Get Even More Visitors To Your Blog, Upgrade To A Business Listing >>

ਘਰ ‘ਤੇ ਹਮਲਾ ਕਰਨ ਗਏ ਨੌਜਵਾਨਾਂ ਨੂੰ ਸਿਰ ‘ਚ ਇੱਟਾਂ ਖਾ ਕੇ ਮੁੜਨਾ ਪਿਆ ਵਾਪਿਸ…

youth attacked house got hit self tarn taran

ਤਰਨ ਤਾਰਨ ਦੇ ਗੁਰੁ ਤੇਗ ਬਾਹਦੁਰ ਨਗਰ ਵਿਖੇ ਕੁਝ ਹਥਿਆਰਬੰਦ ਨੋਜਵਾਨਾਂ ਵੱਲੋ ਰੰਜਿਸ਼ ਦੇ ਚਲਦਿਆਂ ਇੱਕ ਘਰ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਕਤ ਨੋਜਵਾਨਾਂ ਵੱਲੋ ਘਰ ‘ਤੇ ਹਮਲਾ ਉਸ ਸਮੇ ਕੀਤਾ ਗਿਆ ਜਦ ਘਰ ਵਿੱਚ ਸਿਰਫ ਅੋਰਤਾਂ ਹੀ ਮੋਜੂਦ ਸਨ। ਘਰ ਦਾ ਦਰਵਾਜਾ ਬੰਦ ਹੋਣ ਕਾਰਨ ਹਮਲਾਵਰ ਘਰ ਅੰਦਰ ਦਾਖਲ ਤਾਂ ਨਹੀ ਹੋ ਸਕੇ ਪਰ ਘਰ ਵਿੱਚ ਮੋਜੂਦ ਅੋਰਤਾਂ ਵੱਲੋ ਛੱਤ ਤੋ ਇੱਟਾਂ ਅਤੇ ਰੋੜਿਆਂ ਨਾਲ ਹਮਲਾਵਰਾਂ ‘ਤੇ ਹਮਲਾ ਕੀਤਾ।

youth attacked house got hit self tarn taran

youth attacked house got hit self tarn taranਇਸ ਹਮਲੇ ਕਾਰਨ ਹਮਲਾਵਰ ਉਥੋ ਹਵਾ ਵਿੱਚ ਗੋਲੀਆਂ ਚਲਾਉਦਿਆਂ ਹੋਏ ਭੱਜਣ ਲਈ ਮਜਬੂਰ ਹੋ ਗਏ। ਉਕਤ ਗੁੰਡਾਗਰਦੀ ਦੀ ਪੂਰੀ ਘੱਟਣਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ। ਪੂਰੀ ਘੱਟਣਾ ਸੀ.ਸੀ.ਟੀ.ਵੀ ਵਿੱਚ ਕੈਦ ਹੋਣ ਮਗਰੋਂ ਪੁਲਿਸ ਵਿਭਾਗ ਅਤੇ ਪਰਿਵਾਰਕ ਮੈਬਰ ਵੱਲੋ ਸੀ.ਸੀ.ਟੀ.ਵੀ ਫੁਟੇਜ ਵਿਚੋਂ ਕੁਝ ਨੋਜਵਾਨਾਂ ਦੀ ਪਹਿਚਾਣ ਕਰ ਲਈ ਗਈ। ਪੁਲਿਸ ਵਿਭਾਗ ਵੱਲੋ ਉਕਤ ਪਰਿਵਾਰਕ ਮੈਬਰਾਂ ਦੇ ਬਿਆਨਾਂ ‘ਤੇ ਮਾਮਲਾ ਦਰਕ ਕਰ ਕੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ।youth attacked house got hit self tarn taranਘਰ ਦੀ ਮਾਲਕਨ ਵੀਨਾ ਸ਼ਰਮਾ ਨੇ ਦੱਸਿਆ ਕਿ ਯਾਦੂ ਨਾਮਕ ਨੋਜਵਾਨ ਜੋ ਕਿ ਗੁੰਡਾ ਗਰਦੀ ਕਰਦਾ ਹੈ ਉਸਨੇ ਛੇ ਮਹੀਨੇ ਪਹਿਲਾਂ ਉਸਦੇ ਬੇਟੇ ਨੂੰ ਆਪਣੇ ਸਾਥੀਆਂ ਨਾਲ ਅਗਵਾ ਕਰ ਲਿਆ ਸੀ ਅਤੇ ਉਸ ਪਾਸੋ ਫਿਰੋਤੀ ਦੇ ਤੋਰ ‘ਤੇ ਸਵਾ ਲੱਖ ਰੁਪਏ ਵੀ ਲਏ ਸਨ ਜਿਸਤੇ ਉਨ੍ਹਾਂ ਵੱਲੋ ਮਾਨਯੋਗ ਅਦਾਲਤ ਵਿੱਚ ਯਾਦੂ ਦੇ ਖਿਲਾਫ਼ ਕੇਸ ਦਰਜ ਕਰਵਾਇਆ ਹੋਇਆ ਹੈ। ਜਿਸ ਕਾਰਨ ਯਾਦੂ ਆਪਣੇ ਮਿੱਤਰਾਂ ਨਾਲ ਮਿਲ ਕੇ, ਕੇਸ ਵਾਪਸ ਲੈਣ ਲਈ ਅਕਸਰ ਹੀ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈ ਅਤੇ ਬੀਤੀ ਰਾਤ ਵੀ ਉਕਤ ਰੰਜਿਸ਼ ਦੇ ਤਹਿਤ ਹੀ ਯਾਦੂ ਵੱਲੋ ਉਨ੍ਹਾਂ ਦੇ ਘਰ ‘ਤੇ ਹਮਲਾ ਕੀਤਾ ਗਿਆ ਸੀ।youth attacked house got hit self tarn taranਇਸ ਮੋਕੇ ਥਾਣਾ ਸ਼ਹਿਰੀ ਤਰਨ ਤਾਰਨ ਦੇ ਮੁਖੀ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਕਿਹਾ ਕਿ ਸੀ.ਸੀ.ਟੀ.ਵੀ ਫੁਟੇਜ ਦੇ ਅਧਾਰ ਤੇ ਉੱਕਤ ਘਰ ਦੇ ਲੋਕਾਂ ਵੱਲੋ ਕੁਝ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਘਰ ਵਾਲਿਆਂ ਦੇ ਬਿਆਨਾਂ ਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਇਹ ਵੇਖਣਾ ਬਾਕੀ ਹੈ ਕਿ ਤਰਨ ਤਾਰਨ ਪੁਲਿਸ ਕਦੋ ਹਰਕਤ ਵਿੱਚ ਆਉਦੀ ਹੈ ਜਿਸ ਨਾਲ ਗੁੰਡਾ ਗਾਰਦੀ ਅਨਸਰਾਂ ਨੱਥ ਪਾਉਦੀ ਹੈ ਕਿ ਇਸੇ ਤਰਾ ਲੋਕ ਤਰਨ ਤਾਰਨ ਸ਼ਹਿਰ ਵਿੱਚ ਸ਼ਹਿਮਾ ਸਹਿਮਾ ਨਜਰ ਆਉਣਗੇ।youth attacked house got hit self tarn taran

The post ਘਰ ‘ਤੇ ਹਮਲਾ ਕਰਨ ਗਏ ਨੌਜਵਾਨਾਂ ਨੂੰ ਸਿਰ ‘ਚ ਇੱਟਾਂ ਖਾ ਕੇ ਮੁੜਨਾ ਪਿਆ ਵਾਪਿਸ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਘਰ ‘ਤੇ ਹਮਲਾ ਕਰਨ ਗਏ ਨੌਜਵਾਨਾਂ ਨੂੰ ਸਿਰ ‘ਚ ਇੱਟਾਂ ਖਾ ਕੇ ਮੁੜਨਾ ਪਿਆ ਵਾਪਿਸ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×