Get Even More Visitors To Your Blog, Upgrade To A Business Listing >>

ਕੈਪਟਨ ਨੇ ਟਾਈਟਲਰ ਸਟਿੰਗ ਕੇਸ ‘ਚ ਕਿਹਾ, ਸਟਿੰਗ ਦੀ ਹੋਵੇ ਜਾਂਚ

Jagdish Tytler case: ਪਿਛਲੇ ਦਿਨੀਂ ਜਗਦੀਸ਼ ਟਾਈਟਲਰ ਖਿਲਾਫ਼ ਸਾਹਮਣੇ ਆਏ ਸਟਿੰਗ ਵੀਡੀਓ ‘ਚ ਸਿਆਸਤ ਗਰਮ ਹੁੰਦੀ ਜਾ ਰਹੀ ਹੈ। ਕਾਂਗਰਸੀ ਲੀਡਰ ਜਗਦੀਸ਼ ਟਾਈਟਲਰ ਦੇ ਸਟਿੰਗ ‘ਤੇ ਅੱਜ ਫੇਰ ਸਿਆਸਤ ਭਖ਼ੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ‘ਚ ਕਿਹਾ ਹੈ ਕਿ ਟਾਈਟਲਰ ਦੇ ਸਟਿੰਗ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਕਾਨੂੰਨ ਨਿਰਪੱਖਤਾ ਨਾਲ ਆਪਣਾ ਕੰਮ ਕਰੇ। ਉਨ੍ਹਾਂ ਕਿਹਾ ਕਿ ਕਈ ਲੋਕ 84 ਦਾ ਮੁੱਦਾ ਆਪਣੇ ਸਿਆਸੀ ਫਾਇਦੇ ਲਈ ਉਠਾਂਦੇ ਰਹਿੰਦੇ ਹਨ। ਜਗਦੀਸ਼ ਟਾਈਟਲਰ ਵਾਲਾ ਵਿਵਾਦ ਪਿਛਲੇ ਬਹੁਤੇ ਦਿਨਾਂ ਦਾ ਚੱਲ ਰਿਹਾ ਹੈ ਪਰ ਕੈਪਟਨ ਇਸ ‘ਤੇ ਅਜੇ ਤੱਕ ਕੁਝ ਨਹੀਂ ਬੋਲੇ ਸਨ।

congress

ਉਧਰ ਦੂਜੇ ਪਾਸੇ ਅੱਜ ਜਗਦੀਸ਼ ਟਾਈਟਲਰ ਨੇ ਦਿੱਲੀ ਦੇ ਕਾਪਸਖੇੜਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਸ਼ਿਕਾਇਤ ‘ਚ ਕਿਹਾ ਹੈ ਕਿ ਮੈਨੂੰ ਜਾਣਬੱਝ ਕੇ ਝੂਠੇ ਵੀਡਿਓ ਜ਼ਰੀਏ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਲੋਕਾਂ ਖਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਅਤੇ ਝੂਠੇ ਦੋਸ਼ ਲਾਏ ਜਾ ਰਹੇ ਹਨ।

congress

ਸ਼੍ਰੋਮਣੀ ਅਕਾਲੀ ਦਲ ਨੇ ਵੀ ਟਾਈਟਲਰ ਦੇ ਵਿਰੋਧ ‘ਚ ਪੁਲਿਸ ਸਟੇਸ਼ਨ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਹੈ ਕਿ ਟਾਈਟਲਰ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਅਕਾਲੀ ਦਲ ਦਾ ਵਫਦ ਅੱਜ ਸੀਬੀਆਈ ਨੂੰ ਵੀ ਮਿਲਿਆ ਤਾਂ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਸਕੇ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਫ ਜਸਟਿਸ ਆਫ਼ ਇੰਡੀਆ ਨੂੰ ਪੱਤਰ ਲਿਖਿਆ ਸੀ। ਅਕਾਲੀ ਦਲ ਦਾ ਕਹਿਣਾ ਹੈ ਕਿ ਇਸ ਮੁੱਦੇ ਨੂੰ ਉਹ ਠੰਡਾ ਨਹੀਂ ਹੋਣ ਦੇਣਗੇ ਅਤੇ ਇਸ ਕੇਸ ਨੂੰ ਮੁਕਾਮ ਤਕ ਪਹੁੰਚ ਕੇ ਹੀ ਰਹਿਣਗੇ।

congressJagdish Tytler case

ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮਲਜ਼ਮ ਜਗਦੀਸ਼ ਟਾਈਟਲਰ ਨੂੰ ਚੌਕ ਵਿੱਚ ਟੰਗ ਦੇਣ ਦੀ ਗੱਲ ਕਹੀ ਸੀ। ਸਿੱਧੂ ਨੇ ਕਿਹਾ ਸੀ ਕਿ ਟਾਈਟਲਰ ਹੋਵੇ ਜਾਂ ਕੋਈ ਹੋਰ ਅਤੇ ਕਿਸੇ ਪਾਰਟੀ ਨਾਲ ਸਬੰਧਤ ਹੋਵੇ, ਉਸ ਨੂੰ ਚੌਕ ਵਿੱਚ ਟੰਗ ਦੇਣਾ ਚਾਹੀਦਾ ਹੈ। ਜਿਸਨੇ ਜੋ ਗੁਨਾਹ ਕੀਤੇ ਹਨ ਉਸ ਨੂੰ ਓਹਦੀ ਸਜ਼ਾ ਵੀ ਓਵਨ ਹੀ ਮਿਲਣੀ ਚਾਹੀਦੀ ਹੈ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਇਕੋ ਸਿਆਸੀ ਪਾਰਟੀ ਤੋਂ ਦੋ ਅਲੱਗ-ਅਲੱਗ ਬਿਆਨ ਸਾਹਮਣੇ ਆ ਰਹੇ ਹਨ।

congress

The post ਕੈਪਟਨ ਨੇ ਟਾਈਟਲਰ ਸਟਿੰਗ ਕੇਸ ‘ਚ ਕਿਹਾ, ਸਟਿੰਗ ਦੀ ਹੋਵੇ ਜਾਂਚ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕੈਪਟਨ ਨੇ ਟਾਈਟਲਰ ਸਟਿੰਗ ਕੇਸ ‘ਚ ਕਿਹਾ, ਸਟਿੰਗ ਦੀ ਹੋਵੇ ਜਾਂਚ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×