Get Even More Visitors To Your Blog, Upgrade To A Business Listing >>

1984 ਸਿੱਖ ਕਤਲੇਆਮ ਦੇ ਪੀੜਤ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਰਿਹਾਇਸ਼ ਦਾ ਕਰਨਗੇ ਘਿਰਾਓ

1984 Antisikh Riot Victims : ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਇੱਕ ਸਟਿੰਗ ਆਪਰੇਸ਼ਨ ਦਾ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਹੁਣ 1984 ਸਿੱਖ ਕਤਲੇਆਮ ਦੇ ਪੀੜਤ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਹਨ। ਅਤੇ ਮੰਗ ਕਰ ਰਹੇ ਹਨ ਕੇ ਟਾਈਟਲਰ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਅਤੇ ਉਸ ਨੂੰ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਬਰਖਾਸਤ ਕਾਰਕੇ ਪਾਰਟੀ ‘ਚੋ ਕੱਢਿਆ ਜਾਵੇ।

1984 antiSikh riot victims

1984 ਸਿੱਖ ਕਤਲੇਆਮ ਮਾਮਲੇ ਵਿਚ ਕਤਲੇਅਤਮ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਇੱਕ ਸਟਿੰਗ ਆਪਰੇਸ਼ਨ ਦਾ ਵੀਡਿਓ ਸਾਹਮਣੇ ਆਉਣ ਮਗਰੋਂ 1984 ਦੇ ਦੰਗਿਆ ਦਾ ਮਾਮਲਾ ਫਿਰ ਤੋਂ ਗਰਮਾ ਗਿਆ ਹੈ। ਬੀਤੇ ਦਿਨੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਇੱਕ ਸਟਿੰਗ ਆਪਰੇਸ਼ਨ ਦਾ ਵੀਡਿਓ ਸਾਹਮਣੇ ਆਉਣ ਮਗਰੋਂ ਲਗਪਗ ਸਾਰੀਆ ਜੱਥੇਬੰਦੀਆਂ ਜਗਦੀਸ਼ ਟਾਈਟਲਰ ਦੀ ਗ੍ਰਿਰਫਤਾਰੀ ਦੀ ਮੰਗ ਕਰ ਰਹੀਆ ਹਨ।

1984 antiSikh riot victims

1984 antiSikh riot victims

ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਕਥਿਤ ਕਬੂਲਨਾਮੇ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਸ ਨੇ ਖੁਦ ਕਬੂਲ ਕੀਤਾ ਹੈ ਕਿ ਉਸ ਨੇ 100 ਸਿੱਖਾਂ ਦੇ ਕਤਲ ਕੀਤਾ ਹੈ।

ਮਨਜੀਤ ਸਿੰਘ ਜੀ.ਕੇ ਨੇ ਟਾਈਟਲਰ ਦਾ ਸਟਿੰਗ ਵੀਡੀਓ ਜਾਰੀ ਕੀਤਾ ਸੀ। ਜਿਸ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਵੀਡੀਓ ‘ਚ ਟਾਈਟਲਰ ਨੇ 100 ਸਿੱਖਾਂ ਦੇ ਕਤਲ ਦੀ ਗੱਲ ਕਬੂਲੀ ਹੈ।ਇਹ ਵੀਡੀਓ ਸਾਲ 2011 ਦਾ ਹੈ।

ਅੱਜ ਤੱਕ ਟਾਈਟਲਰ ਤੇ ਸੱਜਣ ਕੁਮਾਰ ਜਿਹੇ ਸਿੱਖਾਂ ਦੇ ਕਾਤਲਾਂ ਨੂੰ 1984 ਦੇ ਮਾਮਲੇ ਵਿੱਚ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸੀ ਕਿਉਕਿ ਪੁਲਿਸ ਕਹਿੰਦੀ ਸੀ ਉਨ੍ਹਾਂ ਦੇ ਕੋਲ ਕੋਈ ਸਬੂਤ ਨਹੀਂ ਹੈ ਪਰ ਹੁਣ ਤਾਂ ਟਾਈਟਲਰ ਦਾ ਸਟਿੰਗ ਸਾਹਮਣੇ ਆ ਗਿਆ ਹੈ ਜਿਸ ਵਿਚ ਉਹ ਖੁਦ ਮੰਨ ਰਿਹਾ ਹੈ ਕਿ ਕਿਵੇਂ ਉਸਨੇ 100 ਤੋਂ ਵੱਧ ਸਿੱਖਾਂ ਦਾ ਕਤਲ ਕੀਤਾ ਤੇ ਖੁਦ ਰਾਜੀਵ ਗਾਂਧੀ ਨੂੰ ਆਪਣੀ ਕਾਰ ਵਿਚ ਬਿਠਾ ਕੇ ਦਿੱਲੀ ਵਿਚ ਘੁਮਾਇਆ ਤੇ ਦਿਖਾਇਆ ਕਿ ਕਿਵੇਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਹੈ।

1984 antiSikh riot victims

ਜਗਦੀਸ਼ ਟਾਈਟਲਰ ਦੇ ਵੀਡੀਓ ਸਟਿੰਗ ਮਾਮਲੇ ‘ਚ ਇੱਕ ਨਵਾਂ ਮੋੜ ਆ ਗਿਆ ਹੈ। ਵੀਡੀਓ ਸਟਿੰਗ ਮਾਮਲੇ ‘ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.ਤੇ ਹੋਰਾਂ ਵਿਰੁੱਧ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਬੀਤੇ ਦਿਨੀਂ ਜੀ.ਕੇ.ਨੇ ਪ੍ਰੈੱਸ ਕਾਨਫ਼ਰੰਸ ਕਰਕੇ ਜਗਦੀਸ਼ ਟਾਈਟਲਰ ਦੀਆਂ 5 ਵੀਡੀਓ ਕਲਿੱਪਾਂ ਜਾਰੀ ਕੀਤੀਆਂ ਸਨ ਜਿਨ੍ਹਾਂ ‘ਚ ਟਾਈਟਲਰ ਸਿੱਖਾਂ ਨੂੰ ਮਾਰਨ ਦਾ ਜ਼ਿਕਰ ਕਰ ਰਿਹਾ ਸੀ।

1984 antiSikh riot victims

ਉਧਰ ਦੂਜੇ ਪਾਸੇ ਅੱਜ ਜਗਦੀਸ਼ ਟਾਈਟਲਰ ਨੇ ਦਿੱਲੀ ਦੇ ਕਾਪਸਖੇੜਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਸ਼ਿਕਾਇਤ ‘ਚ ਕਿਹਾ ਹੈ ਕਿ ਮੈਨੂੰ ਜਾਣਬੱਝ ਕੇ ਝੂਠੇ ਵੀਡਿਓ ਜ਼ਰੀਏ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਲੋਕਾਂ ਖਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਅਤੇ ਝੂਠੇ ਦੋਸ਼ ਲਾਏ ਜਾ ਰਹੇ ਹਨ।

1984 antiSikh riot victims

1984 antiSikh riot victims

ਪਿਛਲੇ ਦਿਨੀਂ ਜਗਦੀਸ਼ ਟਾਈਟਲਰ ਖਿਲਾਫ਼ ਸਾਹਮਣੇ ਆਏ ਸਟਿੰਗ ਵੀਡੀਓ ‘ਚ ਸਿਆਸਤ ਗਰਮ ਹੁੰਦੀ ਜਾ ਰਹੀ ਹੈ। ਕਾਂਗਰਸੀ ਲੀਡਰ ਜਗਦੀਸ਼ ਟਾਈਟਲਰ ਦੇ ਸਟਿੰਗ ‘ਤੇ ਅੱਜ ਫੇਰ ਸਿਆਸਤ ਭਖ਼ੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ‘ਚ ਕਿਹਾ ਹੈ ਕਿ ਟਾਈਟਲਰ ਦੇ ਸਟਿੰਗ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਕਾਨੂੰਨ ਨਿਰਪੱਖਤਾ ਨਾਲ ਆਪਣਾ ਕੰਮ ਕਰੇ। ਉਨ੍ਹਾਂ ਕਿਹਾ ਕਿ ਕਈ ਲੋਕ 84 ਦਾ ਮੁੱਦਾ ਆਪਣੇ ਸਿਆਸੀ ਫਾਇਦੇ ਲਈ ਉਠਾਂਦੇ ਰਹਿੰਦੇ ਹਨ। ਜਗਦੀਸ਼ ਟਾਈਟਲਰ ਵਾਲਾ ਵਿਵਾਦ ਪਿਛਲੇ ਬਹੁਤੇ ਦਿਨਾਂ ਦਾ ਚੱਲ ਰਿਹਾ ਹੈ ਪਰ ਕੈਪਟਨ ਇਸ ‘ਤੇ ਅਜੇ ਤੱਕ ਕੁਝ ਨਹੀਂ ਬੋਲੇ ਸਨ।

The post 1984 ਸਿੱਖ ਕਤਲੇਆਮ ਦੇ ਪੀੜਤ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਰਿਹਾਇਸ਼ ਦਾ ਕਰਨਗੇ ਘਿਰਾਓ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

1984 ਸਿੱਖ ਕਤਲੇਆਮ ਦੇ ਪੀੜਤ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਰਿਹਾਇਸ਼ ਦਾ ਕਰਨਗੇ ਘਿਰਾਓ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×