Get Even More Visitors To Your Blog, Upgrade To A Business Listing >>

ਲੁਧਿਆਣਾ ਨਗਰ ਨਿਗਮ ਚੋਣਾਂ ਲਈ ਕਾਂਗਰਸ ਦੀ 51 ਮੈਂਬਰੀ ਸੂਚੀ ਆਈ ਸਾਹਮਣੇ

Congress releases first list 51 seats: ਕਾਂਗਰਸ ਕਾਂਗਰਸ ਨੇ ਸ਼ੁੱਕਰਵਾਰ ਦੇਰ ਰਾਤ ਲੁਧਿਆਣਾ ਨਗਰ ਨਿਗਮ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸੂਚੀ ਵਿੱਚ 95 ਸੀਟਾਂ ਲਈ 51 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਲਈ ਚੋਣਾਂ 24 ਫਰਵਰੀ ਨੂੰ ਹੋਣੀਆਂ ਹਨ। ਬੁਲਾਰੇ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਵਿਚ ਪਾਰਟੀ ਨੇ ਤਜ਼ਰਬੇ ਅਤੇ ਨੌਜਵਾਨਾਂ ‘ਤੇ ਆਧਰਿਤ ਫਾਰਮੂਲੇ ਦਾ ਪਾਲਣ ਕਰਨ ਦਾ ਫੈਸਲਾ ਕੀਤਾ ਗਿਆ ਹੈ।

ludhiana

ਚੋਣ ਕਮੇਟੀ ਨੇ ਸਾਰੇ ਉਮੀਦਵਾਰਾਂ ਨੂੰ ਇਸ ਮਾਪਦੰਡ ਤੋਂ ਵਿਚਾਰਿਆ ਹੈ, ਨਾਲ ਹੀ ਸਾਫ ਰਿਕਾਰਡ ਦੇ ਮਾਪਦੰਡਾਂ ‘ਤੇ ਵਿਚਾਰ ਕੀਤਾ ਗਿਆ ਹੈ। ਬਾਕੀ ਉਮੀਦਵਾਰਾਂ ਦਾ ਅੇਲਾਨ ਵੀ ਜਲਦੀ ਕੀਤੇ ਜਾਣ ਦੀ ਗੱਲ ਕਹੀ ਗਈ ਹੈ। 51 ਉਮੀਦਵਾਰਾਂ ਦੀ ਇਹ ਸੂਚੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਸਤਖ਼ਤਾਂ ਹੇਠ ਜਾਰੀ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਜਲਦ ਹੀ ਬਾਕੀ ਦੇ ਮੈਂਬਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਜਾਵੇਗੀ।

ludhiana

ਇਸ ਸੂਚੀ ਮੁਤਾਬਕ ਵਾਰਡ ਨੰਬਰ 8 ਤੋਂ ਕੁਲਦੀਪ ਸਿੰਘ, ਵਾਰਡ ਨੰ. 9 ਤੋਂ ਗੁਲਸ਼ਨ ਰੰਧਾਵਾ, 11 ਤੋਂ ਆਸ਼ਾ ਗਰਗ, 15 ਤੋਂ ਕੰਚਨ ਮਲਹੋਤਰਾ, 16 ਤੋਂ ਉਮੇਸ਼ ਸ਼ਰਮਾ, 17 ਤੋਂ ਜੀਵਨ ਆਸ਼ਾ ਸ਼ਰਮਾ, 18 ਤੋਂ ਵਨੀਤ ਭਾਟੀਆ, 19 ਤੋਂ ਮਨੀਸ਼ਾ ਟਪਾਰੀਆ, 20 ਤੋਂ ਨਵਨੀਤ ਸਿੰਘ ਘਾਇਲ, 21 ਤੋਂ ਕਿੱਟੀ ਉੱਪਲ, 22 ਤੋਂ ਰਾਜ ਕੁਮਾਰ ਰਾਜੂ ਅਰੋੜਾ, 24 ਤੋਂ ਪਾਲ ਸਿੰਘ ਗਰੇਵਾਲ, 25 ਤੋਂ ਸਤਿੰਦਰ ਕੌਰ ਲਾਲੀ, 26 ਤੋਂ ਸੁਸ਼ੀਲ ਕੁਮਾਰ ਸ਼ੀਲਾ, 27 ਤੋਂ ਬਲਜੀਤ ਕੌਰ, 28 ਤੋਂ ਰੇਸ਼ਮ ਸਿੰਘ ਗਰਚਾ, 30 ਤੋਂ ਸ਼ੇਰ ਸਿੰਘ ਗਰਚਾ, 33 ਤੋਂ ਸੁਨੀਤਾ ਰਾਣੀ, 35 ਤੋਂ ਸਰਬਜੀਤ ਕੌਰ, 36 ਤੋਂ ਪ੍ਰਿੰਸ ਜੌਹਰ, 38 ਤੋਂ ਜਗਮੀਤ ਸਿੰਘ ਨੋਨੀ, 39 ਤੋਂ ਜਸਪ੍ਰੀਤ ਕੌਰ ਠਕਰਾਲ, 40 ਤੋਂ ਅਨਿਲ ਕੁਮਾਰ ਪੱਪੀ, 42 ਤੋਂ ਯਾਦਵਿੰਦਰ ਸਿੰਘ ਰਾਜੂ, 45 ਤੋਂ ਬਲਜਿੰਦਰ ਕੌਰ, 48 ਤੋਂ ਪਰਵਿੰਦਰ ਸਿੰਘ ਲਾਪਰਾਂ, 52 ਤੋਂ ਗੁਰਦੀਪ ਸਿੰਘ ਨੀਟੂ, 53 ਤੋਂ ਪਿੰਕੀ ਬਾਂਸਲ ਸ਼ਾਮਲ ਹਨ।

ludhianaCongress releases first list 51 seats

ਇਨ੍ਹਾਂ ਤੋਂ ਇਲਾਵਾ ਵਾਰਡ ਨੰ 56 ਤੋਂ ਸ਼ਾਮ ਸੁੰਦਰ ਮਲਹੋਤਰਾ, 58 ਤੋਂ ਰਾਜੇਸ਼ ਜੈਨ, 59 ਤੋਂ ਸ਼ਾਲੂ ਡਾਵਰ, 60 ਤੋਂ ਅਨਿਲ ਪਰਤੀ, 61 ਤੋਂ ਸਰੋਜ ਬੇਰੀ, 64 ਤੋਂ ਰਾਕੇਸ਼ ਪ੍ਰਾਸ਼ਰ, 65 ਤੋਂ ਪੂਨਮ ਮਲਹੋਤਰਾ, 68 ਤੋਂ ਬਲਜਿੰਦਰ ਸਿੰਘ ਬੰਟੀ, 69 ਤੋਂ ਕੁਲਵਿੰਦਰ ਕੌਰ, 72 ਤੋਂ ਹਰੀ ਸਿੰਘ ਬਰਾੜ, 73 ਤੋਂ ਸੀਮਾ ਕਪੂਰ, 74 ਤੋਂ ਪੰਕਜ ਕਾਕਾ, 75 ਤੋਂ ਅਮ੍ਰਿਤ ਵਰਸ਼ਾ ਰਾਮਪਾਲ, 76 ਤੋਂ ਗੁਰਪ੍ਰੀਤ ਬੱਸੀ, 77 ਤੋਂ ਸਨੇਹ ਬਲਕਾਰ, 79 ਤੋਂ ਕਮਲੇਸ਼ ਸ਼ਰਮਾ, 83 ਤੋਂ ਇੰਦੂ ਥਾਪਰ, 86 ਤੋਂ ਅਸ਼ਵਨੀ ਸ਼ਰਮਾ, 87 ਤੋਂ ਕੁਲਵੰਤ ਕੌਰ, 90 ਤੋਂ ਡਾ. ਜੈ ਪ੍ਰਕਾਸ਼, 91 ਤੋਂ ਗੁਰਪਿੰਦਰ ਕੌਰ ਸੰਧੂ, ਵਾਰਡ ਨੰ.92 ਤੋਂ ਹਰਵਿੰਦਰ ਰੌਕੀ ਭਾਟੀਆ ਤੇ ਵਾਰਡ ਨੰ. 93 ਤੋਂ ਲਵਲੀਨ ਕੌਰ ਤੂਰ ਸ਼ਾਮਲ ਹਨ।

ludhiana

The post ਲੁਧਿਆਣਾ ਨਗਰ ਨਿਗਮ ਚੋਣਾਂ ਲਈ ਕਾਂਗਰਸ ਦੀ 51 ਮੈਂਬਰੀ ਸੂਚੀ ਆਈ ਸਾਹਮਣੇ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਲੁਧਿਆਣਾ ਨਗਰ ਨਿਗਮ ਚੋਣਾਂ ਲਈ ਕਾਂਗਰਸ ਦੀ 51 ਮੈਂਬਰੀ ਸੂਚੀ ਆਈ ਸਾਹਮਣੇ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×