਲਰਸ ਵੀ ਮਿਲਣਗੇ। ਹੀਰੋ ਨੇ ਨਵੀਂ ਸੁਪਰ ਸਪਲੈਂਡਰ 125 ਦੇ ਇੰਜਣ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਬਾਈਕ ‘ਚ 124.7cc ਦਾ 4 ਸਟਰੋਕ, ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਲੱਗਾ ਹੈ, ਜੋ ਕਿ 11.4PS ਦੀ ਤਾਕਤ 75000rpm ‘ਤੇ ਦਿੰਦਾ ਹੈ, ਪਰ 11 ਨਿਊਟਨ ਮੀਟਰ ਟਾਰਕ 6,000rpm ‘ਤੇ ਦਿੰਦਾ ਹੈ।

cars

ਬਾਈਕ ‘ਚ 4 ਸਪੀਡ ਗਿਅਰ ਦਿੱਤੇ ਗਏ ਹਨ ਅਤੇ ਇਹ i3S ਤਕਨੀਕ ਨਾਲ ਲੈਸ ਹੈ। ਬਾਈਕ ਦੀ ਟਾਪ ਸਪੀਡ 94kmph ਹੈ। ਸੇਫਟੀ ਦੇ ਲਈ ਇਸ ‘ਚ ਡਿਸਕ ਬ੍ਰੇਕ ਦੀਆਂ ਸਹੂਲਤਾਂ ਤਾਂ ਮਿਲੇਣਗੀਆਂ ਹੀ ਨਾਲ ਇਸ ਦਾ ਪਿਛਲਾ ਟਾਇਰ ਚੌੜਾ ਹੈ, ਜਿਸ ਤੋਂ ਰੋਡ ‘ਤੇ ਬਿਹਤਰ ਗ੍ਰਿਪ ਮਿਲਦੀ ਹੈ।

cars

ਇਹ ਵੀ ਪੜੋ : ਜਿੱਥੇ ਇਲੈਕਟ੍ਰਿਕ ਕਾਰਾਂ ਦਾ ਰੁਝਾਨ ਦੇਖਣ ਨੂੰ ਮਿਲਿਆ ਉੱਥੇ ਹੀ ਇਲੈਕਟ੍ਰੋਨਿਕ ਮੋਟਰਸਾਈਕਲਾਂ ਨੇ ਵੀ ਸਭ ਦਾ ਦਿਲ ਜਿੱਤਿਆ। ਜੀ ਹਾਂ ਗੱਲ ਕਰੀਏ ਇਲੈਕਟ੍ਰੋਨਿਕ ਵਾਹਨਾਂ ਦੀ ਗਾਹਕਾਂ ਵੱਲੋਂ ਬੇਹੱਦ ਪਸੰਦ ਕੀਤੇ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਜਾਪਾਨੀ ਵਾਹਨ ਕੰਪਨੀ ਸੁਜ਼ੂਕੀ ਨੇ ਭਾਰਤ ‘ਚ ਨਵੀਂ 2018 ਜਿਕਸਰ ਅਤੇ ਜਿਕਸਰ SF ਸੀਰੀਜ਼ ਲਾਂਚ ਕਰ ਦਿੱਤੀਆਂ ਹਨ। ਜਿੰਨ੍ਹਾਂ ਦੀ ਐਕਸਸ਼ੋਅਰੂਮ ਕੀਮਤਾਂ ਲਗਭਗ 80,928 ਰੁਪਏ ਅਤੇ 90,037 ਰੁਪਏ ਹੈ। ਕੰਪਨੀ ਨੇ ਜਿਕਸਰ 2018 ਅਤੇ ਜਿਕਸਰ ਐੱਸ. ਐੱਫ. ਨੂੰ ਨਵੇਂ ਕਲਰਸ ਕੈਂਡੀ ਸੋਨੋਮਾ ਰੈੱਡ, ਮੈਟਲਿਕ ਸਾਨਿਕ ਸਿਲਵਰ ਦੇ ਨਾਲ ਗਲਾਸ ਸਰਰਕਲ ਬਲੈਕ ‘ਚ ਪੇਸ਼ ਕੀਤੀਆਂ ਹਨ।

cars

ਤੁਹਾਨੂੰ ਦੱਸ ਦੇਈਏ ਕਿ ਸ਼ੁਜ਼ੂਕੀ ਮੋਟਰਸਾਈਕਲ ਇੰਡੀਆ ਦੀ ਸੇਲਸ ਅਤੇ ਮਾਰਕੀਟਿੰਗ ਦੇ ਈ. ਵੀ. ਪੀ. ਸੰਜੀਵ ਰਾਜਸ਼ੇਖਰਨ ਨੇ ਬਾਈਕ ਲਾਂਚ ਦੇ ਮੌਕੇ ‘ਤੇ ਕਿਹਾ ਹੈ ਕਿ ‘ਜਿਕਸਰ ਸਪੋਰਟੀਨੈੱਸ ਅਤੇ ਯੂਥ ਦੇ ਹਿਸਾਬ ਨਾਲ ਨਿਮਰਿਤ ਪ੍ਰਫੈਕਟ ਬਾਇਕ ਹੈ। ਜਿਸ ਲਈ ਸਾਡਾ ਬ੍ਰਾਂਡ ਜਾਣਿਆ ਜਾਂਦਾ ਹੈ, ਜਿਕਸ ਅਤੇ ਐੱਸ. ਐੱਫ. ਦੋਵੇਂ ਹੀ ਬਾਇਕਸ ਆਪਣੀ ਰਾਈਡਿੰਗ ਦੀ ਕਾਬੀਲਿਅਤ ਦੇ ਲਈ ਜਾਣੀਆਂ ਜਾਂਦੀਆਂ ਹਨ ਅਤੇ ਅਸੀਂ 2018 ਸੀਰੀਜ਼ ਦੇ ਅੰਤਰਗਤ ਤੁਹਾਡੇ ਲਈ ਉਸ ਤੋਂ ਵੀ ਬਿਹਤਰ ਰਾਈਡ ਲੈ ਕੇ ਆਏ ਹਾਂ।’

carsHero Super Splendor launched

ਜਾਣਕਾਰੀ ਮੁਤਾਬਿਕ ਸੁਜ਼ੂਕੀ ਜਿਕਸਰ 2018 ਅਤੇ ਜਿਕਸਰ ਐੱਸ. ਐੱਫ. ਦੋਵੇਂ ਹੀ ਬਾਇਕਸ ‘ਚ ਸੁਜ਼ੂਕੀ ਨੇ 155cc ਦੀ ਅਲਟਰਾ-ਲਾਈਟ ਲਗਾਈ ਹੈ, ਜੋ ਸੁਜ਼ੂਕੀ ਈਕੋ ਪ੍ਰਫਾਰਮੈਂਸ ਤਕਨੀਕ ਨਾਲ ਲੈਸ ਹੈ। ਇਹ ਸਿੰਗਲ-ਸਿਲੰਡਰ ਇੰਜਣ 8,000 ਆਰ. ਪੀ. ਐੱਮ. ‘ਤੇ 14.6 ਬੀ. ਐੱਚ. ਪੀ. ਦੀ ਪਾਵਰ ਅਤੇ 6000 ਆਰ. ਪੀ. ਐੱਸ. ‘ਤੇ 14 ਐੱਨ. ਐੱਮ. ਦਾ ਪੀਕ ਟਾਰਕ ਜਰਨੇਟ ਕਰਦਾ ਹੈ। ਇਸ ਤੋਂ ਇਲਾਵਾ 2018 ਸੁਜ਼ੂਕੀ ਜਿਕਸਰ ਐੱਸ. ਐੱਫ. ‘ਚ ਇੰਜਣ ਭਾਵੇਂ ਹੀ ਸਮਾਨ ਪਾਵਰ ਵਾਲਾ ਹੈ ਪਰ ਇਸ ਦੇ ਇੰਜਣ ਨੂੰ ਫਿਊਲ-ਇੰਜੈਕਸ਼ਨ ਤਕਨੀਕ ਨਾਲ ਲੈਸ ਕੀਤਾ ਗਿਆ ਹੈ।

cars

The post Hero ਨੇ ਲਾਂਚ ਕੀਤੀ ਨਵੀਂ Super Splendor ਮੋਟਰਸਾਈਕਲ, ਜਾਣੋ ਕੀਮਤ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

Hero ਨੇ ਲਾਂਚ ਕੀਤੀ ਨਵੀਂ Super Splendor ਮੋਟਰਸਾਈਕਲ, ਜਾਣੋ ਕੀਮਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×