Get Even More Visitors To Your Blog, Upgrade To A Business Listing >>

Padmaavat: ਬਲਾਕਬਸਟਰ ਦੇਣ ਤੋਂ ਬਾਅਦ ਰਣਵੀਰ ਸਿੰਘ ਨੇ ਸੰਜੇ ਲੀਲਾ ਭੰਸਾਲੀ ਲਈ ਕਹੀ ਇਹ ਵੱਡੀ ਗੱਲ…

Ranveer Singh Statement Sanjay leela: ‘ਪਦਮਾਵਤ’ ਵਿਵਾਦਾਂ ਤੋਂ ਬਾਅਦ 25 ਜਨਵਰੀ ਨੂੰ ਰਿਲੀਜ਼ ਹੋਈ ਸੀ ਪਰ ਰਿਲੀਜ਼ ਹੁੰਦੇ ਹੀ ਇਸ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤਾ। ‘ਪਦਾਮਵਤ’ ਵਿੱਚ ਅਲਾਊਦੀਨ ਖਿਲਜੀ ਦੀ ਭੂਮਿਕਾ ਦੇ ਲਈ ਆਪਣੇ ਪ੍ਰਸ਼ੰਸਕਾਂ ਅਤੇ ਕ੍ਰਿਟਿਕਸ ਤੋਂ ਪ੍ਰਸ਼ੰਸਾਂ ਪ੍ਰਾਪਤ ਕਰ ਚੁੱਕੇ ਅਦਾਕਾਰ ਰਣਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਫਿਲਮਾਂ ਦੇ ਵਿੱਚ ‘ਪਦਮਾਵਤ’ ਹਮੇਸ਼ਾ ਬੇਸ਼ਕੀਮਤੀ ਨਗੀਨੇ ਦੀ ਤਰ੍ਹਾਂ ਰਹੇਗੀ।

bollywoodRanveer Singh statement sanjay leela

ਉਂਝ ਰਣਵੀਰ ਨੇ ਇਹ ਵੀ ਕਿਹਾ ਕਿ ਉਹ ਸੰਜੇ ਲੀਲਾ ਭੰਸਾਲੀ ਦੇ ਨਾਲ ਅੱਗੇ ਵੀ ਕੰਮ ਕਰਦੇ ਰਹਿਣਗੇ। ਰਣਵੀਰ ਨੇ ਮੰੁਬਈ ਵਿੱਚ ਬੁੱਧਵਾਰ ਨੂੰ ਮੇਕਅੱਪ ਅਤੇ ਪ੍ਰੋਸਟੇਟਿਕ ਅਕੈਡਮੀ ਦੇ ਸੁਭਾਰੰਭ ਵਿੱਚ ਭਾਗ ਲਿਆ।

bollywood

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ‘ ਪਦਮਾਵਤ’ ਦੀ ਖੂਬਸੂਰਤੀ ਦੇ ਬਾਰੇ ਆਪਣੇ ਵਿਚਾਰ ਸਾਂਝਾ ਕੀਤੇ। ਉਨ੍ਹਾਂ ਨੇ ਕਿਹਾ ਕਿ ‘ ਮੈਂ ਇਸਦਾ ਭਰਪੂਰ ਮਜ਼ਾ ਲਿਆ, ਮੈਂ ਸਫਲਤਾ ਦੇ ਨਾਲ ਨਾ ਉੱਤੇ ਚੜਦਾ ਹਾਂ ਅਤੇ ਨਾ ਹੀ ਅਸਫਲਤਾ ਤੋਂ ਨਿਰਾਸ਼ ਹੁੰਦਾ ਹਾਂ’। ਮੇਰੇ ਲਈ ਪ੍ਰਸ਼ੰਸਕਾਂ ਨਾਲ ਕੀਤੇ ਵਾਇਦਾ ਮਾਇਨੇ ਰੱਖਦਾ ਹੈ।

bollywood

ਮੈਂ ਖੁਦ ਬੈਸਟ ਐਟਰਟੇਨਮੈਂਟ ਦੇਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਕਰ ਸਕਦਾ ਹਾਂ , ਓਨਾ ਕੀਤਾ ਹੈ। ਆਪਣੇ ਕੰਮ ਦੇ ਲਈ, ਪਿਆਰ , ਪ੍ਰਸ਼ੰਸਾਂ ਵਰਗੀ ਪ੍ਰਤੀਕਿਰਿਆ ਮੈਨੂੰ ਬਹੁਤ ਐਕਸਾਈਟਿਡ ਕਰਦੀ ਹੈ ਅਤੇ ਇਹ ਮੈਨੂੰ ਚੰਗਾ ਕਰਨ ਅਤੇ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਾ ਹੈ।

bollywood

ਰਣਵੀਰ ਸਿੰਘ ਸੰਜੇ ਲੀਲਾ ਭੰਸਾਲੀ ਦੇ ਨਾਲ ਤਿੰਨ ਵਾਰ ਕੰਮ ਕਰ ਚੁੱਕੇ ਹਨ।ਫਿਲਮ ‘ਪਦਮਾਵਤ’ ਤੋਂ ਪਹਿਲਾਂ ਉਨ੍ਹਾਂ ਨੇ ‘ਗੋਲੀਓਂ ਕੀ ਰਾਸਲੀਲਾ ਰਾਮ ਲੀਲਾ’ ਅਤੇ ‘ਬਾਜੀਰਾਓ ਮਸਤਾਨੀ’ ਕੀਤੀ ਹੈ। ਰਣਵੀਰ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੇ ਨਾਲ ਅੱਗੇ ਵੀ ਕੰਮ ਕਰਦੇ ਰਹਿਣਗੇ। ‘ਪਦਮਾਵਤ’ ਘਰੇਲੂ ਬਾਕਸ ਆਫਿਸ ‘ਤੇ 14 ਦਿਨ ਵਿੱਚ 231 ਕਰੋੜ ਰੁਪਏ ਕਮਾ ਚੁੱਕੀ ਹੈ।

bollywood

ਫਿਲਮ ਵਿੱਚ ਨਿਭਾਇਆ ਗਿਆ ਕਿਰਦਾਰ ਅਦਾਕਾਰ ਦੀ ਜ਼ਿੰਦਗੀ ਵਿੱਚ ਕਿਸ ਕਦਰ ਹਾਵੀ ਹੋ ਜਾਂਦਾ ਹੈ। ਇਸ ਦਾ ਤਾਜਾ ਉਦਾਹਰਣ ਰਣਵੀਰ ਸਿੰਘ ਨੇ ਬਿਆਨ ਕੀਤਾ ਹੈ। ਸਾਰੇ ਜਾਣਦੇ ਹਨ ਕਿ ਉਹ ਆਪਣੇ ਕਿਰਦਾਰ ਦੇ ਨਾਲ ਇਨਸਾਫ ਕਰਨ ਦੇ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਫਿਲਮ ‘ਪਦਮਾਵਤ’ ਵਿੱਚ ਖਿਲਜੀ ਦੇ ਰੋਲ ਦੇ ਲਈ ਕੀਤੀ ਗਈ ਮਿਹਨਤ ਪਰਦੇ ਤੇ ਦਿਖਦੀ ਹੈ।

bollywood

ਰਣਵੀਰ ਸਿੰਘ ‘ਪਦਮਾਵਤ’ ਫਿਲਮ ਵਿੱਚ ਖਿਲਜੀ ਬਣ ਕੇ ਕਾਫੀ ਵਾਹਵਾਹੀ ਖੱਟ ਰਹੇ ਹਨ। ਫਿਲਮ ਵੀ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। 25 ਜਨਵਰੀ ਨੂੰ ਰਿਲੀਜ਼ ਹੋਈ ਫਿਲਮ ‘ਪਦਮਾਵਤ’ ਨੇ ਹੁਣ ਤੱਕ ਕਈ ਰਿਕਾਰਡ ਤੋੜ ਦਿੱਤੇ ਹਨ। ਦਰਅਸਲ ਹੁਣ ਤੱਕ ਇਹ ਫਿਲਮ ਨੇ 291.50 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ। ਇਸ ਦੇ ਨਾਲ ਹੀ ਰਣਵੀਰ ਦੀ 200 ਕਰੋੜ ਕਲੱਬ ਵਾਲੀ ਇਹ ਪਹਿਲੀ ਫਿਲਮ ਹੈ।

bollywoodRanveer Singh statement sanjay leela

ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਭ ਤੋਂ ਘੱਟ ਉਮਰ ਦੇ ਐਕਟਰ ਵੀ ਬਣ ਗਏ ਹਨ ਜਿਹੜੇ 200 ਕਰੋੜ ਰੁਪਏ ਦੇ ਕਲੱਬ ਵਿੱਚ ਸ਼ਾਮਲ ਹੋਏ ਹਨ। ਰਣਵੀਰ ਦੀ ਉਮਰ ਫਿਲਹਾਲ 32 ਸਾਲ ਹੈ। ਅਜਿਹੇ ਵਿੱਚ ਪੂਰੀ ਇੰਡਸਟਰੀ ਨੂੰ ਉਨ੍ਹਾਂ ‘ਤੇ ਮਾਣ ਹੈ। ਫਿਲਮ ‘ਪਦਮਾਵਤ’ ਵਿੱਚ ਰਣਵੀਰ ਸਿੰਘ ਨਾਲ ਦੀਪਿਕਾ ਤੇ ਸ਼ਾਹਿਦ ਕਪੂਰ ਵੀ ਲੀਡ ਰੋਲ ਵਿੱਚ ਹਨ।

bollywood

The post Padmaavat: ਬਲਾਕਬਸਟਰ ਦੇਣ ਤੋਂ ਬਾਅਦ ਰਣਵੀਰ ਸਿੰਘ ਨੇ ਸੰਜੇ ਲੀਲਾ ਭੰਸਾਲੀ ਲਈ ਕਹੀ ਇਹ ਵੱਡੀ ਗੱਲ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

Padmaavat: ਬਲਾਕਬਸਟਰ ਦੇਣ ਤੋਂ ਬਾਅਦ ਰਣਵੀਰ ਸਿੰਘ ਨੇ ਸੰਜੇ ਲੀਲਾ ਭੰਸਾਲੀ ਲਈ ਕਹੀ ਇਹ ਵੱਡੀ ਗੱਲ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×