Get Even More Visitors To Your Blog, Upgrade To A Business Listing >>

12 ਸਾਲ ਛੋਟੇ ਸੈਫ ਨਾਲ ਅੰਮ੍ਰਿਤਾ ਨੇ ਕੀਤਾ ਸੀ ਵਿਆਹ , ਅਲੱਗ ਹੋਣ ‘ਤੇ ਮੰਗੇ ਇੰਨੇ ਕਰੋੜ

Saif Amrita Singh divorced: ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਨੇ ਸਾਲ 1991 ਵਿੱਚ ਵਿਆਹ ਕੀਤਾ ਸੀ। ਦੋਹਾਂ ਦਾ ਵਿਆਹ ਲਗਭਗ 13 ਸਾਲ ਚਲਿਆ ਅਤੇ ਬਾਅਦ ਵਿੱਚ ਦੋਵੇਂ ਅਲੱਗ ਹੋ ਗਏ। ਵਿਆਹ ਦੇ ਸਮੇਂ ਅਮ੍ਰਿਤਾ ਸਿੰਘ ਬਾਲੀਵੁੱਡ ਦਾ ਮੰਨਾ ਪ੍ਰਮੰਨਿਆ ਨਾਮ ਸੀ ਅਤੇ ਆਪਣੇ ਕਰੀਅਰ ਦੀ ਉਚਾਈਆਂ ਤੇ ਸੀ। ਜਦੋਂ ਕਿ ਸੈਫ ਉਸ ਸਮੇਂ ਸਟ੍ਰਗਲ ਕਰ ਰਹੇ ਸਨ। ਦੱਸਿਆ ਜਾਂਦਾ ਹੈ ਕਿ ਅੰਮ੍ਰਿਤਾ ਨਾਮ ਪਹਿਲੀ ਵਾਰ ਮਿਲਣ ਤੋਂ ਬਾਅਦ ਹੀ ਸੈਫ ਉਨ੍ਹਾਂ ਨੂੰ ਪਸੰਦ ਕਰਨ ਲੱਗ ਗਏ ਸਨ ਅਤੇ ਇਸਲਈ ਉਨ੍ਹਾਂ ਨੇ ਅੰਮ੍ਰਿਤਾ ਨਾਲ ਮਿਲਣ ਦੇ ਕੁੱਝ ਦਿਨ ਬਾਅਦ ਹੀ ਸੈਫ ਉਨ੍ਹਾਂ ਨੂੰ ਫੋਨ ਕਰ ਪੁਛਿਆ ਕਿ ਕੀ ਉਹ ਉਨ੍ਹਾਂ ਨਾਲ ਡਿਨਰ ਤੇ ਚਲੇਗੀ?

saif ali khanSaif Amrita Singh divorced

ਅੰਮ੍ਰਿਤਾ ਨੇ ਬਹੁਤ ਪਿਆਰ ਨਾਲ ਉਨ੍ਹਾਂ ਨੂੰ ਮਨ੍ਹਾਂ ਕਰਦੇ ਹੋਏ ਕਿਹਾ ਕਿ ਉਹ ਡਿਨਰ ਤੇ ਬਾਹਰ ਨਹੀਂ ਜਾਂਦੀ ਪਰ ਉਹ ਡਿਨਰ ਦੇ ਲਈ ਅੰਮ੍ਰਿਤਾ ਦੇ ਘਰ ਆ ਸਕਦੇ ਹਨ। ਕਿਹਾ ਜਾਂਦਾ ਹੈ ਕਿ ਇਸ ਰਾਤ ਸੈਫ ਨੇ ਅੰਮ੍ਰਿਤਾ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰ ਦਿੱਤਾ ਸੀ ਅਤੇ ਅੰਮ੍ਰਿਤਾ ਨੇ ਵੀ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ ਪਰ ਉਨ੍ਹਾਂ ਦਾ ਵਿਆਹ ਆਸਾਨ ਨਹੀਂ ਸੀ। ਅੰਮ੍ਰਿਤਾ ਸੈਫ ਤੋਂ ਉਮਰ ਵਿੱਚ 12 ਸਾਲ ਵੱਡੀ ਸੀ ਅਤੇ ਇਸ ਕਾਰਨ ਉਹ ਸੈਫ ਦੇ ਮਾਤਾ-ਪਿਤਾ ਦੋਵੇਂ ਵਿਆਹ ਦੇ ਸਖਤ ਖਿਲਾਫ ਸਨ।

saif ali khan
ਦੋਵੇਂ ਵਿਆਹ ਕਰਨ ਦਾ ਫੈਸਲਾ ਕਰ ਚੁੱਕੇ ਸਨ, ਦੋਹਾਂ ਨੇ ਵਿਆਹ ਕਰ ਲਿਆ। ਅੰਮ੍ਰਿਤਾ ਨੇ ਕਰੀਅਰ ਭੁੱਲ ਕੇ ਆਪਣੇ ਪਰਿਵਾਰ ਤੇ ਧਿਆਨ ਦਿੱਤਾ।ਦੋਹਾਂ ਦੇ ਦੋ ਬੱਚੇ ਹੋਏ ਬੇਟੀ ਸਾਰਾ ਖਾਨ ਅਤੇ ਬੇਟਾ ਇਬਰਾਹਿਮ ਅਲੀ ਖਾਨ ਪਰ ਸੈਫ ਅਤੇ ਅੰਮ੍ਰਿਤਾ ਦੇ ਵਿਆਹ ਵਿੱਚ ਦਰਾਰ ਆ ਗਈ। ਸਾਲ 2004 ਵਿੱਚ ਸੈਫ ਅਤੇ ਅੰਮ੍ਰਿਤਾ ਅਲੱਗ ਹੋ ਗਏ। ਉਨ੍ਹਾਂ ਦੇ ਤਲਾਕ ਤੋਂ ਬਾਅਦ ਸੈਫ ਅਲੀ ਖਾਨ ਦੀ ਇਟੈਲੀਅਨ ਗਰਲਫ੍ਰੈਂਡ ਰੋਜ਼ਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਪਰ ਸੈਫ ਦਾ ਰਿਸ਼ਤਾ ਰੋਜ਼ਾ ਦੇ ਨਾਲ ਵੀ ਕਾਫੀ ਲੰਬੇ ਸਮੇਂ ਤੱਕ ਨਹੀਂ ਚਲਿਆ ਅਤੇ ਦੋਵੇਂ ਅਲੱਗ ਹੋ ਗਏ।

saif ali khan

ਇਸ ਤੋਂ ਬਾਅਦ ਸਾਲ 2007 ਵਿੱਚ ਸੈਫ ਨੇ ਅਦਾਕਾਰਾ ਕਰੀਨਾ ਕਪੂਰ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਦੋਹਾਂ ਨੇ ਇੱਕ ਦੂਜੇ ਨੂੰ ਲਗਭਗ 5 ਸਾਲ ਤੱਕ ਡੇਟ ਕਰਨ ਤੋਂ ਬਾਅਦ ਸਾਲ 2012 ਵਿੱਚ ਵਿਆਹ ਕਰ ਲਿਆ। ਆਪਣੇ ਰਿਸ਼ਤੇ ਦੇ ਬਾਰੇ ਵਿੱਚ ਸੈਫ ਨੇ ਕਦੇ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ਪਰ ਸਾਲ 2005 ਵਿੱਚ ਦਿੱਤਾ ਗਿਆ ਸੈਫ ਅਲੀ ਖਾਨ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਅਤੇ ਅਮ੍ਰਿਤਾ ਦੇ ਤਲਾਕ ਦੇ ਬਾਰੇ ਵਿੱਚ ਸਾਰਾ ਸੱਚ ਬਿਆਨ ਕੀਤਾ ਹੈ।

saif ali khan

ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਾ ਨੇ ਅਲੱਗ ਹੁੰਦੇ ਸਮੇਂ ਐਲੀਮਨੀ ਦੇ ਰੂਪ ਵਿੱਚ ਉਸ ਤੋਂ 5 ਕਰੋੜ ਮੰਗੇ ਸਨ। ਸੈਫ ਨੇ ਅੰਮ੍ਰਿਤਾ ਨੂੰ ਕਿਹਾ ਕਿ ਉਹ ਸ਼ਾਹਰੁਖ ਖਾਨ ਨਹੀਂ ਹੈ, ਮੇਰੇ ਕੋਲ ਇੰਨਾ ਪੈਸਾ ਨਹੀਂ ਹੈ। ਸੈਫ ਨੇ ਅੰਮਿਤਾ ਨੂੰ 2.25 ਕਰੋੜ ਰੁਪਏ ਦਿੱਤੇ ਸਨ ਇਸ ਤੋਂ ਇਲਾਵਾ ਉਹ ਅੰਮ੍ਰਿਤਾ ਨੂੰ ਹਰ ਮਹੀਨੇ ਉਦੋਂ ਤੱਕ 1 ਲੱਖ ਰੁਪਏ ਦੇਣ ਦੀ ਗੱਲ ਕਰ ਰਹੇ ਸਨ ਜਦੋਂ ਤੱਕ ਉਨ੍ਹਾਂ ਦਾ ਬੇਟਾ 18 ਸਾਲ ਤੱਕ ਦਾ ਨਹੀਂ ਹੋ ਜਾਂਦਾ।

saif ali khan

ਇਸ ਤੋਂ ਇਲਾਵਾ ਸੈਫ ਨੇ ਕਿਹਾ ਕਿ ਉਨ੍ਹਾਂ ਨੇ ਫਿਲਮਾਂ ਅਤੇ ਐਡ ਫਿਲਮਾਂ ਤੋਂ ਜੋ ਵੀ ਕਮਾਇਆ ਉਹ ਆਪਣੇ ਬੱਚਿਆਂ ਨੂੰ ਦੇ ਦਿੱਤਾ। ਇਸ ਤੋਂ ਇਲਾਵਾ ਬੰਗਲਾ ਵੀ ਅੰਮ੍ਰਿਤਾ ਅਤੇ ਬੱਚਿਆਂ ਨੂੰ ਦੇ ਦਿੱਤਾ ਗਿਆ ਸੀ। ਅੰਮ੍ਰਿਤਾ ਸੈਫ ਨੂੰ ਨਿਕੱਮਾ ਅਤੇ ਨਿਠੱਲਾ ਤੱਕ ਕਹਿ ਦਿੰਦੀ ਸੀ ਗੱਲ ਕੇਵਲ ਇੱਥੇ ਤੱਕ ਨਹੀਂ ਰਹੀ। ਉਸ ਇੰਟਰਵਿਊ ਵਿੱਚ ਸੈਫ ਨੇ ਕਿਹਾ ਸੀ ਕਿ ਅੰਮ੍ਰਿਤਾ ਉਨ੍ਹਾਂ ਦੀ ਮਾਂ ਸ਼ਰਮਿਲਾ ਟੈਗੋਰ ਅਤੇ ਭੈਣ ਸੋਹਾ ਅਲੀ ਖਾਨ ਦੇ ਨਾਲ ਗਾਲੀ ਗਲੌਚ ਵੀ ਕਰਦੀ ਸੀ।

saif ali khanSaif Amrita Singh divorced

ਸੈਫ ਆਪਣੇ ਵਿਆਹੁਤਾ ਜ਼ਿੰਦਗੀ ਤੋਂ ਪਰੇਸ਼ਾਨ ਰਹਿਣ ਲੱਗ ਗਏ ਸਨ ਅਤੇ ਫਿਰ ਤੰਗ ਆ ਕੇ ਉਹ ਅੰਮ੍ਰਿਤਾ ਤੋਂ ਅਲੱਗ ਹੋ ਗਏ । ਸੈਫ ਅਨੁਸਾਰ ਅੰਮ੍ਰਿਤਾ ਉਨ੍ਹਾਂ ਨੂੰ ਬੱਚੇ ਸਾਰਾ ਅਤੇ ਇਬਰਾਹਿਮ ਨਾਲ ਮਿਲਣ ਤੱਕ ਨਹੀਂ ਦਿੰਦੀ ਸੀ ਅਤੇ ਇਸ ਤਰ੍ਹਾਂ ਸੈਫ ਸਾਲਾਂ ਤੱਕ ਦਰਦ ਨੂੰ ਬਰਦਾਸ਼ਤ ਕਰਦੇ ਰਹੇ ਪਰ ਜਦੋਂ ਗੱਲ ਨਹੀਂ ਬਣੀ ਤਾਂ ਅੰਮ੍ਰਿਤਾ ਤੋਂ ਅਲੱਗ ਹੋ ਗਏ।

saif ali khan

The post 12 ਸਾਲ ਛੋਟੇ ਸੈਫ ਨਾਲ ਅੰਮ੍ਰਿਤਾ ਨੇ ਕੀਤਾ ਸੀ ਵਿਆਹ , ਅਲੱਗ ਹੋਣ ‘ਤੇ ਮੰਗੇ ਇੰਨੇ ਕਰੋੜ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

12 ਸਾਲ ਛੋਟੇ ਸੈਫ ਨਾਲ ਅੰਮ੍ਰਿਤਾ ਨੇ ਕੀਤਾ ਸੀ ਵਿਆਹ , ਅਲੱਗ ਹੋਣ ‘ਤੇ ਮੰਗੇ ਇੰਨੇ ਕਰੋੜ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×