Get Even More Visitors To Your Blog, Upgrade To A Business Listing >>

ਟਾਟਾ ਨੇ ਲਾਂਚ ਕੀਤੀ ਆਪਣੀ ਨਵੀਂ ਟਿਗਾਰ ਇਲੈਕਟ੍ਰੋਨਿਕ

TATA new Tigers Electronic:ਟਾਟਾ ਮੋਟਰਸ ਨੇ ਆਟੋ ਐਕਸਪੋ – 2018 ਵਿੱਚ ਟਿਗਾਰ ਦੇ ਇਲੈਕਟ੍ਰੋਨਿਕ ਅਵਤਾਰ ਤੋਂ ਪਰਦਾ ਚੁੱਕਿਆ ਹੈ। ਟਿਗਾਰ ਇਲੈਕਟ੍ਰੋਨਿਕ ਨੂੰ ਕੰਪਨੀ ਦੇ ਸਾਨੰਦ ਪਲਾਂਟ ‘ਚ ਤਿਆਰ ਕੀਤਾ ਗਿਆ ਹੈ। ਇੱਥੋਂ ਟਿਗਾਰ ਇਲੈਕਟ੍ਰੋਨਿਕ ਦਾ ਪਹਿਲਾ ਬੈਚ ਦਸੰਬਰ 2017 ਵਿੱਚ ਬਣ ਕੇ ਤਿਆਰ ਹੋਇਆ ਹੈ। ਇਸਨੂੰ ਕੰਪਨੀ ਨੇ ਈਈਐੱਸਐੱਲ ਨੂੰ ਭੇਜਿਆ ਸੀ।TATA new Tigers Electronic

TATA new Tigers Electronic

ਟਿਗਾਰ ਇਲੈਕਟ੍ਰੋਨਿਕ ‘ਚ 3-ਫੇਸ ਏਸੀ ਇੰਡਕਸ਼ਨ ਮੋਟਰ ਲੱਗੀ ਹੈ, ਜਿਸਨੂੰ 216 ਏਐਚ 16ਵੀ ਬੈਟਰੀ ਤੋਂ ਪਾਵਰ ਮਿਲਦੀ ਹੈ। ਇਸਦੀ ਪਾਵਰ 40 ਪੀਐੱਸ ਅਤੇ ਟਾਪ ਸਪੀਡ 100 ਕਿਮੀ ਪ੍ਰਤੀ ਘੰਟਾ ਹੈ। ਕੰਪਨੀ ਦਾ ਦਾਅਵਾ ਹੈ ਕਿ ਏਕ ਸਿੰਗਲ ਚਾਰਜ ਵਿੱਚ ਇਹ 130 ਕਿਮੀ ਦਾ ਸਫਰ ਤੈਅ ਕਰ ਸਕਦੀ ਹੈ। ਫਾਸਟ ਚਾਰਜਰ ‘ਚ ਇਹ 90 ਮਿੰਟ ‘ਚ 80 ਫੀਸਦੀ ਤੱਕ ਚਾਰਜ ਹੋ ਜਾਂਦੀ ਹੈ, ਉਥੇ ਹੀ ਨਾਰਮਲ ਚਾਰਜਰ ਤੋਂ ਇਸਨੂੰ ਕਰੀਬ ਤਿੰਨ ਘੰਟੇ ਲੱਗਦੇ ਹਨ। ਟਿਗਾਰ ਇਲੈਕਟ੍ਰੋਨਿਕ ‘ਚ ਸਿੰਗਲ-ਸਪੀਡ ਆਟੋਮੈਟਿਕ ਗਿਅਰ ਬਾਕਸ ਦਿੱਤਾ ਗਿਆ ਹੈ, ਜੋ ਅਗਲੇ ਪਹੀਏ ‘ਤੇ ਪਾਵਰ ਸਪਲਾਈ ਕਰਦਾ ਹੈ।TATA new Tigers Electronicਇਲੈਕਟ੍ਰੋਨਿਕ ਟਿਗਾਰ ਵਿੱਚ ਸਾਰਾ ਫੀਚਰ ਰੇਗਿਊਲਰ ਮਾਡਲ ਲਈ ਗਏ ਹਨ। ਇਸ ਵਿੱਚ ਆਟੋਮੈਟਿਕ ਏਸੀ, ਹਾਰਮਨ ਦਾ ਕਨੇਕਟਨੇਕਸਟ ਇੰਫੋਟੇਂਮੈਂਟ ਸਿਸਟਮ ‘ਤੇ-ਹੇਠਾਂ ਐਡਜਸਟ ਹੋਣ ਵਾਲਾ ਸਟੀਇਰਿੰਗ ਵਹੀਲ ਅਤੇ ਆਲ ਪਾਵਰ ਵਿੰਡੋ ਵਰਗੇ ਫੀਚਰ ਦਿੱਤੇ ਗਏ ਹਨ। ਸੁਰੱਖਿਆ ਲਈ ਇਸ ਵਿੱਚ ਡਿਊਲ ਏਇਰਬੈਗ,ਐਂਟੀ ਲਾਕ ਬਰੇਕਿੰਗ ਸਿਸਟਮ, ਈਬੀਡੀ, ਕਾਰਨਰਿੰਗ ਸਟੇਬਿਲਿਟੀ ਕੰਟਰੋਲ, ਫਰੰਟ ਫਾਗ ਲੈਂਪਸ ਅਤੇ ਰਿਅਰ ਪਾਰਕਿੰਗ ਸੈਂਸਰ ਵਰਗੇ ਫੀਚਰ ਦਿੱਤੇ ਗਏ ਹਨ ।TATA new Tigers Electronicਟਾਟਾ ਮੋਟਰਸ ਈਈਐੱਸ ਐੱਲ ਨੂੰ ਟਿਗਾਰ ਇਲੇਕਟਰਿਕ ਦੇ ਤਿੰਨ ਵੇਰਿਏੰਟ ਬੇਸ, ਪ੍ਰੀਮੀਅਮ ਅਤੇ ਹਾਈ ਦੀ ਸਪਲਾਈ ਕਰ ਰਹੀ ਹੈ। ਜੇਕਰ ਕੰਪਨੀ ਇਸਨੂੰ ਆਮ ਪਬਲਿਕ ਲਈ ਪੇਸ਼ ਕਰਦੀ ਹੈ ਤਾਂ ਇਸਦਾ ਮੁਕਾਬਲਾ ਮਹਿੰਦਰਾ ਵੇਰੀਅੰਟ ਨਾਲ ਹੋਵੇਗਾ ।ਵਾਹਨ ਨਿਰਮਾਤਾ ਟਾਟਾ ਮੋਟਰਸ ਦੀ ਵੈਸ਼ਵਿਕ ਵਿਕਰੀ ਨਵੰਬਰ ਮਹੀਨੇ ‘ਚ 22 ਫੀਸਦੀ ਦਰਜ ਕੀਤੀ ਗਈ ਹੈ। ਇਸ ਮਹੀਨੇ ‘ਚ ਟਾਟਾ ਨੇ ਕੁਲ 1,12,473 ਵਾਹਨਾਂ ਦੀ ਵਿਕਰੀ ਕੀਤੀ। ਯਾਤਰੀ ਵਾਹਨ ਸ਼੍ਰੇਣੀ ‘ਚ ਕੰਪਨੀ ਦੀ ਕੁਲ ਵਿਕਰੀ 10 ਫੀਸਦੀ ਵਧ ਕੇ 71,628 ਇਕਾਈ ਪਹੁੰਚ ਗਈ ਹੈ। ਕੰਪਨੀ ਨੇ ਕਿਹਾ ਕਿ ਉਸ ਦੀ ਬ੍ਰਿਟਿਸ਼ ਵਾਹਨ ਕੰਪਨੀ ਜਾਗੁਆਰ ਲੈਂਡ ਰੋਵਰ ਦੀ ਵੈਸ਼ਵਿਕ ਵਿਕਰੀ ਨਵੰਬਰ ਦੌਰਾਨ 54,244 ਇਕਾਈ ਰਹੀ। ਇਸ ਦੌਰਾਨ ਕੰਪਨੀ ਨੇ ਜਾਗੁਆਰ ਦੀ 12,287 ਇਕਾਈਆਂ ਅਤੇ ਲੈਂਡ ਰੋਵਰ ਦੀ 41,957 ਇਕਾਈਆਂ ਦੀ ਵਿਕਰੀ ਕੀਤੀ।TATA new Tigers Electronicਦੱਸ ਦੇਈਏ ਕਿ ਕੁੱਝ ਮਹੀਨਾ ਪਹਿਲਾ ਕੌਮਾਂਤਰੀ ਪੱਧਰ ‘ਤੇ ਆਟੋਮੋਬਾਇਲ ਕਾਰੋਬਾਰ ਕਰਨ ਵਾਲੀ ਕੰਪਨੀ ਟਾਟਾ ਮੋਟਰਸ ਨੇ ਸਾਲ 2016-17 ਦੀ ਆਖਰੀ ਤਿਮਾਹੀ ‘ਚ 4,336 ਕਰੋੜ ਰੁਪਏ ਦਾ ਲਾਭ ਕਮਾਇਆ ਹੈ ਜੋ ਇਸ ਤੋਂ ਪਿਛਲੇ ਵਿੱਤ ਸਾਲ ਦੀ ਇਸੇ ਮਿਆਦ ‘ਚ ਕਮਾਏ 5211 ਕਰੋੜ ਰੁਪਏ ਦੇ ਲਾਭ ਦੇ ਮੁਕਾਬਲੇ 16.79 ਫ਼ੀਸਦੀ ਘੱਟ ਹੈ।ਕੰਪਨੀ ਨੇ ਇੱਥੇ ਜਾਰੀ ਬਿਆਨ ‘ਚ ਕਿਹਾ ਕਿ ਕਰੰਸੀ ਵਟਾਂਦਰੇ ਦੇ ਕਾਰਨ ਉਸਦੇ ਕਾਰੋਬਾਰ ‘ਤੇ ਇਸ ਤਿਮਾਹੀ ‘ਚ ਸਭ ਤੋਂ ਜ਼ਿਆਦਾ ਅਸਰ ਪਿਆ ਹੈ।ਪੌਂਡ ਸਟਰਲਿੰਗ ਦੇ ਮੁਕਾਬਲੇ ਭਾਰਤੀ ਕਰੰਸੀ ‘ਚ ਆਈ ਗਿਰਾਵਟ ਦੇ ਕਾਰਨ ਉਸ ਦੇ ਲਾਭ ਦੇ ਨਾਲ ਹੀ ਮਾਲੀਏ ‘ਤੇ ਵੀ ਅਸਰ ਪਿਆ ਹੈ।TATA new Tigers Electronicਹਾਲਾਂਕਿ ਲਗਜ਼ਰੀ ਵਾਹਨ ਇਕਾਈ ਜੈਗੁਆਰ ਲੈਂਡਰੋਵਰ ਦੇ ਬਿਹਤਰ ਪ੍ਰਦਰਸ਼ਨ ਨਾਲ ਸਥਿਤੀ ਕੁੱਝ ਕਾਬੂ ‘ਚ ਰਹੀ ਹੈ। ਉਥੇ ਹੀ ਮਾਰਚ ‘ਚ ਖ਼ਤਮ ਇਸ ਤਿਮਾਹੀ ‘ਚ ਉਸ ਨੇ ਕੁਲ 77,272 ਕਰੋੜ ਰੁਪਏ ਦਾ ਕਾਰੋਬਾਰ ਕੀਤਾ, ਜਦੋਂਕਿ ਸਾਲ 2015-16 ਦੀ ਇਸ ਮਿਆਦ ‘ਚ ਇਹ ਰਾਸ਼ੀ 79,549 ਕਰੋੜ ਰੁਪਏ ਰਹੀ ਸੀ। ਕੰਪਨੀ ਨੇ ਸਾਲ 2016-17 ‘ਚ ਕੁਲ 7,557 ਕਰੋੜ ਰੁਪਏ ਦਾ ਲਾਭ ਕਮਾਇਆ ਹੈ, ਜਦੋਂਕਿ ਇਸ ਤੋਂ ਪਿਛਲੇ ਵਿੱਤ ਸਾਲ ‘ਚ ਇਹ ਰਾਸ਼ੀ 11,678 ਕਰੋੜ ਰੁਪਏ ਰਹੀ ਸੀ।

The post ਟਾਟਾ ਨੇ ਲਾਂਚ ਕੀਤੀ ਆਪਣੀ ਨਵੀਂ ਟਿਗਾਰ ਇਲੈਕਟ੍ਰੋਨਿਕ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਟਾਟਾ ਨੇ ਲਾਂਚ ਕੀਤੀ ਆਪਣੀ ਨਵੀਂ ਟਿਗਾਰ ਇਲੈਕਟ੍ਰੋਨਿਕ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×