Get Even More Visitors To Your Blog, Upgrade To A Business Listing >>

ਕਾਰਟੂਨ ਚੈਨਲਾਂ ‘ਤੇ ਨਹੀਂ ਹੋਵੇਗੀ ਜੰਕ ਫੂਡ ਦੀ ਇਸ਼ਤਿਹਾਰਬਾਜ਼ੀ…

Junk food Advertisements Cartoon Channels : ਪੀਜ਼ਾ, ਬਰਗਰ, ਨੂਡਲਸ, ਚਿਪਸ ਆਦਿ ਪਦਾਰਥਾਂ ਵਿੱਚ ਚਰਬੀ ਅਤੇ ਕੈਲੋਰੀ ਵੱਡੀ ਮਾਤਰਾ ਵਿੱਚ ਹੁੰਦੀ ਹੈ, ਜਿਸ ਨਾਲ ਮੋਟਾਪਾ, ਉੱਚ ਖੂਨ ਦਬਾਅ, ਸ਼ੂਗਰ ਅਤੇ ਦਿਲ ਦੇ ਰੋਗਾਂ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਨਾਲ ਹੀ ਮਾਨਸਿਕ ਵਿਕਾਸ ਵਿੱਚ ਵੀ ਰੁਕਾਵਟ ਆਉਂਦੀ ਹੈ।Junk food advertisements cartoon channels

Junk food advertisements cartoon channels

ਬੱਚਿਆਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਇੱਕ ਮਹੱਤਵਪੂਰਨ ਸਹਿਮਤੀ ਬਣੀ ਹੈ। ਹੁਣ ਕਾਰਟੂਨ ਚੈਨਲਾਂ ‘ਤੇ ਜੰਕ ਫੂਡ ਦੇ ਵਿਗਿਆਪਨ ਨਹੀਂ ਦਿਖਾਏ ਜਾਣਗੇ। ਸੂਚਨਾ ਅਤੇ ਪ੍ਰਸਾਰਨ ਮੰਤਰੀ ਰਾਜ ਵਰਧਨ ਸਿੰਘ ਰਾਠੌੜ ਨੇ ਲੋਕ ਸਭਾ ‘ਚ ਦੱਸਿਆ ਕਿ ਫੂਡ ਐਂਡ ਬੈਵਰੇਜ ਅਲਾਇੰਸ ਆਫ ਇੰਡੀਆ (ਐੱਫ.ਬੀ.ਆਈ.ਏ.) ਨੇ ਬੱਚਿਆਂ ਨੂੰ ਧਿਆਨ ‘ਚ ਰੱਖਦੇ ਹੋਏ ਕੁੱਝ ਫੂਡ ਅਤੇ ਡਰਿੰਕਸ ਦੇ ਵਿਗਿਆਪਨਾਂ ਨੂੰ ਸਵੱਛਤਾ ਨਾਲ ਨਹੀਂ ਚਲਾਉਣ ਦਾ ਫੈਸਲਾ ਕੀਤਾ ਹੈ।Junk food advertisements cartoon channels

Junk food advertisements cartoon channels

ਦੱਸਿਆ ਗਿਆ ਹੈ ਕਿ 9 ਮਸ਼ਹੂਰ ਫੂਡ ਕੰਪਨੀਆਂ ਨੇ ਬੱਚਿਆਂ ਦੇ ਚੈਨਲਾਂ ‘ਤੇ ਇਸ ਤਰ੍ਹਾਂ ਦੇ ਵਿਗਿਆਪਨ ਨਾ ਦੇਣ ਦਾ ਵਾਅਦਾ ਕੀਤਾ ਹੈ। ਹਾਲਾਂਕਿ ਸਰਕਾਰ ਨੇ ਸਾਫ ਕਿਹਾ ਹੈ ਕਿ ਟੀ.ਵੀ. ‘ਤੇ ਜੰਕ ਫੂਡ ਦੇ ਵਿਗਿਆਨਪਾਂ ‘ਤੇ ਬੈਨ ਦਾ ਕੋਈ ਪ੍ਰਸਤਾਵ ਨਹੀਂ ਹੈ। ਟੀ.ਵੀ. ‘ਤੇ ਕੀ ਜੰਕ ਫੂਡ ਅਤੇ ਕੋਲਡ/ ਸਾਫਟ ਡਰਿੰਕਸ ਦੇ ਵਿਗਿਆਪਨਾਂ ‘ਤੇ ਬੈਨ ਲਗਾਉਣ ਦਾ ਪ੍ਰਸਤਾਵ ਹੈ ?  ਇਸ ‘ਤੇ ਸਵਾਲ ‘ਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਸਮਰਿਤੀ ਇਰਾਨੀ ਨੇ ਇੱਕ ਲਿਖਤੀ ਜਵਾਬ ‘ਚ ਕਿਹਾ ਕਿ ਫਿਲਹਾਲ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ।Junk food advertisements cartoon channels

ਇਸ ਮਾਮਲੇ ਵਿੱਚ ਇਸ਼ਤਿਹਾਰ ਮਾਪਦੰਡ ਤੈਅ ਕਰਨ ਵਾਲੀ ਸੰਸਥਾ ASCI ਇਸ ਬਾਰੇ ਨਿਯਮ ਤੈਅ ਕਰਦੀ ਹੈ। ਫ਼ਿਲਹਾਲ ਕੋਈ ਕਾਨੂੰਨੀ ਨਹੀਂ ਕਿ ਜੰਕ ਫੂਡ ਦੇ ਇਸ਼ਤਿਹਾਰਾਂ ਉੱਤੇ ਕੋਈ ਰੋਕ ਲਾਈ ਜਾ ਸਕੇ। ਸਰਕਾਰ ਨੇ ਇਸ ਮੁੱਦੇ ਨੂੰ ਸਵੈ ਇੱਛਾ ਉੱਤੇ ਛੱਡਿਆ ਹੈ।

Junk Food Advertisements Cartoon channels

ਸਿਹਤ ਮੰਤਰਾਲਾ ਤੇ ਫੂਡ ਸੇਫ਼ਟੀ ਸਟੈਂਡਰਡ ਆਫ਼ ਇੰਡੀਆ ਇਹ ਵਿਵਸਥਾ ਬਣਾਉਣ ਉੱਤੇ ਵਿਚਾਰ ਕਰ ਰਿਹਾ ਹੈ ਕਿ ਪੈਕੇਜ ਫੂਡ ਉੱਤੇ ਨਮਕ ਤੇ ਸ਼ੱਕਰ ਦੀ ਮਾਤਰਾ ਨੂੰ ਵੀ ਠੀਕ ਤਰ੍ਹਾਂ ਨਾਲ ਦਰਸਾਇਆ ਜਾਵੇ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਸੇਵਨ ਕਰਨ ਵਾਲਿਆਂ ਨੂੰ ਇਸ ਦੇ ਨੁਕਸਾਨ ਕਾਰਕ ਬਾਰੇ ਜਾਣਕਾਰੀ ਮਿਲ ਜਾਵੇਗੀ।Junk food advertisements cartoon channels

ਵਾਇਰਲ ਸੱਚ ਵਿੱਚ ਏਬੀਪੀ ਨਿਊਜ਼ ਨੇ ਕੀਤਾ ਸੀ ਖ਼ੁਲਾਸਾ — CSE ਨੇ 2003 ਤੇ 2006 ਵਿੱਚ ਅਧਿਐਨ ਕੀਤਾ ਸੀ ਜਿਸ ਵਿੱਚ ਕਈ ਸਾਫ਼ਟ ਡਰਿੰਕ ਵਿੱਚ ਕੀਟਨਾਸ਼ਕ ਦੇ ਤੱਤ ਪਾਏ ਗਏ ਸਨ। ਜਦੋਂਕਿ ਪੈਕੇਜ਼ਡ ਫੂਡ ਵਿੱਚ ਕੀਟਨਾਸ਼ਕ ਦੇ ਤੱਤ ਨਹੀਂ ਹੋਣੇ ਚਾਹੀਦੇ। ਦੂਸਰੀ ਗੱਲ ਇਹ ਹੈ ਕਿ ਡਰਿੰਕ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੈ। ਜੇਕਰ ਤੁਸੀਂ 100 ਐਮਐਲ ਵੀ ਕੋਲਡ ਡਰਿੰਕ ਲੈਂਦੇ ਹੋ ਤਾਂ ਉਸ ਵਿੱਚ 11 ਗ੍ਰਾਮ ਚੀਨੀ ਜਾਂਦੀ ਹੈ ਤੇ ਇਹ ਪੈਸਟੀਸਾਈਡ ਰੇਸੀਡਊ ਤੇ ਏਡਿਡ ਸ਼ੂਗਰ ਦੋਵੇਂ ਹੀ ਸਭ ਲਈ ਨੁਕਸਾਨਦੇਹ ਹਨ। ਵੱਡਿਆਂ ਤੇ ਬੱਚਿਆਂ ਦੋਹਾਂ ਲਈ ਹੀ ਹੈ।Junk food advertisements cartoon channels

ਡਾਕਟਰ ਤੋਂ ਲੈ ਕੇ ਫੂਡ ਸੇਫ਼ਟੀ ਐਕਸਪਰਟ ਤੱਕ ਹਰ ਕੋਈ ਇਹੀ ਦੱਸ ਰਿਹਾ ਸੀ ਕਿ ਚਾਹੇ ਉਹ ਡਾਈਟ ਕੋਕ ਹੋਵੇ ਜਾਂ ਨਾਰਮਲ ਕੋਕ ਇਹ ਨਾ ਤਾਂ ਬੱਚਿਆਂ ਦੀ ਸਿਹਤ ਲਈ ਠੀਕ ਹੈ ਤੇ ਨਾ ਹੀ ਵੱਡਿਆਂ ਲਈ। ਕੋਕਾ ਨੇ ਖ਼ੁਦ ਡਾਈਟ ਕੋਕ ਨੂੰ ਬੱਚਿਆਂ ਨੂੰ ਨਾ ਪੀਣ ਦੀ ਹਦਾਇਤ ਦਿੱਤੀ ਹੈ।Junk food advertisements cartoon channels

ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਸਕੂਲ-ਕਾਲਜਾਂ ‘ਚ ਨਹੀਂ ਮਿਲੇਗਾ ਬਰਗਰ, ਪਿਜ਼ਾ ਤੇ ਸਮੋਸੇ, ਜਾਣੋ ਕਿਉਂ…

The post ਕਾਰਟੂਨ ਚੈਨਲਾਂ ‘ਤੇ ਨਹੀਂ ਹੋਵੇਗੀ ਜੰਕ ਫੂਡ ਦੀ ਇਸ਼ਤਿਹਾਰਬਾਜ਼ੀ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਕਾਰਟੂਨ ਚੈਨਲਾਂ ‘ਤੇ ਨਹੀਂ ਹੋਵੇਗੀ ਜੰਕ ਫੂਡ ਦੀ ਇਸ਼ਤਿਹਾਰਬਾਜ਼ੀ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×