Get Even More Visitors To Your Blog, Upgrade To A Business Listing >>

ਰਣਵੀਰ ਸਿੰਘ ਨੇ ਆਪਣੇ ‘ਖ਼ਾਸ’ ਨੂੰ ਇੰਝ ਦਿੱਤੀ Valentine Day ਦੀ ਵਧਾਈ

Ranveer Singh Valentine Day wish: ਰਣਵੀਰ ਸਿੰਘ ਕੁੱਝ ਵੀ ਕਰਦੇ ਹਨ ਉਹ ਯੂਨੀਕ ਹੁੰਦਾ ਹੈ। ਬਾਲੀਵੁੱਡ ਵਿੱਚ ਜਦ ਵੀ ਪਿਆਰ-ਮੁਹੱਬਤ ਦੀ ਗੱਲ ਹੁੰਦੀ ਹੈ ਤਾਂ ਰਣਵੀਰ ਸਿੰਘ ਦਾ ਨਾਂਅ ਜ਼ਰੂਰ ਆਉਂਦਾ ਹੈ। ਇਸ ਲਈ ਵੈਲੇਨਟਾਇਨਜ਼ ਡੇਅ ਮੌਕੇ ਰਣਵੀਰ ਸਿੰਘ ਨੇ ਦਰਸ਼ਕਾਂ ਨੂੰ ਖ਼ਾਸ ਅੰਦਾਜ਼ ਵਿੱਚ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਣਵੀਰ ਆਪਣੇ ਫੈਨਜ਼ ਨੂੰ ਕਾਫੀ ਤਵੱਜੋ ਦਿੰਦੇ ਹਨ। ਇਸੇ ਲਈ ਉਨ੍ਹਾਂ ਲਈ ਉਹ ਇੱਕ ਵਾਰ ਸੜਕ ‘ਤੇ ਹੀ ਨੱਚਣ ਵੀ ਲੱਗ ਗਏ ਸਨ।

ranveer singhRanveer Singh Valentine Day wish

ਤੁਹਾਨੂੰ ਦੱਸ ਦੇਈਏ ਕਿ ਰਣਵੀਰ ਅਤੇ ਦੀਪਿਕਾ ਦੋਵੇਂ ਫ਼ਿਲਮ ਪਦਮਾਵਤ ਵਿੱਚ ਇਕੱਠੇ ਨਜ਼ਰ ਆਏ ਸਨ। ਦੋਹਾਂ ਦੀ ਅਦਾਕਾਰੀ ਦੀ ਬਹੁਤ ਤਾਰੀਫ ਹੋਈ ਸੀ। ਫ਼ਿਲਮਾਂ ਦੇ ਨਾਲ-ਨਾਲ ਰਣਵੀਰ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਚਰਚਾ ਵਿੱਚ ਰਹਿੰਦੇ ਹਨ। ਦੀਪਿਕਾ ਦੇ ਨਾਲ ਕਦੇ ਉਹ ਡਿਨਰ ਕਰਦੇ ਹਨ ਅਤੇ ਕਦੇ ਫਿਲਮ ਵੇਖਦੇ ਨਜ਼ਰ ਆਉਂਦੇ ਹਨ। ਦੀਪਿਕਾ ਪਾਦੁਕੋਣ ਦੇ ਨਾਲ ਉਨਾਂ ਦੀ ਕੈਮਿਸਟਰੀ ਰੀਲ ਲਾਇਫ ਤੋਂ ਲੈ ਕੇ ਰੀਅਲ ਲਾਇਫ ਤੱਕ ਕਮਾਲ ਕਰ ਰਹੀ ਹੈ।

ranveer singh

ਤੁਹਾਨੂੰ ਦੱਸ ਦੇਈਏ ਕਿ ਅਕਸ਼ੇ ਕੁਮਾਰ ਦੀ ਫਿਲਮ ‘ਪੈਡਮੈਨ’ ਰਿਲੀਜ਼ ਹੋ ਗਈ ਹੈ। ਰਣਵੀਰ ਅਤੇ ਅਕਸ਼ੇ ਕੁਮਾਰ ਨੇ ਮਿਲ ਕੇ ਪੈਡਮੈਨ ਦਾ ਪ੍ਰਮੋਸ਼ਨ ਕਰਦੇ ਹੋਏ ਇੱਕ ਫਨੀ ਡਬਮੈਸ਼ ਵੀਡੀਓ ਸ਼ੇਅਰ ਕੀਤਾ ਸੀ। ਉਹ ਪੈਡਮੈਨ ਦੇ ਟਾਈਟਲ ਗੀਤ ਸੁਪਰਹੀਰੋ ਤੇ ਖਿਲਾੜੀ ਕੁਮਾਰ ਦੇ ਨਾਲ ਡਾਂਸ ਕਰਦੇ ਦਿਖ ਰਹੇ ਸਨ। ਰਣਵੀਰ ਸਿੰਘ ਨੇ ਇੰਸਟਾਗ੍ਰਾਮ ਤੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਸੀ ‘ਆਲ ਦਿ ਬੈਸਟ ਮਾਈ ਸੁਪਰਹੀਰੋ।’

ranveer singh

ਤੁਹਾਨੂੰ ਦੱਸ ਦੇਈਏ ਕਿ ਖਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 6 ਲੱਖ ਤੋਂ ਜ਼ਿਆਦਾ ਵਿਊ ਮਿਲ ਚੁੱਕੇ ਸਨ। ਫੈਨਜ਼ ਇਨ੍ਹਾਂ ਦੋਹਾਂ ਦੀ ਜੁਗਲਬੰਦੀ ਨੂੰ ਕਾਫੀ ਪਸੰਦ ਕਰ ਰਹੇ ਸਨ। ਮਹਿਲਾ ਸਸ਼ਕਤੀਕਰਨ ‘ਤੇ ਬਣੀ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਸੀ। ਅਕਸ਼ੇ ਕੁਮਾਰ ਦੀ ਫਿਲਮ ‘ਪੈਡਮੈਨ’ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਹਾਲਾਂਕਿ ਫਿਲਮ ਦੀ ਪਹਿਲੇ ਦਿਨ ਦੀ ਕਮਾਈ ਦੇ ਆਂਕੜੇ ਆਉਣ ਤੋਂ ਪਹਿਲਾਂ ਹੀ ਮੇਕਰਜ਼ ਦੇ ਲਈ ਇੱਕ ਬੁਰੀ ਖਬਰ ਆ ਗਈ ਹੈ।

ranveer singh

ਲੇਖਕ ਰਿਪੂ ਦਮਨ ਨੇ ਇਸ ਮਾਮਲੇ ਵਿੱਚ ਅਕਸ਼ੇ ਕੁਮਾਰ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਰਿਪੁ ਦਾ ਆਰੋਪ ਹੈ ਕਿ ਉਨ੍ਹਾਂ ਨੇ ਆਪਣੀ ਕਹਾਣੀ ਡੇਢ ਸਾਲ ਪਹਿਲਾਂ ਧਰਮਾ ਪੋ੍ਰਡਕਸ਼ਨ ਨੂੰ ਭੇਜੀ ਸੀ ਅਤੇ ਫਿਲਮ ਵਿੱਚ ਵਿੱਚ ਕਈ ਸੀਨ ਅਜਿਹੇ ਸਨ ਜੋ ਉਨ੍ਹਾਂ ਦੀ ਕਹਾਣੀ ਤੋਂ ਲਏ ਗਏ ਹਨ। ਦੱਸ ਦੇਈਏ ਕਿ ਰਿਪੁ ਇੱਕ ਉਭਰਦੇ ਹੋਏ ਲੇਖਕ ਹਨ ਅਤੇ ਫਿਲਮਾਂ ਦੇ ਲਈ ਕਹਾਣੀਆਂ ਲਿਖਣ ਦਾ ਸ਼ੌਕ ਰੱਖਦੇ ਹਨ। ਰਿਪੁ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਸ ਰੋਲ ਦੇ ਸਕ੍ਰੀਕਸ਼ਾਟ ਸ਼ੇਅਰ ਕੀਤੇ ਹਨ ਜੋ ਉਨ੍ਹਾਂ ਨੇ ਧਰਮਾ ਪੋ੍ਰਡਕਸ਼ਨ ਨੂੰ ਕੀਤੀ ਸੀ।

ranveer singhRanveer Singh Valentine Day wish

ਇਨ੍ਹਾਂ ਸਕ੍ਰੀਨ ਸ਼ਾਟਸ ਵਿੱਚ ਤੁਸੀਂ ਸਾਫ ਤੌਰ ‘ਤੇ ਉਹ ਸਕ੍ਰਿਪਟ ਦੇਖ ਸਕਦੇ ਹਨ ਜਿਸ ਨੂੰ ਚੈਪਟਰ ਵਾਈਜ਼ ਰਿਪੁ ਨੇ ਲਿਖਿਆ ਹੈ। ਰਿਪੁ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ‘ ਮੈਂ ਤੈਅ ਕੀਤਾ ਹੈ ਕਿ ਮੈਂ ਇਸ ਮਾਮਲੇ ਨੂੰ ਕੋਰਟ ਤੱਕ ਲੈ ਕੇ ਜਾਵਾਂਗਾ ਅਤੇ ਪੈਡਮੈਨ ਦੇ ਪੋ੍ਰਡਿਊਸਰਜ਼ ਦੇ ਖਿਲਾਫ ਲੜਾਈ ਲੜਾਂਗਾ। ਰਿਪੁ ਨੇ ਲਿਖਿਆ ‘ਡੇਢ ਸਾਲ ਪਹਿਲਾਂ ਮੈਂ ਅਰੁਣਾਚਲਮ ਮੁਰਗਨਾਥਨਮ ਅਤੇ ਸੱਤੀ ਬਾਇਡਿਗ੍ਰਡੇਬਲ ਸੈਨੇਟਰੀ ਪੈਡਜ਼ ‘ਤੇ ਇੱਕ ਸਕ੍ਰਿਪਟ ਲਿਖੀ ਸੀ ਅਤੇ ਇਸ ਸਕ੍ਰਿਪਟ ਨੂੰ ਰਜਿਸਟਰ ਵੀ ਕਰਵਾਇਆ ਸੀ। ਦੱਸ ਦੇਈਏ ਕਿ ਟੇ੍ਰਡ ਐਨਾਲਿਸਟ ਦੇ ਅਨੁਸਾਰ ਫਿਲਮ ਪਹਿਲੇ ਹੀ ਵੀਕੈਂਡ ਤੱਕ 50 ਕਰੋੜ ਰੁਪਏ ਤੱਕ ਦਾ ਕਲੈਕਸ਼ਨ ਕਰ ਲਵੇਗੀ।

ranveer singh

The post ਰਣਵੀਰ ਸਿੰਘ ਨੇ ਆਪਣੇ ‘ਖ਼ਾਸ’ ਨੂੰ ਇੰਝ ਦਿੱਤੀ Valentine Day ਦੀ ਵਧਾਈ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਰਣਵੀਰ ਸਿੰਘ ਨੇ ਆਪਣੇ ‘ਖ਼ਾਸ’ ਨੂੰ ਇੰਝ ਦਿੱਤੀ Valentine Day ਦੀ ਵਧਾਈ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×