Get Even More Visitors To Your Blog, Upgrade To A Business Listing >>

ਧਰਮਿੰਦਰ ਅਤੇ ਰੇਖਾ ਦੀ ਜੋੜੀ 45 ਸਾਲ ਬਾਅਦ ਕਰੇਗੀ ਵਾਪਸੀ,ਫਿਲਮ ‘ਚ ਆਉਣਗੇ ਨਜ਼ਰ

Rekha Share Screen Dharmendra: ਰੇਖਾ ਤੇ ਧਰਮਿੰਦਰ ਦੀ ਜੋੜੀ ਸਿਲਵਰ ਸਕ੍ਰੀਨ ‘ਤੇ ਹਮੇਸ਼ਾ ਤੋਂ ਹੀ ਸੁਪਰਹਿੱਟ ਰਹੀ ਹੈ। ਇਨ੍ਹਾਂ ਦੋਹਾਂ ਨੇ ਇੱਕਠੇ ਕਈ ਫਿਲਮਾਂ ‘ਚ ਕੰਮ ਕੀਤਾ ਹੈ। ਇੱਥੋਂ ਤੱਕ ਕਿ ਇਨ੍ਹਾਂ ਦੋਹਾਂ ਦਾ ਕ੍ਰੇਜ਼ ਪ੍ਰਸ਼ੰਸਕਾਂ ਵਿਚਕਾਰ ਹੁਣ ਵੀ ਬਰਕਰਾਰ ਹੈ। ਉੱਥੇ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਇਹ ਸੁਪਰਹਿੱਟ ਜੋੜੀ ਇਕ ਵਾਰ ਫਿਰ ਤੋਂ ਵੱਡੇ ਪਰਦੇ ‘ਤੇ ਵਾਪਸੀ ਕਰ ਰਹੀ ਹੈ।

Rekha Share Screen Dharmendra

Rekha Share Screen Dharmendra

ਸੂਤਰਾਂ ਦੀ ਮੰਨੀਏ ਤਾਂ ਰੇਖਾ, ਧਰਮਿੰਦਰ ਦੀ ਆਉਣ ਵਾਲੀ ਫਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ‘ਚ ਦਿਖਾਈ ਦੇਵੇਗੀ।ਕਿਹਾ ਜਾ ਰਿਹਾ ਹੈ ਕਿ ਸਾਲਾਂ ਬਾਅਦ ਇਹ ਜੋੜੀ ਉਸੇ ਗੀਤ ‘ਤੇ ਥਿਰਕੇਦੀ, ਜਿਸ ‘ਤੇ 45 ਸਾਲਾਂ ਪਹਿਲਾਂ ਇਨ੍ਹਾਂ ਦੋਹਾਂ ਨੇ ਡਾਂਸ ਕੀਤਾ ਸੀ। ਇੱਥੋਂ ਤੱਕ ਕਿ ਇਸ ਲਈ ਰੇਖਾ ਨੇ ਹਾਮੀ ਭਰ ਵੀ ਦਿੱਤੀ ਹੈ।

Rekha Share Screen Dharmendra

Rekha Share Screen Dharmendra

ਖਬਰਾਂ ਦੀ ਮੰਨੀਏ ਤਾਂ ਇਹ ਗੀਤ 1973 ‘ਚ ਆਈ ਫਿਲਮ ‘ਕਹਾਣੀ ਕਿਸਮਤ ਕੀ’ ਦਾ ਹੈ। ਇਸ ਫਿਲਮ ‘ਚ ਇਨ੍ਹਾਂ ਦੋਹਾਂ ‘ਤੇ ‘ਰਾਫਤਾ ਰਾਫਤਾ ਦੇਖੋ ਆਂਖ ਮੇਰੀ ਲੜੀ ਹੈ’ ਗੀਤ ਫਿਲਮਾਇਆ ਗਿਆ ਸੀ।ਅਜਿਹੇ ‘ਚ ਇਹ ਜੋੜੀ ਇਕ ਵਾਰ ਫਿਰ ਤੋਂ ਇਸੇ ਗੀਤ ‘ਤੇ ਮੁੜ ਥਿਰਕੇਗੀ। ਕਿਹਾ ਜਾ ਰਿਹਾ ਹੈ ਕਿ ਰੇਖਾ ਨੇ ਧਰਮਿੰਦਰ ਨਾਲ ਇਸ ਗੀਤ ਦੀ ਸ਼ੂਟਿੰਗ ਕਰ ਲਈ ਹੈ।

Rekha Share Screen Dharmendra

ਰੇਖਾ-ਧਰਮਿੰਦਰ ਨੂੰ ਨੱਚਦੇ ਦੇਖ ਬੌਬੀ-ਸੰਨੀ ਵੀ ਹੈਰਾਨ ਹੋ ਜਾਣਗੇ। ਦਿਲਚਸਪ ਗੱਲ ਇਹ ਹੈ ਕਿ ਇਸ ਗੀਤ ‘ਚ ਨਾ ਸਿਰਫ ਸ਼ਤਰੂਘਨ ਸਿਨਹਾ ਬਲਕਿ ਸੋਨਾਕਸ਼ੀ ਸਿਨਹਾ ਵੀ ਨਜ਼ਰ ਆਉਣਗੇ।ਇਨ੍ਹਾਂ ਤੋਂ ਇਲਾਵਾ ਫਿਲਮ ‘ਚ ਕਈ ਹੋਰ ਐਕਟਰ ਵੀ ਨਜ਼ਰ ਆਉਣਗੇ, ਜਿਸ ‘ਚ ਸਲਮਾਨ ਖਾਨ ਦਾ ਨਾਂ ਵੀ ਸ਼ਾਮਲ ਹੈ।

Rekha Share Screen Dharmendra

ਸਲਮਾਨ ਤੇ ਰੇਖਾ ਇਸ ਤੋਂ ਪਹਿਲਾਂ ਇਕ ਫ੍ਰੇਮ ‘ਚ ਸਾਲ 1988 ‘ਚ ਆਈ ਫਿਲਮ ‘ਬੀਬੀ ਹੋ ਤੋਂ ਐਸੀ’ ‘ਚ ਦਿਖਾਈ ਦਿੱਤੇ ਸਨ। ਅਜਿਹੇ ‘ਚ ਇਹ ਦੋਵੇਂ 30 ਸਾਲ ਬਾਅਦ ਇਕ ਹੀ ਫ੍ਰੇਮ ‘ਚ ਦਿਖਾਈ ਦੇਣਗੇ। ਸਲਮਾਨ ਖਾਨ ਅਤੇ ਰੇਖਾ ਇਕੱਠੇ ਫਿਲਮ ਸਾਲ ‘ਪਤਨੀ ਹੋ ਤੋ ਐਸੀ’ ‘ਚ ਨਜ਼ਰ ਆਏ ਸਨ। ਫਿਲਮ ਸਾਲ 1988 ‘ਚ ਰਿਲੀਜ਼ ਹੋਈ ਸੀ। ਖਬਰਾਂ ਦੇ ਮੁਤਾਬਕ, ਇਕ ਵਾਰ ਫਿਰ ਤੋਂ ਸਲਮਾਨ ਖਾਨ ਅਤੇ ਰੇਖਾ 30 ਸਾਲਾਂ ਦੇ ਬਾਅਦ ਸਿਲਵਰ ਸਕਰਿਨ ‘ਤੇ ਆ ਰਹੇ ਹਨ।

Rekha Share Screen Dharmendra

ਸਲਮਾਨ ਖਾਨ ਐਵਰ ਗਰੀਨ ਅਦਾਕਾਰਾ ਰੇਖਾ ਦੇ ਨਾਲ ਫਿਲਮ ਯਮਲਾ ਪਗਲਾ ਦੀਵਾਨਾ ਦੀ ਨਵੀਂ ਸੀਰੀਜ਼ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ‘ਚ ਨਜ਼ਰ ਆਉਣਗੇ। ਪੰਜ ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ ‘ਯਮਲਾ ਪਗਲਾ ਦੀਵਾਨਾ – 2’ ਦੇ ਬਾਅਦ ਸਨੀ ਦਿਓਲ, ਬਾਬੀ ਦਿਓਲ ਅਤੇ ਧਰਮਿੰਦਰ ਇਕ ਵਾਰ ਫਿਰ ਤੋਂ ਕਾਮੇਡੀ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ, ਪਰ ਇਸ ਵਾਰ ਫਿਲਮ ਦੀ ਤੀਜੀ ਸੀਰੀਜ਼ ‘ਚ ਸਲਮਾਨ ਅਤੇ ਰੇਖਾ ਵੀ ਗੀਤ ‘ਚ ਸਪੈਸ਼ਲ ਗੈਸਟ ਅਪੀਅਰੈਂਸ ਦਿੰਦੇ ਹੋਏ ਨਜ਼ਰ ਆਉਣਗੇ।

Rekha Share Screen Dharmendra

ਸਨੀ ਦਿਓਲ, ਬਾਬੀ ਦਿਓਲ ਅਤੇ ਧਰਮਿੰਦਰ ਦੀ ਫਿਲਮ ‘ਯਮਲਾ ਪਗਲਾ ਦੀਵਾਨ ਫਿਰ ਸੇ’ ਕਾਫ਼ੀ ਦਮਦਾਰ ਹੁੰਦੀ ਜਾ ਰਹੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਫਿਲਮ ‘ਚ ਸਲਮਾਨ ਖਾਨ ਤੇ ਗੈਸਟ ਅਪੀਅੰਰੈਂਸ ਦੇ ਬਾਰੇ ‘ਚ ਚਰਚਾ ਚੱਲ ਰਹੀ ਹੈ। ਇਸ ਗੀਤ ਨੂੰ ਲੈ ਕੇ ਹੌਲੀ – ਹੌਲੀ ਵੱਡੇ ਨਾਂਅ ਇਸ ‘ਚ ਜੁੜਦੇ ਜਾ ਰਹੇ ਹਨ। ਹੁਣ ਫਿਲਮ ਦੇ ਗੀਤ ‘ਚ ਸਲਮਾਨ ਖਾਨ, ਸੋਨਾਕਸ਼ੀ ਸਿੰਹਾ, ਰੇਖਾ ਅਤੇ ਸ਼ਤਰੁਘਨ ਸਿੰਹਾ ਇਸ ਗੀਤ ‘ਚ ਸ਼ਾਮਿਲ ਹੋਣਗੇ। ਫਿਲਮ ‘ਚ ਪੂਰਾਣੇ ਗੀਤ ਦਾ ਰਿਮੇਕ ਕੀਤਾ ਜਾਵੇਗਾ।

Rekha Share Screen Dharmendra

ਫਿਲਮ ਰੇਖਾ ਅਤੇ ਧਰਮਿੰਦਰ ਦਾ ਸੁਪਰਹਿਟ ਗੀਤ ‘ਰਫਤਾ ਰਫਤਾ ਆਂਖ ਮੇਰੀ ਲੜੀ ਹੈ’ ਨੂੰ ਰਿਮੇਕ ਕੀਤਾ ਜਾਵੇਗਾ। ਇਹ ਰੋਮਾਂਟਿਕ ਗੀਤ ਨੂੰ ਕਿਸ਼ੋਰ ਕੁਮਾਰ ਨੇ ਗਾਇਆ ਸੀ। ਇਹ ਗੀਤ ਅੱਜ ਵੀ ਉਹਨਾ ਹੀ ਪਸੰਦ ਕੀਤਾ ਜਾਂਦਾ ਹੈ ਜਿਨ੍ਹਾਂ ਪਹਿਲਾਂ ਪਸੰਦ ਕੀਤਾ ਜਾਂਦਾ ਸੀ। ਇਸ ਗੀਤ ‘ਚ ਰੇਖਾ ਅਤੇ ਧਰਮ ਜੀ ਦਾ ਰੋਮਾਂਸ ਦਿਖਾਇਆ ਜਾ ਚੁੱਕਿਆ ਹੈ। ਇਕ ਵਾਰ ਫਿਰ ਪਰਦੇ ‘ਤੇ ਧਰਮ ਅਤੇ ਰੇਖਾ ਰੋਮਾਂਸ ਕਰਦੇ ਦਿਖਣਗੇ।

Rekha Share Screen Dharmendra

The post ਧਰਮਿੰਦਰ ਅਤੇ ਰੇਖਾ ਦੀ ਜੋੜੀ 45 ਸਾਲ ਬਾਅਦ ਕਰੇਗੀ ਵਾਪਸੀ,ਫਿਲਮ ‘ਚ ਆਉਣਗੇ ਨਜ਼ਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਧਰਮਿੰਦਰ ਅਤੇ ਰੇਖਾ ਦੀ ਜੋੜੀ 45 ਸਾਲ ਬਾਅਦ ਕਰੇਗੀ ਵਾਪਸੀ,ਫਿਲਮ ‘ਚ ਆਉਣਗੇ ਨਜ਼ਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×