Get Even More Visitors To Your Blog, Upgrade To A Business Listing >>

ਦੂਜਿਆਂ ਤੋਂ ਅਲੱਗ ਕੁੱਝ ਇਸ ਤਰ੍ਹਾਂ ਵੈਲੇਂਟਾਈਨ ਡੇਅ ਮਨਾਉਣਗੇ ਰਣਵੀਰ-ਦੀਪਿਕਾ

Ranveer Deepika Reveals Plans Valentine Day: ਵੈਲੇਂਟਾਈਨ ਡੇਅ ਆਉਣ ਵਾਲਾ ਹੈ ਅਤੇ ਆਮ ਲੋਕਾਂ ਦੀ ਤਰ੍ਹਾਂ ਸਿਤਾਰਿਆਂ ਦੇ ਵੀ ਇਸ ਦਿਨ ਦੇ ਲਈ ਅਲੱਗ-ਅਲੱਗ ਪਲਾਨ ਹੋਣਗੇ। ਫਿਲਮ ‘ਪਦਮਾਵਤ’ ਦੀ ਸਕਸੈੱਸ ਇੰਜੁਆਏ ਕਰ ਰਹੇ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਮੀਡੀਆ ਨਾਲ ਗਲੱਬਾਤ ਕਰਦੇ ਹੋਏ ਆਪਣੇ ਵੈਲੇਂਟਾਈਨ ਪਲਾਨ ਦੇ ਬਾਰੇ ਦੱਸਿਆ।Ranveer Deepika reveals plans Valentine Day

Ranveer Deepika Reveals Plans Valentine Day

ਦੀਪਿਕਾ ਤੋਂ ਜਦੋਂ ਉਨ੍ਹਾਂ ਦੇ ਵੈਲੇਂਟਾਈਨ ਦੇ ਸਪੈਸ਼ਲ ਪਲਾਨ ਦੇ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੇਵਲ ਵੈਲੇਂਟਾਈਨ ਡੇਅ ਅਤੇ ਚਾਕਲੇਟ ਡੇਅ ਹੀ ਨਹੀਂ। ਹਰ ਦਿਨ ਨਵਾਂ ਹੁੰਦਾ ਹੈ ਅਤੇ ਇਨਸਾਨ ਨੂੰ ਆਪਣਾ ਹਰ ਦਿਨ ਸੈਲੀਬ੍ਰੇਟ ਕਰਨਾ ਚਾਹੀਦਾ।ਅੱਗੇ ਦੇ ਪਲਾਨ ਦੇ ਬਾਰੇ ਵਿੱਚ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਉਹ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਦੀਆਂ ਤਿਆਰੀਆਂ ਵਿੱਚ ਬਿਜ਼ੀ ਹੈ।Ranveer Deepika reveals plans Valentine Day

Ranveer Deepika reveals plans Valentine Day

ਹਾਲ ਹੀ ਵਿੱਚ ਖਬਰਾਂ ਆਈਆਂ ਸਨ ਕਿ ਦੋਵੇਂ ਇਸ ਸਾਲ ਵਿਆਹ ਕਰਨ ਵਾਲੇ ਹਨ। ਇਸ ‘ਤੇ ਰਣਵੀਰ ਨੇ ਕਿਹਾ ਕਿ ਇਸ ਬਾਰੇ ਵਿੱਚ ਉਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਖਬਰਾਂ ਕਿੱਥੋਂ ਫੈਲਦੀਆਂ ਹਨ। ਹਾਲਾਂਕਿ ਅੱਗੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਰਿਲੇਸ਼ਨਸ਼ਿੱਪ ਨੂੰ ਵੀ ਸਮਾਂ ਦੇਣਾ ਚਾਹੁੰਦੇ ਹਨ ਫਿਲਹਾਲ ਇਸ ਸਮੇਂ ਉਹ ਕੰਮ ਵਿੱਚ ਬਿਜ਼ੀ ਹਨ ਅਤੇ ਅੱਗੇ ਇਸ ਬਾਰੇ ਵਿੱਚ ਸੋਚਣਾ ਚਾਹੁਣਗੇ। ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਅਫਵਾਹ ੳੁੱਡੀ ਸੀ ਕਿ ਦੋਵੇਂ ਇਸ ਸਾਲ ਡੈਸਟੀਨੇਸ਼ਨ ਵੈਡਿੰਗ ਕਰ ਸਕਦੇ ਹਨ। ਦੋਵੇਂ ਵਿਰਾਟ ਅਤੇ ਅਨੁਸ਼ਕਾ ਦੀ ਤਰ੍ਹਾਂ ਦੇਸ਼ ਤੋਂ ਬਾਹਰ ਜਾ ਕੇ ਵਿਆਹ ਕਰ ਸਕਦੇ ਹਨ। ਹਾਲਾਂਕਿ ਇਸ ਖਬਰ ‘ਤੇ ਰਣਵੀਰ ਅਤੇ ਦੀਪਿਕਾ ਨੇ ਚੁੱਪੀ ਸਾਧੀ ਹੋਈ ਹੈ ਅਤੇ ਦੋਹਾਂ ਦੇ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।Ranveer Deepika reveals plans Valentine Day

Ranveer Deepika reveals plans Valentine Day

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਫਿਲਮ ‘ਪਦਮਾਵਤ’ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਫਿਲਮ ਵਿੱਚ ਦੀਪਿਕਾ ਅਤੇ ਅਦਾਕਾਰੀ ਦੀ ਦਰਸ਼ਕ ਕਾਫੀ ਤਾਰੀਫ ਕਰ ਰਹੇ ਹਨ। ਫਿਲਮ ਸ਼ਾਹਿਦ ਕਪੂਰ, ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਜ਼ਬਰਦਸਤ ਐਕਟਿੰਗ ਕੀਤੀ ਹੈ। ਪਿਛਲੇ ਕਾਫੀ ਸਮੇਂ ਤੋਂ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਹਨ।Ranveer Deepika reveals plans Valentine Dayਦੀਪਿਕਾ ਅਤੇ ਰਣਵੀਰ ਨੂੰ ਕਈ ਵਾਰ ਈਵੈਂਟਸ ਵਿੱਚ ਇਕੱਠੇ ਦੇਖਿਆ ਜਾ ਚੁੱਕਿਆ ਹੈ।ਖਬਰਾਂ ਅਨੁਸਾਰ ਦੀਪਿਕਾ ਰਣਵੀਰ ਨੂੰ ਚੰਗਾ ਦੋਸਤ ਕਹਿ ਚੁੱਕੀ ਹੈ। ਹਾਲ ਹੀ ਵਿੱਚ ਅਜਿਹੀਆਂ ਖਬਰਾਂ ਆਈਆਂ ਹਨ ਕਿ ਮਾਲਦੀਵ ਵਿੱਚ ਦੀਪਿਕਾ ਦੇ ਜਨਮਦਿਨ ਦੇ ਮੌਕੇ ‘ਤੇ ਦੋਹਾਂ ਨੇ ਮੰਗਣੀ ਕਰ ਲਈ ਹੈ। ਹਾਲਾਂਕਿ ਅਦਾਕਾਰ ਰਣਵੀਰ ਸਿੰਘ ਦੇ ਮੈਨੇਜਰ ਨੇ ਇਸ ਤਰ੍ਹਾਂ ਦੀਆਂ ਖਬਰਾਂ ਤੋਂ ਮਨ੍ਹਾਂ ਕਰ ਦਿੱਤਾ। ਦੀਪਿਕਾ ਅਤੇ ਰਣਵੀਰ ਡੈਸਟਿਨੇਸ਼ਨ ਵੈਡਿੰਗ ਕਰ ਸਕਦੇ ਹਨ। ਵਿਆਹ ਵਿੱਚ ਕੇਵਲ ਪਰਿਵਾਰ ਦੇ ਲੋਕ ਅਤੇ ਦੋਸਤ ਹੀ ਸ਼ਾਮਿਲ ਹੋਣਗੇ। ਇਸ ਤਰ੍ਹਾਂ ਦੀਆਂ ਖਬਰਾਂ ਨਾਲ ਦੀਪਿਕਾ ਅਤੇ ਰਣਵੀਰ ਚਰਚਾ ਵਿੱਚ ਹਨ।Ranveer Deepika reveals plans Valentine Dayਹਾਲ ਹੀ ਵਿੱਚ ਰਣਵੀਰ ਸਿੰਘ ਨੇ ਮੀਡੀਆ ਨੂੰ ਇੰਟਰਵਿਊ ਦਿੱਤਾ। ਇੰਟਰਵਿਊ ਵਿੱਚ ਰਣਵੀਰ ਸਿੰਘ ਦੇ ਨਾਲ ਵਿਆਹ ਨੂੰ ਲੈ ਕੇ ਸਵਾਲ ਕੀਤਾ ਗਿਆ। ਰਣਵੀਰ ਤੋਂ ਪੁਛਿਆ ਗਿਆ ਕਿ ਹਾਲ ਹੀ ਵਿੱਚ ਵਿਆਹ ਅਤੇ ਬੀਚ ਵੈਡਿੰਗ ਨੂੰ ਲੈ ਕੇ ਖਬਰਾਂ ਆਈਆਂ ਹਨ , ਤੁਹਾਡਾ ਕੀ ਕਹਿਣਾ ਹੈ? ਸਵਾਲ ਦਾ ਜਵਾਬ ਦਿੰਦੇ ਹੋਏ ਰਣਵੀਰ ਨੇ ਕਿਹਾ ਕਿ ‘ ਮੈਨੂੰ ਸੱਚ ਵਿੱਚ ਨਹੀਂ ਪਤਾ ਕਿ ਅਜਿਹੀ ਖਬਰਾਂ ਆਉਂਦੀਆਂ ਕਿੱਥੋਂ ਹਨ।Ranveer Deepika reveals plans Valentine Day

The post ਦੂਜਿਆਂ ਤੋਂ ਅਲੱਗ ਕੁੱਝ ਇਸ ਤਰ੍ਹਾਂ ਵੈਲੇਂਟਾਈਨ ਡੇਅ ਮਨਾਉਣਗੇ ਰਣਵੀਰ-ਦੀਪਿਕਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦੂਜਿਆਂ ਤੋਂ ਅਲੱਗ ਕੁੱਝ ਇਸ ਤਰ੍ਹਾਂ ਵੈਲੇਂਟਾਈਨ ਡੇਅ ਮਨਾਉਣਗੇ ਰਣਵੀਰ-ਦੀਪਿਕਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×