Get Even More Visitors To Your Blog, Upgrade To A Business Listing >>

ਹੌਂਡਾ ਨੇ ਸਪੋਰਟਸ ਇਲੈਕਟ੍ਰੋਨਿਕ ਕਨਸੈਪਟ ਤੋਂ ਚੁੱਕਿਆ ਪਰਦਾ

Honda Electric Sport Car: ਹੌਂਡਾ ਨੇ ਨਵੀਂ ਸੀ.ਆਰ-ਵੀ, ਸਿਵਿਕ ਅਤੇ ਅਮੇਜ਼ ਤੋਂ ਇਲਾਵਾ ਸਪੋਰਟਸ ਇਲੈਕਟ੍ਰਿਕ ਕੰਸੈਪਟ ਤੋਂ ਵੀ ਪਰਦਾ ਚੁੱਕਿਆ ਹੈ। ਸਪੋਰਟਸ ਇਲੈਕਟ੍ਰਿਕ ਕੰਸੈਪਟ ਨੂੰ ਪਹਿਲੀ ਵਾਰ ਟੋਕਿਓ ਮੋਟਰ ਸ਼ੋਅ ‘ਚ ਪੇਸ਼ ਕੀਤਾ ਗਿਆ ਸੀ।ਸਪੋਰਟਸ ਇਲੈਕਟ੍ਰਿਕ ਨੂੰ ਨਵੇਂ ਪਲੇਟਫਾਰਮ ‘ਤੇ ਤਿਆਰ ਕੀਤਾ ਗਿਆ ਹੈ। ਇਹ ਪਲੇਟਫਾਰਮ ਕੰਪਨੀ ਨੇ ਖਾਸ ਤੌਰ ‘ਤੇ ਇਲੈਕਟ੍ਰਿਕ ਕਾਰਾਂ ਲਈ ਤਿਆਰ ਕੀਤਾ ਹੈ।

carHonda Electric Sport Car

ਇਸ ਦਾ ਡਿਜ਼ਾਇਨ ਕਾਫ਼ੀ ਆਕਰਸ਼ਕ ਅਤੇ ਦਮਦਾਰ ਨਜ਼ਰ ਆ ਰਿਹਾ ਹੈ।ਇਸ ਦੀ ਉਚਾਈ ਨੂੰ ਘੱਟ ਅਤੇ ਚੋੜਾਈ ਨੂੰ ਜ਼ਿਆਦਾ ਰੱਖਿਆ ਗਿਆ ਹੈ। ਅੱਗੇ ਅਤੇ ਪਿੱਛੇ ਦੀ ਵੱਲ ਦੋ ਬਲੈਕ ਪੈਨਲ ਦਿੱਤੇ ਗਏ ਹਨ, ਜੋ ਹੈੱਡਲੈਂਪਸ ਅਤੇ ਟੇਲਲੈਂਪਸ ‘ਚ ਮਿਲੇ ਹੋਏ ਹਨ। ਦਰਅਸਲ ਇਹ ਬਲੈਕ ਪੈਨਲ ਇਕ ਡਿਸਪਲੇਅ ਸਕ੍ਰੀਨ ਹੈ। ਜੋ ਦੂਜੀ ਕਾਰਾਂ ਦੇ ਡਰਾਇਵਰ ਨੂੰ ਇਸ਼ਾਰੇ ਵਿਖਾਉਂਦੀ ਹੈ। ਇਸ ‘ਚ ਕਾਰ ਦੇ ਚਾਰਜਿੰਗ ਸਟੇਟਸ ਦਾ ਵੀ ਪਤਾ ਚੱਲਦਾ ਹੈ।

car

ਸਪੋਰਟਸ ਇਲੈਕਟ੍ਰਿਕ ਕੰਸੈਪਟ ‘ਚ ਹੌਂਡਾ ਆਟੋਮੈਟੇਡ ਨੈੱਟਵਰਕ ਅਸਿਸਟੇਂਸ ਵੀ ਦਿੱਤਾ ਗਿਆ ਹੈ, ਜੋ ਡਰਾਇਵਰ ਨੂੰ ਕਿਤੇ ਅਹਿਮ ਜਾਣਕਾਰੀਆਂ ਦਿੰਦਾ ਹੈ। ਇੰਜਣ ਨਾਲਂ ਜੁੜੀ ਜਾਣਕਾਰੀ ਅਜੇ ਕੰਪਨੀ ਨੇ ਸਾਂਝੀ ਨਹੀਂ ਕੀਤੀ ਹੈ। ਕੰਪਨੀ ਮੁਤਾਬਕ ਇਸ ‘ਚ ਲੰਬੀ ਰੇਂਜ ਵਾਲੀ ਇਲੈਕਟ੍ਰਿਕ ਮੋਟਰ ਆਵੇਗੀ, ਜਿਸ ਨੂੰ ਬਾਡੀ ਦੇ ਹੇਠਲੇ ਹਿੱਸੇ ‘ਚ ਪੋਜਿਸ਼ਨ ਕੀਤਾ ਜਾਵੇਗਾ।ਦੱਸ ਦੇਈਏ ਕੀ ਕੁਝ ਮਹੀਨੇ ਪਹਿਲਾ ਖਬਰ ਆਈ ਸੀ ਕੀ ਨਵੀਂ ਦਿੱਲੀ : ਹੌਂਡਾ ਭਾਰਤ ਵਿਚ ਆਪਣਾ ਨਵਾਂ ਸਕੂਟਰ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਨੂੰ ਨਵਾਂ ਲੁੱਕ ਦਿੱਤਾ ਹੈ।

car

ਕੰਪਨੀ ਨੇ ਇਸ ਸਕੂਟਰ ਦਾ ਨਾਂਅ ਹੌਂਡਾ ਗ੍ਰਾਜ਼ੀਆ ਰੱਖਿਆ ਹੈ। ਹੌਂਡਾ ਗ੍ਰਾਜ਼ੀਆ ਨੂੰ ਮੈਟਰੋ ਸਿਟੀਜ਼ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਇਸ ਨੂੰ ਕੰਪਨੀ ਨੇ ਐਡਵਾਂਸ ਅਰਬਨ ਸਕੂਟਰ ਦਾ ਨਾਂਅ ਦਿੱਤਾ ਹੈ।ਨੌਜਵਾਨਾਂ ਨੂੰ ਟਾਰਗੈੱਟ ਕਰਕੇ ਬਣਾਏ ਗਏ ਇਸ ਸਕੂਟਰ ਦੀ ਬੁਕਿੰਗ 25 ਅਕਤੂਬਰ 2017 ਤੋਂ ਸ਼ੁਰੂ ਹੋ ਜਾਵੇਗੀ। ਦੱਸ ਦੇਈਏ ਕਿ ਹੌਂਡਾ ਗ੍ਰਾਜ਼ੀਆ ਦੀਆਂ ਕੁਝ ਤਸਵੀਰਾਂ ਆਨਲਾਈਨ ਲੀਕ ਹੋ ਗਈਆਂ ਹਨ, ਜਿਸ ਨਾਲ ਇਸ ਸਕੂਟਰ ਦਾ ਲੁੱਕ ਸਾਹਮਣੇ ਆਇਆ ਹੈ।

car

ਹੌਂਡਾ ਨੇ ਇਸ ਸਕੂਟਰ ਦੀ ਬੁਕਿੰਗ ਲਈ 2000 ਰੁਪਏ ਬੁਕਿੰਗ ਅਮਾਊਂਟ ਰੱਖਿਆ ਹੈ। ਫਿਲਹਾਲ ਕੰਪਨੀ ਨੇ ਇਸ ਦੇ ਇੰਜਣ ਪਾਵਰ ਦੀ ਜਾਣਕਾਰੀ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਸਕੂਟਰ 125 ਸੀਸੀ ਇੰਜਣ ਦੇ ਨਾਲ ਬਾਜ਼ਾਰ ਵਿਚ ਆਏਗਾ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਕੰਪਨੀ ਇਸ ਸਕੂਟਰ ਵਿਚ ਹੌਂਡਾ ਐਕਟਿਵਾ ਦਾ ਇੰਜਣ ਲਗਾਉਣ ਵਾਲੀ ਹੈ। ਇਹ ਬਹੁਤ ਹੀ ਸ਼ਾਨਦਾਰ ਹੈ ਜੋ ਲੋਕਾਂ ਨੂੰ ਕਾਫ਼ੀ ਪਸੰਦ ਆਵੇਗਾ।

car

The post ਹੌਂਡਾ ਨੇ ਸਪੋਰਟਸ ਇਲੈਕਟ੍ਰੋਨਿਕ ਕਨਸੈਪਟ ਤੋਂ ਚੁੱਕਿਆ ਪਰਦਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਹੌਂਡਾ ਨੇ ਸਪੋਰਟਸ ਇਲੈਕਟ੍ਰੋਨਿਕ ਕਨਸੈਪਟ ਤੋਂ ਚੁੱਕਿਆ ਪਰਦਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×