Get Even More Visitors To Your Blog, Upgrade To A Business Listing >>

ਮਾਰੂਤੀ ਸਜ਼ੂਕੀ ਆਪਣੀ ਫਿਊਚਰ ਐੱਸ ਕਨਸੈਪਟ ਕੀਤੀ ਲਾਂਚ

Maruti Suzuki futures Concept:ਭਾਰਤ ਦੀ ਸਭ ਤੋਂ ਵੱਡੀ ਕਾਰਮੇਕਰ ਮਾਰੂਤੀ ਸਜ਼ੂਕੀ ਆਪਣੀ ਪਹਿਲੀ ਇਲੈਕਟ੍ਰੋਨਿਕ ਕਾਰ, ਈ – ਸਰਵਾਇਵਰ ਦਾ ਕਾਂਸੇਪਟ ਮਾਡਲ ਫਰਵਰੀ ‘ ਚ ਸ਼ੁਰੂ ਹੋਣ ਵਾਲੇ ਦਿੱਲੀ ਆਟੋ ਐਕਸਪੋ ‘ਚ ਦਿਖਾਵੇਗੀ। ਇਹ ਇੱਕ ਓਪਨ ਟਾਪ ਵਾਲੀ 2 ਸੀਟਰ ਐਕਸੀਯੂਵੀ ਹੈ। ਇਸ ਨੂੰ ਫਿਊਚਰ ਆਫ ਰੋਡਰ ਇਲੈਕਟ੍ਰੋਨਿਕ ਕਾਰ ਵੀ ਕਿਹਾ ਜਾ ਰਿਹਾ ਹੈ।ਭਾਰਤੀ ਸਰਕਾਰ ਨੇ 2030 ਤੱਕ ਦੇਸ਼ ਵਿੱਚ ਸਾਰੇ ਵਾਹਨਾਂ ਨੂੰ ਇਲੈਕਟ੍ਰੋਨਿਕ ਬਣਾਉਣ ਦਾ ਸੰਕਲਪ ਲਿਆ ਹੈ। ਇੱਥੇ ਤੱਕ ਕਿ ਪਰਿਵਹਨ ਮੰਤਰੀ ਨਿਤੀਨ ਗਡਕਰੀ ਤਾਂ ਇਥੋਂ ਤੱਕ ਕਹਿ ਚੁੱਕੇ ਹਨ ਕਿ ਉਹ ਕਿਸੇ ਕਾਰ ਕੰਪਨੀ ਨੂੰ ਇਲੈਕਟ੍ਰੋਨਿਕ ਬਣਾਉਣ ਬਾਰੇ ਪੁੱਛਣ ਵਾਲੇ ਨਹੀਂ ਹਨ । ਈ – ਸਰਵਾਇਵਰ ‘ਚ ਇਸਤੇਮਾਲ ਹੋਣ ਵਾਲੀ ਤਕਨੀਕ ਸਜ਼ੂਕੀ ਅਤੇ ਟੋਯੋਟਾ ਦੀ ਪਾਰਟਨਰਸ਼ਿਪ ਕਰੇਗੀ।Maruti Suzuki futures Concept

Maruti Suzuki futures Concept

ਦੱਸ ਦੇਈਏ ਕਿ ਭਾਰਤ ‘ਚ ਇਲੈਕਟ੍ਰੋਨਿਕ ਵਾਹਨਾਂ ਦੀ ਮੁਕਾਬਲਾ ਵੱਧਦਾ ਜਾ ਰਿਹਾ ਹੈ |ਅਜਿਹੇ ਵਿੱਚ ਫ਼ਰਾਂਸ ਦੇ ਵਾਹਨ ਨਿਰਮਾਤਾ ਕੰਪਨੀ ਰੇਨੋ ਛੇਤੀ ਹੀ ਭਾਰਤ ਵਿੱਚ ਨਵੀਂ ਇਲੈਕਟ੍ਰੋਨਿਕ ਕਾਰ ਲਿਆਉਣ ਜਾ ਰਹੀ ਹੈ |ਜਿਥੇ ਭਾਰਤ ਤੋਂ ਲੈ ਹੁਣ ਹਰ ਜਗ੍ਹਾ ਇਲੈਕਟ੍ਰੋਨਿਕ ਗੱਡੀਆਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਉਥੇ ਹੀ ਹੁਣ ਹਰ ਕਾਰ ਨਿਰਮਾਤਾ ਕੰਪਨੀ ਇਲੈਕਟ੍ਰੋਨਿਕ ਕਾਰ ਬਣਾਉਣ ਵੱਲ ਧਿਆਨ ਦੇ ਰਹੀ ਹੈMaruti Suzuki futures Conceptਇਸ ਕਾਰ ਨੂੰ ਹਾਲ ਹੀ ਵਿੱਚ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ | ਰੇਨੋ Zoe ਨਾਮ ਦੀ ਇਸ ਕਾਰ ਨੂੰ ਇਲੈਕਟ੍ਰੋਨਿਕ ਕੈਬ ਉਪਲੱਬਧ ਕਰਵਾਉਣ ਵਾਲੀ ਕੰਪਨੀ ਲੀਥਿਅਮ ਅਰਬਨ ਤਕਨੋਲੋਗੀ ਦੁਆਰਾ ਟਰਾਇਲ ਟਰਾਏਲ ਰੂਪ ਵਿੱਚ ਇਸਤੇਮਾਲ ਕੀਤੀ ਜਾ ਰਹੀ ਹੈ | ਰੇਨੋ Zoe ਨੂੰ ਕੰਪਨੀ ਫਰਵਰੀ ਵਿੱਚ ਹੋਣ ਵਾਲੇ 2018 ਆਟੋ ਐਕਸਪੋ ‘ਚ ਪੇਸ਼ ਕਰਨ ਜਾ ਰਹੀ ਹੈMaruti Suzuki futures Conceptਕੰਪਨੀ ਇਹ ਦਾਵਾ ਕਰਦੀ ਹੈ ਕਿ ਇਹ ਕਾਰ ਇੱਕ ਵਾਰ ਫੁਲ ਚਾਰਜ ਹੋਕੇ 300 ਕਿਮੀ ਤੱਕ ਚੱਲ ਸਕਦੀ ਹੈ ਦੱਸ ਦੇਈਏ ਕਿ ਰੇਨੋ ਤੋਂ ਇਲਾਵਾ ਮਰਸਿਡੀਜ਼, ਨਿਸਾਨ, ਹੁੰਡਈ, ਬੀਐੱਮਡਬਲਿਊ, ਟਾਟਾ ਮੋਟਰਸ ਅਤੇ ਮਹਿੰਦਰਾ ਵਰਗੀ ਕੰਪਨੀਆਂ ਵੀ ਆਟੋ ਐਕਸੋਪੋ ‘ਚ ਆਪਣੇ ਇਲੈਕਟ੍ਰੋਨਿਕ ਵਾਹਨ ਪੇਸ਼ ਕਰ ਸਕਦੀਆਂ ਹਨ | ਕਾਰ ਦੇ ਨਾਲ ਮਿਲਣ ਵਾਲੇ 7kW ਚਾਰਜਰ ਨਾਲ ਇਸਨੂੰ 8-9 ਘੰਟੇ ‘ਚ ਫੁਲ ਚਾਰਜ ਕੀਤਾ ਜਾ ਸਕਦਾ ਹੈ |Maruti Suzuki futures Conceptਦੱਸ ਦੇਈਏ ਕਿ ਸਰਕਾਰੀ ਕੰਪਨੀ ਊਰਜਾ ਕੁਸ਼ਲਤਾ ਸੇਵਾ ਲਿਮਟਿਡ ਨੇ ਪਿਛਲੇ ਮਹੀਨੇ ‘ਚ ਟਾਟਾ ਮੋਟਰਸ ਨੂੰ 10 ਹਜ਼ਾਰ ਇਲੈਕਟ੍ਰਿਕ ਕਾਰਾਂ ਦਾ ਟੈਂਡਰ ਦਿੱਤਾ, ਜਿਨ੍ਹਾਂ ‘ਚੋਂ 500 ਕਾਰਾਂ ਨਵੰਬਰ ‘ਚ ਮਿਲ ਜਾਣਗੀਆਂ। ਕੇਂਦਰ ਸਰਕਾਰ ਸਰਕਾਰੀ ਵਿਭਾਗਾਂ ਦੀਆਂ ਸਾਰੀਆਂ 50 ਲੱਖ ਗੱਡੀਆਂ ਦੀ ਥਾਂ ਇਲੈਕਟ੍ਰਿਕ ਵਾਹਨ ਚਲਾਉਣਾ ਚਾਹੁੰਦੀ ਹੈ। ਉਥੇ ਹੀ 2030 ਤੱਕ ਦੇਸ਼ ਦੀਆਂ ਸੜਕਾਂ ‘ਤੇ ਸਿਰਫ ਈ-ਕਾਰ ਚਲਾਉਣ ਦੀ ਯੋਜਨਾ ਹੈ।Maruti Suzuki futures Conceptਸਰਕਾਰ ਦੀ ਇਸ ਪਹਿਲ ਦਾ ਮਕਸਦ 300 ਅਰਬ ਡਾਲਰ ਸਲਾਨਾ ਦੇ ਭਾਰੀ ਖਣਿਜ ਤੇਜ ਆਯਾਤ ‘ਚ ਕਟੌਤੀ ਕਰਨਾ ਅਤੇ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਘੱਟ ਕਰਨਾ ਹੈ। ਹਾਲ ਹੀ ‘ਚ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ‘ਚ ਬਣੀ ਧੁੰਦ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਕੋਸ਼ਿਸ਼ ਜ਼ਿਆਦਾ ਅਹਿਮ ਹੋ ਜਾਂਦੀ ਹੈ। ਹਾਲ ਹੀ ‘ਚ ਦਿੱਤੀ ਗਈ ਇੰਟਰਵਿਊ ‘ਚ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂ ਪਸੰਦ ਕਰੀਏ ਜਾਂ ਨਾ, ਪਰ ਸਾਨੂੰ ਈ-ਵਾਹਨ ਵੱਲ ਵਧਣਾ ਹੋਵੇਗਾ।ਸਰਕਾਰ ਨੇ ਇਸ ਨੂੰ ਉਤਸ਼ਾਹ ਦੇਣ ਲਈ ਕਈ ਕਦਮ ਚੁੱਕੇ ਹਨ। ਈ-ਵਾਹਨ ‘ਤੇ ਜੀ.ਐੱਸ.ਟੀ. 12 ਫੀਸਦੀ ਹੈ, ਜਦ ਕਿ ਡੀਜ਼ਲ ਅਤੇ ਪੈਟਰੋਲ ਗੱਡੀਆਂ ‘ਤੇ 28 ਫੀਸਦੀ। ਸਰਕਾਰ ਦੀ ਯੋਜਨਾ ਈ-ਵਾਹਨਾਂ ‘ਤੇ ਆਯਾਤ ਸ਼ੁਲਕ ਜ਼ੀਰੋ ਕਰਨ ਅਤੇ ਸਸਤੀ ਬਿਜਲੀ ਮੁਹੱਈਆ ਕਰਾਉਣ ਦੀ ਹੈ। ਸਤੰਬਰ ‘ਚ ਹੋਏ ਮੋਟਰ ਉਦਯੋਗ ਦੇ ਸਾਲਾਨਾ ਸੰਮੇਲਨ ‘ਚ ਵੀ ਉਨ੍ਹਾਂ ਨੇ ਈ-ਵਾਹਨਾਂ ‘ਤੇ ਜ਼ੋਰ ਦਿੱਤਾ ਸੀ।

The post ਮਾਰੂਤੀ ਸਜ਼ੂਕੀ ਆਪਣੀ ਫਿਊਚਰ ਐੱਸ ਕਨਸੈਪਟ ਕੀਤੀ ਲਾਂਚ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਮਾਰੂਤੀ ਸਜ਼ੂਕੀ ਆਪਣੀ ਫਿਊਚਰ ਐੱਸ ਕਨਸੈਪਟ ਕੀਤੀ ਲਾਂਚ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×