Get Even More Visitors To Your Blog, Upgrade To A Business Listing >>

ਨਹੀਂ ਰੁਕ ਰਿਹਾ ਦਲਿਤਾਂ ‘ਤੇ ਜ਼ੁਲਮ, ਅਜਨਾਲਾ ‘ਚ ਦਲਿਤ ਕਿਸਾਨ ਦਾ ਸਾੜਿਆ ਘਰ

dalit farmers House Burnt Ajnala amritsar:ਅਜਨਾਲਾ(ਵਿਸ਼ਾਲ ਸ਼ਰਮਾ): ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਸੈਦੋਗਾਜੀ ਦੇ ਬਾਹਰ ਡੇਰੇ ‘ਤੇ ਵੱਸੇ ਇੱਕ ਕਿਸਾਨ ਪਰਿਵਾਰ ਦੀ ਜਮੀਨ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਨੇੜਲੇ ਪਿੰਡ ਜਾਫਰਕੋਟ ਦੇ ਸੱਤਾਧਾਰੀ ਧਿਰ ਨਾਲ ਸੰਬੰਧਿਤ ਕੁਝ ਵਿਅਕਤੀਆਂ ਵੱਲੋਂ ਆਪਣੇ ਵੱਡੀ ਗਿਣਤੀ ਸਮਰਥਕਾਂ ਸਮੇਤ ਦਲਿਤ ਪਰਿਵਾਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਕੇ ਲੁੱਟਮਾਰ ਕੀਤੀ ਅਤੇ ਜਾਂਦੇ ਸਮੇਂ ਦਲਿਤ ਕਿਸਾਨ ਦੇ ਘਰ ਨੂੰ ਅੱਗ ਲਗਾ ਦਿੱਤੀ। ਘਟਨਾਂ ਸਥਾਨ ‘ਤੇ ਪੁੱਜੀ ਪੱਤਰਕਾਰਾਂ ਦੀ ਟੀਮ ਨੂੰ ਦਲਿਤ ਕਿਸਾਨ ਅਤੇ ਉਸਦੇ ਪਰਿਵਾਰ ਨੇ ਆਪਣਾਂ ਦੁਖੜਾ ਬਿਆਨ ਕੀਤਾ।dalit farmers house burnt ajnala amritsar

dalit Farmers House Burnt ajnala amritsar

ਆਪਣਾ ਦੁਖੜਾ ਬਿਆਨ ਕਰਦਿਆਂ ਪੀੜਤ ਦਲਿਤ ਕਿਸਾਨ ਪਰਿਵਾਰ ਦੇ ਮੈਂਬਰ ਸੁਬੇਗ ਸਿੰਘ ਪੁੱਤਰ ਗੁਲਜ਼ਾਰ ਸਿੰਘ, ਪਰਮਜੀਤ ਕੌਰ, ਸੰਦੀਪ ਸਿੰਘ, ਜਸਪਾਲ ਸਿੰਘ ਅਤੇ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਚਾਰ ਭਾਈਵਾਲਾਂ ਨੇ ਪਿੰਡ ਜਾਫਰਕੋਟ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਪੁੱਤਰ ਅਰਜਨ ਸਿੰਘ ਨਾਲ ਆਪਣੀ ਸਾਢੇ ਪੰਜ ਏਕੜ ਜਮੀਨ ਦਾ ਇਕਰਾਰਨਾਮਾਂ 3.85 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪਿਛਲੇ ਸਾਲ 29 ਨਵੰਬਰ ਨੂੰ ਕੀਤਾ ਗਿਆ ਸੀ ਅਤੇ ਬਿਆਨੇ ਵਜੋਂ 2 ਲੱਖ ਰੁਪਏ ਬਲਵਿੰਦਰ ਸਿੰਘ ਨੂੰ ਮੁਕਰਰ ਕੀਤੇ ਸਨ। ਜਿਸ ਕਰਕੇ ਅਸੀਂ ਥਾਣਾਂ ਅਜਨਾਲਾ ਦੀ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਅਤੇ ਪੁਲਿਸ ਵੱਲੋਂ ਸਾਨੂੰ ਅਤੇ ਬਲਵਿੰਦਰ ਸਿੰਘ ਉਕਤ ਵਿਅਕਤੀਆਂ ਨੂੰ 10 ਫਰਵਰੀ ਨੂੰ ਥਾਣਾਂ ਅਜਨਾਲਾ ਬੁਲਾਇਆ ਗਿਆ ਸੀ।dalit farmers house burnt ajnala amritsarਮਗਰੋਂ ਇਨ੍ਹਾਂ ਵੱਲੋਂ ਕੱਲ ਸ਼ਾਮ 4 ਵਜੇ ਦੇ ਕਰੀਬ ਵੱਡੀ ਗਿਣਤੀ ‘ਚ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਜਮੀਨ ਅਤੇ ਘਰ ਉੱਪਰ ਜਬਰੀ ਕਬਜ਼ਾ ਕਰਨ ਦੀ ਨੀਅਤ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਕਾਰਨ ਅਸੀਂ ਨੇੜੇ ਖੇਤਾਂ ‘ਚ ਗੰਨੇ ਦੀ ਫਸਲ ਵਿੱਚ ਲੁਕ ਕੇ ਜਾਨ ਬਚਾਈ ਅਤੇ ਇਹ ਵਿਅਕਤੀ ਜਾਂਦੇ ਸਮੇਂ ਸਾਡੇ ਘਰ ਦਾ ਸਾਰਾ ਸਮਾਨ ਆਪਣੇ ਟਰੈਕਟਰ ਟਰਾਲੀ ਵਿੱਚ ਲੱਦ ਕੇ ਲੈ ਗਏ ਅਤੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਅਸੀਂ ਹੁਣ ਘਰੋਂ ਬੇਘਰ ਹੋ ਗਏ ਹਾਂ। ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਠੰਡ ਦੇ ਦਿਨਾਂ ‘ਚ ਸਾਡੇ ਕੋਲ ਰਹਿਣ ਲਈ ਹੁਣ ਘਰ ਵੀ ਨਹੀਂ ਹੈ। ਉਨ੍ਹਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ।dalit farmers house burnt ajnala amritsarਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸ਼ਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡੀ.ਐਸ.ਪੀ ਅਜਨਾਲਾ ਰਵਿੰਦਰਪਾਲ ਸਿੰਘ ਢਿੱਲੋਂ ਨਾਲ ਸੰਪਕਰ ਕਰਨ ਅਤੇ ਉਨ੍ਹਾਂ ਦੱਸਿਆ ਕਿ ਸੁਬੇਗ ਸਿੰਘ ਦੇ ਬਿਆਨਾਂ ‘ਤੇ ਬਲਵਿੰਦਰ ਸਿੰਘ ਤੇ ਉਸਦੇ ਪੁੱਤਰ ਬਾਜ ਸਿੰਘ ਅਤੇ ਲਾਲ ਸਿੰਘ ਤੋਂ ਇਲਾਵਾ ਜਗੀਰ ਸਿੰਘ, ਸੇਮਾਂ, ਕੀਤੀ, ਇੰਦਰਜੀਤ ਸਿੰਘ ਅਤੇ ਜਸਬੀਰ ਸਿੰਘ ਤੋਂ ਇਲਾਵਾ 150 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।dalit farmers house burnt ajnala amritsar

The post ਨਹੀਂ ਰੁਕ ਰਿਹਾ ਦਲਿਤਾਂ ‘ਤੇ ਜ਼ੁਲਮ, ਅਜਨਾਲਾ ‘ਚ ਦਲਿਤ ਕਿਸਾਨ ਦਾ ਸਾੜਿਆ ਘਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਨਹੀਂ ਰੁਕ ਰਿਹਾ ਦਲਿਤਾਂ ‘ਤੇ ਜ਼ੁਲਮ, ਅਜਨਾਲਾ ‘ਚ ਦਲਿਤ ਕਿਸਾਨ ਦਾ ਸਾੜਿਆ ਘਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×