Get Even More Visitors To Your Blog, Upgrade To A Business Listing >>

ਸੁਪਰੀਮ ਕੋਰਟ ਵੱਲੋਂ ਬਾਬਰੀ ਕੇਸ ਨੂੰ ਜ਼ਮੀਨੀ ਝਗੜੇ ਵਜੋਂ ਵੀ ਵਿਚਾਰਿਆ ਜਾਵੇਗਾ, 14 ਮਾਰਚ ਨੂੰ ਅਪੀਲਾਂ ‘ਤੇ ਸੁਣਵਾਈ ਕਰੇਗੀ

Babri case Ayodhya issues:ਨਵੀਂ ਦਿੱਲੀ: ਅਯੁੱਧਿਆ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ । ਅਦਾਲਤ ਨੇ ਅਗਲੀ ਸੁਣਵਾਈ 14 ਮਾਰਚ ਨੂੰ ਤੈਅ ਕੀਤੀ ਹੈ।ਸੁਪਰੀਮ ਕੋਰਟ ਨੇ ਧਾਰਮਿਕ ਬਹਿਸ ‘ਚ ਪੈਣ ਤੋਂ ਇਨਕਾਰ ਕਰਦਿਆਂ ਸਪੱਸ਼ਟ ਕਰ ਦਿੱਤਾ ਕਿ ਸਿਆਸਤ ਪੱਖੋਂ ਸੰਵੇਦਨਸ਼ੀਲ ਰਾਮ ਜਨਮਭੂਮੀ-ਬਾਬਰੀ ਮਸਜਿਦ ਕੇਸ ਨਿਰਾ ‘ਜ਼ਮੀਨੀ ਵਿਵਾਦ’ ਹੈ ਅਤੇ ਇਸ ਦਾ ਨਿਬੇੜਾ ਆਮ ਕੇਸਾਂ ਵਾਂਗ ਕੀਤਾ ਜਾਵੇਗਾ।Babri case Ayodhya issues

Babri case Ayodhya issues

ਜਦੋਂ ਇਕ ਵਕੀਲ ਨੇ ਮਾਮਲੇ ‘ਚ ਦਖ਼ਲ ਦਿੰਦਿਆਂ ਕਿਹਾ ਕਿ ਇਸ ਕੇਸ ‘ਚ 100 ਕਰੋੜ ਹਿੰਦੂਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਤਾਂ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ,”ਅਸੀਂ ਇਸ ਮਾਮਲੇ ਨੂੰ ਸਿਰਫ਼ ਜ਼ਮੀਨੀ ਵਿਵਾਦ ਵਜੋਂ ਹੀ ਲੈ ਰਹੇ ਹਾਂ।” ਬੈਂਚ ਨੇ ਅਲਾਹਾਬਾਦ ਹਾਈ ਕੋਰਟ ‘ਚ ਧਿਰ ਨਾ ਬਣਨ ਵਾਲਿਆਂ ਦੀਆਂ ਸਾਰੀਆਂ ਅਰਜ਼ੀਆਂ ਨੂੰ ਬਕਾਇਆ ਰੱਖ ਲਿਆ ਹੈ। ਬੈਂਚ ਨੇ ਕਿਹਾ ਕਿ ਉਹ ਇਨ੍ਹਾਂ ਅਰਜ਼ੀਆਂ ਨੂੰ ਖ਼ਾਰਿਜ ਨਹੀਂ ਕਰ ਰਹੇ ਅਤੇ ਇਨ੍ਹਾਂ ‘ਤੇ ਸੁਣਵਾਈ ਢੁੱਕਵੇਂ ਸਮੇਂ ਉਪਰ ਕੀਤੀ ਜਾਵੇਗੀ। ਅਜਿਹੀ ਇਕ ਅਰਜ਼ੀ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਵੀ ਬੈਂਚ ਮੂਹਰੇ ਦਾਖ਼ਲ ਕੀਤੀ ਹੋਈ ਹੈ। ਰਾਮ ਜਨਮਭੂਮੀ ਵਿਵਾਦ ‘ਚ ਅਲਾਹਾਬਾਦ ਹਾਈ ਕੋਰਟ ਮੂਹਰੇ ਪੇਸ਼ ਹੋਈਆਂ ਸਾਰੀਆਂ ਧਿਰਾਂ ਨੂੰ ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਉਹ ਅਪੀਲਾਂ ਦੇ ਨਾਲ ਕੇਸ ਸਬੰਧੀ ਦਸਤਾਵੇਜ਼ਾਂ ਦਾ ਤਰਜਮਾ ਅੰਗਰੇਜ਼ੀ ‘ਚ ਕਰਕੇ ਦੋ ਹਫ਼ਤਿਆਂ ਦੇ ਅੰਦਰ ਅੰਦਰ ਉਨ੍ਹਾਂ ਕੋਲ ਦਾਖ਼ਲ ਕਰਨ।Babri case Ayodhya issuesਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਵਿਸ਼ੇਸ਼ ਬੈਂਚ ਨੇ ਕਿਹਾ ਕਿ ਉਹ 14 ਮਾਰਚ ਨੂੰ ਅਪੀਲਾਂ ‘ਤੇ ਸੁਣਵਾਈ ਕਰੇਗੀ ਅਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਕਦੇ ਵੀ ਕੇਸ ਦੀ ਸੁਣਵਾਈ ਰੋਜ਼ਾਨਾ ਆਧਾਰ ‘ਤੇ ਕਰਨ ਦੀ ਮਨਸ਼ਾ ਜ਼ਾਹਿਰ ਨਹੀਂ ਕੀਤੀ ਹੈ। ਬੈਂਚ ‘ਚ ਜਸਟਿਸ ਅਸ਼ੋਕ ਭੂਸ਼ਨ ਅਤੇ ਐਸ ਏ ਨਜ਼ੀਰ ਵੀ ਸ਼ਾਮਲ ਹਨ। ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਕੁਲ 14 ਅਪੀਲਾਂ ਦਾਖ਼ਲ ਕੀਤੀਆਂ ਗਈਆਂ ਹਨ ਜਿਨ੍ਹਾਂ ‘ਤੇ ਵਿਸ਼ੇਸ਼ ਬੈਂਚ ਵੱਲੋਂ ਸੁਣਵਾਈ ਕੀਤੀ ਜਾਣੀ ਹੈ। ਜ਼ਿਕਰਯੋਗ ਹੈ ਕਿ ਅਲਾਹਾਬਾਦ ਹਾਈ ਕੋਰਟ ਦੀ ਤਿੰਨ ਜੱਜਾਂ ‘ਤੇ ਆਧਾਰਿਤ ਬੈਂਚ ਨੇ 2010 ‘ਚ 2-1 ਦੇ ਬਹੁਮਤ ਨਾਲ ਫ਼ੈਸਲਾ ਸੁਣਾਇਆ ਸੀ ਕਿ ਵਿਵਾਦਤ ਜ਼ਮੀਨ ਤਿੰਨ ਧਿਰਾਂ ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲੱਲਾ ਦਰਮਿਆਨ ਬਰਾਬਰ ਹਿੱਸਿਆਂ ‘ਚ ਵੰਡ ਦਿੱਤੀ ਜਾਵੇ। ਉੱਤਰ ਪ੍ਰਦੇਸ਼ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਵਧੀਕ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਰਾਮ ਚਰਿਤ ਮਾਨਸ, ਰਮਾਇਣ ਅਤੇ ਭਗਵਦ ਗੀਤਾ ਜਿਹੇ ਧਾਰਮਿਕ ਗ੍ਰੰਥਾਂ ਸਮੇਤ 504 ਸਬੂਤ ਅਤੇ 87 ਗਵਾਹਾਂ ਦੇ ਬਿਆਨ ਤਰਜਮਿਆਂ ਨਾਲ ਦਾਖ਼ਲ ਕੀਤੇ ਗਏ ਹਨ। ਇਕ ਅਰਜ਼ੀਕਾਰ ਦੇ ਵਕੀਲ ਇਜਾਜ਼ ਮਕਬੂਲ ਨੇ ਪਹਿਲਾਂ ਤੋਂ ਦਾਖ਼ਲ ਅਤੇ ਪੇਸ਼ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਜਾਣਕਾਰੀ ਦਿੱਤੀ।Babri case Ayodhya issuesਸੁਪਰੀਮ ਕੋਰਟ ਨੇ ਰਜਿਸਟਰੀ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਦੋ ਵੀਡਿਓ ਕੈਸੇਟਾਂ ਦੀਆਂ ਕਾਪੀਆਂ ਅਸਲ ਮੁੱਲ ‘ਤੇ ਅਰਜ਼ੀਕਾਰਾਂ ਦੇ ਵਕੀਲਾਂ ਨੂੰ ਮੁਹੱਈਆ ਕਰਾਉਣ। ਉਂਜ ਤਾਂ ਸੁਣਵਾਈ ਸ਼ਾਂਤੀਪੂਰਨ ਮਾਹੌਲ ‘ਚ ਹੋਈ ਪਰ ਰਾਮ ਲੱਲਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸੀ ਐਸ ਵੈਦਿਆਨਾਥਣ ਨੇ ਕਿਹਾ ਕਿ ਦੂਜੀ ਧਿਰ ਨੂੰ ਆਪਣੇ ਕਾਨੂੰਨੀ ਖਰੜੇ ਜਮਾਂ ਕਰਾਉਣੇ ਚਾਹੀਦੇ ਹਨ ਤਾਂ ਜੋ ਹੋਰ ਸਬੰਧਤ ਧਿਰਾਂ ਨੂੰ ਅਦਾਲਤ ਨੂੰ ਸਹਿਯੋਗ ਕਰਨ ‘ਚ ਆਸਾਨੀ ਹੋ ਸਕੇ। ਸੀਨੀਅਰ ਵਕੀਲ ਰਾਜੀਵ ਧਵਨ ਇਸ ‘ਤੇ ਭੜਕ ਗਏ ਅਤੇ ਉਨ੍ਹਾਂ ਕਿਹਾ ਕਿ ਉਹ ਬਹਿਸ ਕਰਨ ਬਾਰੇ ਉਨ੍ਹਾਂ ਨੂੰ ਕਿਉਂ ਜਾਣਕਾਰੀ ਦੇਣ। ਇਸ ‘ਤੇ ਬੈਂਚ ਨੇ ਦਖ਼ਲ ਦਿੰਦਿਆਂ ਕਿਹਾ ਕਿ ਸ੍ਰੀ ਧਵਨ ਦੇ ਨਾਰਾਜ਼ ਹੋਣ ਦੀ ਕੋਈ ਤੁਕ ਨਹੀਂ ਹੈ ਅਤੇ ਨਾ ਹੀ ਅਦਾਲਤ ਨੇ ਕਿਸੇ ਤੋਂ ਬਹਿਸ ਦੇ ਖਰੜੇ ਮੰਗੇ ਹਨ। ਹਿੰਦੂ ਜਥੇਬੰਦੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕੇ ਪਰਾਸਰਨ ਨੇ ਕਿਹਾ ਕਿ ਅਰਜ਼ੀਕਾਰ 30 ਹਜ਼ਾਰ ਸਾਲ ਪਹਿਲਾਂ ਦੇ ਕਿਹੜੇ ਸਬੂਤ ਲੱਭ ਕੇ ਲਿਆਉਣਗੇ ਕਿਉਂਕਿ ਇਹ ਮਾਮਲਾ ਤ੍ਰੇਤਾ ਯੁੱਗ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੂੰ ਮੌਜੂਦ ਸਬੂਤਾਂ ਤਕ ਹੀ ਸੀਮਤ ਰਹਿਣਾ ਚਾਹੀਦਾ ਹੈ।Babri case Ayodhya issuesਰਵੀ ਸ਼ੰਕਰ ਨੇ ਯਤਨ ਮੁੜ ਆਰੰਭੇ
ਬੰਗਲੌਰ: ਅਯੁੱਧਿਆ ‘ਚ ਬਾਬਰੀ ਮਸਜਿਦ-ਰਾਮ ਜਨਮਭੂਮੀ ਵਿਵਾਦ ਦੇ ਨਿਬੇੜੇ ਲਈ ਵਿਚੋਲਗੀ ਦੀਆਂ ਕੋਸ਼ਿਸ਼ਾਂ ਮੁੜ ਆਰੰਭਦਿਆਂ ਆਰਟ ਆਫ਼ ਲਿਵਿੰਗ ਸੰਸਥਾ ਦੇ ਬਾਨੀ ਰਵੀ ਸ਼ੰਕਰ ਨੇ ਅੱਜ ਮੁਸਲਮਾਨ ਆਗੂਆਂ ਨਾਲ ਇਥੇ ਬੈਠਕ ਕੀਤੀ। ਉਨ੍ਹਾਂ ਆਲ ਇੰਡੀਆ ਮੁਸਲਿਮ ਪਰਸਨਲ ਆਲ ਬੋਰਡ ਅਤੇ ਸੁੰਨੀ ਵਕਫ਼ ਬੋਰਡ ਦੇ ਮੈਂਬਰਾਂ ਸਮੇਤ 16 ਆਗੂਆਂ ਨਾਲ ਵਿਚਾਰਾਂ ਕੀਤੀਆਂ। ਸੰਸਥਾ ਮੁਤਾਬਕ ਸਾਰੀਆਂ ਧਿਰਾਂ ਨੇ ਅਯੁੱਧਿਆ ਮਾਮਲੇ ਦੇ ਅਦਾਲਤ ਤੋਂ ਬਾਹਰ ਨਿਬੇੜੇ ਲਈ ਰਵੀ ਸ਼ੰਕਰ ਨੂੰ ਹਮਾਇਤ ਦਿੱਤੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਮਸਜਿਦ ਨੂੰ ਦੂਜੀ ਥਾਂ ‘ਤੇ ਤਬਦੀਲ ਕਰਨ ਦੀ ਤਜਵੀਜ਼ ਬਾਰੇ ਵਿਚਾਰਾਂ ਹੋਈਆਂ ਅਤੇ ਕਈ ਮੁਸਲਿਮ ਧਿਰਾਂ ਮਾਮਲੇ ‘ਤੇ ਸਹਿਯੋਗ ਕਰ ਰਹੀਆਂ ਹਨ। ਬਿਆਨ ਮੁਤਾਬਕ ਅਯੁੱਧਿਆ ‘ਚ ਛੇਤੀ ਹੀ ਵੱਡੀ ਬੈਠਕ ਕੀਤੀ ਜਾਵੇਗੀ।Babri case Ayodhya issues

The post ਸੁਪਰੀਮ ਕੋਰਟ ਵੱਲੋਂ ਬਾਬਰੀ ਕੇਸ ਨੂੰ ਜ਼ਮੀਨੀ ਝਗੜੇ ਵਜੋਂ ਵੀ ਵਿਚਾਰਿਆ ਜਾਵੇਗਾ, 14 ਮਾਰਚ ਨੂੰ ਅਪੀਲਾਂ ‘ਤੇ ਸੁਣਵਾਈ ਕਰੇਗੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸੁਪਰੀਮ ਕੋਰਟ ਵੱਲੋਂ ਬਾਬਰੀ ਕੇਸ ਨੂੰ ਜ਼ਮੀਨੀ ਝਗੜੇ ਵਜੋਂ ਵੀ ਵਿਚਾਰਿਆ ਜਾਵੇਗਾ, 14 ਮਾਰਚ ਨੂੰ ਅਪੀਲਾਂ ‘ਤੇ ਸੁਣਵਾਈ ਕਰੇਗੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×