Get Even More Visitors To Your Blog, Upgrade To A Business Listing >>

ਕਾਂਗਰਸ ਨੇ ਸੱਤਾ ‘ਚ ਆਉਣ ਤੋਂ ਬਾਅਦ ਵਧਾਇਆ ਭ੍ਰਿਸ਼ਟਾਚਾਰ : ਖਹਿਰਾ

Sukhpal Khaira Statement Punjab government: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸਥਾਨਕ ਬੱਸ ਸਟੈਂਡ ਦੀ ਗਰਾਊਂਡ ‘ਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਵਿਸ਼ੇਸ਼ ਰੈਲੀ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਪੂਰੀ ਤਰ੍ਹਾਂ ਅਸਫਲ ਹੋ ਚੁੱਕੀ ਹੈ, ਜਿਸ ਨੇ ਗੁੰਡਾ ਟੈਕਸ ਲਾ ਕੇ ਅਤੇ ਭ੍ਰਿਸ਼ਟਾਚਾਰ ਵਧਾ ਕੇ ਲੋਕਾਂ ਨੂੰ ਤੰਗ ਕੀਤਾ।Sukhpal Khaira statement Punjab government

Sukhpal Khaira statement Punjab government

ਕਾਂਗਰਸ ਸਰਕਾਰ ਦੇ ਰਾਜ ‘ਚ ਗੁੰਡਾ ਅਨਸਰਾਂ ਦੇ ਹੌਸਲੇ ਵਧ ਗਏ ਹਨ ਕਿਉਂਕਿ ਕਾਨੂੰਨ ਦਾ ਕਿਸੇ ਨੂੰ ਵੀ ਕੋਈ ਡਰ ਨਹੀਂ ਰਿਹਾ, ਜਿਸ ਕਰਕੇ ਆਮ ਲੋਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਨਰੇਸ਼ ਪਾਠਕ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਅਨਿਲ ਮੈਨੀ ਤੇ ਹੋਰ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦੌਰਾਨ ਰਾਜ ‘ਚ ਅਮਨ ਅਤੇ ਸ਼ਾਂਤੀ ਨਾਂਅ ਦੀ ਕੋਈ ਵੀ ਚੀਜ਼ ਨਹੀਂ ਰਹੀ।Sukhpal Khaira statement Punjab government

Sukhpal Khaira statement Punjab government

ਕੈਪਟਨ ਵੀ ਕਿਸੇ ਵੀ ਕਾਂਗਰਸੀ ਵਰਕਰਾਂ ਦੇ ਮੁੱਦੇ ਕੁੱਝ ਵੀ ਨਹੀਂ ਬੋਲਦੇ ਅਤੇ ਰੇਤ ਖੱਡਾਂ ਦੀ ਨਿਲਾਮੀ ਦੇ ਮਾਮਲੇ ‘ਚ ਘਿਰੇ ਜਾਣ ਤੋਂ ਬਾਅਦ ਰਾਣਾ ਗੁਰਜੀਤ ਦਾ ਨਾਂਅ ਉਨ੍ਹਾਂ ਦਾ ਨਾਂਅ ਦੀ ਫੈਕਟਰੀ ਦੇ ਮਾਮਲੇ ‘ਚ ਸਾਹਮਣੇ ਆਇਆ ਸੀ। ਅੰਮ੍ਰਿਤਸਰ ਦੇ ਮਾਨਾਂ ਵਾਲਾ ਤੋਂ ਬਾਸਮਤੀ ਦਾ ਚੋਰੀ ਹੋਏ ਟਰੱਕ ਵਿਚ ਲੱਗੇ ਜੀ.ਪੀ.ਐੱਸ ਸਿਸਟਮ ਦੀ ਲੋਕੈਸ਼ਨ ਪੱਟੀ ਦੇ ਪਿੰਡ ਲੋਹਕਾ ਵਿਚ ਬਣੀ ਰਾਣਾ ਗੁਰਜੀਤ ਸਿੰਘ ਦੀ ਸ਼ਰਾਬ ਫੈਕਟਰੀ ਵਿਚ ਆਉਣ ਤੇ ਸਥਿਤੀ ਗੁੰਝਲਦਾਰ ਬਣ ਗਈ ਸੀ ਪੁਲਿਸ ਅਤੇ ਮੀਡੀਆ ਨੂੰ ਫੈਕਟਰੀ ਵਿਚ ਜਾਣ ਤੋਂ ਰੋਕਿਆ ਗਿਆ ਸੀ।Sukhpal Khaira statement Punjab government

Sukhpal Khaira statement Punjab government

ਇਸ ਤੋਂ ਬਿਨਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਆਪਣੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੇ ਨਾਂ ’ਤੇ ਵਿਦੇਸ਼ ਵਿੱਚ ਸ਼ੇਅਰਾਂ ਜਾਂ ਜੀਡੀਆਰਜ਼ (ਗਲੋਬਲ ਡਿਪੋਜ਼ਿਟਰੀ ਰਿਸਿਪਟਜ਼) ਦੇ ਰੂਪ ਵਿੱਚ 1.8 ਕਰੋੜ ਅਮਰੀਕੀ ਡਾਲਰ (ਲਗਪਗ ਸੌ ਕਰੋੜ ਰੁਪਏ) ਜੁਟਾਉਣ ਦੇ ਦੋਸ਼ ’ਚ 17 ਜਨਵਰੀ ਲਈ ਸੰਮਨ ਜਾਰੀ ਕੀਤੇ ਹਨ। ਈਡੀ ਦਾ ਮੰਨਣਾ ਹੈ ਕਿ ਰਾਣਾ ਸ਼ੂਗਰਜ਼ ਨੇ ਸ਼ੇਅਰਾਂ ਦੀ ਖਰੀਦੋ ਫਰੋਖ਼ਤ ਮੌਕੇ ਭਾਰਤੀ ਰਿਜ਼ਰਵ ਬੈਂਕ ਦੀ ਲਾਜ਼ਮੀ ਪ੍ਰਵਾਨਗੀ ਨੂੰ ਦਰਕਿਨਾਰ ਕੀਤਾ।Sukhpal Khaira statement Punjab governmentਖਹਿਰਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵਿੱਢੀ ਗਈ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਸਕੀਮ ਸ਼ੁਰੂ ਹੋਣ ਸਾਰ ਹੀ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਸਕੀਮ ਤਹਿਤ ਬਣਾਈਆਂ ਗਈਆਂ ਕਰਜ਼ਾ ਮੁਆਫੀ ਦੀਆਂ ਸੂਚੀਆਂ ਵਿੱਚ ਵੱਡੇ ਪੱਧਰ ‘ਤੇ ਧਾਂਦਲੀ ਕੀਤੀ ਗਈ ਹੈ ਜੋ ਫੁੱਟ-ਫੁੱਟ ਕੇ ਸਾਹਮਣੇ ਆਉਣੀ ਸ਼ੁਰੂ ਹੋ ਗਈਆਂ ਹਨ। ਉਕਤ ਧਾਂਦਲੀਆਂ ਅਧੀਨ ਕਰਜ਼ੇ ਦਾ ਸੰਤਾਪ ਝੱਲ ਰਹੇ ਜ਼ਰੂਰਤਮੰਦ ਗਰੀਬ ਕਿਸਾਨਾਂ ਨੂੰ ਅੱਖੋਂ ਪਰੋਖੇ ਕਰਕੇ ਜ਼ਿਆਦਾਂ ਜ਼ਮੀਨਾਂ ਦੀ ਮਾਲਕੀ ਵਾਲੇ ਅਮੀਰ ਕਿਸਾਨਾਂ ਅਤੇ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ।Sukhpal Khaira statement Punjab governmentਪੰਜਾਬ ਸਰਕਾਰ ਵੱਲੋਂ ਪਹਿਲੀ ਜਨਵਰੀ ਤੋਂ ਬਠਿੰਡਾ ਥਰਮਲ ਦੇ ਸਾਰੇ ਯੂਨਿਟ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅੱਖ ‘ਚ ਗੁਰੂ ਨਾਨਕ ਥਰਮਲ ਪਲਾਂਟ ਦੀ ਹਜ਼ਾਰ ਏਕੜ ਜ਼ਮੀਨ ‘ਤੇ ਹੈ। ਉਹ ਥਰਮਲ ਪਲਾਂਟ ਵਾਲੀ ਥਾਂ ਨੂੰ ਕੰਕਰੀਟ ਜੰਗਲ ‘ਚ ਬਦਲਣ ਦੇ ਵਿਰਾਕ ‘ਚ ਹਨ। ਤਾਂ ਜੋ ਸਰਕਾਰ ਦੇ ਨਾਲ ਦਿਆਂ ਨੂੰ ਲਾਭ ਪਹੁੰਚਾਇਆ ਜਾ ਸਕੇ।Sukhpal Khaira statement Punjab government

The post ਕਾਂਗਰਸ ਨੇ ਸੱਤਾ ‘ਚ ਆਉਣ ਤੋਂ ਬਾਅਦ ਵਧਾਇਆ ਭ੍ਰਿਸ਼ਟਾਚਾਰ : ਖਹਿਰਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਕਾਂਗਰਸ ਨੇ ਸੱਤਾ ‘ਚ ਆਉਣ ਤੋਂ ਬਾਅਦ ਵਧਾਇਆ ਭ੍ਰਿਸ਼ਟਾਚਾਰ : ਖਹਿਰਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×