Get Even More Visitors To Your Blog, Upgrade To A Business Listing >>

ਜ਼ਰੀਨ ਖਾਨ ਨੇ ਆਪਣੇ ‘ਤੇ ਭੱਦੇ ਕਮੈਂਟ ਕਰਨ ਵਾਲਿਆਂ ਨੂੰ ਦਿੱਤਾ ਇਹ ਜਵਾਬ

Zareen Khan statement Obscene comment: ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਅਦਾਕਾਰਾ ਜ਼ਰੀਨ ਖ਼ਾਨ ਨੇ ਸਪੱਸ਼ਟ ਕਿਹਾ ਸੀ ਕਿ ਉਸ ਸਬੰਧੀ ਚਾਹੇ ਕੋਈ ਮੰਦਭਾਵਨਾ ਵਾਲਾ ਪ੍ਰਚਾਰ ਕਰੇ ਜਾਂ ਟਿੱਪਣੀ, ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਜ਼ਰੀਨ ਖ਼ਾਨ ਦਾ ਮਜ਼ਾਕ ਉਡਾਇਆ ਗਿਆ ਸੀ। ‘ਹੇਟ ਸਟੋਰੀ-3’ ਦੀ ਅਦਾਕਾਰਾ ਜ਼ਰੀਨ ਹੁਣ ਸਾਈਂ ਕਬੀਰ ਦੀ ਅਗਲੀ ਫ਼ਿਲਮ ‘ਡਿਵਾਈਨ ਲਵਰਜ਼’ ‘ਚ ਦਿਖਾਈ ਦੇਵੇਗੀ। ‘ਕਰੈਕਟਰ ਢੀਲਾ’ ਤੇ ‘ਰੈਡੀ’ ਗੀਤਾਂ ਦੇ ਸੁਪਰ ਸਟਾਰ ਸਲਮਾਨ ਖ਼ਾਨ ਨਾਲ ਨਜ਼ਰ ਆ ਚੁੱਕੀ ਜ਼ਰੀਨ ਨੂੰ ਇਹ ਨਹੀਂ ਪਤਾ ਕਿ ”ਆਈਟਮ ਗੀਤ’ ਦਾ ਮਤਲਬ ਕੀ ਹੈ? ਉਸ ਨੇ ਗੀਤ ‘ਖੱਲਾਸ’ ਵੀ ਕੀਤਾ ਹੈ।

bollywood

ਜ਼ਰੀਨ ਖਾਨ ਦਾ ਕਹਿਣਾ ਹੈ ਕਿ ਆਈਟਮ ਨਹੀਂ ਇਸ ਨੂੰ ਪ੍ਰਚਾਰ ਗੀਤ ਜਾਂ ਖਾਸ ਗੀਤ ਦਾ ਨਾਂਅ ਦਿੱਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਜ਼ਰੀਨ ਨੇ ਇਕ ਵੀਡੀਓ ਗੀਤ ਕੀਤਾ ਸੀ, ਜਿਸ ‘ਚ ਉਸ ਨਾਲ ਅਲੀ ਫਜ਼ਲ ਸਨ। ਜ਼ਰੀਨ ਤੇ ਅਲੀ ਨੇ 1978 ‘ਚ ਆਈ ਫ਼ਿਲਮ ‘ਕਾਲਜ ਗਰਲ’ ਦੇ ਗਾਣੇ ‘ਪਿਆਰ ਮਾਂਗਾ ਹੈ ਤੁਮਹੀ ਸੇ’ ਦੇ ਰੀਮੇਕ ‘ਚ ਕੰਮ ਕੀਤਾ ਸੀ। ਇਸ ਖੂਬਸੂਰਤ ਗਾਣੇ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਸੀ। ਇਹ ਗੀਤ ਜਾਰਜੀਆ ਵਿਖੇ ਫ਼ਿਲਮਾਇਆ ਗਿਆ ਸੀ। ਭੱਪੀ ਲਹਿਰੀ ਨੇ ਇਹ ਗਾਣਾ ਅਸਲ ‘ਚ ਰਿਕਾਰਡ ਕੀਤਾ ਸੀ।

bollywood

ਕਿਸ਼ੋਰ ਕੁਮਾਰ ਦਾ ਗਾਇਆ ਇਹ ਗੀਤ ਬਹੁਤ ਹੀ ਹਿੱਟ ਰਿਹਾ ਸੀ। ‘ਪਿਆਰ ਮਾਂਗਾ ਹੈ ਤੁਮਹੀ ਸੇ’ ਦੇ ਨਵੇਂ ਰੂਪ ਨੂੰ ਅਰਮਾਨ ਮਲਿਕ ਤੇ ਨੀਤੀ ਮੋਹਨ ਨੇ ਤਿਆਰ ਕੀਤਾ ਹੈ। ਬਾਲੀਵੁੱਡ ਫ਼ਿਲਮਾਂ ਦੀ ਲਿਸਟ ਵਿੱਚ ਪਿਛਲੇ ਕਈ ਸਮੇਂ ਤੋਂ ਹਾਰਰ ਫ਼ਿਲਮ ਨਹੀਂ ਆਈ ਸੀ ਅਤੇ ਹਾਰਰ ਫ਼ਿਲਮਾਂ ਦੇ ਕਿੰਗ ਵਿਕਰਮ ਭੱਟ ਨੇ ਇਸ ਕਮੀ ਨੂੰ ਸਮਝ ਲਿਆ ਸੀ। ਇਸ ਲਈ ਹਾਲ ਹੀ ‘ਚ ਰਿਲੀਜ਼ ਹੋਈ ਸੀ ਵਿਕਰਮ ਭੱਟ ਨੇ ਆਪਣੇ ਹਾਰਰ ਫ਼ਿਲਮ ਸੀਰੀਜ਼ 1920 ਦੀ ਚੌਥੀ ਫ਼ਿਲਮ ਜਿਸ ਫ਼ਿਲਮ ਦਾ ਨਾਂਅ ਸੀ 1921 ।

bollywood

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਖਬਰਾਂ ਆਈਆਂ ਸਨ ਕਿ ਜ਼ਰੀਨ ਖਾਨ ਨੇ ਤਾਂ ਆਪਣੀ ਜਿੰਦਗੀ ਖਤਮ ਕਰਨ ਦਾ ਇਰਾਦਾ ਹੀ ਬਣਾ ਲਿਆ ਸੀ। ਉਨ੍ਹਾਂ ਨੇ ਜਹਿਰ ਦੀ ਸ਼ੀਸ਼ੀ ਲਈ ਅਤੇ ਉਹ ਤਾਲਾਬ ਕੰਡੇ ਬੈਂਨਚ ਉੱਤੇ ਬੈਠ ਕੇ ਆਪਣਾ ਜੀਵਨ ਖ਼ਤਮ ਕਰਨ ਜਾ ਰਹੀ ਸੀ ਪਰ ਉਦੋਂ ਉਨ੍ਹਾਂ ਦੇ ਕੰਨਾਂ ਵਿੱਚ ਇੱਕ ਅਜਿਹੀ ਅਵਾਜ ਪਈ ਜਿਸ ਨ੍ਹੇ ਉਨ੍ਹਾਂ ਦੇ ਮੂੰਹ ਦੇ ਵੱਲ ਵੱਧਦੇ ਹੱਥਾਂ ਨੂੰ ਰੋਕ ਲਿਆ। ਉਹ ਇਸ ਅਵਾਜ ਵੱਲ੍ਹ ਖਿੱਚਦੀ ਹੀ ਚਲੀ ਗਈ ਅਤੇ ਉਨ੍ਹਾਂ ਨੇ ਫਿਰ ਤੋਂ ਜਿੰਦਗੀ ਨੂੰ ਇੱਕ ਹੋਰ ਮੌਕਾ ਦੇਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਜਿੰਦਗੀ ਨੂੰ ਦੁਬਾਰਾ ਹੱਸ ਕੇ ਗਲੇ ਲਗਾਇਆ ਅਤੇ ਉਹ ਉਸ ਸੁਰੀਲੀ ਅਵਾਜ਼ ਦਾ ਸਾਇਆ ਬਣ ਗਈ।

bollywoodZareen Khan statement Obscene comment

ਜੀ ਹਾਂ, ਇਹ ਗੱਲ ਇੱਕਦਮ ਸੱਚ ਹੈ ਪਰ ਰੀਅਲ ਲਾਇਫ ਨਹੀਂ ਸਗੋਂ ਰੀਲ ਲਾਇਫ ਵਿੱਚ। ਜ਼ਰੀਨ ਖਾਨ ਦੀ ਹਾਰਰ ਫਿਲਮ ‘1921’ ਦੇ ਪਹਿਲੇ ਗਾਣੇ ‘ਚ ਇਹ ਸਭ ਹੋਇਆ ਸੀ। ‘ਸੁਨ ਲੈ ਜਰਾ’ ਗਾਣਾ ਬਹੁਤ ਹੀ ਸੁਰੀਲਾ ਹੈ ਅਤੇ ਇਸ ਨੂੰ ਅਰਣਬ ਦੱਤਾ ਨੇ ਗਾਇਆ ਹੈ। ਇਸ ਗਾਣੇ ਨੂੰ ਲੰਡਨ ਵਿੱਚ ਫਿਲਮਾਇਆ ਗਿਆ ਸੀ ਅਤੇ ਇਸ ਦੀ ਲੋਕੇਸ਼ਨ ਬਹੁਤ ਹੀ ਖੂਬਸੂਰਤ ਸੀ। ਉਂਝ ਵੀ ਇਸ ਗਾਣੇ ਵਿੱਚ ਫਿਲਮਾਏ ਗਏ ਸੀਨਸ ਕਾਫ਼ੀ ਜਿੱਗਿਆਸਾ ਪੈਦਾ ਕਰਦੇ ਹਨ ਕਿਉਂਕਿ ਗਾਣੇ ਦੀ ਸ਼ੁਰੁਆਤ ਵਿੱਚ ਹੀ ਜ਼ਰੀਨ ਖਾਨ ਜਹਿਰ ਪੀਣ ਦੀ ਕੋਸ਼ਿਸ਼ ਕਰਦੀ ਨਜ਼ਰ ਆਉਂਦੀ ਹੈ।

bollywood

The post ਜ਼ਰੀਨ ਖਾਨ ਨੇ ਆਪਣੇ ‘ਤੇ ਭੱਦੇ ਕਮੈਂਟ ਕਰਨ ਵਾਲਿਆਂ ਨੂੰ ਦਿੱਤਾ ਇਹ ਜਵਾਬ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਜ਼ਰੀਨ ਖਾਨ ਨੇ ਆਪਣੇ ‘ਤੇ ਭੱਦੇ ਕਮੈਂਟ ਕਰਨ ਵਾਲਿਆਂ ਨੂੰ ਦਿੱਤਾ ਇਹ ਜਵਾਬ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×