Get Even More Visitors To Your Blog, Upgrade To A Business Listing >>

60 ਦੀ ਹੋਈ ਅੰਮ੍ਰਿਤਾ ਸਿੰਘ, ਜਾਣੋਂ ਉਹਨਾਂ ਦੇ ਫ਼ਿਲਮੀ ਕਰੀਅਰ ਦੀ ਕਹਾਣੀ

Amrita Singh birthday: ਅੱਜ ਅੰਮ੍ਰਿਤਾ ਸਿੰਘ ਦਾ ਜਨਮਦਿਨ ਹੈ। ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਸਿੰਘ ਨੂੰ ਭਾਵੇ ਅੱਜ ਦੀ ਪੀੜੀ ਸੈਫ ਅਲੀ ਖਾਨ ਦੀ ਪਹਿਲੀ ਪਤਨੀ ਅਤੇ ਸਾਰਾ ਅਲੀ ਖਾਨ ਦੀ ਮਾਮ ਦੇ ਰੂਪ ‘ਚ ਜਾਣਦੀ ਹੈ ਪਰ ਕਦੇ ਉਹ ਇੱਕ ਲੀਡਿੰਗ ਅਦਾਕਾਰਾ ਰਹੀ ਹੈ। 9 ਫਰਵਰੀ 1958 ਨੂੰ ਇੱਕ ਸਿੱਖ ਪਰਿਵਾਰ ਵਿੱਚ ਜਨ‍ਮੀ ਅੰਮ੍ਰਿਤਾ ਸਿੰਘ ਬਾਲੀਵੁੱਡ ਦੀਆਂ ਵੱਡੀਆਂ ਅਦਾਕਾਰਾਂ ਵਿੱਚ ਗਿਣੀ ਜਾਂਦੀ ਹੈ।

bollywoodAmrita Singh birthday

ਇਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਸਵਿੰਦਰ ਸਿੰਘ ਅਤੇ ਮਾਂ ਦਾ ਨਾਮ ਰੁਖਸ਼ਾਨਾ ਸੁਲਤਾਨ ਸੀ। ਅੰਮ੍ਰਿਤਾ ਸਿੰਘ ਨੂੰ ਹਿੰਦੀ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਬਹੁਤ ਹੀ ਵਧੀਆ ਤਰੀਕੇ ਨਾਲ ਆਉਂਦੀ ਹੈ। ਅਦਾਕਾਰਾ ਅੰਮ੍ਰਿਤਾ ਸਿੰਘ ਨੇ ਸੈਫ ਅਲੀ ਖ਼ਾਨ ਨਾਲ ਵਿਆਹ ਕੀਤਾ ਸੀ। ਹਾਲਾਂਕਿ ਬਾਅਦ ਵਿੱਚ ਦੋ ਬੱਚੇ ਹੋਣ ਤੋਂ ਬਾਅਦ ਤਲਾਕ ਵੀ ਹੋ ਗਿਆ ਸੀ। ਇਹਨਾਂ ਦੀ ਲਵਸ‍ਟੋਰੀ ਕਾਫ਼ੀ ਵੱਖ ਰਹੀ ਹੈ। ਸੈਫ ਅੰਮ੍ਰਿਤਾ ਦੀ ਮੁਲਾਕਾਤ ਉਸ ਸਮੇਂ ਹੋਈ ਸੀ, ਜਦੋਂ ਅੰਮ੍ਰਿਤਾ ਬਾਲੀਵੁੱਡ ਵਿੱਚ ਟਾਪ ਦੀ ਅਦਾਕਾਰਾ ਹੋਇਆ ਕਰਦੀ ਸੀ।

bollywood

ਜਦੋਂ ਕਿ ਸੈਫ ਫਿਲਮੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਲਈ ਸੰਘਰਸ਼ ਕਰ ਰਹੇ ਸਨ। ਉਦੋਂ 33 ਸਾਲ ਦੀ ਅੰਮ੍ਰਿਤਾ ਅਤੇ 21 ਸਾਲ ਦੇ ਸੈਫ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ। ਸੈਫ ਅਤੇ ਅੰਮ੍ਰਿਤਾ ਪਹਿਲੀ ਵਾਰ ਰਾਹੁਲ ਰਾਵਲੀ ਦੀ ਫਿਲਮ ਦੇ ਸੈੱਟ ਉੱਤੇ ਮਿਲੇ। ਇਸ ਫਿਲਮ ਵਿੱਚ ਸੈਫ ਅਤੇ ਕਾਜੋਲ ਲੀਡ ਰੋਲ ਵਿੱਚ ਸਨ। ਅੰਮ੍ਰਿਤਾ ਨੂੰ ਵੇਖਦੇ ਹੀ ਸੈਫ ਉਨ੍ਹਾਂ ਦੇ ਦੀਵਾਨੇ ਹੋ ਗਏ।

bollywood

ਉੱਥੇ ਹੀ ਅੰਮ੍ਰਤਾ ਵੀ ਪਹਿਲੀ ਡਿਨਰ ਡੇਟ ਉੱਤੇ ਉਨ੍ਹਾਂ ਨੂੰ ਇੰਨੀ ਇੰਪ੍ਰੈੱਸ ਹੋਈ ਕਿ ਪਹਿਲੀ ਹੀ ਡੇਟ ਉੱਤੇ ਉਹ ਸੈਫ ਨੂੰ ਕਿੱਸ ਕਰ ਬੈਠੀ। ਸੈਫ ਨੇ ਵੀ ਅੰਮ੍ਰਿਤਾ ਨੂੰ ਕਿੱਸ ਕੀਤਾ ਸੀ। ਇਸ ਦੇ ਬਾਅਦ ਇਹ ਰਿਸ਼‍ਤਾ ਕਾਫ਼ੀ ਤੇਜੀ ਨਾਲ ਅੱਗੇ ਵੱਧਣ ਲੱਗਾ। ਇੱਕ ਦਿਨ ਇਨ੍ਹਾਂ ਦੇ ਵਿਆਹ ਦੇ ਫੈਸਲੇ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਇਸ ਦੇ ਬਾਅਦ ਅਕਤੂਬਰ 1991 ਵਿੱਚ ਸੈਫ ਅਤੇ ਅੰਮ੍ਰਿਤਾ ਨੇ ਧੂਮਧਾਮ ਨਾਲ ਵਿਆਹ ਕੀਤਾ। ਇਸ ਦੇ ਬਾਅਦ ਅੰਮ੍ਰਿਤਾ ਸਿੰਘ ਨਵਾਬ ਖਾਨਦਾਨ ਦੀ ਬਹੂ ਬਣ ਗਈ। ਸੈਫ ਅਤੇ ਅੰਮ੍ਰਿਤਾ ਨੂੰ ਇੱਕ ਬੇਟੀ ਅਤੇ ਬੇਟਾ ਵੀ ਹੋਇਆ।

bollywood

ਹਾਲਾਂਕਿ ਬਾਅਦ ਵਿੱਚ ਇਨ੍ਹਾਂ ਦਾ ਰਿਸ਼‍ਤਾ ਡਗਮਗਾਉਂਣ ਲੱਗਿਆ। ਸੈਫ ਨੂੰ ਬਹੁਤ ਪਿਆਰ ਕਰਨ ਵਾਲੀ ਅੰਮ੍ਰਿਤਾ ਸਿੰਘ ਨੂੰ ਬਹੁਤ ਹੀ ਵੱਡਾ ਝਟਕਾ ਲੱਗਿਆ ਜਦੋਂ ਸੈਫ ਇੱਕ ਇਟਾਲੀਅਨ ਮਾਡਲ ਦੇ ਦੀਵਾਨੇ ਹੋ ਗਏ। ਜਿਸ ਦੇ ਬਾਅਦ ਸਾਲ 2004 ਵਿੱਚ ਅੰਮ੍ਰਿਤਾ ਅਤੇ ਸੈਫ ਦਾ ਤਲਾਕ ਹੋ ਗਿਆ। ਅੰਮ੍ਰਿਤਾ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ 1983 ਵਿੱਚ ਫਿਲਮ ਬੇਤਾਬ ਤੋਂ ਕੀਤੀ ਸੀ। ਇਸ ਦੇ ਬਾਅਦ ਇਹਨਾਂ ਨੇ ਮਰਦ, ਸੂਰਿਆਵੰਸ਼ੀ, ਰਾਜੂ ਬਣ ਗਿਆ ਜੈਂਟਲਮੈਨ, ਅਕੇਲਾ ਸਪਨਾ, ਆਗ ਕਾ ਦਰਿਆ, ਕਾਲ਼ਾ ਧੰਧਾ ਗੋਰੇ ਲੋਕ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।

bollywoodAmrita Singh birthday

ਇਸ ਦੇ ਇਲਾਵਾ ਹਾਲ ਹੀ ਦੇ ਸਾਲਾਂ ਵਿੱਚ ਉਹ ਕੱਲ ਕੀ ਆਵਾਜ਼, 2 ਸਟੇਟਸ, ਦਸ ਕਹਾਣੀਆਂ, 23 ਮਾਰਚ 1931- ਸ਼ਹੀਦ, ਵਰਗੀਆਂ ਫਿਲਮਾਂ ਦਾ ਵੀ ਹਿੱਸਾ ਰਹੀ ਹੈ। ਅੱਜ ਅੰਮ੍ਰਿਤਾ ਆਪਣੀ ਬੇਟੀ ਸਾਰਾ ਅਲੀ ਖ਼ਾਨ ਦੇ ਕਰੀਅਰ ਨੂੰ ਵਧੀਆ ਕਰਨ ‘ਚ ਲੱਗੀ ਹੋਈ ਹੈ। ਸਾਰਾ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਕੇਦਾਰਨਾਥ ਤੋਂ ਫ਼ਿਲਮੀ ਦੁਨੀਆ ਦਾ ਡੈਬਿਊ ਕਰ ਰਹੀ ਹੈ।

bollywood

The post 60 ਦੀ ਹੋਈ ਅੰਮ੍ਰਿਤਾ ਸਿੰਘ, ਜਾਣੋਂ ਉਹਨਾਂ ਦੇ ਫ਼ਿਲਮੀ ਕਰੀਅਰ ਦੀ ਕਹਾਣੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

60 ਦੀ ਹੋਈ ਅੰਮ੍ਰਿਤਾ ਸਿੰਘ, ਜਾਣੋਂ ਉਹਨਾਂ ਦੇ ਫ਼ਿਲਮੀ ਕਰੀਅਰ ਦੀ ਕਹਾਣੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×