Get Even More Visitors To Your Blog, Upgrade To A Business Listing >>

ਰਣਵੀਰ ਸਿੰਘ ਦੇ ਨਾਲ ਅਕਸ਼ੇ ਨੇ ਕੀਤਾ ‘ਪੈਡਮੈਨ’ ਦਾ ਹਟਕੇ ਪ੍ਰਮੋਸ਼ਨ, ਵੀਡੀਓ ਵਾਇਰਲ

Ranveer Singh promote Padman: ਰਣਵੀਰ ਸਿੰਘ ਕੁੱਝ ਵੀ ਕਰਦੇ ਹਨ ਉਹ ਯੂਨੀਕ ਹੁੰਦਾ ਹੈ। ਉਨ੍ਹਾਂ ਦੁਆਰਾ ਅੱਜ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ ਫਿਲਮ ‘ਪੈਡਮੈਨ’ ਦੇ ਪ੍ਰਮੋਸ਼ਨ ਵਿੱਚ ਹੀ ਦੇਖ ਲਓ। ਰਣਵੀਰ ਅਤੇ ਅਕਸ਼ੇ ਕੁਮਾਰ ਨੇ ਮਿਲ ਕੇ ਪੈਡਮੈਨ ਦਾ ਪ੍ਰਮੋਸ਼ਨ ਕਰਦੇ ਹੋਏ ਇੱਕ ਫਨੀ ਡਬਮੈਸ਼ ਵੀਡੀਓ ਸ਼ੇਅਰ ਕੀਤਾ ਹੈ। ਉਹ ਪੈਡਮੈਨ ਦੇ ਟਾਈਟਲ ਗੀਤ ਸੁਪਰਹੀਰੋ ਤੇ ਖਿਲਾੜੀ ਕੁਮਾਰ ਦੇ ਨਾਲ ਡਾਂਸ ਕਰਦੇ ਦਿਖ ਰਹੇ ਹਨ। ਰਣਵੀਰ ਸਿੰਘ ਨੇ ਇੰਸਟਾਗ੍ਰਾਮ ਤੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ‘ ਆਲ ਦ ਬੈਸਟ ਮਾਈ ਸੁਪਰਹੀਰੋ।

All the best to my Superhero @akshaykumar for @padmanthefilm ! In theatres today!

A post shared by Ranveer Singh (@ranveersingh) on

ਖਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 6 ਲੱਖ ਤੋਂ ਜ਼ਿਆਦਾ ਵਿਊ ਮਿਲ ਚੁੱਕੇ ਹਨ। ਫੈਨਜ਼ ਇਨ੍ਹਾਂ ਦੋਹਾਂ ਦੀ ਜੁਗਲਬੰਦੀ ਨੂੰ ਕਾਫੀ ਪਸੰਦ ਕਰ ਰਹੇ ਹਨ।
ਮਹਿਲਾ ਸਸ਼ਕਤੀਕਰਨ ‘ਤੇ ਬਣੀ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਬਹੁਤ ਉਤਸ਼ਾਹ ਹੈ।ਖਬਰਾਂ ਅਨੁਸਾਰ ਫਿਲਮ ਪਹਿਲਾਂ ਦਿਨ 13-14 ਕਰੋੜ ਰੁਪਏ ਦਾ ਬਿਜਨੈੱਸ ਕਰ ਸਕਦੀ ਹੈ।ਫਿਲਮ ‘ਭਾਰਤ’ ਵਿੱਚ 2750 ਸਕ੍ਰੀਨਜ਼ ਵਿੱਚ ਅਤੇ ਵਿਦੇਸ਼ਾਂ ਵਿੱਚ 600 ਸਕ੍ਰੀਨਜ਼ ਵਿੱਚ ਰਿਲੀਜ਼ ਹੋਈ ਹੈ। ਕ੍ਰਿਟਿਕਸ ਨੇ ਅਕਸ਼ੇ ਦੀ ਫਿਲਮ ਨੂੰ ਚੰਗਾ ਰਿਸਪਾਂਸ ਦਿੱਤਾ ਹੈ।

bollywood
ਦੇਹਰਾਦੂਨ ਵਿੱਚ ਸਰਕਾਰੀ ਸਕੂਲ ਦੀਆਂ ਸਟੂਡੈਂਟ ਦੇ ਲਈ ਪੈਡਮੈਨ ਫ੍ਰੀ
ਦੱਸ ਦੇਈਏ ਕਿ ਪੈਡਮੈਨ ਬਾਲੀਵੁੱਡ ਦੀ ਪਹਿਲੀ ਫਿਲਮ ਹੈ, ਜੋ ਮੈਨਸਟੂਰੇਸ਼ਨ ਹਾਈਜੀਨ ਦੇ ਵੱਲ ਕਾਫੀ ਜਾਗਰੂਕ ਕਰਦੀ ਹੈ। ਅਜਿਹੇ ਸਸ਼ਕਤ ਵਿਸ਼ੇ ਨੂੰ ਦੇਖਦੇ ਹੋਏ ਦੇਹਰਾਦੂਨ ਦੇ ਸਿੱਖਿਆ ਵਿਭਾਗ ਨੇ ਰਾਜਕੀਆ ਬਾਲਿਕਾ ਇੰਟਰ ਕਾਲਜਾਂ ਦੀਆਂ ਸਟੂਡੈਂਟ ਨੂੰ ਸ਼ੁਕਰਵਾਰ ਨੂੰ ਫਿਲਮ ਫ੍ਰੀ ਵਿੱਚ ਦਿਖਾਉਣ ਦਾ ਫੈਸਲਾ ਲਿਆ ਹੈ। ਰਾਜ ਮੰਤਰੀ ਰੇਖਾ ਆਰਿਆ ਵੀ ਸਟੂਡੈਂਟ ਦੇ ਨਾਲ ਫਿਲਮ ਦੇਖੇਗੀ।

bollywood
ਪਾਕਿਸਤਾਨ ਵਿੱਚ ਨਹੀਂ ਹੋਵੇਗੀ ਰਿਲੀਜ਼
ਦੁਨੀਆਭਰ ਦੇ 50 ਦੇਸ਼ਾਂ ਨੇ ਅਕਸ਼ੇ ਕੁਮਾਰ ਦੀ ਫਿਲਮ ‘ ਪੈਡਮੈਨ’ ਦੀ ਰਿਲੀਜ਼ ਨੂੰ ਗ੍ਰੀਨ ਸਿਗਨਲ ਦੇ ਦਿੱਤਾ ਹੈ ਪਰ ਸੈਨੇਟਰੀ ਨੈਪਕਿਨ ਨੂੰ ਲੈ ਕੇ ਇੱਕ ਸਾਮਾਜਿਕ ਟੈਬੂ ਤੇ ਬਣੀ ਫਿਲਮ ਪਾਕਿਸਤਾਨ ਵਿੱਚ ਰਿਲੀਜ਼ ਨਹੀਂ ਹੋਵੇਗੀ। ਦਰਅਸਲ, ਫਿਲਮ ਦੇ ਕੰਟੈਂਟ ਦੇ ਕਾਰਨ ਤੋਂ ਇਸ ਨੂੰ ਪਾਕਿਸਤਾਨ ਵਿੱਚ NOC ਨਹੀਂ ਮਿਲੀ ਹੈ।
ਅਕਸ਼ੇ ਦੀ ਇਹ ਫਿਲਮ ਅਰੁਣਾਚਲਮ ਕੋਯੰਬਟੂਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪਹਿਲੀ ਵਾਰ ਦੇਸ਼ ਵਿੱਚ ਠੀਕ ਕੀਮਤ ਵਾਲੇ ਸੈਨੇਟਰੀ ਨੈਪਕਿਨ ਇਜਾਦ ਕਰਵਾਏ ਸਨ। ਫਿਲਮ ਦੇ ਲਈ ਅਰੁਣਾਚਲਮ ਨੂੰ ਰਾਜੀ ਕਰਨ ਵਿੱਚ ਟਵਿੰਕਲ ਨੂੰ 9 ਮਹੀਨੇ ਦਾ ਸਮਾਂ ਲੱਗ ਗਿਆ ਸੀ।

bollywoodRanveer Singh promote Padman

ਟਵਿੰਕਲ ਖੰਨਾ ਨੇ ‘ ਦ ਲੂੀਜੈਂਡ ਆਫ ਲਕਸ਼ਮੀ ਪ੍ਰਸਾਦ’ ਨਾਮ ਦੀ ਇੱਕ ਕਿਤਾਬ ਲਿਖੀ ਹੈ, ਜਿਸ ਵਿੱਚ ਅਰੁਣਾਚਲਮ ਨੂੰ ਰਾਜੀ ਕਰਨ ਵਿੱਚ ਟਵਿੰਕਲ ਨੂੰ 9 ਮਹੀਨੇ ਦਾ ਸਮਾਂ ਲੱਗ ਗਿਆ ਸੀ। ਟਵਿੰਕਲ ਖੰਨਾ ਨੇ ‘ ਦ ਲੀਜੈਂਡ ਆਫ ਲਕਸ਼ਮੀ ਪ੍ਰਸਾਦ’ ਨਾਮ ਦੀ ਇੱਕ ਕਿਤਾਬ ਲਿਖੀ ਹੈ। ਜਿਸ ਵਿੱਚ ਅਰੁਣਾਚਲਮ ਦੀ ਕਹਾਣੀ ਦੱਸੀ ਗਈ ਹੈ। ਇਹ ਫਿਲਮ ਬਤੌਰ ਪੋ੍ਰਡਿਊਸਰ ਟਵਿੰਕਲ ਦੀ ਪਹਿਲੀ ਫਿਲਮ ਹੈ। ਫਿਲਮ ਵਿੱਚ ਰਾਧਕਿਾ ਆਪਟੇ ਅਤੇ ਸੋਨਮ ਕਪੂਰ ਨੇ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਹਨ।

bollywood

The post ਰਣਵੀਰ ਸਿੰਘ ਦੇ ਨਾਲ ਅਕਸ਼ੇ ਨੇ ਕੀਤਾ ‘ਪੈਡਮੈਨ’ ਦਾ ਹਟਕੇ ਪ੍ਰਮੋਸ਼ਨ, ਵੀਡੀਓ ਵਾਇਰਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਰਣਵੀਰ ਸਿੰਘ ਦੇ ਨਾਲ ਅਕਸ਼ੇ ਨੇ ਕੀਤਾ ‘ਪੈਡਮੈਨ’ ਦਾ ਹਟਕੇ ਪ੍ਰਮੋਸ਼ਨ, ਵੀਡੀਓ ਵਾਇਰਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×