Get Even More Visitors To Your Blog, Upgrade To A Business Listing >>

‘ਭੰਗ’ ਨੂੰ ਲੈ ਕਾਨੂੰਨੀ ਮਾਨਤਾ ਦੇਣ ਦੇ ਪੱਖ ‘ਚ ਬਾਬਾ ਰਾਮਦੇਵ

Ramdev wants marijuana legalised India: ਬਾਬਾ ਰਾਮਦੇਵ ਦੀ ਆਯੂਰਵੈਦਿਕ ਕੰਪਨੀ ਪੰਤਾਂਜਲੀ ਦੇ ਮੁੱਖ ਕਾਰਜਕਾਰੀ ਅਚਾਰੀਆ ਬਾਲਕ੍ਰਿਸ਼ਨ ਨੇ ਭੰਗ ਨੂੰ ਭਾਰਤ ‘ਚ ਪ੍ਰਮਾਣਕ (ਜ਼ਾਇਜ) ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੇ ਅਨੁਸਾਰ ਦਵਾਈ ਦੇ ਰੂਪ ‘ਚ ਇਸ ਦਾ ਇਸਤੇਮਾਲ ਕਾਫੀ ਲਾਭਦਾਇਕ ਹੈ। ਇਕ ਇੰਟਰਵੀਊ ‘ਚ ਬਾਲਕ੍ਰਿਸ਼ਨ ਨੇ ਕਿਹਾ ਹੈ ਕਿ ਪ੍ਰਾਚੀਨ ਕਾਲ ‘ਚ ਭੰਗ ਦੀ ਵਰਤੋਂ ਆਯੂਰਵੇਦ ‘ਚ ਕਾਫੀ ਕੀਤੀ ਜਾਂਦੀ ਸੀ। ਅਜਿਹੇ ‘ਚ ਇਸ ਨੂੰ ਪ੍ਰਮਾਣਕ ਕਰਨ ‘ਤੇ ਵਿਚਾਰ ਕਰਨਾ ਚਾਹੀਦਾ ਹੈ।Ramdev wants marijuana legalised India

Ramdev wants marijuana legalised India

ਉਨ੍ਹਾ ਨੇ ਕਿਹਾ ਕਿ 200 ਵਿਗਿਆਨਿਕਾਂ ਦੀ ਟੀਮ ਅਲੱਗ ਅਲੱਗ ਵਿਦੇਸ਼ੀ ਭਾਰਤੀ ਪੌਦਿਆਂ ਤੇ ਭੰਗ ਦੇ ਮੈਡੀਸਨਲ ਮੁੱਲਾਂ ਨੂੰ ਖੋਜਣ ਦੀ ਕੋਸ਼ਿਸ਼ ਕਰ ਰਹੀ ਹੈ। ਬਾਲਕ੍ਰਿਸ਼ਨ ਨੇ ਕਿਹਾ ਹੈ ਕਿ ਪੱਛਮੀ ਬਜ਼ਾਰ ‘ਚ ਇਸ ਦੀ ਵਰਤੋਂ ਕਾਫੀ ਲੰਬੇ ਸਮੇਂ ਤੋਂ ਹੋ ਰਹੀ ਹੈ। ਭੰਗ ਦੇ ਪੌਦੇ ਦੇ ਕੁੱਝ ਹਿੱਸੇ ਨੂੰ ਕਪੜੇ ਜਾਂ ਕੁਝ ਪ੍ਰਕਾਰ ਦੇ ਤੇਲਾਂ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਇਸ ਦੀ ਖੋਜ ਕਰ ਰਹੇ ਹਾਂ ਜਿਸ ‘ਚ ਹਾਨੀਕਾਰਕ ਜਾਂ ਮਾਦਕ ਪਦਾਰਥਾਂ ਨੂੰ ਹਟਾ ਕਿ ਇਸਦਾ ਪ੍ਰਯੋਗ ਕੀਤਾ ਜਾ ਸਕੇ। ਹਾਲਾਂਕਿ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਭਾਰਤ ‘ਚ ਭੰਗ ਨਜਾਇਜ਼ ਹੈ। Ramdev wants marijuana legalised India

Ramdev wants marijuana legalised India

2015 ‘ਚ ਬ੍ਰਿਸਟਲ ਵਿਸ਼ਵ-ਵਿਦਿਆਲੇ ਵੱਲੋਂ ਕੀਤੇ ਗਈ ਖੋਜ ‘ਚ ਦਾਅਵਾ ਕੀਤਾ ਗਿਆ ਸੀ ਕਿ ਭੰਗ ਦੀ ਵਰਤੋਂ ਦਵਾਈ ਦੇ ਰੂਪ ‘ਚ ਕਾਫੀ ਲਾਭਦਾਇਕ ਹੈ। ਇਸ ‘ਚ ਐਚਆਈਵੀ ਪਾਜਟਿਵ, ਡਿਪਟੇਸ਼ਨਮ ਤੇ ਹੋਰ ਕਈ ਪ੍ਰਕਾਰ ਦੇ ਰੋਗਾਂ ਦਾ ਇਲਾਜ਼ ਕੀਤਾ ਜਾ ਸਕਦਾ ਹੈ। ਉਥੇ ਹੀ ਸੋਸ਼ਲ ਮੀਡੀਆ ‘ਤੇ ਭੰਗ ਨੂੰ ਲੈ ਬਹਿਸ ਛਿੜ ਗਈ ਹੈ ਕਈ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਤਾਂ ਕਈ ਇਸਦਾ ਸਮਰਥਨ।Ramdev wants marijuana legalised India

Ramdev wants marijuana legalised India

ਬੀਤੇ ਦਿਨ ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੂੰ ਇੱਕ ਬਹੁਤ ਵੱਡਾ ਆਫਰ ਮਿਲਿਆ ਸੀ। ਫਰਾਂਸੀਸੀ ਲਗਜਰੀ ਗਰੁਪ ਐੱਲਵੀਐੱਮਐੱਚ ਨੇ ਪਤੰਜਲੀ ਆਯੁਰਵੈਦਿਕ ‘ਚ ਹਿੱਸੇਦਾਰੀ ਲੈਣ ਦੀ ਇੱਛਾ ਜਤਾਈ ਹੈ। ਐੱਲਵੀਐੱਮਐੱਚ ਦੀ ਹਿੱਸੇਦਾਰੀ ਵਾਲਾ ਐੱਲ ਕੈਟਰਟਨ ਪ੍ਰਾਇਵੇਟ ਇਕਵਿਟੀ ਫੰਡ ਆਪਣੇ ਏਸ਼ਿਆ ਫੰਡ ‘ਚ ਬਚੀ ਰਕਮ ਦੇ ਅੱਧੇ ਭਾਵ 50 ਕਰੋੜ ਡਾਲਰ ਨਾਲ ਪਤੰਜਲੀ ‘ਚ ਹਿੱਸੇਦਾਰੀ ਖਰੀਦਣ ਨੂੰ ਤਿਆਰ ਹੈ। ਆਪਣੀ ਆਯੁਰਵੈਦਿਕ ਅਤੇ ਹਰਬਲ ਹਾਊਸਹੋਲਡ ਉਤਪਾਦਾਂ ਦੇ ਦਮ ‘ਤੇ ਭਾਰਤੀ ਬਾਜ਼ਾਰ ‘ਚ ਬਾਬਾ ਰਾਮਦੇਮ ਦੀ ਪਤੰਜਲੀ ਨੇ ਬੇਮਿਸਾਲ ਸਫਲਤਾ ਹਾਸਲ ਕੀਤੀ ਹੈ।Ramdev wants marijuana legalised Indiaਪਤੰਜਲੀ ਦੀ ਸਫਲਤਾ ਨੂੰ ਦੇਖਦੇ ਹੋਏ ਹੁਣ ਇਕ ਫ੍ਰਾਂਸਿਸੀ ਲਗਜ਼ਰੀ ਗਰੁੱਪ ਐੱਲ.ਵੀ. ਐੱਮ.ਐੱਚ ਨੇ ਪਤੰਜਲੀ ਆਯੁਰਵੈਦ ‘ਚ ਹਿੱਸੇਦਾਰੀ ਲੈਣ ‘ਚ ਦਿਲਚਸਪੀ ਦਿਖਾਈ। ਐੱਲ ਕੈਟਰਟਨ ਏਸ਼ੀਆ ਦੇ ਮੈਨੇਜ਼ਿੰਗ ਪਾਰਟਨਰ ਰਵੀ ਠਕਰਾਨ ਨੇ ਕਿਹਾ ਕਿ ਅਸੀਂ ਜੇਕਰ ਕੋਈ ਮਾਡਲ ਲੱਭ ਪਾਏ ਤਾਂ ਉਨ੍ਹਾਂ ਦੇ ਨਾਲ ਜ਼ਰੂਰ ਬਿਜ਼ਨੈੱਸ ਕਰਨਾ ਚਾਹਾਂਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਡਲ ‘ਚ ਬਹੁਰਾਸ਼ਟਰੀ ਅਤੇ ਵਿਦੇਸ਼ੀ ਨਿਵੇਸ਼ ਦੀ ਗੁੰਜਾਇਸ਼ ਨਹੀਂ ਹੈ, ਅਜਿਹਾ ਮੈਨੂੰ ਲੱਗਦਾ ਹੈ।Ramdev wants marijuana legalised Indiaਐੱਲ.ਵੀ.ਐੱਮ.ਐੱਚ ਦੀ ਹਿੱਸੇਦਾਰੀ ਵਾਲਾ ਐੱਲ ਕੈਟਰਟਨ ਪ੍ਰਾਈਵੇਟ ਫੰਡ ਆਪਣੇ ਏਸ਼ੀਆ ਫੰਡ ‘ਚ ਬਚੀ ਰਕਮ ਦੇ ਅੱਧੇ ਭਾਵ 50 ਕਰੋੜ ਤੋਂ ਪਤੰਜਲੀ ‘ਚ ਹਿੱਸੇਦਾਰੀ ਖਰੀਦਣ ਨੂੰ ਤਿਆਰ ਹੈ। ਪਤੰਜਲੀ ਪਿਛਲੇ ਕੁਝ ਸਾਲਾਂ ‘ਚ ਦੇਸ਼ ਦੀ ਵੱਡੀ ਐੱਫ.ਐੱਮ.ਸੀ.ਜੀ. ਕੰਪਨੀਆਂ ‘ਚ ਸ਼ਾਮਲ ਹੋ ਗਈ ਹੈ। ਉਸ ਨੇ ਹਿੰਦੂਸਤਾਨ ਯੂਨੀਲੀਵਰ, ਕੋਲਗੇਟ ਪਾਮੋਲਿਵ ਅਤੇ ਡਾਬਰ ਵਰਗੀਆਂ ਗਲੋਬਲ ਅਤੇ ਲੋਕਲ ਕੰਪਨੀਆਂ ਨੂੰ ਆਪਣੇ ਆਯੁਰਵੈਦਿਕ ਪ੍ਰਾਡੈਕਟ ਪੋਰਟਫੋਲੀਆ ਨੂੰ ਵਿਸਤਾਰ ਦੇਣ ‘ਤੇ ਮਜ਼ਬੂਰ ਕਰ ਦਿੱਤਾ ਹੈ। ਠਾਕਰਾਨ ਨੇ ਦੱਸਿਆ ਕਿ ਪਤੰਜਲੀ ਗਲੋਬਲ ਕੰਪਨੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਪਤੰਜਲੀ ਆਪਣੇ ਪ੍ਰਾਡੈਕਟਸ ਅਮਰੀਕਾ, ਜਾਪਾਨ, ਚੀਨ, ਦੱਖਣੀ ਕੋਰੀਆ ਅਤੇ ਯੂਰਪ ‘ਚ ਵੀ ਵੇਚ ਸਕਦੀ ਹੈ ਅਤੇ ਐੱਲ ਕੈਟਰਟਨ ਇਸ ‘ਚ ਉਸ ਦੀ ਮਦਦ ਕਰੇਗੀ।Ramdev wants marijuana legalised India

The post ‘ਭੰਗ’ ਨੂੰ ਲੈ ਕਾਨੂੰਨੀ ਮਾਨਤਾ ਦੇਣ ਦੇ ਪੱਖ ‘ਚ ਬਾਬਾ ਰਾਮਦੇਵ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

‘ਭੰਗ’ ਨੂੰ ਲੈ ਕਾਨੂੰਨੀ ਮਾਨਤਾ ਦੇਣ ਦੇ ਪੱਖ ‘ਚ ਬਾਬਾ ਰਾਮਦੇਵ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×