Get Even More Visitors To Your Blog, Upgrade To A Business Listing >>

1984 ਸਿੱਖ ਕਤਲੇਆਮ ਰਾਜੀਵ ਗਾਂਧੀ ਦੀ ਸੋਚੀ-ਸਮਝੀ ਸਾਜਿਸ਼ ਸੀ – ਸੁਖਬੀਰ ਬਾਦਲ

Sukhbir Badal accuses Rajiv Gandhi: 1984 ਵਿੱਚ ਹੋਏ ਸਿੱਖ ਕਤਲੇਆਮ ਨੂੰ ਲੈ ਕੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਅਕਾਲੀ ਦਲ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ, ਚਰਨਜੀਤ ਸਿੰਘ ਬਰਾੜ, ਐਚਐਸ ਬੈਂਸ ਅਤੇ ਜਗਵੀਰ ਸਿੰਘ ਵੀ ਮੌਜੂਦ ਸਨ।

punjab

ਮੀਡੀਆ ਨਾਲ ਮੁਖਾਤਿਬ ਹੁੰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਾਨਾਵਤੀ ਰਿਪੋਰਟ ਕਹਿੰਦੀ ਹੈ ਕਿ ਜਿਹੜੀ ਜਗ੍ਹਾ ਮਰਹੂਮ ਰਾਜੀਵ ਗਾਂਧੀ ਨੇ ਦੌਰਾ ਕੀਤਾ, ਉਥੇ ਹੀ ਸਿੱਖਾਂ ਦਾ ਸਭ ਤੋਂ ਜਿਆਦਾ ਕਤਲੇਆਮ ਹੋਇਆ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਸ਼ੁਰੂ ਤੋਂ ਕਹਿੰਦੇ ਆ ਰਹੇ ਹਨ ਕਿ ਇਸ ਸਾਜਿਸ਼ ਦਾ ਕਰਤਾ-ਧਰਤਾ ਗਾਂਧੀ ਪਰਿਵਾਰ ਹੈ, ਪਰ ਹਾਲ ਹੀ ਵਿੱਚ ਸਾਹਮਣੇ ਆਏ ਇੱਕ ਸਟਿੰਗ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ।

punjab

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਲਜਾਮ ਲਗਾਇਆ ਕਿ ਇਸ ਮਾਮਲੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਨੂੰ ਲੈ ਕੇ ਉਹ ਕਈ ਕੇਂਦਰੀ ਮੰਤਰੀਆਂ ਨੂੰ ਮਿਲੇ ਸਨ, ਪਰ ਰਾਜੀਵ ਗਾਂਧੀ ਦੀ ਭੂਮਿਕਾ ਦੀ ਕਿਤੇ ਵੀ ਜਾਂਚ ਨਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਸਟਿੰਗ ਜਾਰੀ ਕੀਤਾ ਸੀ, ਉਸ ਵਿੱਚ ਟਾਈਟਲਰ ਖੁਦ ਇਸ ਗੱਲ ਨੂੰ ਕਬੂਲ ਕਰ ਰਿਹਾ ਹੈ ਕਿ ਉਸਨੇ 100 ਲੋਕਾਂ ਨੂੰ ਮਾਰਿਆ ਹੈ, ਹੁਣ ਇਸ ਤੋਂ ਬਾਅਦ ਹੋਰ ਕਹਿਣ ਨੂੰ ਕੀ ਰਹਿ ਜਾਂਦਾ ਹੈ।

punjab

ਸੁਖਬੀਰ ਬਾਦਲ ਨੇ ਕਿਹਾ ਕਿ ਟਾਈਟਲਰ ਦੇ ਇਸ ਕਬੂਲਨਾਮੇ ਤੋਂ ਬਾਅਦ ਨਵੇਂ ਤੱਥ ਜਸਟਿਸ ਢੀਂਗਰਾ ਐਸਆਈਟੀ ਨੂੰ ਸੌਂਪ ਦਿੱਤੇ ਗਏ ਹਨ। ਸਾਬਕਾ ਉਪ ਮੁੱਖ ਮੰਤਰੀ ਅਨੁਸਾਰ ਟਾਈਟਲਰ ਨੇ ਜੋ ਕਿਹਾ ਹੈ ਕਿ ਜਿਸ ਸਮੇਂ ਇਹ ਕਤਲੇਆਮ ਹੋਇਆ, ਰਾਜੀਵ ਗਾਂਧੀ ਉਸ ਸਮੇਂ ਉਨ੍ਹਾਂ ਦੇ ਨਾਲ ਸਨ, ਇਸ ਗੱਲ ਦੀ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ ਅਤੇ ਇਹ ਤੱਥ ਗਾਂਧੀ ਪਰਿਵਾਰ ਖਿਲਾਫ ਅਹਿਮ ਸਬੂਤ ਹਨ। ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਦੇ ਮੁਤਾਬਿਕ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਖੁਦ ਗੱਡੀ ਚਲਾ ਰਹੇ ਸਨ, ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ।

punjab

ਓਧਰ ਇਸ ਪੂਰੇ ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕੇਜਰੀਵਾਲ ਦੀ ਭੂਮਿਕਾ ਉਤੇ ਵੀ ਸਵਾਲ ਚੁੱਕੇ ਹਨ ਕਿਉਂਕਿ ਅਭਿਸ਼ੇਕ ਵਰਮਾ ਦਾ ਹੁਣ ਤੱਕ ਨਾਰਕੋ ਟੈਸਟ ਨਹੀਂ ਕੀਤਾ ਗਿਆ, ਜਦਕਿ ਅਭਿਸ਼ੇਕ ਵਰਮਾ ਖੁਦ ਕਹਿ ਚੁੱਕਿਆ ਹੈ ਕਿ ਉਸਦਾ ਨਾਰਕੋ ਟੈਸਟ ਕਰਵਾ ਲਓ, ਉਸਦੇ ਕੋਲ ਕਈ ਸਬੂਤ ਹਨ ਤੇ ਇਹ ਅਭਿਸ਼ੇਕ ਵਰਮਾ ਜਗਦੀਸ਼ ਟਾਈਟਲਰ ਦਾ ਭਾਈਵਾਲ ਹੈ ਜੋ ਜੇਲ੍ਹ ਵਿੱਚ ਬੰਦ ਹੈ ਅਤੇ ਹਥਿਆਰਾਂ ਦਾ ਡੀਲਰ ਹੈ।

punjab

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਸੁਪਰੀਮ ਕੋਰਟ ਆਪਣੀ ਨਿਗਰਾਨੀ ਵਿੱਚ ਜਾਂਚ ਕਰਵਾ ਰਿਹਾ ਹੈ ਤੇ ਉਨ੍ਹਾਂ ਨੂੰ ਲਗਦਾ ਹੈ ਕਿ ਸੱਚਾਈ ਬਹੁਤ ਛੇਤੀ ਸਭ ਦੇ ਸਾਹਮਣੇ ਆ ਜਾਏਗੀ। ਉਨ੍ਹਾਂ ਕਿਹਾ ਕਿ ਹੁਣ ਤਾਂ ਟਾਇਟਲਰ ਨੇ ਨਿਆਇਕ ਪ੍ਰਣਾਲੀ ਉਤੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸੁਖਬੀਰ ਬਾਦਲ ਨੇ ਟਾਈਟਲਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਸੱਚਾ ਹੈ ਅਤੇ ਉਸ ਉਪਰ ਲੱਗ ਰਹੇ ਇਲਜਾਮ ਗਲਤ ਹਨ ਤਾਂ ਉਹ ਆਪਣਾ ਨਾਰਕੋ ਟੈਸਟ ਕਰਵਾ ਲਏ, ਜਿਸ ਨਾਲ ਸੱਚਾਈ ਦਾ ਪਤਾ ਚੱਲ ਜਾਏਗਾ। ਜੇਕਰ ਉਹ ਅਜਿਹਾ ਕਰਵਾਉਣ ਲਈ ਤਿਆਰ ਨਹੀਂ ਹੁੰਦਾ ਤਾਂ ਸਭ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਮਾਮਲਾ ਕੀ ਹੈ।

punjabSukhbir Badal accuses Rajiv Gandhi

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਟਾਈਟਲਰ ਦਾ ਪਾਸਪੋਰਟ ਜ਼ਬਤ ਕਰਨ ਨੂੰ ਲੈ ਕੇ ਇੱਕ ਪੱਤਰ ਜਸਟਿਸ ਢੀਂਗਰਾ ਕਮੇਟੀ ਨੂੰ ਲਿਖਣ, ਤਾਂਕਿ ਜਾਂਚ ਦੌਰਾਨ ਉਹ ਦੇਸ਼ ਛੱਡਕੇ ਨਾ ਜਾ ਸਕੇ। ਇਸ ਦੌਰਾਨ ਸੁਖਬੀਰ ਬਾਦਲ ਨੇ 1984 ਦੇ ਸਿੱਖ ਕਤਲੇਆਮ ਨੂੰ ਇੱਕ ਸੋਚੀ ਸਮਝੀ ਸਾਜਿਸ਼ ਦਸਦਿਆਂ ਇਸਦੇ ਲਈ ਪੂਰੀ ਤਰ੍ਹਾਂ ਰਾਜੀਵ ਗਾਂਧੀ ਨੂੰ ਜਿੰਮੇਵਾਰ ਠਹਿਰਾਇਆ।

punjab

The post 1984 ਸਿੱਖ ਕਤਲੇਆਮ ਰਾਜੀਵ ਗਾਂਧੀ ਦੀ ਸੋਚੀ-ਸਮਝੀ ਸਾਜਿਸ਼ ਸੀ – ਸੁਖਬੀਰ ਬਾਦਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

1984 ਸਿੱਖ ਕਤਲੇਆਮ ਰਾਜੀਵ ਗਾਂਧੀ ਦੀ ਸੋਚੀ-ਸਮਝੀ ਸਾਜਿਸ਼ ਸੀ – ਸੁਖਬੀਰ ਬਾਦਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×