Get Even More Visitors To Your Blog, Upgrade To A Business Listing >>

ਨੈਤਿਕ ਸਿੱਖਿਆ ਬੱਚਿਆਂ ਨੂੰ ਸਕੂਲ ਵਿੱਚ ਨਰਸਰੀ ਤੋਂ ਹੀ ਦਿੱਤੀ ਜਾਣੀ ਚਾਹੀਦੀ ਹੈ – ਪਰਨੀਤ ਕੌਰ

Moral education:ਪਟਿਆਲਾ – ਸ਼੍ਰੀਮਤੀ ਪਰਨੀਤ ਕੌਰ ਇਸ ਕਾਨਫ਼ਰੰਸ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਸਾਡੀ ਇੱਜ਼ਤ ਸਾਡੀ ਆਪਣੀ ਮਾਤ ਭਾਸ਼ਾ ਦੇ ਨਾਲ ਹੀ ਹੈ ਜੇਕਰ ਅਸੀਂ ਆਪਣੀ ਮਾਤ ਭਾਸ਼ਾ ਪ੍ਰਤੀ ਸਮਰਪਿਤ ਹੋਵਾਂਗੇ ਤਾਂ ਹੀ ਅਸੀਂ ਸਮਾਜ ਵਿੱਚ ਚੰਗਾ ਸਥਾਨ ਰੱਖ ਸਕਦੇ ਹਾਂ। ਉਨ੍ਹਾਂ ਇਸ ਮੌਕੇ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਹਿੱਸਾ ਪਾ ਰਹੇ ਪ੍ਰਵਾਸੀ ਪੰਜਾਬੀਆਂ ਬਾਰੇ ਕਿਹਾ ਕਿ ਪ੍ਰਵਾਸੀ ਪੰਜਾਬੀ ਨੇ ਵਿਦੇਸ਼ਾਂ ਵਿੱਚ ਵੀ ਆਪਣੀ ਵਿਰਾਸਤ ਨੂੰ ਸੰਭਾਲਿਆਂ ਹੈ ਅਤੇ ਵਿਦੇਸ਼ਾਂ ਵਿੱਚ ਜਾ ਕੇ ਇੱਜ਼ਤ ਕਮਾਈ ਹੈ। ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਜੇਕਰ ਯੂਨੀਵਰਸਿਟੀਆਂ ਪੰਜਾਬੀ ਦੇ ਵਿਕਾਸ ਵਿੱਚ ਸਹਿਯੋਗ ਦੇਣ ਤਾਂ ਪੰਜਾਬੀ ਭਾਸ਼ਾ ਅਤੇ ਨੈਤਿਕ ਕਦਰ-ਕੀਮਤਾਂ ਦਾ ਵਿਕਾਸ ਤੇਜ਼ੀ ਨਾਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਮਾਤ ਭਾਸ਼ਾ ਨੂੰ ਸਮੇਂ ਦਾ ਹਾਣੀ ਬਣਾਏ ਰੱਖਣ ਲਈ ਇੰਟਰਨੈਟ ਉਪਰ ਵੀ ਪੰਜਾਬੀ ਭਾਸ਼ਾ ਨੂੰ ਪ੍ਰਫੁਿਲਤ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਕੰਮ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਹੈ ਫੇਰ ਵੀ ਸਾਨੂੰ ਇਸ ਖੇਤਰ ਵਿੱਚ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਡਾ. ਇੰਦਰਜੀਤ ਕੌਰ ਜਿਨ੍ਹਾਂ ਪੰਜਾਬੀ ਵਿੱਚ ਜਿੰਗਲ ਤਿਆਰ ਕੀਤੇ ਹਨ ਉਹ ਭਵਿੱਖ ਵਿੱਚ ਕੁੱਝ ਜਿੰਗਲ ਨੈਤਿਕਤਾ ਉਪਰ ਵੀ ਜ਼ਰੂਰ ਬਣਾਉਣ ਤਾਂ ਜੋ ਅਜੋਕੀ ਪੀੜੀ ਮਨੋਰਜੰਨ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਪ੍ਰਾਪਤ ਕਰ ਸਕੇ।Moral education

Moral education

ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਪੰਜਾਬ ਸਰਕਾਰ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਲਈ ਹਮੇਸ਼ਾ ਹੀ ਯਤਨਸ਼ੀਲ ਰਹੀ ਹੈ ਹੁਣ ਵੀ ਪਟਿਆਲਾ ਵਿਖੇ ਮਿਤੀ 21 ਫਰਵਰੀ ਤੋਂ ਹਫ਼ਤਾਵਾਰੀ ਵਿਰਾਸਤੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬੀ ਸੱਭਿਆਚਾਰ ਬਾਰੇ ਨੌਜਵਾਨ ਪੀੜੀ ਜਾਣੂ ਹੋ ਸਕੇ। ਇਸ ਉਪਰੰਤ ਕਾਨਫ਼ਰੰਸ ਦੇ ਕੋਆਰਡੀਨੇਟਰ ਸ਼੍ਰੀਮਤੀ ਅਨੂਪਇੰਦਰ ਕੌਰ ਸੰਧੂ ਨੇ ਸ਼੍ਰੀਮਤੀ ਪਰਨੀਤ ਕੌਰ ਨੂੰ ਫੁਲਕਾਰੀ ਦੇਕੇ ਸਨਮਾਨਿਤ ਕੀਤਾ। ਇਸ ਕਾਨਫ਼ਰੰਸ ਦੀ ਸ਼ੁਰੂਆਤ ਮੌਕੇ ਸ਼੍ਰੀਮਤੀ ਪ੍ਰਨੀਤ ਕੌਰ ਨੇ ਅਕਾਲ ਸਹਾਇ ਅਜਾਇਬ ਘਰ ਲੁਧਿਆਣਾ ਵੱਲੋਂ ਲਗਾਈ ਪੁਰਾਤਨ ਇਤਿਹਾਸਿਕ ਪ੍ਰਦਰਸ਼ਨੀ ਨੂੰ ਦੇਖਿਆਂ ਅਤੇ ਇਸ ਦੀ ਪ੍ਰਸੰਸਾ ਕੀਤੀ ਉਸ ਉਪਰੰਤ ਉਨ੍ਹਾਂ ਸਮਾ ਰੋਸ਼ਨ ਕਰਕੇ ਕਾਨਫ਼ਰੰਸ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਉਪਰੰਤ ਸ਼੍ਰੀ ਇੰਦਰਜੀਤ ਸਿੰਘ ਪ੍ਰਧਾਨ ਪੰਜਾਬ ਪੀਪਲ ਆਰਗੇਨਾਈਜੇਸ਼ਨ ਕੈਨੇਡਾ ਵੱਲੋਂ ਕਾਨਫ਼ਰੰਸ ਵਿੱਚ ਹਾਜ਼ਰ ਵਿਦਵਾਨਾ ਦਾ ਸਵਾਗਤ ਕੀਤਾ ਗਿਆ ਅਤੇ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਡਾ. ਦਲਬੀਰ ਸਿੰਘ ਢਿਲੋਂ ਦੁਆਰਾ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।Moral educationਇਸ ਮੌਕੇ ਸ਼੍ਰੀਮਤੀ ਪ੍ਰਨੀਤ ਕੌਰ ਵੱਲੋਂ ਅਰਵਿੰਦਰ ਢਿੱਲੋਂ ਵੱਲੋਂ ਸੰਪਾਦਤ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੁਆਰਾ ਪ੍ਰਕਾਸ਼ਿਤ ‘ਨੈਤਿਕ ਨਿਯਮ’ ਵਿਸ਼ੇ ਦੀ ਕਿਤਾਬ ਨੂੰ ਰਿਲੀਜ਼ ਕੀਤਾ ਗਿਆ। ਕਾਨਫ਼ਰੰਸ ਵਿੱਚ ਪੰਜਾਬੀ ਦੇ ਮਹੱਤਵ ਉਪਰ ਚਾਨਣਾ ਪਾਉਂਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਹਰ ਵਿਦਿਆਰਥੀ ਨੂੰ ਘੱਟੋ ਘੱਟ ਤਿੰਨ ਭਾਸ਼ਾਵਾਂ ਦਾ ਗਿਆਨ ਹੋਣਾ ਲਾਜ਼ਮੀ ਹੈ ਅਤੇ ਪੰਜਾਬੀ ਯੂਨੀਵਰਸਿਟੀ ਮਾਤ ਭਾਸ਼ਾ ਦੇ ਵਿਕਾਸ ਲਈ ਹਮੇਸ਼ਾ ਹੀ ਯਤਨਸ਼ੀਲ ਰਹੀ ਹੈ ਅਤੇ ਇਸ ਨੂੰ ਸੰਸਾਰ ਭਰ ਵਿੱਚ ਪਹੁੰਚਾਉਣ ਲਈ ਪੰਜਾਬੀ ਸੋਫਟਵੈਅਰ ਅਤੇ ਪੰਜਾਬੀ ਵਿੱਚ ਸਰਚ ਇੰਜਣ ਬਣਾਏ ਗਏ ਹਨ ਅਤੇ ਭਵਿੱਖ ਵਿੱਚ ਵੀ ਯੂਨੀਵਰਸਿਟੀ ਅਜਿਹੇ ਉਪਰਾਲੇ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੈਤਿਕਤਾ ਦਾ ਵਿਸ਼ਾ ਸਿਲੇਬਸ ਵਿੱਚ ਸ਼ਾਮਲ ਕਰਨ ਲਈ ਹਰ ਸੰਭਵ ਕੋਸ਼ਿਸ ਕਰੇਗੀ। ਇਯ ਮੌਕੇ ਅਜੈਬ ਸਿੰਘ ਚੱਠਾ ਚੈਅਰਮੈਨ ਵਿਸ਼ਵ ਪੰਜਾਬੀ ਕਾਨਫ਼ਰੰਸ ਨੇ ਕਿਹਾ ਕਿ ਸਾਡੇ ਵੱਲੋਂ ਇਹ ਕਾਨਫ਼ਰੰਸਾਂ ਕਰਵਾਉਣ ਦਾ ਮੁੱਖ ਮਕਸਦ ਪੰਜਾਬੀ ਭਾਸ਼ਾ ਸਬੰਧੀ ਵਿਦੇਸ਼ਾ ਵਿੱਚ ਵੱਸੇ ਪੰਜਾਬੀਆਂ ਨੂੰ ਆਪਣੀ ਭਾਸ਼ਾ ਨਾਲ ਜੋੜਨ ਦਾ ਇੱਕ ਉਪਰਾਲਾ ਹੈ ਅਤੇ ਉਥੇ ਜਨਮੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣਾ ਹੈ, ਉਨ੍ਹਾਂ ਦੱਸਿਆਂ ਕਿ ਅਸੀਂ ਹੁਣ ਤੱਕ ਕੈਨੇਡਾ ਵਿੱਚ 2009, 2011, 2015 ਅਤੇ 2017 ਵਿੱਚ ਵਿਸ਼ਵ ਪੰਜਾਬੀ ਕਾਨਫ਼ਰੰਸ ਕਰਵਾ ਚੁੱਕੇ ਹਾਂ ਅਤੇ ਭਵਿੱਖ ਵਿੱਚ ਵੀ ਅਜਿਹੇ ਯਤਨ ਕੀਤੇ ਜਾਦੇ ਰਹਿਣਗੇ।Moral educationਕਾਨਫ਼ਰੰਸ ਵਿੱਚ ਚੜਦੀਕਲਾ ਗਰੁੱਪ ਦੇ ਚੈਅਰਮੈਂਨ ਸ਼੍ਰੀ ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਪਟਿਆਲਾ ਰਿਆਸ਼ਤ ਨੇ ਹੀ ਸਭ ਤੋਂ ਪਹਿਲਾਂ ਪੰਜਾਬੀ ਨੂੰ ਸਰਕਾਰੀ ਭਾਸ਼ਾ ਦੇ ਤੌਰ ਉਪਰ ਮਾਨਤਾ ਦਿੱਤੀ ਅਤੇ ਪੰਜਾਬੀ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਸ਼੍ਰੀ ਰਜ਼ੇਸ ਪੰਜੋਲਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਲਾਘਾਯੋਗ ਕੰਮ ਕਰ ਰਹੀ ਹੈ। ਜਿਸ ਦੇ ਨਤੀਜੇ ਸਾਨੂੰ ਭਵਿੱਖ ਵਿੱਚ ਦੇਖਣ ਨੂੰ ਮਿਲਣਗੇ। ਇਸ ਮੌਕੇ ਡਾ. ਸ਼ਤੀਸ ਵਰਮਾ ਵੱਲੋਂ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਜਿਸ ਭਾਸ਼ਾ ਵਿੱਚ ਸਾਡਾ ਧਰਮ ਗ੍ਰੰਥ ਹੋਵੇ ਉਸ ਭਾਸ਼ਾ ਦਾ ਕਦੇ ਖਤਮ ਹੋਣ ਦਾ ਸਵਾਲ ਹੀ ਨਹੀ ਉਠਦਾ। ਉਨ੍ਹਾਂ ਕਿਹਾ ਕਿ ਸਾਡੀ ਪੰਜਾਬੀ ਭਾਸ਼ਾ ਦੀ ਵਿਆਕਰਣ ਵੀ ਏਨੀ ਪ੍ਰਭਾਵਸ਼ਾਲੀ ਹੈ ਕਿ ਉਹ ਵੀ ਮਨੁੱਖ ਨੂੰ ਨੈਤਿਕਤਾ ਦਾ ਪਾਠ ਆਪ ਮੁਹਾਰੇ ਸਿਖਾ ਦਿੰਦੀ ਹੈ। ਇਸ ਮੌਕੇ ਐਸ.ਐਸ. ਬੋਰਡ ਦੇ ਸਾਬਕਾ ਚੈਅਰਮੈਂਨ ਸ਼੍ਰੀ ਤੇਜਿੰਦਰਪਾਲ ਸਿੰਘ ਸੰਧੂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਸ਼ਵ ਪੰਜਾਬੀ ਵਿਕਾਸ ਕਾਨਫਰੰਸ ਨੂੰ ਪਟਿਆਲਾ ਵਿਖੇ ਕਰਵਾਉਣ ਦਾ ਮੁੱਖ ਕਾਰਨ ਇਹ ਹੀ ਸੀ ਕਿ ਪਟਿਆਲਾ ਦੀ ਧਰਤੀ ਉਪਰ ਹੀ ਕਾਹਨ ਸਿੰਘ ਨਾਭਾ ਦੁਆਰਾ ਵਿਸ਼ਵਕੋਸ਼ ਨੂੰ ਲਿਖਿਆ ਗਿਆ।Moral educationਉਨ੍ਹਾਂ ਕਿਹਾ ਕਿ ਬੱਚੇ ਵਿੱਚ ਨੈਤਿਕ ਕਦਰਾ-ਕੀਮਤਾ ਦਾ ਬੀਜ ਸਕੂਲ ਵਿੱਚ ਹੀ ਬੀਜਿਆਂ ਜਾਣਾ ਚਾਹੀਦਾ ਹੈ। ਇਸ ਮੌਕੇ ਅਜੈਬ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਕਿਸੇ ਇੱਕ ਧਰਮ ਦੀ ਭਾਸ਼ਾ ਨਹੀਂ ਸਗੋਂ ਸਾਰੇ ਧਰਮਾਂ ਦੀ ਸਾਂਝੀ ਭਾਸ਼ਾ ਹੈ ਅਤੇ ਇਸ ਨੂੰ ਇੰਜਨੀਅਰ ਅਤੇ ਡਾਕਟਰੀ ਦੀ ਪੜ੍ਹਾਈ ਵਿੱਚ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕਾਨਫ਼ਰੰਸ ਵਿੱਚ ਇੰਦਰਜੀਤ ਕੌਰ ਗੋਲਡੀ ਵੱਲੋਂ ਨੈਤਿਕਤਾ ਨੂੰ ਦਰਸਾਉਂਦੀ ਇੱਕ ਸਕਿੱਟ ਵੀ ਪੇਸ਼ ਕੀਤੀ ਗਈ। ਕਾਨਫ਼ਰੰਸ ਵਿੱਚ ਪੰਜਾਬੀ ਨੂੰ ਨਵੀਂ ਤਕਨੀਕ ਦਾ ਹਾਣੀ ਬਣਾਉਣ ਲਈ ਡਾ. ਇੰਦਰਜੀਤ ਕੌਰ ਵੱਲੋਂ ਤਿਆਰ ਪੰਜਾਬੀ ਜਿੰਗਲ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਤਘਾਟਨ ਪੰਜਾਬੀ ਦੇ ਪੰਜ ਜਿੰਗਲ ਜਾਰੀ ਕਰਕੇ ਸ਼੍ਰੀਮਤੀ ਪ੍ਰਨੀਤ ਕੌਰ ਦੁਆਰਾ ਕੀਤਾ ਗਿਆ।Moral educationਇਸ ਮੌਕੇ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾ ਦਾ ਸਨਮਾਨ ਕੀਤਾ ਗਿਆ ਜਿਸ ਵਿੱਚ ਹਰਜਿੰਦਰ ਕੌਰ ਕੰਗ, ਯਸ਼ਵੀਰ ਗੋਇਲ ਜੋ ਆਈ.ਟੀ. ਵਿੱਚ ਨੈਸ਼ਨਲ ਚੈਪੀਅਨ ਬਣੇ ਹਨ, ਪ੍ਰਿੰਸੀਪਲ ਜਸਵਿੰਦਰ ਸਿੰਘ, ਡਾ. ਹਰਬੰਸ ਸਿੰਘ, ਚਰਨਜੀਤ ਸਿੰਘ ਬਾਠ, ਡਾ. ਗੁਰਮੇਲ ਸਿੰਘ, ਡਾ. ਰਵੇਲ ਸਿੰਘ, ਹਰਮੀਤ ਸਿੰਘ ਹੈਅਰ, ਅਜੈਬ ਸਿੰਘ ਚੱਠਾ, ਡਾ. ਬੀ.ਐਸ ਘੁੰਮਣ, ਰਾਜ਼ੇਸ ਪਜੋਲਾ, ਕਰਨ ਅਜੈਬ ਸਿੰਘ ਸੰਘਾ, ਰਾਜਵਿੰਦਰ ਸਿੰਘ ਅਤੇ ਚਰਨਜੀਤ ਸਰੋਆਂ ਦਾ ਸਨਮਾਨ ਕੀਤਾ ਗਿਆ। ਕਾਨਫ਼ਰੰਸ ਦੇ ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਰਜਿੰਦਰ ਬਰਾੜ ਦੁਆਰਾ ਕੀਤੀ ਗਈ ਜਿਸ ਵਿੱਚ ਧਰਮਿੰਦਰ ਸਿੰਘ ਊਭਾ, ਡਾ. ਤਾਰਾ ਸਿੰਘ ਅਤੇ ਡਾ. ਜਸਵਿੰਦਰ ਸਿੰਘ ਵੱਲੋਂ ਪਰਚੇ ਪੜ੍ਹੇ ਗਏ। ਕਾਨਫ਼ਰੰਸ ਦੇ ਦੂਜੇ ਸ਼ੈਸ਼ਨ ਦੀ ਪ੍ਰਧਾਨਗੀ ਕਰਨ ਅਜੈਬ ਸਿੰਘ ਨੇ ਕੀਤੀ ਅਤੇ ਇਸ ਵਿੱਚ ਡਾ. ਹਰਬੰਸ ਸਿੰਘ ਅਤੇ ਡਾ. ਜਤਇੰਦਰ ਸਿੰਘ ਸਿੱਧੂ ਵੱਲੋਂ ਪਰਚੇ ਪੜ੍ਹੇ ਗਏ।

The post ਨੈਤਿਕ ਸਿੱਖਿਆ ਬੱਚਿਆਂ ਨੂੰ ਸਕੂਲ ਵਿੱਚ ਨਰਸਰੀ ਤੋਂ ਹੀ ਦਿੱਤੀ ਜਾਣੀ ਚਾਹੀਦੀ ਹੈ – ਪਰਨੀਤ ਕੌਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਨੈਤਿਕ ਸਿੱਖਿਆ ਬੱਚਿਆਂ ਨੂੰ ਸਕੂਲ ਵਿੱਚ ਨਰਸਰੀ ਤੋਂ ਹੀ ਦਿੱਤੀ ਜਾਣੀ ਚਾਹੀਦੀ ਹੈ – ਪਰਨੀਤ ਕੌਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×