Get Even More Visitors To Your Blog, Upgrade To A Business Listing >>

ਹਾਈ ਬੀ.ਪੀ. ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਇੰਝ ਅਪਣਾਓ ਸਹੀ ਜੀਵਨ ਸ਼ੈਲੀ…

High BP solution right lifestyle : ਹਾਈ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਨ ਲਈ ਲੋਕ ਕਈ ਦਵਾਈਆਂ ਦਾ ਇਸਤੇਮਾਲ ਕਰਦੇ ਹਨ ਪਰ ਇਸ ਨੂੰ ਖੁਰਾਕ ਦੀ ਮਦਦ ਨਾਲ ਵੀ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਭੋਜਨ ਆਹਾਰ ਦੱਸਣ ਜਾ ਰਹੇ ਹਾਂ ਜਿਸ ਦਾ ਸੇਵਨ ਕਰਨ ਨਾਲ ਦਿਲ ਨੂੰ ਪੂਰੀ ਮਾਤਰਾ ‘ਚ ਖੂਨ ਮਿਲੇਗਾ ਅਤੇ ਹਾਈ ਬਲੱਡ ਪ੍ਰੈੱਸ਼ਰ ਕੰਟਰੋਲ ਬੱਚ ਰਹੇਗਾ।High BP solution right lifestyle

High BP solution right lifestyle

ਮਾਹਰਾਂ ਅਨੁਸਾਰ ਭਾਰ ‘ਤੇ ਕਾਬੂ ਰੱਖ ਕੇ ਅਤੇ ਨਿਯਮਤ ਕਸਰਤ ਦੁਆਰਾ ਅਸੀਂ ਖੂਨ ਦੇ ਦਬਾਅ ਨੂੰ ਠੀਕ ਰੱਖ ਸਕਦੇ ਹਾਂ। ਜੀਵਨਸ਼ੈਲੀ ਵਿੱਚ ਥੋੜ੍ਹੀ ਤਬਦੀਲੀ ਲਿਆ ਕੇ ਅਸੀਂ ਖੂਨ ਦੇ ਦਬਾਅ ਨੂੰ ਠੀਕ ਰੱਖਣ ਵਾਲੀਆਂ ਦਵਾਈਆਂ ਦੇ ਸੇਵਨ ਤੋਂ ਵੀ ਬਚ ਸਕਦੇ ਹਾਂ। ਆਓ ਜਾਣੀਏ ਕਿ ਇਹ ਤਬਦੀਲੀਆਂ ਕੀ ਹਨ?High BP solution right lifestyle

High BP solution right lifestyle

ਆਮ ਖੂਨ ਦਬਾਅ ਅਤੇ ਤੰਦਰੁਸਤ ਦਿਲ ਲਈ ਸੋਡੀਅਮ ਦਾ ਸੇਵਨ ਘੱਟ ਕਰੋ। ਨਮਕ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਖੂਨ ਨਾਲੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸਾਡੇ ਸਰੀਰ ਨੂੰ ਸੁਚਾਰੂ ਰੂਪ ਨਾਲ ਕੰਮ ਕਰਨ ਲਈ ਥੋੜ੍ਹੀ ਮਾਤਰਾ ਵਿੱਚ ਸੋਡੀਅਮ ਦੀ ਲੋੜ ਹੁੰਦੀ ਹੈ ਪਰ ਇਹ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ। ਹਰ ਰੋਜ਼ ਇਕ-ਚੌਥਾਈ ਚਮਚ ਨਮਕ ਵਿੱਚ ਮੌਜੂਦ ਸੋਡੀਅਮ ਸਾਡੇ ਸਰੀਰ ਲਈ ਲੋੜੀਂਦਾ ਹੈ। ਖੋਜਾਂ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਵਿਅਕਤੀ ਸੋਡੀਅਮ ਦੇ ਸੇਵਨ ਵਿੱਚ ਕਮੀ ਲਿਆਉਂਦਾ ਹੈ ਤਾਂ ਉਸ ਦਾ ਉੱਚ ਖੂਨ ਦਬਾਅ ਘੱਟ ਹੋਣ ਲਗਦਾ ਹੈ।High BP solution right lifestyle

ਬੇਕਰੀ ਉਤਪਾਦਾਂ, ਬ੍ਰੈੱਡ (ਮੈਦੇ ਵਾਲੀ), ਵੈਫਰਸ, ਅਚਾਰ, ਸੋਇਆ, ਸਾਸ, ਸਿਰਕਾ, ਚਟਣੀ ਅਤੇ ਹੋਰ ਪ੍ਰੋਸੇਡਸ ਖਾਧ ਪਦਾਰਥਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ। ਹੋ ਸਕੇ ਤਾਂ ਨਾ ਹੀ ਕਰੋ, ਕਿਉਂਕਿ ਇਨ੍ਹਾਂ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਥੇ ਇਕ ਪਾਸੇ ਸੋਡੀਅਮ ਖੂਨ ਧਮਣੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਥੇ ਸੋਡੀਅਮ ਦੁਆਰਾ ਕੀਤੀ ਗਈ ਹਾਨੀ ਨੂੰ ਪੋਟਾਸ਼ੀਅਮ ਘੱਟ ਕਰ ਸਕਦਾ ਹੈ।

High BP solution right lifestyle

ਇਸ ਲਈ ਪੋਟਾਸ਼ੀਅਮ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਕਰ ਕੇ ਤੁਸੀਂ ਆਪਣੇ-ਆਪ ਨੂੰ ਇਸ ਸਥਿਤੀ ਵਿਚੋਂ ਕੱਢ ਸਕਦੇ ਹੋ। ਪੋਟਾਸ਼ੀਅਮ ਦੇ ਵਧੀਆ ਸਰੋਤ ਹਨ ਕੇਲਾ, ਆਲੂ, ਅਖਰੋਟ, ਹਰੀਆਂ ਸਬਜ਼ੀਆਂ, ਸਾਬਤ ਅਨਾਜ, ਖਜੂਰ, ਮੱਖਣ ਰਹਿਤ ਦੁੱਧ, ਬੈਂਗਣ ਅਤੇ ਟਮਾਟਰ।High BP solution right lifestyle

ਮਾਹਿਰਾਂ ਅਨੁਸਾਰ ਮੱਛੀ ਦਾ ਸੇਵਨ ਵੀ ਖੂਨ ਦੇ ਦਬਾਅ ਨੂੰ ਆਮ ਬਣਾਈ ਰੱਖਣ ਲਈ ਚੰਗਾ ਹੈ। ਮੱਛੀ ਵਿੱਚ ਮੌਜੂਦ ਓਮੇਗਾ 3 ਫੈਟੀ ਐਸਿਡ ਅਤੇ ਪ੍ਰੋਟੀਨ ਖੂਨ ਧਮਣੀਆਂ ਦੀ ਤੰਦਰੁਸਤੀ ਲਈ ਚੰਗੇ ਹਨ। ਇਸ ਤੋਂ ਇਲਾਵਾ ਲਸਣ ਦਾ ਸੇਵਨ ਵੀ ਉੱਚ ਖੂਨ ਦਬਾਅ ਨੂੰ ਘੱਟ ਕਰਨ ਵਿੱਚ ਸਹਾਇਕ ਹੈ, ਕਿਉਂਕਿ ਇਸ ਦੇ ਸੇਵਨ ਨਾਲ ਸਰੀਰ ਵਿੱਚ ਇਕ ਅਜਿਹੇ ਅੰਜਾਇਮ ਦੀ ਮਾਤਰਾ ਸਹੀ ਪੱਧਰ ਤੱਕ ਰਹਿੰਦੀ ਹੈ, ਜੋ ਉੱਚ ਖੂਨ ਦਬਾਅ ਹੋਣ ਤੋਂ ਰੋਕਦਾ ਹੈ।High BP solution right lifestyle

ਨਿਯਮਤ ਕਸਰਤ ਵੀ ਉੱਚ ਖੂਨ ਦਬਾਅ ਵਿੱਚ ਕਮੀ ਲਿਆਉਂਦੀ ਹੈ। ਕਸਰਤ ਨਾਲ ਤੁਸੀਂ ਆਪਣੇ-ਆਪ ਨੂੰ ਚੁਸਤ ਮਹਿਸੂਸ ਕਰੋਗੇ, ਭਾਰ ਘੱਟ ਕਰਨ ਵਿੱਚ ਤੁਹਾਨੂੰ ਮਦਦ ਮਿਲੇਗੀ ਅਤੇ ਤੁਹਾਡਾ ਦਿਲ ਅਤੇ ਖੂਨ ਧਮਣੀਆਂ ਵੀ ਠੀਕ ਰਹਿਣਗੀਆਂ। ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਨਾ ਕਰੋ।High BP solution right lifestyle

ਤਣਾਅ ਅਤੇ ਕ੍ਰੋਧ ਦੇ ਕਾਰਨ ਵੀ ਖੂਨ ਦਾ ਦਬਾਅ ਵਧ ਜਾਂਦਾ ਹੈ। ਇਸ ਲਈ ਇਨ੍ਹਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਤਣਾਅ ਤੋਂ ਬਚੇ ਰਹਿਣ ਲਈ ਮੈਡੀਟੇਸ਼ਨ ਵੀ ਸਹਾਇਕ ਹੈ। ਉਨ੍ਹਾਂ ਲੱਛਣਾਂ ਨੂੰ ਕਾਬੂ ਕਰੋ, ਜਿਨ੍ਹਾਂ ਨਾਲ ਤਣਾਅ ਅਤੇ ਕ੍ਰੋਧ ਪੈਦਾ ਹੁੰਦਾ ਹੈ। ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਤਣਾਅ ਰਹਿਤ ਜੀਵਨਸ਼ੈਲੀ ਦਾ ਨਿਰਮਾਣ ਖੁਦ ਆਪ ਹੀ ਕਰ ਸਕਦੇ ਹੋ।High BP solution right lifestyle

ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਹਾਈ ਬੀ.ਪੀ. ਤੋਂ ਹਮੇਸ਼ਾ ਲਈ ਛੁਟਕਾਰਾ ਦਿਵਾਉਣਗੀਆਂ ਇਹ ਚੀਜ਼ਾਂ

The post ਹਾਈ ਬੀ.ਪੀ. ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਇੰਝ ਅਪਣਾਓ ਸਹੀ ਜੀਵਨ ਸ਼ੈਲੀ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਹਾਈ ਬੀ.ਪੀ. ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਇੰਝ ਅਪਣਾਓ ਸਹੀ ਜੀਵਨ ਸ਼ੈਲੀ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×