Get Even More Visitors To Your Blog, Upgrade To A Business Listing >>

ਹਰਮਿੰਦਰ ਜੱਸੀ ਅਤੇ ਰਾਮ ਰਹੀਮ ਨੇ ਹੀ ਕਰਵਾਇਆ ਸੀ ਮੌੜ ਮੰਡੀ ਬੰਬ ਧਮਾਕਾ: ਭੁਪਿੰਦਰ ਗੋਰਾ

Maund Mandi bomb blast:ਪੰਜਾਬ ਦੇ ਮੌੜ ਮੰਡੀ ‘ਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ‘ਚ ਹੋਏ ਕਾਰ ਬੰਬ ਧਮਾਕੇ ‘ਚ ਨਵਾਂ ਮੋੜ ਆਇਆ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹਰਮਿਦੰਰ ਸਿੰਘ ਜੱਸੀ ਦੀ ਚੋਣ ਰੈਲੀ ਦੌਰਾਨ ਕਾਰ ‘ਚ ਧਮਾਕਾ ਹੋ ਗਿਆ ਸੀ, ਜਿਸ ਦੌਰਾਨ 4 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਹਰਮਿੰਦਰ ਸਿੰਘ ਜੱਸੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਗੋਰਾ ਨੇ ਕਿਹਾ ਕਿ ਇਸ ਧਮਾਕੇ ਪਿੱਛੇ ਡੇਰਾ ਸਿਰਸਾ ਦਾ ਹੀ ਹੱਥ ਸੀ। ਇਸ ਕਾਰ ਬੰਬ ਧਮਾਕੇ ‘ਚ ਸਿਰਸਾ ਡੇਰਾ ਮੁਖੀ ਰਾਮ ਰਹੀਮ ਦਾ ਨਾਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਸ ਧਮਾਕੇ ਦੀ ਸਾਰੀ ਪਲੈਨਿੰਗ ਡੇਰੇ ਦੇ ਵਿੱਚ ਹੀ ਕੀਤੀ ਗਈ ਸੀ।Maund Mandi bomb blast

Maund Mandi bomb blast

“ਮੌੜ ਮੰਡੀ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਨੂੰ ਜਿਤਾਉਣ ਸੀ ਅਤੇ ਲੋਕਾਂ ਦੀ ਹਮਦਰਦੀ ਜਟਾਉਣ ਲਈ ਇਹ ਘਿਨਾਉਣਾ ਅਪਰਾਧ ਕੀਤਾ ਗਿਆ ਸੀ। ਇਹ ਧਮਾਕਾ ਡੇਰਾ ਸਿਰਸਾ ਅਤੇ ਕਾਂਗਰਸੀ ਆਗੂ ਹਰਮਿੰਦਰ ਜੱਸੀ ਵੱਲੋਂ ਸੋਚੀ ਸਮਝੀ ਇਕ ਚਾਲ ਸੀ। ਇਸ ਲਈ ਰਾਮ ਰਹੀਮ ਅਤੇ ਜੱਸੀ ਦੋਵੇਂ ਦੋਸ਼ੀ ਹਨ। ਸਿਰਫ਼ ਆਪਣੀ ਕੁਰਸੀ ਬਚਾਉਣ ਲਈ ਹਰਮਿੰਦਰ ਜੱਸੀ ਨੇ ਬੇਦੋਸ਼ੇ ਲੋਕਾਂ ਨੂੰ ਮਰਵਾਇਆ ਹੈ।”Maund Mandi bomb blast ਇਹ ਗੱਲ ਸਾਬਕਾ ਕਾਂਗਰਸ ਲੀਡਰ ਅਤੇ ਹਰਮਿੰਦਰ ਜੱਸੀ ਦੇ ਇਕ ਕਰੀਬੀ ਰਿਸ਼ਤੇਦਾਰ ਭੁਪਿੰਦਰ ਸਿੰਘ ਗੋਰਾ ਨੇ ਕਹੀ ਹੈ। ਭੁਪਿੰਦਰ ਗੋਰਾ ਨੇ ਕਿਹਾ ਕਿ ਧਮਾਕੇ ਮਗਰੋਂ ਪਹਿਲਾਂ ਵੀ ਇਹ ਗੱਲ ਕਹੀ ਜਾ ਚੁੱਕੀ ਸੀ ਪਰ ਉਨ੍ਹਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ।Maund Mandi bomb blastਗੋਰਾਂ ਨੇ ਕਿਹਾ ਕਿ ਜੱਸੀ ਨੂੰ ਕਾਂਗਰਸ ਵਿੱਚੋਂ ਕੱਢਣਾ ਚਾਹੀਦਾ ਹੈ ਕਿਉਂਕਿ ਜੱਸੀ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਜੇ ਜੱਸੀ ਤੋਂ ਇਸ ਗੱਲ ਦੀ ਪੁੱਛਗਿੱਛ ਹੋਵੇ ਤਾਂ ਹੋਰ ਬਹੁਤ ਵੱਡੇ ਖ਼ੁਲਾਸੇ ਹੋਣਗੇ। ਉਨ੍ਹਾਂ ਕਿਹਾ ਕਿ ਜੇ ਪੁਲਿਸ ਜਾਂਚ ਨੂੰ ਸਿੱਟੇ ਤੱਕ ਨਾ ਲੈ ਕੇ ਗਈ ਤਾਂ ਹਾਈਕੋਰਟ ਵਿੱਚ ਜਾ ਕੇ ਇਸ ਮਾਮਲੇ ਦੀ ਸੀ.ਬੀ.ਆਈ ਜਾਂਚ ਮੰਗਾਂਗੇ। ਭੁਪਿੰਦਰ ਗੋਰਾ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਮੌੜ ਬਲਾਸਟ ਡੇਰੇ ਨੇ ਕਰਵਾਇਆ ਹੈ।Maund Mandi bomb blastਡੇਰੇ ਦਾ ਪਹਿਲਾਂ ਵੀ ਅਜਿਹਾ ਰਿਕਾਰਡ ਹੈ ਅਤੇ ਡੇਰੇ ਨੇ ਅਜਿਹੇ ਧਮਾਕੇ ਕਰਨ ਵਾਲੇ ਲੋਕਾਂ ਦੀ ਬ੍ਰਿਗੇਡ ਤਿਆਰ ਕੀਤੀ ਸੀ। ਉਨ੍ਹਾਂ ਕਿਹਾ ਕਿ ਡੇਰੇ ਦਾ ਕੁਰਬਾਨੀ ਗੈਂਗ ਅਜਿਹੇ ਕੰਮਾਂ ਨੂੰ ਅੰਜ਼ਾਮ ਦਿੰਦਾ ਹੈ। ਭੁਪਿੰਦਰ ਗੋਰਾ ਨੇ ਕਿਹਾ ਕਿ ਡੇਰੇ ‘ਚ ਬੰਬ ਚਲਾਉਣ ਅਤੇ ਅਸਲੇ ਦੀ ਟ੍ਰੇਨਿੰਗ ਅੱਤਵਾਦੀਆਂ ਦੀ ਤਰ੍ਹਾਂ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਅਜਿਹੇ ਕੰਮਾਂ ਲਈ ਹੀ ਦਿੱਤੀ ਜਾ ਰਹੀ ਸੀ।Maund Mandi bomb blast

ਭੁਪਿੰਦਰ ਗੋਰਾ ਨੇ ਕਿਹਾ ਕਿ ਜਿਸ ਦਿਨ ਧਮਾਕਾ ਹੋਇਆ, ਪੂਰਾ ਦਿਨ ਡੇਰਾ ਮੁਖੀ ਦਾ ਬੇਟਾ ਹਰਮਿੰਦਰ ਜੱਸੀ ਦੇ ਨਾਲ ਰਿਹਾ ਪਰ ਜਦੋਂ ਰਾਮ ਰਹੀਮ ਦਾ ਪੁੱਤਰ ਓਥੋਂ ਚਲਾ ਗਿਆ ਤਾਂ ਉਸ ਵੇਲੇ ਧਮਾਕਾ ਹੋ ਗਿਆ। ਗੋਰਾ ਨੇ ਕਿਹਾ ਕਿ ਇਸ ਮਾਮਲੇ ‘ਚ ਦੋਸ਼ੀਆਂ ਖਿਲਾਫ਼ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਹਰਮਿੰਦਰ ਸਿੰਘ ਜੱਸੀ ਨੂੰ ਕਾਂਗਰਸ ਪਾਰਟੀ ‘ਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ। ਉਹ ਇਕ ਦਾਗ਼ਦਾਰ ਇਨਸਾਨ ਹੈ ਅਤੇ ਉਸਨੇ ਆਪਣੀ ਕੁਰਸੀ ਬਚਾਉਣ ਦੀ ਖਾਤਿਰ ਹੀ ਬੇਦੋਸ਼ੇ ਲੋਕਾਂ ਨੂੰ ਮਰਵਾਇਆ ਹੈ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਜੱਸੀ ਨੂੰ ਦਿੱਤੀ ਗਈ ਜ਼ੈੱਡ ਸਕਿਓਰਿਟੀ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਸੁਰੱਖਿਆ ਵਾਪਸ ਲਈ ਜਾਣੀ ਚਾਹੀਦੀ ਹੈ। ਗੋਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜੱਸੀ ‘ਤੇ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਹੈ।

The post ਹਰਮਿੰਦਰ ਜੱਸੀ ਅਤੇ ਰਾਮ ਰਹੀਮ ਨੇ ਹੀ ਕਰਵਾਇਆ ਸੀ ਮੌੜ ਮੰਡੀ ਬੰਬ ਧਮਾਕਾ: ਭੁਪਿੰਦਰ ਗੋਰਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਹਰਮਿੰਦਰ ਜੱਸੀ ਅਤੇ ਰਾਮ ਰਹੀਮ ਨੇ ਹੀ ਕਰਵਾਇਆ ਸੀ ਮੌੜ ਮੰਡੀ ਬੰਬ ਧਮਾਕਾ: ਭੁਪਿੰਦਰ ਗੋਰਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×