Get Even More Visitors To Your Blog, Upgrade To A Business Listing >>

ਇਹ ਸਿੰਘ ਹੈ ਦੁਨੀਆ ਦਾ ਪੀਨਟਸ ਕਿੰਗ…

simrpal singh world peanuts king:ਸਰਦਾਰਾਂ ਨੇ ਦੁਨੀਆ ਦੇ ਹਰ ਖੇਤਰ ਵਿੱਚ ਝੰਡੇ ਗੱਡੇ ਹਨ। ਅਜਿਹੀ ਕਹਾਣੀ ਅਰਜਨਟੀਨਾ ਦੇ ਸਰਦਾਰ ਸਿਮਰਪਾਲ ਸਿੰਘ ਦੀ ਹੈ। ਅੰਮ੍ਰਿਤਸਰ ਦੇ ਸਿਮਰਪਾਲ ਨੂੰ ਅਰਜਨਟੀਨਾ ਦੇ ਪੀਨਟਸ ਕਿੰਗ (ਮੂੰਗਫਲੀ ਰਾਜਾ) ਕਿਹਾ ਜਾਂਦਾ ਹੈ। ਸਿਮਰਪਾਲ ਦੀ ਕੰਪਨੀ ਸਿੰਗਾਪੁਰ ਆਧਾਰਤ ਓਲਮ ਇੰਟਰਨੈਸ਼ਨਲ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਮੂੰਗਫਲੀ ਐਕਪੋਰਟਰ ਹੈ। ਮੂੰਗਫਲੀ ਹੀ ਨਹੀਂ ਹਜ਼ਾਰਾਂ ਹੈਕਟੇਅਰ ਖੇਤਾਂ ਦੇ ਮਾਲਕ ਸਿਮਰਪਾਲ ਮੂੰਗਫਲੀ ਤੋਂ ਇਲਾਵਾ ਸੋਆ, ਮੱਕਾ ਅਤੇ ਚੌਲ ਦੀ ਖੇਤੀ ਕਰਦਾ ਹੈ ਅਤੇ ਪੂਰੀ ਦੁਨੀਆ ਵਿੱਚ ਐਕਸਪੋਰਟ ਕਰਦਾ ਹੈ। ਸਿਮਰਪਾਲ ਨੇ ਛੋਟੀ ਉਮਰੇ ਵੱਧ ਮੇਹਨਤ ਨਾਲ ਆਪਣਾ ਨਾਮ ਪੂਰੀ ਦੁਨੀਆਂ ‘ਤੇ ਬਣਾ ਲਿਆ ਹੈ।simrpal singh world peanuts king

simrpal singh world peanuts king

ਅੰਮ੍ਰਿਤਸਰ ਦੇ ਸਿਮਰਪਾਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਖੇਤੀ ਬੀ.ਐਸ.ਸੀ (ਆਨਰ) ਕੀਤੀ ਸੀ। ਫਿਰ ਗੁਜਰਾਤ ਇੰਸਟੀਚਿਊਟ ਆਫ਼ ਰੂਰਲ ਮੈਨੇਜਮੈਂਟ ਤੋਂ ਐਮ.ਬੀ.ਏ ਕੀਤੀ। ਅਫ਼ਰੀਕਾ, ਘਾਨਾ, ਆਈਵਰੀ ਕੋਸਟ ਅਤੇ ਈਸਟ ਮੋਜਾਬਿੰਕ ਵਿੱਚ ਕੰਮ ਕਰਨ ਮਗਰੋਂ ਸਿਰਪਾਲ ਦਾ ਪਰਿਵਾਰ 2005 ਵਿੱਚ ਅਰਜਨਟੀਨਾ ਵਿੱਚ ਜਾ ਕੇ ਵੱਸ ਗਿਆ। ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਸਿਮਰਪਾਲ ਨੇ ਦੱਸਿਆ ਕਿ ਅਰਜਨਟੀਨਾ ਵਿੱਚ ਵੱਡੇ ਪੈਮਾਨੇ ਉੱਤੇ ਖੇਤੀ ਕਰਨ ਦਾ ਜੋਖ਼ਮ ਭਰਿਆ ਕੰਮ ਸੀ। ਫਿਰ ਵੀ ਉਸ ਨੇ ਮੋਟੀ ਰਕਮ ਦੇ ਕੇ 40 ਹੈਕਟੇਅਰ ਜ਼ਮੀਨ ਖ਼ਰੀਦ ਲਈ, ਜਿੱਥੇ ਉਹ ਕਈ ਤਰ੍ਹਾਂ ਦੀਆਂ ਫ਼ਸਲਾਂ ਦੀ ਖੇਤੀ ਕਰਨ ਲੱਗਾ।simrpal singh world peanuts kingਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਉਹ 20 ਹਜ਼ਾਰ ਹੈਕਟੇਅਰ ਜ਼ਮੀਨ ਉੱਤੇ ਮੂੰਗਫਲੀ ਦੀ ਖੇਤੀ ਕਰਦਾ ਹੈ। 10 ਹਜ਼ਾਰ ਹੈਕਟੇਅਰ ਉੱਤੇ ਸੋਆ ਅਤੇ ਮੱਕਾ ਉਗਾਉਂਦਾ ਹੈ। 1700 ਹੈਕਟੇਅਰ ਚੌਲ ਲਈ ਖੇਤੀ ਪਟੇ ਉੱਤੇ ਲਈ ਹੋਈ ਹੈ। ਓਲਮ ਇੰਟਰਨੈਸ਼ਨਲ ਦਾ ਹੈੱਡ ਕੁਆਰਟਰ ਸਿੰਗਾਪੁਰ ਵਿੱਚ ਬਣਾਇਆ ਹੈ। ਕੰਪਨੀ ਦਾ ਕਾਰੋਬਾਰ 70 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। 70 ਦੇਸ਼ਾਂ ਵਿੱਚ ਉਸ ਦੀ ਕੰਪਨੀ ਵਿੱਚ 17 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਉਸ ਦੀ ਕੰਪਨੀ ਦੇ ਸੀ.ਈ.ਓ ਅਤੇ ਗਰੁੱਪ ਮੈਨੇਜਿੰਗ ਡਾਇਰੈਕਟਰ ਭਾਰਤੀ ਮੂਲ ਦੇ ਸਨੀ ਜਾਰਜ ਵਰਗੀਸ ਹਨ। ਕੰਪਨੀ ਦਾ ਸਾਲਾਨਾ ਰੈਵੇਨਿਊ ਭਾਵ ਮਾਲੀਆ 8 ਖਰਬ ਰੁਪਏ ਹੈ। ਕੰਪਨੀ ਕੋਲ 47 ਖੇਤੀ ਨਾਲ ਜੁੜੇ ਉਤਪਾਦ ਹਨ।simrpal singh world peanuts kingਅਰਜਨੀਟਾ ਵਿੱਚ ਉਸ ਦੇ ਆਫ਼ਿਸ ਵਿੱਚ 200 ਕਰਮਚਾਰੀਆਂ ਵਿੱਚ ਸਿਰਫ਼ ਦੋ ਹੀ ਭਾਰਤੀ ਹਨ। ਉਸ ਦੀ ਪਤਨੀ ਹਰਪ੍ਰੀਤ ਅਤੇ ਸਿਮਰ ਕੰਮ ਦੌਰਾਨ ਹਮੇਸ਼ਾ ਸਪੇਨਿਸ਼ ਬੋਲਦੇ ਹਨ ਪਰ ਪਰਿਵਾਰ ਵਿੱਚ ਪੰਜਾਬੀ ਭਾਸ਼ਾ ਵਿੱਚ ਹੀ ਗੱਲ ਕਰਦੇ ਹਨ। ਰਾਜਧਾਨੀ ਨਿਊਨਸ ਆਇਰਸ ਵਿੱਚ ਸਿਮਰ ਦੀ ਹਰਮਨ ਪਿਆਰਤਾ ਕਾਰਨ ਹੀ ਭਾਰਤੀਆਂ ਦੇ ਦਰਜਨਾਂ ਰੈਸਟੋਰੈਂਟ ਖੁੱਲ੍ਹ ਚੁੱਕੇ ਹਨ। ਸਿਮਰਪਾਲ ਨੇ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਅਰਜਨੀਟਾ ਦੇ ਲੋਕ ਉਸ ਨੂੰ ਪ੍ਰਿੰਸ ਜਾਂ ਕਿੰਗ ਕਹਿ ਕੇ ਬੁਲਾਉਂਦੇ ਹਨ ਤਾਂ ਉਸ ਨੂੰ ਸ਼ਰਮ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹਰ ਕੋਈ ਉਸ ਦੀ ਪੱਗ ਦਾ ਫੈਨ ਹੈ। ਇੱਥੇ ਲੋਕ ਸੋਚਦੇ ਹਨ ਕਿ ਪਗੜੀ ਪਹਿਨਣ ਵਾਲਾ ਅਮੀਰ ਅਤੇ ਸ਼ਾਹੀ ਪਰਿਵਾਰ ਤੋਂ ਹੁੰਦਾ ਹੈ।simrpal singh world peanuts kingਸਿਮਰ ਮੁਤਾਬਕ ਉਸ ਦਾ ਬਚਪਨ ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ ਬੀਤਿਆ ਹੈ। ਇਹ ਰਾਜ ਦਾ ਸਨਅਤੀ ਖੇਤਰ ਹੈ। ਉਹ ਬਚਪਨ ਤੋਂ ਹੀ ਅਰਜਨਟੀਨਾ ਫੁਟਬਾਲ ਟੀਮ ਦਾ ਸਮਰਥਕ ਸੀ। ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਇੱਕ ਦਿਨ ਇੱਥੇ ਕੰਮ ਕਰਨ ਆਉਣਗੇ। ਉਹ ਅਰਜਨਟੀਨਾ ਟੀਮ ਦੇ ਫੈਨ ਹਨ ਅਤੇ ਅਰਜਨਟੀਨਾ ਅਤੇ ਪੂਰੀ ਦੁਨੀਆਂ ਸਿਮਰਪਾਲ ਦੀ ਫੈਨ ਹੈ। ਇਹ ਉਨ੍ਹਾਂ ਦੀ ਹੀ ਹਿੰਮਤ ਹੈ ਕਿ ਉਨ੍ਹਾਂ ਕਰ ਕੇ ਸਿੱਖਾਂ ਦੀ ਵੱਖਰੀ ਅਤੇ ਮਿਹਨਤੀ ਪਛਾਣ ਦੁਨੀਆਂ ਵਿਚ ਕਾਇਮ ਹੈ।simrpal singh world peanuts king

The post ਇਹ ਸਿੰਘ ਹੈ ਦੁਨੀਆ ਦਾ ਪੀਨਟਸ ਕਿੰਗ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਇਹ ਸਿੰਘ ਹੈ ਦੁਨੀਆ ਦਾ ਪੀਨਟਸ ਕਿੰਗ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×