Get Even More Visitors To Your Blog, Upgrade To A Business Listing >>

ਹਾਕੀ ‘ਤੇ ਅਧਾਰਿਤ ਫ਼ਿਲਮ ‘ਖਿੱਦੋ ਖੂੰਡੀ’ ਦਾ ਟ੍ਰੇਲਰ ਦੇਖ ਹੋ ਜਾਣਗੇ ਰੌਂਗਟੇ ਖੜ੍ਹੇ

khido khundi trailer:ਪਾਲੀਵੁੱਡ ਅਤੇ ਬਾਲੀਵੁੱਡ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪਾਲੀਵੁੱਡ ਇੰਡਸਟਰੀ ‘ਚ ਇਨੀਂ ਦਿਨ੍ਹੀਂ ਕਾਫੀ ਫ਼ਿਲਮਾਂ ਸੁਰਖੀਆਂ ‘ਚ ਹਨ। ਜਿਹਨਾਂ ‘ਚੋਂ ਇਸ ਸਾਲ ਰਿਲੀਜ਼ ਹੋਣ ਵਾਲੀ ਹੋਰ ਸਪੋਰਟਸ ਫਿਲਮਾਂ ਵਿੱਚ ‘ਖਿੱਦੋ ਖੂੰਡੀ’ ਦੀ ਸਭ ਤੋਂ ਵੱਧ ਉਡੀਕ ਕੀਤੀ ਜਾ ਰਹੀ ਹੈ।khido khundi trailer

khido khundi trailer

ਦੱਸ ਦੇਈਏ ਕਿ ਇਹ ਫਿਲਮ ਪਿਛਲੇ ਸਾਲ ਤੋਂ ਹੀ ਖ਼ਬਰਾਂ ਵਿਚ ਹੈ। ਭਾਵੇਂ ਗੱਲ ਹੋਵੇ ਫਿਲਮ ਦੇ ਕਲਾਕਾਰਾਂ ਦੀ ਜਾਂ ਇਹ ਤੱਥ ਕਿ ਇਹ ਫ਼ਿਲਮ ਹਾਕੀ ਦੇ ਖੇਡ ‘ਤੇ ਅਧਾਰਿਤ ਹੈ, ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਉਤਸ਼ਾਹ ਪੈਦਾ ਕਰ ਦਿੱਤਾ ਹੈ। ਆਖ਼ਿਰਕਾਰ ਲਗਭਗ ਇੱਕ ਸਾਲ ਦੀ ਉਡੀਕ ਦੇ ਬਾਅਦ ਫਿਲਮ ਦੀ ਪਹਿਲੀ ਝਲਕ ਦਰਸ਼ਕਾਂ ਨੂੰ ਦੇਖਣ ਨੂੰ ਮਿਲ ਗਈ ਹੈ।khido khundi trailer

ਜਾਣਕਾਰੀ ਮੁਤਾਬਿਕ ਪਾਲੀਵੁੱਡ ਦੀ ਪਹਿਲੀ ਹਾਕੀ ਤੇ ਅਧਾਰਿਤ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਦੇ ਜਾਰੀ ਹੋਣ ਤੋਂ ਪਹਿਲਾਂ, ਕਿਸੇ ਨੂੰ ਫਿਲਮ ਦੀ ਕਹਾਣੀ ਬਾਰੇ ਕੋਈ ਅੰਦਾਜ਼ਾ ਨਹੀਂ ਸੀ। ਇਹ ਫ਼ਿਲਮ ਪੰਜਾਬ ਦੇ ਛੋਟੇ ਜਿਹੇ ਪਿੰਡ ਸੰਸਾਰਪੁਰ ‘ਤੇ ਅਧਾਰਿਤ ਹੈ। ਇਸ ਪਿੰਡ ਨੇ ਹਾਕੀ ਦੇ ਖੇਡ ਨੂੰ ਜਨਮ ਦਿੱਤਾ ਹੈ।khido khundi trailer

ਸੰਸਾਰਪੁਰ ਨੇ ਹਾਕੀ ਦੇ 15 ਹਾਕੀ ਖਿਡਾਰੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਦੇਸ਼ ਲਈ ਕਈ ਮੈਡਲ (ਸੋਨਾ, ਚਾਂਦੀ, ਕਾਂਸਾ) ਲਿਆਉਣ ਵਿਚ ਵੀ ਯੋਗਦਾਨ ਪਾਇਆ। ਤੁਹਾਨੂੰ ਦੱਸ ਦੇਈਏ ਕਿ ਰਣਜੀਤ ਬਾਵੇ ਦੀ ਫ਼ਿਲਮ ‘ਖਿੱਦੋ ਖੂੰਡੀ’ ਦਾ ਟ੍ਰੇਲਰ ਕਾਫੀ ਧਮਾਲਾਂ ਪਾ ਰਿਹਾ ਹੈ।khido khundi trailer

ਤੁਹਾਨੂੰ ਦੱਸ ਦੇਈਏ ਕਿ ਫਿਲਮ ਵਿਚ ਰਣਜੀਤ ਬਾਵਾ ਅਤੇ ਮਾਨਵ ਵਿਜ਼ ਦੋ ਭਰਾਵਾਂ ਦੀ ਭੂਮਿਕਾ ਨਿਭਾਉਣਗੇ, ਜੋ ਹਾਕੀ ਦੇ ਖੇਡ ਨਾਲ ਬਹੁਤ ਪਿਆਰ ਕਰਦੇ ਹਨ। ਜਿੱਥੇ ਤਿੰਨ ਮਿੰਟ ਦੇ ਟ੍ਰੇਲਰ ‘ਚ ਇਨ੍ਹਾਂ ਦੋਹਾਂ ਭਰਾਵਾਂ ਦੀ ਐਕਟਿੰਗ ਨੂੰ ਖੂਬ ਪ੍ਰਸ਼ੰਸਾ ਮਿਲ ਰਹੀ ਹੈ, ਉੱਥੇ ਹੀ ਮੈਂਡੀ ਤੱਖਰ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ ਹੈ।ਟ੍ਰੇਲਰ ਦੀ ਦਿੱਖ ਤੋਂ ਲੱਗਦਾ ਹੈ ਕਿ ਫ਼ਿਲਮ ਦੀ ਕਹਾਣੀ ਦਮਦਾਰ ਹੈ ਅਤੇ ਸਭ ਫਿਲਮ ਨੂੰ ਦੇਖ ਕੇ ਜ਼ਰੂਰ ਖੁਸ਼ ਹੋਣਗੇ। ਤਲਵਿੰਦਰ ਹੇਰੇ ਅਤੇ ਕਾਵੰਜਿਤ ਹੇਅਰੇ ਦੁਆਰਾ ਨਿਰਮਿਤ ਇਹ ਫਿਲਮ ਰੋਹਿਤ ਜੁਗਰਾਜ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 20 ਅਪ੍ਰੈਲ ਨੂੰ ਤੁਹਾਡੇ ਨਜ਼ਦੀਕੀ ਥਿਏਟਰਾਂ ‘ਚ ਰਿਲੀਜ਼ ਹੋ ਰਹੀ ਹੈ।khido khundi trailer

ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੀ ਕੌਨ.ਫੀ.ਡੈਨ.ਸ਼ੀਅਲ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸਾਰੇ ਗਾਇਕ ਸਫ਼ਲਤਾ ਪਾਉਣ ਲਈ ਮਿਊਜ਼ਿਕ ਐਲਬਮ ਦੇ ਫਾਰਮੂਲੇ ਅਪਨਾਉਣ ਦੀ ਕੋਸ਼ਿਸ਼ ਕਰਨ ਲਈ ਤਿਆਰ ਹਨ। ਜਿੱਥੇ ਕਈ ਗਾਇਕ ਜਿਵੇਂ ਗੁਰੀ ਤੇ ਸਤਿੰਦਰ ਸਰਤਾਜ ਪਹਿਲਾਂ ਹੀ ਆਪਣੇ ਆਉਣ ਵਾਲੇ ਐਲਬਮਸ ਦਾ ਐਲਾਨ ਕਰ ਚੁਕੇ ਹਨ ਤਾਂ ਹੁਣ ਇਸ ਸੂਚੀ ਵਿਚ ਇਕ ਹੋਰ ਨਾਂਅ ਜੁੜ੍ਹ ਗਿਆ ਹੈ ਅਤੇ ਉਹ ਨਾਂਅ ਹੈ ਰਣਜੀਤ ਬਾਵਾ ਦੇ।khido khundi trailer

ਇਹ ਮਿੱਟੀ ਦਾ ਬਾਵਾ ਇੱਕ ਸੁਰੀਲੀ ਅਵਾਜ਼ ਦਾ ਮਾਲਕ ਹੈ। ਉਨ੍ਹਾਂ ਦਾ ਪਿਛਲਾ ਗੀਤ ‘ਦਿਲਜਾਨੀਆ’ ਇੱਕ ਬਹੁਤ ਹੀ ਰੋਮਾਂਟਿਕ ਗਾਣਾ ਸੀ ਤੇ ਉਨ੍ਹਾਂ ਦੇ ਫੈਨਜ਼ ਨੂੰ ਬਹੁਤ ਪਸੰਦ ਆਇਆ ਸੀ। ਹੁਣ, ਰਣਜੀਤ ਬਾਵਾ ਆਪਣੀ ਐਲਬਮ ਦੇ ਰਿਲੀਜ਼ ਲਈ ਤਿਆਰ ਹਨ ਅਤੇ ਹਾਲ ਹੀ ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਐਲਬਮ ਪੋਸਟਰ ਸ਼ੇਅਰ ਕੀਤੀ ਸੀ।khido khundi trailer

ਉਨ੍ਹਾਂ ਦੀ ਐਲਬਮ ਦੇ ਪਹਿਲੇ ਗੀਤ ਬਾਰੇ ਲਿਖਿਆ ਹੈ ‘ਇਕ ਤਾਰੇ ਵਾਲਾ’ ਅਤੇ ਇਸ ਦਾ ਪਹਿਲਾ ਗਾਣਾ 14 ਮਾਰਚ ਨੂੰ ਰਿਲੀਜ਼ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ 14 ਮਾਰਚ ਨੂੰ ਰਣਜੀਤ ਬਾਵੇ ਦਾ ਜਨਮਦਿਨ ਵੀ ਹੈ। ਗਾਇਕ ਦੇ ਪੋਸਟ ਅਨੁਸਾਰ, ਇਹ ਐਲਬਮ ਪੰਜਾਬ, ਪੰਜਾਬੀਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਸਮਰਪਿਤ ਹੈ।

The post ਹਾਕੀ ‘ਤੇ ਅਧਾਰਿਤ ਫ਼ਿਲਮ ‘ਖਿੱਦੋ ਖੂੰਡੀ’ ਦਾ ਟ੍ਰੇਲਰ ਦੇਖ ਹੋ ਜਾਣਗੇ ਰੌਂਗਟੇ ਖੜ੍ਹੇ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਹਾਕੀ ‘ਤੇ ਅਧਾਰਿਤ ਫ਼ਿਲਮ ‘ਖਿੱਦੋ ਖੂੰਡੀ’ ਦਾ ਟ੍ਰੇਲਰ ਦੇਖ ਹੋ ਜਾਣਗੇ ਰੌਂਗਟੇ ਖੜ੍ਹੇ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×