Get Even More Visitors To Your Blog, Upgrade To A Business Listing >>

Padman Celeb Review: ਬਾਲੀਵੁੱਡ ਸਿਤਾਰਿਆਂ ਨੇ ਵੇਖੀ ਅਕਸ਼ੇ ਦੀ ਫਿਲਮ

Padman Movie Celeb Review: ਅਕਸ਼ੇ ਕੁਮਾਰ ਦੀ ਫਿਲਮ ‘ਪੈਡਮੈਨ’ ਦਾ ਦਰਸ਼ਕਾਂ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।ਹੁਣ ਆਖਿਰਕਾਰ ਫਿਲਮ 9 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਵਿੱਚ ਅਕਸ਼ੇ ਦੇ ਇਲਾਵਾ ਅਦਾਕਾਰਾ ਰਾਧਿਕਾ ਆਪਟੇ ਅਤੇ ਸੋਨਮ ਕਪੂਰ ਵੀ ਹੈ। ਆਰ.ਬਾਲਕੀ ਦੁਆਰਾ ਨਿਰਦੇਸ਼ਿਤ ਫਿਲਮ ‘ ਪੈਡਮੈਨ’ ਸਮਾਜ ਨੂੰ ਇੱਕ ਸਟ੍ਰਾਂਗ ਮੈਸੇਜ ਦਿੰਦੀ ਹੈ। ਇਹ ਮਹਿਲਾਵਾਂ ਦੀ ਮਾਹਵਾਰੀ ਅਤੇ ਸੈਨੇਟਰੀ ਪੈਡ ਦੇ ਨਾਲ ਜੁੜੀਆਂ ਕਈ ਜਾਣਕਾਰੀਆਂ ਬਿਆਨ ਕਰਦੀ ਹੈ।

padmanPadman Movie Celeb Review

ਫਿਲਮ ਵਿੱਚ ਦੱਸਿਆ ਗਿਆ ਹੈ ਕਿ ਪੀਰੀਅਡਜ਼ ਇੱਕ ਨੈਚੁਰਲ ਅਤੇ ਨਾਰਮਲ ਪ੍ਰੋਸੈਸ ਹੈ, ਇਸ ਵਿੱਚ ਸ਼ਰਮ ਵਾਲੀ ਕੋਈ ਗੱਲ ਨਹੀਂ ਹੈ। ਹਾਲ ਹੀ ਵਿੱਚ ਫਿਲਮ ‘ ਪੈਡਮੈਨ’ ਦੀ ਸਪੈਸ਼ਨ ਸਕ੍ਰੀਨਿੰਗ ਰੱਖੀ ਗਈ । ਇਸ ਦੌਰਾਨ ਫਿਲਮ ਇਨਫਾਰਮੇਸ਼ਨਲ ਅਤੇ ਬ੍ਰਾਡਕਾਸਟ ਮਿਨਿਸਟਰ ਸਮ੍ਰਿਤੀ ਈਰਾਨੀ ਨੇ ਵੀ ਦੇਖੀ। ਉੱਥੇ ਅਕਸ਼ੇ ਨੇ ਬਾਲੀਵੁੱਡ ਸਿਤਾਰਿਆਂ ਦੇ ਲਈ ਆਪਣੀ ਫਿਲਮ ਦੀ ਸਪੈਸ਼ਨ ਸਕ੍ਰੀਨਿੰਗ ਰੱਖੀ। ਇਸ ਦੌਰਾਨ ਕੰਗਨਾ ਰਣੌਤ ਅਤੇ ਸਵਰਾ ਭਾਸਕਰ ਵੀ ਇਹ ਫਿਲਮ ਦੇਖਣ ਪਹੁੰਚੀ।

padman

ਫਿਲਮ ਦਾ ਰਵਿਊ ਦਿੰਦੇ ਹੋਏ ਸਵਰਾ ਭਾਸਕਰ ਨੇ ਪੈਡਮੈਨ ਫਿਲਮ ਬਣਾਉਣ ਦੇ ਲਈ ਆਰ ਬਾਲਕੀ ਨੂੰ ਧੰਨਵਾਦ ਕਿਹਾ। ਸਵਰਾ ਨੇ ਆਪਣੇ ਟਵਿੱਟਰ ਤੇ ਪੈਡਮੈਨ ਦੇ ਲਈ ਦੋ ਪੋਸਟ ਕੀਤੇ। ਆਪਣੇ ਪਹਿਲੇ ਪੋਸਟ ਵਿੱਚ ਸਵਰਾ ਨੇ ਲਿਖਿਆ ‘ ਵੰਡਰਫੁਲ ਪਰਫਾਰਮੈਂਸ ਅਕਸ਼ੇ ਕੁਮਾਰ, ਰਾਧਿਕਾ ਆਪਟੇ ਅਤੇ ਸੋਨਮ ਕਪੂਰ । ਤੁਸੀਂ ਲੋਕ ਇਸ ਫਿਲਮ ਵਿੱਚ ਕੰਮ ਕਰਦੇ ਹੋਏ ਚਮਕ ਗਏ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ, ਫਿਲਮ ਵਿੱਚ ਤੁਹਾਡੀ ਪਰਫਾਰਮੈਂਸ ਬਹੁਤ ਐਨਰਜੈਟਿਕ ਹੈ।

padman

ਉੱਥੇ ਆਪਣੇ ਦੂਜੇ ਟਵੀਟ ਵਿੱਚ ਸਵਰਾ ਨੇ ਲਿਖਿਆ ‘ ਪੈਡਮੈਨ ਵਿੱਚ ਉਮੀਦ, ਖੁਸ਼ੀ , ਮਸਤੀ, ਅਤੇ ਨਵੀਂ ਸੋਚ ਹੈ।ਆਰ,ਬਾਲਕੀ ਸਰ ਧੰਨਵਾਦ ਇਹ ਫਿਲਮ ਬਣਾਉਣ ਦੇ ਲਈ’। ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਵੀ ਅਕਸ਼ੇ ਦੀ ਫਿਲਮ ਦੇਖਣ ਤੋਂ ਬਾਅਦ ਇੱਕ ਟਵੀਟ ਕੀਤਾ। ਆਪਣੇ ਪੋਸਟ ਵਿੱਚ ਆਯੁਸ਼ਮਾਨ ਨੇ ਲਿਖਿਆ’ ਪੈਡਮੈਨ ਇੱਕ ਬਹੁਤ ਜ਼ਰੂਰੀ ਫਿਲਮ ਹੈ। ਅਕਸ਼ੇ ਕੁਮਾਰ ਸਪੈਸ਼ਲ ਅਦਾਕਾਰਾਂ ਵਿੱਚੋਂ ਇੱਕ ਹਨ। ਫਿਲਮ ਦੇਖੋ ਅਤੇ ਪ੍ਰੇਰਨਾ ਲਓ’।

padman

ਅਦਾਕਾਰਾ ਯਾਮੀ ਗੌਤਮ ਨੇ ਫਿਲਮ ਦੇਝਣ ਤੋਂ ਬਾਅਦ ਇੱਕ ਟਵੀਟ ਕੀਤਾ। ਇਸ ਟਵੀਟ ਵਿੱਚ ਯਾਮੀ ਨੇ ਲਿਖਿਆ’ ਇਹ ਕਹਾਣੀ ਤੁਹਾਡੇ ਦਿਲ ਨੂੰ ਛੂਹ ਲਵੇਗੀ ਅਤੇ ਤੁਹਾਨੂੰ ਪ੍ਰੇਰਨਾ ਦੇਵੇਗੀ। ਪੂਰੀ ਫਿਲਮ ਦੀ ਟੀਮ ਨੂੰ ਸਨਮਾਣ।

padman

ਅੱਜ ਹਰ ਵਿਅਕਤੀ ਸੋਸ਼ਲ ਮੀਡੀਆ ਨਾਲ ਜੁੜਿਆ ਹੈ ਇਸਦੇ ਚਲਦੇ ਫਿਲਮ ਦਾ ਪ੍ਰਮੋਸ਼ਨ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਚੰਗੇ ਤਰੀਕੇ ਨਾਲ ਕੀਤਾ ਗਿਆ ਹੈ। ਫਿਲਮ ਦੀ ਪੋ੍ਰਡਿਊਸਰ ਟਵਿੰਕਲ ਖੰਨਾ ਦੁਆਰਾ ਟਵਿੱਟਰ ਅਤੇ ਇੰਸਟਾਗ੍ਰਾਮ ਤੇ ‘ਪੈਡਮੈਨ’ ਚੈਲੇਂਜ ਹੈਸ਼ਟੈਗ ਦੇ ਨਾਲ ਚਲਾਇਆ ਗਿਆ।ਇਸ ਚੈਲੇਂਜ ਨੂੰ ਕਈ ਬਾਲੀਵੁੱਡ ਸਿਤਾਰਿਆਂ ਨੇ ਸਵੀਕਾਰ ਕੀਤਾ ਅਤੇ ਫਿਲਮ ਨੂੰ ਸੁਪੋਰਟ ਕੀਤਾ।

padmanPadman Movie Celeb Review

ਇਹ ਫਿਲਮ ਇੱਕ ਅਜਿਹੇ ਮੁਦੇ ਤ ਬਣੀ ਹੈ।ਜਿਸ ਨੂੰ ਸਮਾਜ ਨੇ ਖੁਲ ਕੇ ਸਵੀਕਾਰ ਨਹੀਂ ਕਰਦਾ। ਉੱਥੇ ਹੁਣ ਸੋਸ਼ਲ ਮੀਡੀਆ ਤੇ ਆਮ ਲੋਕ ਦੇ ਨਾਲ ਜੁੜਦੇ ਹੋਏ ਇਸ ਚੈਲੇਂਜ ਨੂੰ ਸਵੀਕਾਰਦੇ ਹੋਏ ਨਜ਼ਰ ਆਏ। ਇਸ ਦੌਰਾਨ ਆਮਿਰ ਖਾਨ, ਆਲੀਆ ਭੱਟ, ਦੀਪਿਕਾ ਪਾਦੁਕੋਣ, ਅਨੁਸ਼ਕਾ ਸ਼ਰਮਾ, ਤਾਰਾ ਸ਼ਰਮਾ ਵਰਗੇ ਕਈ ਵੱਡੇ ਸਿਤਾਰਿਆਂ ਨੇ ਇਸ ਚੈਲੇਂਜ ਨੂੰ ਸਵੀਕਾਰਿਆ ਅਤੇ ਆਪਣੀ ਤਸਵੀਰ ਸੈਨੇਟਰੀ ਪੈਡ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ।

padman

The post Padman Celeb Review: ਬਾਲੀਵੁੱਡ ਸਿਤਾਰਿਆਂ ਨੇ ਵੇਖੀ ਅਕਸ਼ੇ ਦੀ ਫਿਲਮ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

Padman Celeb Review: ਬਾਲੀਵੁੱਡ ਸਿਤਾਰਿਆਂ ਨੇ ਵੇਖੀ ਅਕਸ਼ੇ ਦੀ ਫਿਲਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×