Get Even More Visitors To Your Blog, Upgrade To A Business Listing >>

ਜੈਕਲੀਨ ਨੇ ਸੈਨੇਟਰੀ ਪੈਡ ਨੂੰ ਕੀਤਾ ਖਰਾਬ, ਲੋਕ ਸੁਣਾ ਰਹੇ ਹਨ ਭੱਦੇ ਕਮੈਂਟ

Jacqueline Fernandez ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ ‘ਪੈਡਮੈਨ’ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਦਰਸ਼ਕਾਂ ਦੇ ਨਾਲ ਹੀ ਫਿਲਮ ਨੂੰ ਕ੍ਰਿਟਿਕਸ ਤੋਂ ਵੀ ਕਾਫੀ ਚੰਗੇ ਰਵਿਊ ਮਿਲ ਰਹੇ ਹਨ। ਫਿਲਮ ਦਾ ਬਾਕਸ ਆਫਿਸ ਕਲੈਕਸ਼ਨ ਵੀ ਸ਼ਾਨਦਾਰ ਹੈ। ਇਸ ਫਿਲਮ ਦੇ ਪ੍ਰਮੋਸ਼ਨ ਵਿੱਚ ਪੂਰੀ ਦੀ ਪੂਰੀ ਫਿਲਮ ਇੰਡਸਟਰੀ ਲੱਗੀ ਹੋਈ ਹੈ। ਹੱਥ ਵਿੱਚ ਪੈਡ ਲੈ ਕੇ ਸਾਰੇ ਸੈਲੀਬ੍ਰੇਟੀ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਪੋਸਟ ਕਰ ਰਹੇ ਹਨ। ਇਸ ਕੜੀ ਵਿੱਚ ਇੱਕ ਨਵਾਂ ਨਾਮ ਜੈਕਲੀਨ ਦਾ ਵੀ ਜੁੜ ਗਿਆ ਹੈ ਪਰ ਜੈਕਲੀਨ ਦਾ ਅੰਦਾਜ਼ ਜਰਾ ਸਭ ਤੋਂ ਅਲੱਗ ਹੈ।

Jacqueline Fernandez
Jacqueline Fernandez

ਜਿੱਥੇ ਸਾਰੇ ਸੈਲੀਬ੍ਰੇਟੀਜ਼ ਨੇ ਪਲੇਨ ਪੈਡ ਨੂੰ ਹੱਥ ਵਿੱਚ ਲੈ ਕੇ ਤਸਵੀਰ ਸ਼ੇਅਰ ਕੀਤੀ ਹੈ ਉੱਥੇ ਜੈਕਲੀਨ ਨੇ ਪੈਡ ਤੇ ਲਿਪਸਟਿਕ ਦੇ ਨਾਲ ਲਿਖਿਆ ‘ ਪ੍ਰਮੋਟਿੰਗ ਦ ਪੈਡ’ ਅਤੇ ਫਿਰ ਇਸ ਨੂੰ ਹੱਥ ਵਿੱਚ ਫੜ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤਾ। ਜੈਕਲੀਨ ਦੀ ਇਸ ਤਸਵੀਰ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਲਾਈਕ ਦੇ ਨਾਲ-ਨਾਲ ਫੈਨਜ਼ ਉਨ੍ਹਾਂ ਦੀ ਇਸ ਤਸਵੀਰ ਤੇ ਕਮੈਂਟ ਕਰਦੇ ਨਹੀਂ ਥੱਕ ਰਹੇ ਹਨ। ਅਜਿਹੇ ਵਿੱਚ ਕੁੱਝ ਯੂਜ਼ਰਜ਼ ਇਸ ਤਸਵੀਰ ਦੇ ਲਈ ਜੈਕਲੀਨ ਨੂੰ ਟ੍ਰੋਲ ਵੀ ਕਰ ਰਹੇ ਹਨ। ਟੋ੍ਰਲਰਜ਼ ਦਾ ਮੰਨਣਾ ਹੈ ਕਿ ਲਿਪਸਟਿਕ ਨਾਲ ਲਿਖ ਕੇ ਜੈਕਲੀਨ ਨੇ ਇੱਕ ਪੈਡ ਬਰਬਾਦ ਕਰ ਦਿੱਤਾ।

10% of girls in India think menstruation is a disease.. 14% suffer from menstrual infections… all the best team #padman @akshaykumar @sonamkapoor R Balki this is an amazing initiative!! I nominate all those girls who want to make a difference in this world!! Promote the pad!!!

A post shared by Jacqueline Fernandez (@jacquelinef143) on

ਇਸ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਹੋਏ ਜੈਕਲੀਨ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ 10 ਫੀਸਦੀ ਲੜਕੀਆਂ ਇਹ ਸਮਝਦੀਆਂ ਹਨ ਕਿ ਮਹਾਵਾਰੀ ਇੱਕ ਬੀਮਾਰੀ ਹੈ ਅਤੇ 14 ਫੀਸਦੀ ਪੀਰੀਅਡ ਦੇ ਇਨਫੈਕਸ਼ਨ ਨਾਲ ਪੀੜਤ ਹਨ। ਫਿਲਮ ‘ਪੈਡਮੈਨ’ ਦੀ ਗੱਲ ਕਰੀਏ ਤਾਂ ਇਹ ਫਿਲਮ 9 ਫਰਵਰੀ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਵਿੱਚ ਅਕਸ਼ੇ ਕੁਮਾਰ ਦੇ ਨਾਲ ਰਾਧਿਕਾ ਆਪਟੇ ਅਤੇ ਸੋਨਮ ਕਪੂਰ ਲੀਡ ਰੋਲ ਵਿੱਚ ਨਜ਼ਰ ਆਏ ਹਨ। ਫਿਲਮ ਦਾ ਪ੍ਰਮੋਸ਼ਨ ਫਿਲਮ ਦੀ ਟੀਮ ਹੀ ਨਹੀਂ ਬਲਕਿ ਫੈਨਜ਼ ਨਾਲ ਪੂਰੀ ਫਿਲਮ ਇੰਡਸਟਰੀ ਕਾਫੀ ਜਬਰਦਾਸਤ ਤਰੀਕੇ ਨਾਲ ਕਰ ਰਹੇ ਹਨ।Jacqueline Fernandez

ਇਸ ਫਿਲਮ ਦੇ ਜ਼ਰੀਏ ਟਵਿੰਕਲ ਖੰਨਾ ਨੇ ਪੋ੍ਰਡਿਊਸਰ ਦੇ ਤੌਰ ‘ਤੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ। ਹੱਥ ਵਿੱਚ ਪੈਡ ਲੈ ਕੇ ਪ੍ਰਮੋਸ਼ਨ ਦੇ ਸਿਲਸਿਲੇ ਵਿੱਚ ਆਮਿਰ ਖਾਨ ਨਾਲ ਕਈ ਫਿਲਮੀ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਤਸਵੀਰ ਪੋਸਟ ਕੀਤੀ ਹੈ।ਦੱਸ ਦੇਈਏ ਕਿ ਇਸ ਨਾਲ ਹੀ ਰਣਵੀਰ ਸਿੰਘ ਕੁੱਝ ਵੀ ਕਰਦੇ ਹਨ ਉਹ ਯੂਨੀਕ ਹੁੰਦਾ ਹੈ। ਉਨ੍ਹਾਂ ਦੁਆਰਾ ਅੱਜ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ ਫਿਲਮ ‘ਪੈਡਮੈਨ’ ਦੇ ਪ੍ਰਮੋਸ਼ਨ ਵਿੱਚ ਹੀ ਦੇਖ ਲਓ। ਰਣਵੀਰ ਅਤੇ ਅਕਸ਼ੇ ਕੁਮਾਰ ਨੇ ਮਿਲ ਕੇ ਪੈਡਮੈਨ ਦਾ ਪ੍ਰਮੋਸ਼ਨ ਕਰਦੇ ਹੋਏ ਇੱਕ ਫਨੀ ਡਬਮੈਸ਼ ਵੀਡੀਓ ਸ਼ੇਅਰ ਕੀਤਾ ਹੈ। ਉਹ ਪੈਡਮੈਨ ਦੇ ਟਾਈਟਲ ਗੀਤ ਸੁਪਰਹੀਰੋ ‘ਤੇ ਖਿਲਾੜੀ ਕੁਮਾਰ ਦੇ ਨਾਲ ਡਾਂਸ ਕਰਦੇ ਦਿਖ ਰਹੇ ਹਨ। ਰਣਵੀਰ ਸਿੰਘ ਨੇ ਇੰਸਟਾਗ੍ਰਾਮ ਤੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ‘ ਆਲ ਦ ਬੈਸਟ ਮਾਈ ਸੁਪਰਹੀਰੋ।Jacqueline Fernandez

The post ਜੈਕਲੀਨ ਨੇ ਸੈਨੇਟਰੀ ਪੈਡ ਨੂੰ ਕੀਤਾ ਖਰਾਬ, ਲੋਕ ਸੁਣਾ ਰਹੇ ਹਨ ਭੱਦੇ ਕਮੈਂਟ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਜੈਕਲੀਨ ਨੇ ਸੈਨੇਟਰੀ ਪੈਡ ਨੂੰ ਕੀਤਾ ਖਰਾਬ, ਲੋਕ ਸੁਣਾ ਰਹੇ ਹਨ ਭੱਦੇ ਕਮੈਂਟ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×