Get Even More Visitors To Your Blog, Upgrade To A Business Listing >>

ਡਾਇਰੈਕਟਰ ਬਣਨ ਤੋਂ ਪਹਿਲਾਂ ਤੱਬੂ ਦੀਆਂ ਸਾੜੀਆਂ ਪ੍ਰੈੱਸ ਕਰਦੇ ਸਨ ਰੋਹਿਤ ਸ਼ੈੱਟੀ!

Rohit Shetty Iron Tabu Saris: ਬਾਲੀਵੁੱਡ ‘ਚ ਅੱਜ ਜੋ ਵੀ ਕੋਈ ਖਾਸ ਮੁਕਾਮ ‘ਤੇ ਪਹੁੰਚਿਆ ਹੈ, ਉਸ ਦੇ ਪਿੱਛੇ ਉਸ ਦੇ ਸੰਘਰਸ਼ ਦੀ ਕਹਾਣੀ ਜੁੜ੍ਹੀ ਹੁੰਦੀ ਹੈ। ਇਸ ਤਰ੍ਹਾਂ ਦੀ ਹੀ ਕਹਾਣੀ ਹੈ ਰੋਹਿਤ ਸ਼ੈੱਟੀ ਦੀ ਜਿਸ ਦੇ ਬਾਰੇ ਉਹਨਾਂ ਨੇ ਆਪ ਹੀ ਖੁਲਾਸਾ ਕੀਤਾ ਸੀ। ਦਰਅਸਲ, ਜਾਣਕਾਰੀ ਦੇ ਮੁਤਾਬਿਕ ਰੋਹਿਤ ਸ਼ੈੱਟੀ ਨੇ ਰਿਐਲਿਟੀ ਸ਼ੋਅ ‘ਇੰਡੀਆਜ਼ ਨੈਕਸਟ ਸੁਪਰਸਟਾਰ’ ਦੇ ਦੌਰਾਨ ਕੀਤਾ ਸੀ। ਰੋਹਿਤ ਨੇ ਦੱਸਿਆ ਕਿ 1995 ‘ਚ ਬਣੀ ਫ਼ਿਲਮ ਹਕੀਕਤ ‘ਚ ਤੱਬੂ ਦੀਆਂ ਸਾੜ੍ਹੀਆਂ ਪ੍ਰੈੱਸ ਕਰਦੇ ਸਨ।

bollywoodRohit Shetty Iron Tabu Saris

ਜਾਣਕਾਰੀ ਦੇ ਮੁਤਾਬਿਕ ਰੋਹਿਤ ਕਈ ਫ਼ਿਲਮਾਂ ‘ਚ ਕਾਜੋਲ ਦੇ ਮੇਕਅੱਪ ਦੇ ਟਚਅੱਪ ਕਰਨ ਤੋਂ ਲੈ ਕੇ ਅਤੇ ਉਹਨਾਂ ਦੇ ਸਪਾਟਬੁਆਏ ਦਾ ਕੰਮ ਵੀ ਕਰ ਚੁੱਕੇ ਸਨ। ਇਸੇ ਦੇ ਨਾਲ ਹੀ ਰੋਹਿਤ ਅਜੇ ਦੇਵਗਨ ਦੀਆਂ ਕਈ ਫ਼ਿਲਮਾਂ ‘ਚ ਜਿਵੇਂ ਫੂਲ ਓਰ ਕਾਂਟੇ, ਸੁਹਾਗ, ਪਿਆਰ ਤੋਂ ਹੋਨਾ ਹੀ ਥਾ ਅਤੇ ਰਾਜੂ ਚਾਚਾ ਵਰਗੀਆਂ ਫ਼ਿਲਮਾਂ ‘ਚ ਅਸਿਸਟੈਂਟ ਡਾਇਰੈਕਟਰ ਵੀ ਰਹਿ ਚੁੱਕੇ ਹਨ। ਦੱਸ ਦੇਈਏ ਕਿ ਰੋਹਿਤ ਸ਼ੈੱਟੀ ਡਾਇਰੈਕਟਰ ਦੇ ਤੌਰ ‘ਤੇ ਪਹਿਲੀ ਫ਼ਿਲਮ ‘ਜ਼ਮੀਨ’ ਬਣਾਈ ਸੀ ਜੋ ਕਿ 2003 ‘ਚ ਰਿਲੀਜ਼ ਹੋਈ ਸੀ।

bollywood

ਕਈ ਕੌਮੀ ਪੁਰਸਕਾਰਾਂ ਨਾਲ ਸਨਮਾਨਿਤ ਕੀਤੀ ਜਾ ਚੁੱਕੀ ਅਦਾਕਾਰਾ ਤੱਬੂ ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਦਮਦਮ ਵਿਚ ਕੱਲ ਤੋਂ ਆਯੋਜਿਤ ਹੋਣ ਵਾਲੇ ਤੀਜੇ ਦਮਦਮ ਕੌਮਾਂਤਰੀ ਫਿਲਮ ਸਮਾਰੋਹ ਦਾ ਉਦਘਾਟਨ ਕਰੇਗੀ। ਪੱਛਮ ਬੰਗਾਲ ਦੇ ਸੂਚਨਾ ਅਤੇ ਇਲੈਕਟ੍ਰਾਨਿਕ ਮੰਤਰੀ ਬ੍ਰਾਤਯਾ ਬਸੁ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਸਮਾਰੋਹ ਅਸਲ ਵਿਚ ਸ਼੍ਰੀ ਬਸੁ ਦੀ ਹੀ ਕਲਪਨਾ ਹੈ ਜੋ ਸਥਾਨਕ ਵਿਧਾਇਕ ਅਤੇ ਪੱਛਮ ਬੰਗਾਲ ਵਿਚ ਸਰਕਾਰ ਵਿਚ ਮੰਤਰੀ ਹਨ। ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਤੱਬੂ ਦਾ ਕੋਲਕਾਤਾ ਨਾਲ ਡੂੰਘਾ ਰਿਸ਼ਤਾ ਰਿਹਾ ਹੈ।

bollywood

ਪਹਿਲਾ ਦਮਦਮ ਕੌਮਾਂਤਰੀ ਫਿਲਮ ਸਮਾਰੋਹ ਸਾਲ 2013 ਵਿਚ ਆਯੋਜਿਤ ਹੋਇਆ ਸੀ। ਇਸ ਤੋਂ ਬਾਅਦ ਪਿਛਲੇ ਸਾਲ ਇਹ ਸਮਾਰੋਹ ਮੁੜ ਆਯੋਜਿਤ ਹੋਣਾ ਸ਼ੁਰੂ ਹੋਇਆ। ਕੁਈਨ ਕੰਗਨਾ ਰਣੌਤ ਨਾਲ ਬਾਲੀਵੁੱਡ ਵਿੱਚ ਹਰ ਕੋਈ ਪੰਗਾ ਲੈਣ ਤੋਂ ਡਰਦਾ ਹੈ। ਇਸ ਕਾਰਨ ਉਨ੍ਹਾਂ ਦੇ ਦੁਸ਼ਮਨਾਂ ਦੀ ਕੋਈ ਕਮੀ ਨਹੀਂ ਹੈ ਅਤੇ ਉਹ ਅਕਸਰ ਵਿਵਾਦਾਂ ਵਿੱਚ ਬਣੀ ਰਹਿੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਖਤਰਿਆਂ ਦੇ ਨਾਲ ਆਸਾਨੀ ਨਾਲ ਨਿਪਟਣ ਵਾਲੇ ਰੋਹਿਤ ਸ਼ੈੱਟੀ ਨੂੰ ਕੰਗਨਾ ਦੇ ਜੁਬਾਨੀ ਤੀਰ ਅਤੇ ਗੁੱਸੇ ਤੋਂ ਡਰ ਲੱਗਦਾ ਹੈ।

bollywood

ਇਸ ਦਾ ਨਜ਼ਾਰਾ ਹਾਲ ਹੀ ਵਿੱਚ ਸਟਾਰ ਪਲੱਸ ਦੇ ਸ਼ੋਅ ‘ਇੰਡੀਆਜ਼ ਨੈਕਸਟ ਸੁਪਰਸਟਾਰਜ਼’ ਵਿੱਚ ਵੇਖਣ ਨੂੰ ਮਿਲਿਆ ਸੀ। ਜਿੱਥੇ ਕੰਗਨਾ ਰਣੌਤ ਗੈਸਟ ਬਣ ਕੇ ਪਹੁੰਚੀ ਸੀ। ਸ਼ੋਅ ਦੇ ਦੌਰਾਨ ਰੋਹਿਤ ਸ਼ੈੱਟੀ ਨੇ ਖੁਦ ਖੁਲਾਸਾ ਕੀਤਾ ਕਿ ਉਹ ਕੰਗਨਾ ਨਾਲ ਪੰਗਾ ਲੈਣ ਤੋਂ ਡਰਦੇ ਹਨ। ਸ਼ੋਅ ਦੇ ਦੌਰਾਨ ਹੀ ਕਰਨ ਜੌਹਰ ਨੇ ਕੰਗਨਾ ਅਤੇ ਰੋਹਿਤ ਤੋਂ ਇੱਕ ਸੀਨ ਕਰਨ ਦੀ ਗੁਜਾਰਿਸ਼ ਕੀਤੀ ਸੀ।

bollywoodRohit Shetty Iron Tabu Saris

ਰੋਹਿਤ ਨੂੰ ਫਿਲਮ ‘ਦੀਵਾਰ’ ਦਾ ਮਸ਼ਹੂਰ ਡਾਇਲੋਗ ਬੋਲਣਾ ਸੀ ਕਿ ‘ਆਜ ਮੇਰੇ ਪਾਸ ਬਿਲਡਿੰਗ ਹੈ, ਪ੍ਰੋਪਾਰਟੀ ਹੈ, ਬੈਂਕ ਬੈਲੇਂਸ ਹੈ ,ਬੰਗਲਾ ਹੈ, ਗਾੜ੍ਹੀ ਹੈ, ਕਿਆ ਕਿਆ ਹੈ ਤੁਮਾਰੇ ਪਾਸ? ਜਿਸ ਤੋਂ ਬਾਅਦ ਕੰਗਨਾ ਉਨ੍ਹਾਂ ਨੂੰ ਆਪਣੇ ਵੱਲ ਅਟਰੈਕਟ ਕਰਨ ਦੇ ਲਈ ਟਚ ਕਰਦੀ ਹੈ ਤਾਂ ਰੋਹਿਤ ਕਹਿੰਦੇ ਹਨ ਕਿ ਨਾ ਭਾਈ ਨਾ ਇਸ ਸੇ ਪੰਗਾ ਕੌਨ ਲੇਗਾ? ਇਸ ਐਕਟ ‘ਤੇ ਸਾਰੇ ਹੱਸਣ ਲੱਗ ਜਾਂਦੇ ਹਨ।

bollywood

The post ਡਾਇਰੈਕਟਰ ਬਣਨ ਤੋਂ ਪਹਿਲਾਂ ਤੱਬੂ ਦੀਆਂ ਸਾੜੀਆਂ ਪ੍ਰੈੱਸ ਕਰਦੇ ਸਨ ਰੋਹਿਤ ਸ਼ੈੱਟੀ! appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਡਾਇਰੈਕਟਰ ਬਣਨ ਤੋਂ ਪਹਿਲਾਂ ਤੱਬੂ ਦੀਆਂ ਸਾੜੀਆਂ ਪ੍ਰੈੱਸ ਕਰਦੇ ਸਨ ਰੋਹਿਤ ਸ਼ੈੱਟੀ!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×